ਵਿਸ਼ਵ ਕੱਪ 2019: 'ਹੁਣ ਭਾਰਤੀ ਟੀਮ ਦੀ ਇੱਜ਼ਤ ਧੋਨੀ ਹੀ ਬਚਾ ਸਕਦੇ ਹਨ'

ਮਹਿੰਦਰ ਸਿੰਘ ਧੋਨੀ Image copyright Getty Images

ਮੀਂਹ ਤੋਂ ਬਾਅਦ ਮੈਚ ਰੁਕਣ ਦੇ ਕਾਰਨ ਟੀਮ ਇੰਡੀਆ ਜਦੋਂ ਦੂਜੇ ਦਿਨ ਨਿਊਜ਼ੀਲੈਂਡ ਖ਼ਿਲਾਫ਼ ਗੇਂਦਬਾਜ਼ੀ ਕਰਨ ਉਤਰੀ ਤਾਂ ਭਾਰਤੀ ਕ੍ਰਿਕਟ ਫੈਨਸ ਦੇ ਚਿਹਰੇ ਖਿੜੇ ਰਹੇ।

ਕਾਰਨ- ਇੰਡੀਆ ਦੇ ਗੇਂਦਬਾਜ਼ਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਕਾਰਨ 240 ਦੌੜਾਂ ਦਾ ਟੀਚਾ ਮਿਲਣਾ। ਪਰ ਕ੍ਰਿਕਟ ਫੈਨਸ ਦੀ ਮੁਸਕੁਰਾਹਟ ਕੁਝ ਹੀ ਦੇਰ ਵਿੱਚ ਫਿੱਕੀ ਪੈ ਗਈ।

ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਸਾਹਮਣੇ ਭਾਰਤੀ ਬੱਲੇਬਾਜ਼ ਲੜਖੜਾਉਂਦੇ ਨਜ਼ਰ ਆਏ। ਮੈਚ ਦੀ 9ਵੀਂ ਗੇਂਦ 'ਤੇ ਹੀ ਰੋਹਿਤ ਸ਼ਰਮਾ ਇੱਕ ਰਨ ਬਣਾ ਕੇ ਪੈਵੀਲੀਅਨ ਪਰਤ ਗਏ।

ਕ੍ਰੀਜ਼ 'ਤੇ ਆਏ ਕਪਤਾਨ ਵਿਰਾਟ ਕੋਹਲੀ ਵੀ ਇੱਖ ਰਨ ਬਣਾ ਕੇ ਆਊਟ ਹੋ ਗਏ। ਇਸੇ ਤਰ੍ਹਾਂ ਕੇਐੱਲ ਰਾਹੁਲ, ਦਿਨੇਸ਼ ਕਾਰਤਿਕ ਵੀ ਬਹੁਤੀ ਦੇਰ ਮੈਦਾਨ 'ਤੇ ਆਪਣੇ ਪੈਰ ਨਹੀਂ ਜਮਾ ਸਕੇ ਅਤੇ ਪੈਵੀਲੀਅਨ ਪਰਤ ਗਏ।

ਨਿਊਜ਼ੀਲੈਂਡ ਦੇ ਸਾਹਮਣੇ ਲੜਖੜਾਉਂਦੀ ਟੀਮ ਇੰਡੀਆ ਦੇ ਇਸ ਹਾਲ ਨੂੰ ਵੇਖ ਕੇ ਭਾਰਤੀ ਫੈਨਸ ਦੀ ਨਿਰਾਸ਼ਾ ਸੋਸ਼ਲ ਮੀਡੀਆ 'ਤੇ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ:

Image copyright Reuters

ਸੋਸ਼ਲ ਮੀਡੀਆ 'ਤੇ ਕਿਸ ਨੇ ਕੀ ਲਿਖਿਆ ?

ਮੈਚ ਦੌਰਾਨ ਕੈਮਰੇ ਪੈਵੀਲੀਅਨ ਵਿੱਚ ਮਹਿੰਦਰ ਸਿੰਘ ਧੋਨੀ ਵੱਲ ਵੀ ਗਏ। ਧੋਨੀ ਆਪਣੇ ਬੈਟ ਨੂੰ ਚੁੰਮਦੇ ਜਾਂ ਧਾਗੇ ਵਰਗਾ ਕੁਝ ਕੱਟਦੇ ਹੋਏ ਨਜ਼ਰ ਆਏ।

ਸੋਸ਼ਲ ਮੀਡੀਆ 'ਤੇ ਲੋਕਾਂ ਦੀ ਨਾਰਾਜ਼ਗੀ ਇਸ ਗੱਲ 'ਤੇ ਵੀ ਰਹੀ ਕਿ ਆਖ਼ਰ ਧੋਨੀ ਨੂੰ ਕਿਉਂ ਪਹਿਲਾਂ ਨਹੀਂ ਭੇਜਿਆ ਜਾ ਰਿਹਾ।

ਕ੍ਰਿਕਟ ਮਾਹਰ ਹਰਸ਼ਾ ਭੋਗਲੇ ਨੇ ਧੋਨੀ ਬਾਰੇ ਟਵੀਟ ਕੀਤਾ, ''ਧੋਨੀ? ਜ਼ਖ਼ਮੀ? ਨਹੀਂ ਤਾਂ ਉਨ੍ਹਾਂ ਨੂੰ ਇੱਥੇ ਹੋਣਾ ਚਾਹੀਦਾ ਸੀ।''

ਦਰਅਸਲ ਦਿਨੇਸ਼ ਕਾਰਤਿਕ ਦੇ ਆਊਟ ਹੋਣ ਤੋਂ ਬਾਅਦ ਧੋਨੀ ਨੇ ਬੱਲੇਬਾਜ਼ੀ ਲਈ ਆਉਣਾ ਸੀ ਪਰ ਉਨ੍ਹਾਂ ਦੀ ਥਾਂ ਹਾਰਦਿਕ ਪਾਂਡਿਆ ਮੈਦਾਨ ਵਿੱਚ ਆ ਗਏ।

ਇਸਦੇ ਜਵਾਬ ਵਿੱਚ ਸ਼੍ਰੀਲੰਕਾ ਕ੍ਰਿਕਟ ਨਾਲ ਜੁੜੇ ਡੇਨੀਅਲ ਅਲੈਗਜ਼ੇਂਡਰ ਨੇ ਲਿਖਿਆ ਹੈ, ''ਧੋਨੀ ਹਮੇਸ਼ਾ ਦੀ ਤਰ੍ਹਾਂ ਵੱਡੇ ਸਕੋਰ ਦਾ ਪਿੱਛਾ ਕਰਦੇ ਹੋਏ ਲੁਕ ਰਹੇ ਹਨ। ਉਹ ਬਸ ਉਦੋਂ ਹੀ ਸਾਹਮਣੇ ਆਉਂਦੇ ਹਨ ਜਦੋਂ ਜਿੱਤਣ ਲਈ ਥੋੜ੍ਹੇ ਜਿਹੇ ਰਨ ਚਾਹੀਦੇ ਹੁੰਦੇ ਹਨ।''

ਸਾਬਕਾ ਕ੍ਰਿਕਟਰ ਸੰਜੇ ਮਾਂਜਰੇਕਰ ਨੇ ਟਵੀਟ ਕੀਤਾ ਹੈ, ''ਵਿਰਾਟ ਨੇ ਧੋਨੀ ਤੋਂ ਪਹਿਲਾਂ ਹਾਰਦਿਕ ਨੂੰ ਭੇਜਣ ਦਾ ਫੈਸਲਾ ਕਿਉਂ ਲਿਆ? ਮੇਰੇ ਖਿਆਲ ਨਾਲ ਵਿਰਾਟ ਸਾਹਮਣੇ ਦੋ ਆਪਸ਼ਨ ਸਨ- ਅਟੈਕ ਕਰਨਾ ਜਾਂ ਡਿਫੈਂਸ ਕਰਨਾ। ਕੋਹਲੀ ਅਜਿਹੇ ਹਾਲਾਤ ਵਿੱਚ ਹਮੇਸ਼ਾ ਅਟੈਕ ਕਰਨਾ ਹੀ ਚੁਣਦੇ ਹਨ ਇਸ ਲਈ ਧੋਨੀ ਤੋਂ ਪਹਿਲਾਂ ਪਾਂਡਿਆ ਆਏ।''

ਕ੍ਰਿਕਟ ਪੰਡਿਤ ਨਾਮਕ ਇੱਕ ਟਵਿੱਟਰ ਹੈਂਡਲਰ ਨੇ ਕੋਹਲੀ ਦੀ ਇੱਕ ਤਸਵੀਰ ਟਵੀਟ ਕੀਤੀ ਅਤੇ ਲਿਖਿਆ ਕਿ ਵਿਰਾਟ ਡਰੈਸਿੰਗ ਰੂਮ ਵਿੱਚ ਭਾਰਤੀ ਬੱਲੇਬਾਜ਼ਾਂ ਨੂੰ ਲੱਭ ਰਹੇ ਹਨ।

ਬਾਬੂ ਭਈਆ ਨਾਮਕ ਟਵਿੱਟਰ ਹੈਂਡਲ ਤੋਂ ਧੋਨੀ ਦੇ ਡਰੈਸਿੰਗ ਰੂਮ ਵਿੱਚ ਬੈਠੇ ਇੱਕ ਤਸਵੀਰ ਟਵੀਟ ਕੀਤੀ ਹੈ ਅਤੇ ਨਾਲ ਹੀ ਲਿਖਿਆ ਹੈ ''ਭੁੱਖੇ ਧੋਨੀ ਪੈਵੀਲੀਅਨ ਵਿੱਚ ਬੈਟ ਨੂੰ ਖਾ ਰਹੇ ਹਨ ਤਾਂ ਜੋ ਬੱਲੇਬਾਜ਼ੀ ਕਰਦੇ ਹੋਏ ਉਹ ਬਾਲ ਨਾ ਖਾਣ।''

ਇੱਕ ਟਵਿੱਟਰ ਯੂਜ਼ਰ ਨੇ ਲਿਖਿਆ- ਹੁਣ ਇੱਜ਼ਤ ਧੋਨੀ ਹੀ ਬਚਾ ਸਕਦੇ ਹਨ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ