ਕੰਨ ਫੜਕੇ ਧੁੱਪ 'ਚ ਉੱਠਕ ਬੈਠਕ : ਬੱਚੇ ਕਹਿੰਦੇ ਸਜ਼ਾ ਵਾਂਗ ਹੈ ਤੇ ਸਕੂਲ ਵਾਲੇ ਕਹਿੰਦੇ 'ਦਿਮਾਗ ਤੇਜ਼' ਕਰਨ ਵਾਲਾ ਯੋਗਾ

ਗਰਮੀਆਂ ਦੀਆਂ ਛੁੱਟੀਆਂ ਕੱਟ ਕੇ ਆਏ ਇਨ੍ਹਾਂ ਬੱਚਿਆਂ ਕੋਲੋਂ ਸਵੇਰ ਦੀ ਪ੍ਰਾਰਥਨਾ ਤੋਂ ਬਾਅਦ ਸੂਰਜ ਹੇਠਾਂ ਖੜ੍ਹੇ ਕਰਕੇ ਕੰਨਾਂ ਨੂੰ ਫੜ ਕੇ ਉਠਕ-ਬੈਠਕ ਮਾਰਨ ਲਈ ਕਿਹਾ ਜਾਂਦਾ ਹੈ।
ਨਹੀਂ, ਅਜਿਹਾ ਕਿਸੇ ਸਜ਼ਾ ਕਰਕੇ ਨਹੀਂ ਬਲਕਿ ਇਸ ਨੂੰ 'ਸੁਪਰ ਯੋਗਾ ਫਾਰ ਬ੍ਰੇਨ' ਦੱਸਿਆ ਜਾ ਰਿਹਾ ਹੈ।
ਹਰਿਆਣਾ ਦੇ ਜ਼ਿਲ੍ਹਾ ਭਿਵਾਨੀ ਦੇ ਸਕੂਲ ਸਰਵਪੱਲੀ ਰਾਧਾਕ੍ਰਿਸ਼ਨਨ ਸਕੂਲ ਵਿੱਚ ਛੁੱਟੀਆਂ ਤੋਂ ਬਾਅਦ ਬੱਚਿਆਂ ਨੂੰ ਇਹ ਯੋਗਾ ਕਰਵਾਇਆ ਜਾ ਰਿਹਾ ਹੈ।
ਇਸ ਦੇ ਪਿੱਛੇ ਤਰਕ ਹੈ ਕਿ ਇਸ ਨਾਲ ਦਿਮਾਗ਼ੀ ਸ਼ਕਤੀ ਅਤੇ ਧਿਆਨ ਕੇਂਦਰਿਤ ਕਰਨ ਦੀ ਸ਼ਕਤੀ 'ਚ ਵਾਧਾ ਹੁੰਦਾ ਹੈ।
ਇਹ ਵੀ ਪੜ੍ਹੋ-
- ਕ੍ਰਿਕਟ ਦੇ ਗ਼ਮ 'ਚ ਭਾਰਤੀ ਦੂਤੀ ਚੰਦ ਦੀ ਇਹ ਸ਼ਾਨਦਾਰ ਜਿੱਤ ਕਿਉਂ ਭੁੱਲ ਗਏ
- ਦਲਿਤ ਨਾਲ ਵਿਆਹ ਕਰਵਾਉਣ ਵਾਲੀ ਭਾਜਪਾ ਵਿਧਾਇਕ ਦੀ ਧੀ ਨੂੰ 'ਜਾਨ ਦਾ ਖ਼ਤਰਾ'
- ਪੰਜਾਬੀ ਮੁੰਡੇ ਤੇ ਵਿਦੇਸ਼ੀ ਕੁੜੀ ਦੇ ਇਸ਼ਕ ਦੀ ਨਸ਼ੇ ਨਾਲ ਜੰਗ
- ਸੁਖਬੀਰ ਅਤੇ ਮਜੀਠੀਆ ਨੂੰ ਜ਼ਮਾਨਤ ਦਿੰਦਿਆਂ ਕੋਰਟ ਨੇ ਕੀ ਕਿਹਾ
ਇਸ ਨੂੰ ਭਾਰਤ 'ਚ ਪ੍ਰਾਚੀਨ ਪ੍ਰਥਾ ਵਜੋਂ ਦੱਸਿਆ ਜਾ ਰਿਹਾ ਹੈ ਅਤੇ ਯੋਗਾ ਦਾ ਹਿੱਸਾ ਹੋਣ ਕਰਕੇ ਇਸ ਲਈ ਹਰੇਕ ਵਿਦਿਆਰਥੀ ਨੂੰ ਉਲਟੇ ਹੱਥਾਂ ਨਾਲ ਕੰਨ ਫੜ ਕੇ ਅਜਿਹਾ ਕਰਨਾ ਲਾਜ਼ਮੀ ਹੈ।
ਯੋਗਾ ਕਰਕੇ ਹਟੀ ਪਸੀਨੇ ਨਾਲ ਭਰੀ ਸਕੂਲ ਦੀ ਇੱਕ ਵਿਦਿਾਰਥਣ ਇਪਸ਼ਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਇਸ ਨਾਲ ਅਕਾਦਿਮ ਯੋਗਤਾ 'ਚ ਵਾਧਾ ਹੁੰਦਾ ਹੈ ਅਤੇ ਇਹ ਯਾਦਾਸ਼ਤ ਨੂੰ ਵੀ ਵਧਾਉਂਦਾ ਹੈ।
7ਵੀਂ ਕਲਾਸ ਦੀ ਇਸ ਵਿਦਿਆਰਥਣ ਨੇ ਦੱਸਿਆ, "ਇਸ ਤਰ੍ਹਾਂ ਉਠਕ-ਬੈਠਕ ਕਰਨਾ ਔਖਾ ਲਗਦਾ ਹੈ ਪਰ ਹੈ ਨਹੀਂ। ਅਜਿਹਾ ਕਰਨਾ ਉਨ੍ਹਾਂ ਵਿਦਿਆਰਥੀਆਂ ਲਈ ਵਧੇਰੇ ਲਾਹੇਵੰਦ ਹੈ , ਜਿਨ੍ਹਾਂ ਦੀ ਯਾਦ ਸ਼ਕਤੀ ਕਮਜ਼ੋਰ ਹੈ।"
ਇਸੇ ਸਕੂਲ ਦੀ ਇੱਕ ਹੋਰ ਵਿਦਿਆਰਥਣ ਪ੍ਰਿਆ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੱਸਿਆ ਹੈ ਗਿਆ ਹੈ ਇਹ ਉਠਕ-ਬੈਠਕ ਸੁਪਰ-ਪਾਵਰ ਬ੍ਰੇਨ ਤਕਨੀਕ ਹੈ, ਜਿਸ ਨਾਲ ਉਨ੍ਹਾਂ ਦੀ ਸਿੱਖਣ ਦੀ ਸ਼ਕਤੀ 'ਚ ਸੁਧਾਰ ਹੁੰਦਾ ਹੈ।
ਦਸਵੀਂ ਕਲਾਸ ਦੀ ਵਿਦਿਆਰਥਣ ਤਮੰਨਾ ਰੋਹਿਲਾ ਦਾ ਕਹਿਣਾ ਹੈ, "ਇਹ ਕਿਸੇ ਸਜ਼ਾ ਵਾਂਗ ਹੈ ਪਰ ਸਾਨੂੰ ਦੱਸਿਆ ਗਿਆ ਹੈ ਕਿ ਇਸ ਨਾਲ ਯਾਦਾਸ਼ਤ ਵਧਦੀ ਹੈ ਅਤੇ ਪੜ੍ਹਾਈ 'ਚ ਕਮਜ਼ੋਰ ਬੱਚਿਆਂ ਨੂੰ ਇਸ ਨਾਲ ਫਾਇਦਾ ਹੋਵੇਗਾ।"
ਇਸ ਗਤੀਵਿਧੀ ਨੂੰ ਸਕੂਲ ਵਿੱਚ ਲੈ ਕੇ ਆਉਣ ਵਾਲੇ ਹਰਿਆਣਾ ਦੇ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਰਾਜੀਵ ਪ੍ਰਸ਼ਾਦ ਦਾ ਕਹਿਣਾ ਹੈ ਉਠਕ-ਬੈਠਕ ਬੱਚਿਆਂ ਲਈ ਸਜ਼ਾ ਨਹੀਂ ਹੈ।
ਉਨ੍ਹਾਂ ਦਾ ਦਾਅਵਾ ਹੈ, "ਵਿਦਿਆਰਥੀ ਇਸ ਦੌਰਾਨ ਆਪਣੇ ਹੱਥ ਆਪਣੇ ਕੰਨਾਂ ਨੂੰ ਲਗਾ ਕੇ ਐਕਿਊਪ੍ਰੈਸ਼ਰ ਬਿੰਦੂਆਂ ਨੂੰ ਸਰਗਰਮ ਕਰਦੇ ਅਤੇ ਇਸ ਨਾਲ ਦਿਮਾਗ਼ ਤੇਜ਼ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੀ ਯਾਦ ਸ਼ਕਤੀ ਵੀ ਵਧਦੀ ਹੈ।
ਇਸ ਦੇ ਨਾਲ ਉਨ੍ਹਾਂ ਨੇ ਅੱਗੇ ਕਿਹਾ ਕਿ ਇਸੇ ਕਰਕੇ ਬੱਚਿਆਂ ਨੂੰ ਕਲਾਸ ਵਿੱਚ ਸਜ਼ਾ ਵਜੋਂ ਉਠਕ-ਬੈਠਕ ਲਗਾਉਣ ਲਈ ਕਿਹਾ ਜਾਂਦਾ ਹੈ।
ਉਨ੍ਹਾਂ ਦਾ ਕਹਿਣਾ ਹੈ, "ਇਹ ਗੁਰੂਗ੍ਰਾਮ ਵਿੱਚ ਨੈਸ਼ਨਲ ਬ੍ਰੇਨ ਰਿਸਰਚ ਅਤੇ ਹਰਿਆਣਾ ਯੋਗ ਪਰੀਸ਼ਦ ਦੇ ਦੇਖਰੇਖ ਹੇਠ ਹੋ ਰਿਹਾ ਹੈ। ਜੇਕਰ ਇਹ ਪਾਇਲਟ ਪ੍ਰੋਜੈਕਟ ਸਫ਼ਲ ਰਹਿੰਦਾ ਹੈ ਤਾਂ ਇਸ ਨੂੰ ਸੂਬੇ ਦੇ ਹੋਰਨਾਂ ਸਕੂਲਾਂ 'ਚ ਵੀ ਲਾਗੂ ਕੀਤਾ ਜਾਵੇਗਾ ਪਰ ਇਸ ਦੇ ਨਤੀਜਿਆਂ ਦਾ ਅਧਿਐਨ ਅਤੇ ਵਿਸ਼ਲੇਸ਼ਣ ਕਰਨ ਲਈ ਸਮਾਂ ਲੱਗੇਗਾ।"
ਰਾਜੀਵ ਪ੍ਰਸ਼ਾਦ ਦਾ ਕਹਿਣਾ ਹੈ ਕਿ ਇਹ ਪ੍ਰਾਚੀਨ ਤਕਨੀਕ ਹੈ, ਜਿਸ ਨੂੰ ਥੋਪੂਕਰਨਮ ਕਿਹਾ ਜਾਂਦਾ ਹੈ। ਇਹ ਤਮਿਲ ਸ਼ਬਦ ਹੈ, ਜਿਸ ਦਾ ਅਰਥ ਹੈ, ਉਲਟੇ ਹੱਥਾਂ ਦੇ ਅੰਗੂਠੇ ਨਾਲ ਕੰਨਾਂ ਫੜ ਕੇ ਪੈਰਾਂ-ਭਾਰ ਬੈਠਣ ਦੀ ਪ੍ਰਥਾ ਬੇਹੱਦ ਪ੍ਰਸਿੱਧ ਸੀ।
ਇਸ ਯੋਗਾ ਦੀ ਸ਼ੁਰੂਆਤ 8 ਜੁਲਾਈ ਨੂੰ ਹੋਈ ਸੀ ਅਤੇ ਇਸ ਨੂੰ ਰੋਜ਼ਾਨਾ ਸਵੇਰੇ ਦੀ ਪ੍ਰਾਰਥਨਾ ਵੇਲੇ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ-
- ‘ਜੇ ਜੱਜ ਕੋਲ ਸ਼ਿਕਾਇਤ ਕਰੋ ਤਾਂ ਉਹ ਵੀ ਸੈਕਸ ਮੰਗਣਗੇ’
- #BottleCapChallenge: ਜਿਸ ਪਿੱਛੇ ਹਾਲੀਵੁੱਡ ਤੇ ਬਾਲੀਵੁੱਡ ਦੇ ਸਿਤਾਰੇ ਹੋਏ ਦੀਵਾਨੇ
- ਕੀ ਸ਼ਰਬਤ ਤੇ ਸ਼ਿਕੰਜਵੀ ਵਰਗੇ ਮਿੱਠੇ ਤਰਲ ਪਦਾਰਥ ਕੈਂਸਰ ਦਾ ਕਾਰਨ ਹਨ?
- ਭਾਰਤ ਸੈਮੀ-ਫਾਈਨਲ ਦੀ ਰੇਸ ’ਚੋਂ ਕਿਉਂ ਬਾਹਰ ਹੋਇਆ
ਮਾਹੌਲ
ਸਕੂਲ ਦੀ ਸਵੇਰ ਦੀ ਪ੍ਰਾਰਥਨਾ ਵੇਲੇ ਵਿਦਿਆਰਥੀ ਸਕੂਲ ਦੇ ਗਰਾਊਂਡ ਵਿੱਚ ਖੜ੍ਹੇ ਹੁੰਦੇ ਹਨ ਅਤੇ ਯੋਗਾ ਨਿਰਦੇਸ਼ਕ ਨਾਲ ਕਰਦੇ ਹਨ।
ਇਸ ਦੌਰਾਨ ਜਦੋਂ ਵਿਦਿਆਰਥੀ ਹੇਠਾਂ ਬੈਠਦੇ ਹਨ ਤਾਂ ਸੰਤੁਲਨ ਬਣਾਉਣ ਵੇਲੇ ਉਨ੍ਹਾਂ ਦੀਆਂ ਕੰਬਦੀਆਂ ਲੱਤਾਂ ਦੇਖੀਆਂ ਜਾ ਸਕਦੀਆਂ ਹਨ।
ਸਿੱਖਿਆ ਦਾ ਭਗਵਾਂਕਰਨ
ਡੀਆਈਈਟੀ ਹਰਿਆਣਾ ਤੋਂ ਰਿਟਾਇਰਡ ਸੱਤਿਆਪਾਲ ਸਿਵਾਛ ਸਕੂਲ ਵਿੱਚ 'ਸੁਪਰ ਬ੍ਰੇਨ ਯੋਗਾ' ਸ਼ੁਰੂ ਕਰਨ ਨੂੰ ਸਿੱਧਾ ਸਿੱਖਿਆ ਪ੍ਰਣਾਲੀ ਦੇ ਭਗਵਾਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ, "ਇਸ ਧਾਰਨਾ ਸਿਰਫ਼ ਇਸੇ ਸਰਕਾਰੀ ਸਕੂਲ ਵਿੱਚ ਲਾਗੂ ਕਿਉਂ ਕੀਤਾ ਗਿਆ ਹੈ, ਕਿਉਂਕਿ ਇਹ ਪੂਰੀ ਤਰ੍ਹਾਂ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਅੰਡਰ ਆਉਂਦਾ ਹੈ। ਇਸ ਦੇ ਚੇਅਰਮੈਨ ਪੂਰਨ ਤੌਰ 'ਤੇ ਆਰਐਸਐਸ ਪ੍ਰਚਾਰਕ ਹਨ।"
ਮਨੋਗਿਵਿਆਨ ਪੜਾਉਣ ਵਾਲੇ ਸੱਤਿਆਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਦਿਮਾਗ਼ੀ ਸ਼ਕਤੀ ਨੂੰ ਇਸ ਤਰ੍ਹਾਂ ਵਧਾਉਣ ਦਾ ਕੋਈ ਅਧਿਐਨ ਨਹੀਂ ਕੀਤਾ।
ਉਨ੍ਹਾਂ ਦਾ ਕਹਿਣਾ ਹੈ, "ਬਾਲ ਮਨੋਵਿਗਿਆਨ ਦੀਆਂ ਦੁਨੀਆਂ ਵਿੱਚ ਦਿਮਾਗ਼ੀ ਸ਼ਕਤੀ ਨੂੰ ਵਧਾਉਣ ਬਾਰੇ ਅਜਿਹੀ ਕਿਸੇ ਕਸਰਤ ਦਾ ਸਮਰਥਨ ਨਹੀਂ ਮਿਲਦਾ। ਮੈਂ ਨਹੀਂ ਜਾਣਦਾ ਕਿ ਉਨ੍ਹਾਂ ਉਹ ਅਜਿਹੇ ਵਿਚਾਰ ਕਿਥੋਂ ਲੈ ਕੇ ਆਏ ਹਨ।"
ਉਨ੍ਹਾਂ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਆਰਿਆ ਸਮਾਜ ਨਾਲ ਜੁੜੇ ਸਨ ਅਤੇ ਦਿਮਾਗ਼ੀ ਸ਼ਕਤੀ ਨੂੰ ਵਧਾਉਣ ਵਾਲੇ ਅਜਿਹੇ ਕਿਸੇ ਉਠਕ-ਬੈਠਕ ਵਾਲੇ ਅਭਿਆਸ 'ਚ ਨਹੀਂ ਗਏ।
ਬੋਰਡ ਦਾ ਤਰਕ
ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਜਗਬੀਰ ਸਿੰਘ ਦਾ ਕਹਿਣਾ ਹੈ , "ਮੈਂ ਵੀ ਇਸ ਨੂੰ ਕਰਦਾ ਹਾਂ ਅਤੇ ਇਸ ਨਾਲ ਦਿਮਾਗ਼ੀ ਸ਼ਕਤੀ 'ਚ ਵਾਧਾ ਹੁੰਦਾ ਹੈ। ਯੋਗਾ ਨਾਲ ਸਿਹਤ ਅਤੇ ਦਿਮਾਗ਼ 'ਚ ਸੁਧਾਰ ਹੁੰਦਾ ਹੈ। ਅਸੀਂ ਗੁਰੂਗ੍ਰਾਮ ਵਿੱਚ ਰਹਿੰਦੇ ਸੂਬਾ ਪੱਧਰ ਦੇ ਯੋਗ ਮਾਹਿਰਾਂ ਅਤੇ ਦਿਮਾਗ਼ੀ ਵਿਕਾਸ ਮਾਹਿਰਾ ਨਾਲ ਮਿਲੇ ਹਾਂ ਤਾਂ ਜੋ ਇਸ ਸਭ 'ਤੇ ਨਜ਼ਰ ਰੱਖੀ ਜਾ ਸਕੇ।"
ਇਹ ਵੀ ਪੜ੍ਹੋ-
- ਭਾਰਤ ਸੈਮੀ-ਫਾਈਨਲ ਦੀ ਰੇਸ ’ਚੋਂ ਕਿਉਂ ਬਾਹਰ ਹੋਇਆ
- ਪ੍ਰੇਮ ਸਬੰਧ ਵਿੱਚ ਹਿੰਸਾ ਝੱਲਣ ਵਾਲੀ ਕੁੜੀ ਦੀ ਅਸਲ ਕਹਾਣੀ
- ਟੀਮ ਫੋਟੋ 'ਚ ਰਵੀ ਸ਼ਾਸਤਰੀ ਦੀ ਕੁਰਸੀ ਹੇਠ ਸ਼ਰਾਬ ਦੀ ਬੋਤਲ ਦਾ ਕੀ ਹੈ ਸੱਚ
- 101 ਦਿਨਾਂ ਤੱਕ ਇੱਕ ਬੇੜੀ 'ਤੇ ਕੈਦ ਰਹੇ 11 ਲੋਕਾਂ ਦੀ ਕਹਾਣੀ
ਇਹ ਵੀਡੀਓ ਵੀ ਵੇਖੋ:
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)