ਨਵਜੋਤ ਸਿੱਧੂ ਤੇ ਅਮਰਿੰਦਰ ਸਿੰਘ ਦੀ ਤਲਖ਼ੀ ਬਾਰੇ ਜਾਣੋ 7 ਬਿੰਦੂਆਂ 'ਚ

ਨਵਜੋਤ ਸਿੱਧੂ Image copyright NARINDER NANU/GETTY IMAGES
ਫੋਟੋ ਕੈਪਸ਼ਨ ਨਵਜੋਤ ਸਿੰਘ ਸਿੱਧੂ ਤੋਂ ਉਨ੍ਹਾਂ ਦਾ ਸ਼ਹਿਰੀ ਵਿਕਾਸ ਦਾ ਮਹਿਕਮਾ ਲੈ ਕੇ ਸਰਕਾਰੀਆ ਨੂੰ ਦੇ ਦਿੱਤਾ ਗਿਆ ਹੈ।

ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਨੂੰ ਚਿੱਠੀ ਲਿਖ ਕੇ ਪੰਜਾਬ ਕੈਬਨਿਟ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਨੂੰ ਲਿਖੀ ਦੋ ਲਾਈਨਾਂ ਦੀ ਚਿੱਠੀ ਨੂੰ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਹੈਂਡਲ 'ਤੇ ਵੀ ਪੋਸਟ ਕੀਤਾ ਹੈ।

ਜਾਣੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਤਲਖ਼ੀ ਉਜਾਗਰ ਕਰਦੇ 7 ਬਿੰਦੂ-

  • ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਵੱਖਰੇਵਾਂ ਉਸ ਵੇਲੇ ਸਾਹਮਣੇ ਆਇਆ ਜਦੋਂ ਉਹ ਕੈਪਟਨ ਦੀ ਇੱਛਾ ਦੇ ਵਿਰੁੱਧ ਇਮਰਾਨ ਖ਼ਾਨ ਦੇ ਸੱਦੇ 'ਤੇ ਪਾਕਿਸਤਾਨ ਗਏ। ਵੇਲਾ ਸੀ ਇਮਰਾਨ ਖਾਨ ਦੀ ਤਾਜਪੋਸ਼ੀ ਦਾ...ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਹੈਦਰਾਬਾਦ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਇੱਕ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆ ਕਿਹਾ, “ਮੇਰੇ ਕੈਪਟਨ ਰਾਹੁਲ ਗਾਂਧੀ ਹਨ, ਉਨ੍ਹਾਂ ਨੇ ਹੀ ਤਾਂ ਹਰ ਥਾਂ ਭੇਜਿਆ ਹੈ। ਕੈਪਟਨ ਅਮਰਿੰਦਰ ਮੇਰੇ ਬੌਸ ਨੇ ਅਤੇ ਰਾਹੁਲ ਗਾਂਧੀ ਕੈਪਟਨ।”
  • ਇਸ ਤੋਂ ਬਾਅਦ ਪਾਕਿਸਤਾਨ ਵਿੱਚ ਉੱਥੋਂ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਅਤੇ ਸਿੱਧੂ ਦੀ ਜੱਫੀ ਸਾਰੇ ਪਾਸੇ ਚਰਚਾ ਤੇ ਆਲੋਚਨਾ ਦਾ ਵਿਸ਼ਾ ਬਣੀ। ਇਸ ਤੋਂ ਕੈਪਟਨ ਵੀ ਖੁਸ਼ ਨਹੀਂ ਸਨ।
Image copyright @JYOTIPRAKASHRA2/TWITTER
ਫੋਟੋ ਕੈਪਸ਼ਨ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਉਂਦੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ
  • ਖ਼ਬਰਾਂ ਇਹ ਵੀ ਆਈਆਂ ਕਿ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਤੋਂ ਲੋਕ ਸਭਾ ਟਿਕਟ ਦਿਵਾਉਣਾ ਚਾਹੁੰਦੇ ਸਨ ਪਰ ਅਜਿਹਾ ਨਹੀਂ ਹੋਇਆ, ਇਲਜ਼ਾਮ ਲਗਿਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਟਿਕਟ ਕਟਵਾਈ ਹੈ, ਕੈਪਟਨ ਨੇ ਜਵਾਬ ਦਿੰਦਿਆ ਕਿਹਾ ਸੀ, “ਚੰਡੀਗੜ੍ਹ ਦੀ ਸੀਟ ਪੰਜਾਬ ਦੀ ਸੀਟ ਨਹੀਂ ਸੀ ਇਸ ਲਈ ਮੇਰਾ ਇਸ 'ਚ ਕੋਈ ਰੋਲ ਨਹੀਂ।”
  • ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਵੇਲੇ ਪ੍ਰਚਾਰ ਕਰਨ ਤੋਂ ਦੂਰੀ ਬਣਾ ਲਈ ਸੀ, ਇਲਜ਼ਾਮ ਇਹ ਲਗਾਇਆ ਸੀ ਕਿ ਕੈਪਟਨ ਨੇ ਕਿਹਾ ਹੈ ਕਿ ਉਹ ਆਪਣੇ ਦਮ 'ਤੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿਤਾਉਣਗੇ, ਹਾਲਾਂਕਿ ਬਾਅਦ ਵਿੱਚ ਪ੍ਰਿਅੰਕਾ ਗਾਂਧੀ ਦੇ ਨਾਲ ਸਿੱਧੂ ਪੰਜਾਬ 'ਚ ਪ੍ਰਚਾਰ ਕਰਨ ਪਹੁੰਚੇ ਸਨ।
Image copyright Getty Images
ਫੋਟੋ ਕੈਪਸ਼ਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਉਨ੍ਹਾਂ ਦੇ ਕਪਤਾਨ ਹਨ
  • ਲੋਕ ਸਭਾ ਚੋਣਾਂ ਵੇਲੇ ਵੀ ਸਿੱਧੂ ਨੇ ਬਠਿੰਡਾ ਵਿੱਚ ਚੋਣ ਰੈਲੀ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁਲਜ਼ਮਾਂ ਨੂੰ ਸਜ਼ਾ ਨਹੀਂ ਦੁਆਏ ਜਾਣ ਪਿੱਛੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਕੁਝ ਕਾਂਗਰਸੀ ਅਕਾਲੀਆਂ ਨਾਲ ਫਰੈਂਡਲੀ ਮੈਚ ਖੇਡ ਰਹੇ ਹਨ। ਇਸ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਿੱਧੂ ਮੇਰੀ ਥਾਂ ਲੈਣਾ ਚਾਹੁੰਦੇ ਹਨ।
  • ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ 'ਚ ਕਾਂਗਰਸ ਨੂੰ 8 ਸੀਟਾਂ 'ਤੇ ਜਿੱਤ ਮਿਲੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਹਿਰੀ ਵਿਕਾਸ ਮੰਤਰਾਲੇ ਦੁਆਰਾ ਸਹੀ ਕੰਮ ਨਾ ਹੋਣ ਕਰਕੇ ਨੁਕਸਾਨ ਹੋਇਆ। ਪਰ ਸਿੱਧੂ ਨੇ ਜਵਾਬ ਵਜੋਂ ਕਿਹਾ ਕਿ ਜਿਹੜੀਆਂ 8 ਸੀਟਾਂ 'ਤੇ ਜਿੱਤ ਮਿਲੀ ਹੈ ਕਿ ਉੱਥੇ ਸ਼ਹਿਰ ਨਹੀਂ ਸਨ।
  • ਚਰਚਾ ਚੱਲੀ ਕਿ ਕੈਪਟਨ ਅਮਰਿੰਦਰ ਸਿੰਘ ਸਿੱਧੂ ਦਾ ਮੰਤਰਾਲਾ ਬਦਲ ਸਕਦੇ ਹਨ ਅਤੇ ਹੋਇਆ ਵੀ ਕੁਝ ਅਜਿਹਾ ਹੀ...6 ਜੂਨ 2019 ਨੂੰ ਸਿੱਧੂ ਦਾ ਮਹਿਕਮਾ ਬਦਲ ਕੇ ਉਨ੍ਹਾਂ ਬਿਜਲੀ ਮੰਤਰੀ ਬਣਾ ਦਿੱਤਾ ਗਿਆ, ਹਾਲਾਂਕਿ ਸਿੱਧੂ ਨੇ ਰਸਮੀ ਤੌਰ 'ਤੇ ਆਪਣੇ ਮੰਤਰਾਲੇ ਦਾ ਕਾਰਜਭਾਰ ਨਹੀਂ ਸੰਭਾਲਿਆ ਤੇ 10 ਜੂਨ ਆਪਣਾ ਅਸਤੀਫ਼ਾ ਰਾਹੁਲ ਗਾਂਧੀ ਨੂੰ ਭੇਜ ਦਿੱਤਾ। ਜਿਵੇਂ ਕਿ ਉਨ੍ਹਾਂ ਨੇ ਟਵਿੱਟਰ 'ਤੇ ਚਿੱਠੀ ਪੋਸਟ ਕਰਕੇ ਦਾਅਵਾ ਕੀਤਾ ਹੈ।
Image copyright Getty Images
ਫੋਟੋ ਕੈਪਸ਼ਨ ਸਿੱਧੂ ਸ਼ਬਦਾਂ ਦੇ ਮਾਹਿਰ ਹਨ, ਉਹ ਜਾਣਦੇ ਹਨ ਕਿ ਭਾਸ਼ਾ ਦੀ ਮਰਿਆਦਾ ਵਿੱਚ ਰਹਿ ਜਵਾਬ ਕਿਵੇਂ ਦਿੱਤਾ ਜਾਂਦਾ ਹੈ

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)