ਹਾਦਸਾ: ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਇਮਾਰਤ ਢਹੀ, 2 ਦੀ ਮੌਤ, ਕਈ ਫਸੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹਾਦਸਾ: ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਇਮਾਰਤ ਢਹੀ, 2 ਦੀ ਮੌਤ, ਕਈ ਫਸੇ

ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਇੱਕ ਬਹੁਮੰਜ਼ਿਲਾ ਇਮਾਰਤ ਢਹਿਢੇਰੀ ਹੋ ਗਈ। ਪੀਟੀਆਈ ਅਨੁਸਾਰ ਇਮਾਰਤ ਦੇ ਮਲਬੇ ਵਿੱਚ 30 ਤੋਂ ਵੱਧ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।

ਮੁੱਖ ਮੰਤਰੀ ਜੈਰਾਮ ਠਾਕੁਰ ਨੇ ਟਵਿੱਟਰ ਤੇ ਜਾਰੀ ਬਿਆਨ ਵਿੱਚ ਕਿਹਾ, “ਸੋਲਨ ਦੇ ਨੇੜੇ ਕੁਮਾਰਹੱਟੀ ਵਿੱਚ ਨਿੱਜੀ ਹੋਟਲ ਦੀ ਇਮਾਰਤ ਦੇ ਢਹਿਢੇਰੀ ਹੋਣ ਦੀ ਖ਼ਬਰ ਮਿਲੀ ਹੈ। ਰਾਹਤ ਕਾਰਜ ਵਿੱਚ ਐੱਨਡੀਆਰਐੱਫ ਸਣੇ ਸਥਾਨਕ ਪ੍ਰਸ਼ਾਸਨ ਜੁਟਿਆ ਹੈ। ਹੁਣ ਤੱਕ 19 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)