ਕੈਪਟਨ - 'ਸਿੱਧੂ ਨੂੰ ਅਹਿਮ ਮਹਿਕਮਾ ਦਿੱਤਾ ਪਰ ਉਨ੍ਹਾਂ ਨੇ ਨਹੀਂ ਲਿਆ'

ਕੈਪਟਨ Image copyright Getty Images

"ਮੈਨੂੰ ਕੱਲ੍ਹ ਪਤਾ ਲੱਗਾ ਕਿ ਉਨ੍ਹਾਂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਦੇ ਦਿੱਤਾ ਸੀ ਅਤੇ ਅੱਜ ਮੈਨੂੰ ਪਤਾ ਲੱਗਾ ਕਿ ਉਨ੍ਹਾਂ ਮੈਨੂੰ ਵੀ ਅਸਤੀਫ਼ਾ ਭੇਜ ਦਿੱਤਾ ਤੇ ਜਦੋਂ ਮੈਂ ਵਾਪਸ ਚੰਡੀਗੜ੍ਹ ਜਾਵਾਂਗਾ ਤਾਂ ਮੈਂ ਦੇਖਾਂਗਾ।"

ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਅਸਤੀਫ਼ੇ ਦਾ ਫੈ਼ਸਲਾ ਜਨਤਕ ਕਰਨ ਮਗਰੋਂ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤੀਕਿਰਿਆ ਜ਼ਾਹਿਰ ਕੀਤੀ।

ਕੈਪਟਨ ਮੁਤਾਬਕ, ''ਮੈਨੂੰ ਲੱਗਾ ਬਿਜਲੀ ਮਹਿਕਮਾ ਬੇਹੱਦ ਅਹਿਮ ਹੈ ਤੇ ਮੈਂ ਸਿੱਧੂ ਨੂੰ ਦੇ ਦਿੱਤਾ ਪਰ ਉਨ੍ਹਾਂ ਨੇ ਨਹੀਂ ਲਿਆ। ਤੁਹਾਨੂੰ ਜੋ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਉਹ ਤੁਹਾਨੂੰ ਕਰਨੀ ਪੈਂਦੀ ਹੈ, ਜੇਕਰ ਤੁਸੀਂ ਆਪਣੇ ਸੂਬੇ ਬਾਰੇ ਸੋਚਦੇ ਹੋ ਤਾਂ ਤੁਹਾਨੂੰ ਕੰਮ ਕਰਨਾ ਪੈਂਦਾ ਹੈ।''

ਪੂਰੀ ਖ਼ਬਰ ਇੱਥੇ ਪੜ੍ਹੋ।

ਸਤਲੁਜ ਕੰਢੇ ਵਸਦੇ 5 ਜ਼ਿਲ੍ਹਿਆ ਦੇ ਪਿੰਡਾਂ 'ਤੇ ਹੜ੍ਹਾਂ ਦੀ ਮਾਰ

ਸਤਲੁਜ ਕੰਢੇ ਵਸੇ ਮੋਗਾ, ਜਲੰਧਰ, ਫਿਰੋਜ਼ਪੁਰ, ਲੁਧਿਆਣਾ ਤੇ ਤਰਨ ਤਾਰਨ ਜਿਲ੍ਹਿਆਂ ਦੇ ਪਿੰਡਾਂ ਨੂੰ ਹਰ ਸਾਲ ਹੜ੍ਹਾਂ ਦੀ ਮਾਰ ਝੱਲਣੀ ਪੈਂਦੀ ਹੈ।

ਲੋਕਾਂ ਦੀ ਸਰਕਾਰ ਤੋਂ ਮੁਆਵਜ਼ੇ ਅਤੇ ਹੜ੍ਹਾਂ 'ਤੇ ਕਾਬੂ ਪਾਉਣ ਲਈ ਬਣਾਈਆਂ ਯੋਜਨਾਵਾਂ ਲਾਗੂ ਕਰਨ ਦੀ ਮੰਗ ਹੈ।

ਇਹ ਵੀ ਪੜ੍ਹੋ:

ਮੋਗਾ ਦੇ ਪਿੰਡ ਸੰਘੇੜਾ ਦੇ ਸਰਪੰਚ ਬਲਕਾਰ ਸਿੰਘ ਦਾ ਕਹਿਣਾ ਹੈ ਕਿ, "ਸਾਰੀਆਂ ਫ਼ਸਲਾਂ ਤਬਾਹ ਹੋ ਚੁੱਕੀਆਂ ਹਨ। ਹਾਲੇ ਤੱਕ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ।"

ਪੂਰੀ ਖ਼ਬਰ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਪਹਿਲਾਂ ਸੈਲਫ਼ੀ, ਫਿਰ ਪੜ੍ਹਾਈ, ਨਹੀਂ ਤਾਂ ਕੱਟੀ ਜਾਵੇਗੀ ਤਨਖ਼ਾਹ

ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਵਿੱਚ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਦੀ ਹਾਜ਼ਰੀ ਦਾ ਇੱਕ ਨਵਾਂ ਤਰੀਕਾ ਲੱਭਿਆ ਗਿਆ ਹੈ।

ਅਧਿਆਪਕਾਂ ਨੂੰ ਕਿਹਾ ਗਿਆ ਹੈ ਕਿ ਉਹ ਅੱਠ ਵਜੇ ਸਕੂਲ ਪਹੁੰਚ ਕੇ ਸਟਾਫ਼ ਅਤੇ ਬੱਚਿਆਂ ਨਾਲ ਸੈਲਫ਼ੀ ਖਿੱਚਣ, ਉਸ ਨੂੰ ਵਿਭਾਗ ਦੇ ਵੱਟਸਐਪ ਗਰੁੱਪ 'ਤੇ ਭੇਜਣ। ਉਸ ਤੋਂ ਬਾਅਦ ਪੜ੍ਹਾਈ ਅਤੇ ਦੂਜੇ ਕੰਮ ਸ਼ੁਰੂ ਕਰਨ।

Image copyright SAMIRATMAJ MISHRA/bbc

ਇਸ ਪ੍ਰਬੰਧ ਦਾ ਪਾਲਣ ਨਾ ਕਰਨ ਵਾਲੇ ਅਤੇ ਗ਼ੈਰ-ਹਾਜ਼ਰ ਰਹਿਣ ਵਾਲੇ ਅਧਿਆਪਕਾਂ ਦੀ ਇੱਕ ਦਿਨ ਦੀ ਤਨਖ਼ਾਹ ਜ਼ੁਰਮਾਨੇ ਵਜੋਂ ਕੱਟ ਲਈ ਜਾਵੇਗੀ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਚੰਦਰਯਾਨ -2 ਦੀ ਤਕਨੀਕੀ ਕਾਰਨਾਂ ਕਰਕੇ ਲਾਂਚਿੰਗ ਟਲੀ

ਭਾਰਤੀ ਸਪੇਸ ਰਿਸਰਚ ਆਰਗਨਾਈਜੇਸ਼ਨ (ਇਸਰੋ) ਨੇ ਤਕਨੀਕੀ ਕਾਰਨਾਂ ਕਰਕੇ ਚੰਦਰਯਾਨ-2 ਦੀ ਲਾਂਚਿੰਗ ਟਾਲ ਦਿੱਤੀ ਹੈ।

ਇਸਰੋ ਸੋਮਵਾਰ ਰਾਤ 2 ਵਜ ਕੇ 51 ਮਿੰਟ 'ਤੇ ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼) ਤੋਂ ਚੰਦਰਯਾਨ-2 ਨੂੰ ਲਾਂਚ ਕਰਨ ਵਾਲਾ ਸੀ।

Image copyright Getty Images
ਫੋਟੋ ਕੈਪਸ਼ਨ ਚੰਦਰਯਾਨ-2 ਦੀ ਤਕਨੀਕੀ ਕਾਰਨਾਂ ਕਰਕੇ ਲਾਂਚਿੰਗ ਟਲੀ

ਇਸਰੋ ਨੇ ਕਿਹਾ ਹੈ ਕਿ ਉਹ ਛੇਤੀ ਹੀ ਨਵੀਂ ਤਰੀਕ ਦਾ ਐਲਾਨ ਕਰੇਗਾ। ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰ ਕੇ ਦਿੱਤੀ।

ਉਨ੍ਹਾਂ ਨੇ ਟਵੀਟ 'ਚ ਲਿਖਿਆ ਹੈ ਕਿ ਇਹ ਫ਼ੈਸਲਾ ਸਾਵਧਾਨੀ ਵਰਤਦੇ ਹੋਏ ਲਿਆ ਗਿਆ ਹੈ। ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਅਰਬ ਦੇਸਾਂ ਵਿੱਚ ਔਰਤਾਂ ਨਾਲੋਂ ਮਰਦਾਂ ਦਾ ਜਿਨਸੀ ਸ਼ੋਸ਼ਣ ਵੱਧ

ਅਰਬ ਦੇਸ਼ਾਂ ਵਿੱਚ ਬੀਬੀਸੀ ਦੇ ਸਰਵੇਖਣ ਵਿੱਚ ਇੱਕ ਹੈਰਾਨ ਕਰਨ ਵਾਲੀ ਜਾਣਕਾਰੀ ਹਾਸਿਲ ਹੋਈ ਹੈ।

ਸਰਵੇਖਣ ਵਿੱਚ ਔਰਤਾਂ ਦੇ ਮੁਕਾਬਲੇ ਵਧੇਰੇ ਪੁਰਸ਼ਾਂ ਨੇ ਜਿਨਸੀ ਸ਼ੋਸ਼ਣ ਹੋਣ ਦੀ ਗੱਲ ਕਹੀ। ਕੀ ਵਾਕਈ ਅਜਿਹਾ ਹੈ?

ਬੀਬੀਸੀ ਨਿਊਜ਼ ਅਰਬ ਨੇ 10 ਦੇਸ਼ਾਂ ਅਤੇ ਫਲਸਤੀਨੀ ਖੇਤਰਾਂ ਵਿੱਚ ਇੱਕ ਸਰਵੇਖਣ ਕੀਤਾ ਤੇ ਪਾਇਆ ਕਿ ਇਨ੍ਹਾਂ ਵਿੱਚੋਂ ਦੋ ਦੇਸਾਂ— ਟਿਊਨੀਸ਼ੀਆ ਅਤੇ ਇਰਾਕ ਵਿੱਚ ਔਰਤਾਂ ਨਾਲੋਂ ਜ਼ਿਆਦਾ ਮਰਦਾਂ ਨੇ ਆਪਣੇ ਨਾਲ ਜਿਸਮਾਨੀ ਸ਼ੋਸ਼ਣ ਦੀ ਗੱਲ ਕੀਤੀ।

ਟਿਊਨੀਸ਼ੀਆ ਵਿੱਚ ਇਹ ਫਰਕ ਘੱਟ ਸੀ। ਉੱਥੇ ਇਹ ਸਿਰਫ਼ ਇੱਕ ਫ਼ੀਸਦੀ ਸੀ। ਜਦਕਿ ਇਰਾਕ ਵਿੱਚ ਇਹ ਬਹੁਤ ਜ਼ਿਆਦਾ ਸੀ। ਉੱਥੇ 39% ਮਰਦਾਂ ਨੇ ਕਿਹਾ ਕਿ ਉਨ੍ਹਾਂ ਨੇ 33% ਔਰਤਾਂ ਦੀ ਤੁਲਨਾ ਵਿੱਚ ਮੌਖਿਕ ਜਿਨਸੀ ਸ਼ੋਸ਼ਣ ਝੱਲਿਆ ਹੈ।

ਇਰਾਕ ਵਿੱਚ 20% ਮਰਦਾਂ ਨੇ ਕਿਹਾ ਕਿ ਉਨ੍ਹਾਂ ਨੇ ਜਿਨਸੀ ਸ਼ੋਸ਼ਣ ਝੱਲਿਆ ਹੈ, ਜਦਕਿ ਔਰਤਾਂ ਵਿੱਚ ਇਹ 17% ਹੀ ਸੀ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)