ਮੁੰਬਈ 'ਚ 4 ਮੰਜ਼ਿਲਾ ਇਮਾਰਤ ਡਿੱਗੀ, 12 ਦੀ ਮੌਤ, 40 ਜਣਿਆਂ ਦੇ ਦਬਣ ਦਾ ਖ਼ਦਸ਼ਾ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਮੁੰਬਈ ’ਚ ਇਮਾਰਤ ਡਿੱਗੀ, 40 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

ਮੁੰਬਈ ਦੇ ਡੁੰਗਰੀ ਖੇਤਰ ਵਿੱਚ 4 ਮੰਜ਼ਿਲਾਂ ਇਮਰਾਤ ਡਿੱਗ ਗਈ ਹੈ ਅਤੇ ਮਲਬੇ ਹੇਠ 40 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਸਥਾਨਕ ਆਧਿਕਾਰੀਆਂ ਮੁਤਾਬਕ ਹੁਣ ਤੱਕ 12 ਮੌਤਾਂ ਦੀ ਪੁਸ਼ਟੀ ਹੋ ਗਈ ਹੈ।

ਫਾਇਰ ਬ੍ਰਿਗੇਡ ਤੇ ਰਾਹਤ ਅਮਲੇ ਵੱਲੋਂ ਘਟਨਾ ਸਥਾਨ ਉੱਤੇ ਰਾਹਤ ਕਾਰਜ ਜਾਰੀ ਹਨ। ਹਾਦਸਾ ਸਵੇਰੇ 11.40 ਵਜੇ ਵਾਪਰਿਆ।

ਫਾਇਰ ਬ੍ਰਿਗੇਡ ਅਮਲੇ ਮੁਤਾਬਕ 4 ਮੰਜ਼ਿਲਾਂ ਇਮਾਰਤ ਦੀਆਂ ਉੱਪਰਲੀਆਂ 3 ਮੰਜ਼ਿਲਾਂ ਬਿਲਕੁੱਲ ਢਹਿ ਢੇਰੀ ਹੋ ਗਈਆਂ ਹਨ। ਮਲਬੇ ਹੇਠ ਕਾਫ਼ੀ ਲੋਕ ਫ਼ਸੇ ਹੋਏ ਹਨ। ਲੋਕਾਂ ਨੂੰ ਮਲਬੇ ਹੇਠ ਤੋਂ ਕੱਢਣ ਲਈ ਰਾਹਤ ਕਾਰਜ ਜਾਰੀ ਹਨ।

ਫਾਇਰ ਬ੍ਰਿਗੇਡ ਚੀਫ ਆਫੀਸਰ ਪ੍ਰਭਾਤ ਰਹਾਂਗਦਲੇ ਨੇ ਦੱਸਿਆ, "ਉਹ ਚਾਰ ਮੰਜ਼ਿਲਾਂ ਇਮਾਰਤ ਸੀ। ਰਾਹਤ ਅਤੇ ਬਚਾਅ ਕਾਰਜ ਅਜੇ ਚੱਲ ਰਹੇ ਹਨ। ਲੋਕ ਮਲਬੇ 'ਚ ਦੱਬੇ ਹੋਏ ਹਨ। ਜੇਸੀਬੀ ਅਤੇ ਨਗਰ ਨਿਗਮ ਦੇ ਮਜ਼ਦੂਰਾਂ ਦੀ ਮਦਦ ਲਈ ਜਾ ਰਹੀ ਹੈ। ਨੈਸ਼ਨਲ ਆਪਦਾ ਰਾਹਤ ਬਲ (ਐਨਡੀਆਰਐਫ) ਨੂੰ ਬੁਲਾਇਆ ਗਿਆ ਹੈ।"

ਇਹ ਵੀ ਪੜ੍ਹੋ-

Image copyright ANI

ਇੱਕ ਚਸ਼ਮਦੀਦ ਮੁਤਾਬਕ, "ਜੋ ਇਮਾਰਤ ਡਿੱਗੀ ਹੈ ਉਹ 80 ਸਾਲ ਪੁਰਾਣੀ ਹੋਵੇਗੀ। ਇਸ ਇਲਾਕੇ ਦੀਆਂ ਸਾਰੀਆਂ ਇਮਾਰਤਾਂ ਕਾਫੀ ਪੁਰਾਣੀਆਂ ਹਨ। 30-40 ਲੋਕ ਦੱਬੇ ਹੋ ਸਕਦੇ ਹਨ। ਇਮਾਰਤ ਡਿੱਗਣ ਤੋਂ ਬਾਅਦ ਲੋਕ ਇੱਧਰ-ਉੱਧਰ ਭੱਜਣ ਲੱਗੇ।"

ਜਾਣਕਾਰੀ ਮੁਤਾਬਕ ਇਸ ਇਮਾਰਤ 'ਚ 6-7 ਪਰਿਵਾਰ ਰਹਿ ਰਹੇ ਸਨ।

ਸਥਾਨਕ ਵਿਧਾਇਕ ਵਾਰਿਸ ਪਠਾਣ ਨੇ ਸਮਾਚਾਰ ਚੈਨਲ ਏਬੀਪੀ ਨੂੰ ਕਿਹਾ, "ਅਸੀਂ 4 ਸਾਲ ਤੋਂ ਸਰਕਾਰ ਨੂੰ ਖ਼ਤਰਨਾਕ ਇਮਾਰਤਾਂ ਦੇ ਮੁੱਦੇ ਨੂੰ ਸੁਲਝਾਉਣ ਲਈ ਕਹਿ ਰਹੇ ਹਾਂ ਪਰ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ।"

ਸਥਾਨਕ ਵਿਧਾਇਕ ਵਾਰਿਸ ਪਠਾਣ ਨੇ ਸਮਾਚਾਰ ਚੈਨਲ ਏਬੀਪੀ ਨੂੰ ਕਿਹਾ, "ਅਸੀਂ 4 ਸਾਲ ਤੋਂ ਸਰਕਾਰ ਨੂੰ ਖ਼ਤਰਨਾਕ ਇਮਾਰਤਾਂ ਦੇ ਮੁੱਦੇ ਨੂੰ ਸੁਲਝਾਉਣ ਲਈ ਕਹਿ ਰਹੇ ਹਾਂ ਪਰ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ।"

ਬ੍ਰਿਹਣਮੁੰਬਈ ਮਿਊਨਸੀਪਲ ਕਾਰਪੋਰੇਸ਼ਨ (ਬੀਐਮਸੀ) ਵੱਲੋਂ 7 ਅਗਸਤ 2017 ਨੂੰ ਲਿੱਖੀ ਇੱਕ ਚਿੱਠੀ ਵਿੱਚ ਕੇਸਰਬਾਈ ਇਮਾਰਤ ਨੂੰ (ਜੋ ਅੱਜ ਢਹਿ ਗਈ ਹੈ) 'ਸੀ1' ਦੀ ਸ਼੍ਰੇਣੀ ਵਿੱਚ ਰੱਖਿਆ ਸੀ ਅਤੇ ਇਸ ਨੂੰ ਖਾਲੀ ਕਰਨ ਲਈ ਕਿਹਾ ਸੀ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਸੀ ਕਿ ਕਿਸੇ ਵੀ ਹਾਦਸੇ ਦੀ ਸੂਰਤ 'ਤੇ ਉਹ ਜ਼ਿੰਮੇਵਾਰ ਨਹੀਂ ਹੋਣਗੇ।

ਹਾਲਾਂਕਿ ਇਸ ਇਮਾਰਤ ਦਾ ਜੋ ਹਿੱਸਾ ਅੱਜ ਢਹਿ ਗਿਆ ਹੈ ਉਹ ਪੁਰਾਣੀ ਕੇਸਰਬਾਈ ਇਮਾਰਤ ਦਾ ਹਿੱਸਾ ਨਹੀਂ ਹੈ, ਉਸ ਨੂੰ ਬਾਅਦ 'ਚ ਬਣਾਇਆ ਗਿਆ ਸੀ।

ਲੋਕ ਇਸੇ ਹਿੱਸੇ ਵਿੱਚ ਰਹਿ ਰਹੇ ਸਨ ਅਤੇ ਪੁਰਾਣੀ ਇਮਾਰਤ ਜਿਸ ਨੂੰ ਨੋਟਿਸ ਦਿੱਤਾ ਗਿਆ ਸੀ ਉਹ ਪੂਰੀ ਤਰ੍ਹਾਂ ਖਾਲੀ ਹੈ।

ਮੰਤਰੀ ਵਿਖੇ ਪਾਟਿਲ ਨੇ ਬੀਬੀਸੀ ਪੱਤਰਕਾਰ ਪ੍ਰਾਜਕਤਾ ਪੋਲ ਨੂੰ ਦਿੱਤੇ ਇੱਕ ਬਿਆਨ 'ਚ ਕਿਹਾ ਕਿ ਸਰਕਾਰ ਜਾਂਚ ਕਰੇਗੀ ਕਿ ਇਮਾਰਤ ਨੂੰ ਕਿਸਨੇ ਬਣਾਇਆ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)