FaceApp: ਤੁਹਾਨੂੰ ਬਜ਼ੁਰਗ ਦਿਖਾਉਣ ਵਾਲੀ ਇਸ ਐਪ ਦੇ ਖ਼ਤਰੇ ਕੀ- ਕੀ ਹਨ

ਫੇਸ ਐਪ - ਉਹ ਐਪ ਜਿਸ ਰਾਹੀਂ ਆਪਣੀ ਇੱਕ ਤਾਜ਼ਾ ਤਸਵੀਰ ਅਪਲੋਡ ਕਰਨ ਤੋਂ ਬਾਅਦ ਤੁਸੀਂ ਆਪਣੇ ਬਜ਼ੁਰਗ ਹੋਣ ਦੀ ਤਸਵੀਰ ਤਿਆਰ ਕਰਦੇ ਹੋ।

ਦਰਅਸਲ ਫੇਸਬੁੱਕ, ਇੰਸਟਾਗ੍ਰਾਮ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਜ਼ 'ਤੇ ਲੋਕ ਆਪਣੀਆਂ ਅਜਿਹੀਆਂ ਹੀ ਤਸਵੀਰਾਂ ਸ਼ੇਅਰ ਕਰ ਰਹੇ ਨੇ ਤੇ ਇਹ ਸਭ ਇਸੇ ਐਪ ਜ਼ਰੀਏ ਹੋ ਰਿਹਾ ਹੈ।

ਪਰ ਇਸ ਤਰ੍ਹਾਂ ਦੇ ਐਪਸ ਤੁਹਾਡੇ ਫ਼ੋਨ ਜਾਂ ਹੋਰ ਗੈਜੇਟਸ 'ਚੋਂ ਡਾਟਾ ਚੋਰੀ ਕਰ ਸਕਦੀਆਂ ਹਨ। ਆਓ ਜਾਣਦੇ ਹਾਂ ਇਸ ਤਰ੍ਹਾਂ ਦੀਆਂ ਐਪਸ ਦੇ ਖ਼ਦਸ਼ੇ ਤੇ ਇਨ੍ਹਾਂ ਨੂੰ ਡਾਊਨਲੋਡ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਖ਼ਿਆਲ ਰੱਖਿਆ ਜਾਵੇ।

Image copyright instagram/arjunkapoor/varundvn
ਫੋਟੋ ਕੈਪਸ਼ਨ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਵਰੁਣ ਧਵਨ ਨੇ ਐਪ ਦੀ ਵਰਤੋਂ ਕਰਦਿਆਂ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ

ਅਜਿਹੀਆਂ ਐਪਸ ਦੇ ਖ਼ਤਰੇ

ਇਸ ਤਰ੍ਹਾਂ ਦੀਆਂ ਐਪਸ ਨੂੰ ਡਾਊਨਲੋਡ ਕਰਨ ਦੇ ਕਈ ਖ਼ਤਰੇ ਹੋ ਸਕਦੇ ਹਨ। ਇਸ ਬਾਰੇ ਅਸੀਂ ਸਾਈਬਰ ਐਕਸਪਰਟ ਪਵਨ ਦੁੱਗਲ ਨਾਲ ਗੱਲ ਕੀਤੀ।

ਇਹ ਵੀ ਪੜ੍ਹੋ:

ਉਨ੍ਹਾਂ ਮੁਤਾਬਕ ਅਜਿਹੀਆਂ ਐਪਸ ਦਾ ਸਭ ਤੋਂ ਵੱਡਾ ਖ਼ਤਰਾ ਤਾਂ ਡਾਟਾ ਚੋਰੀ ਹੋਣਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਕਈ ਨਕਾਰਾਤਮਕ ਪੱਖ ਹਨ:

  • ਐਪ ਡਾਊਨਲੋਡ ਕਰਨ ਤੋਂ ਪਹਿਲਾਂ ਨਿਯਮ ਅਤੇ ਸ਼ਰਤਾਂ ਪੜ੍ਹਨੇ ਜ਼ਰੂਰੀ ਹਨ ਕਿ ਐਪ ਤੁਹਾਡਾ ਡਾਟਾ ਕਿਵੇਂ ਵਰਤੇਗੀ।
  • ਐਪ ਤੁਹਾਡੇ ਡਾਟਾ ਦੀ ਸੁਰੱਖਿਆ ਲਈ ਕੀ ਕਦਮ ਚੁੱਕ ਰਹੀ ਹੈ।
Image copyright Getty Images
  • ਨਿੱਜਤਾ ਸਬੰਧੀ ਪੌਲਿਸੀ ਦੇਖਣੀ ਜ਼ਰੂਰੀ ਹੈ।
  • ਤਸਵੀਰਾਂ ਦੀ ਗਲਤ ਵਰਤੋਂ ਫੇਸ ਮਾਸਕ ਲਗਾ ਕੇ ਪੋਰਨੋਗ੍ਰਾਫ਼ੀ ਸਾਈਟਸ 'ਤੇ ਹੋ ਸਕਦੀ ਹੈ>

ਪਵਨ ਦੁੱਗਲ ਅੱਗੇ ਕਹਿੰਦੇ ਹਨ:

  • ਸਾਈਬਰ ਕ੍ਰਾਈਮ ਦੇ ਇਸ ਦੌਰ ਵਿੱਚ ਐਪ ਡਾਊਨਲੋਡ ਕਰਨ ਵੇਲੇ ਐਵੇਂ ਹੀ ਸਭ ਕੁਝ ਪ੍ਰਵਾਨ ਨਾ ਕਰੋ।
  • ਤੁਹਾਡਾ ਡਾਟਾ ਬਾਹਰ ਟਰਾਂਸਫਰ ਹੋ ਸਕਦਾ ਹੈ।
  • ਹਰ ਐਪ ਨੂੰ ਬਲੈਂਕਟ ਭਾਵ ਖੁੱਲ੍ਹੀ ਇਜਾਜ਼ਤ ਦੇਣ ਦੀ ਲੋੜ ਨਹੀਂ ਜਿਵੇਂ ਕਿ ਕੈਮਰਾ, ਫੋਟੋਜ਼, ਲੋਕੇਸ਼ਨ, ਕੋਂਟੈਕਟਸ ਆਦਿ।

ਆਖਿਰ ਇਸ ਐਪ ਦੀ ਇੰਨੀ ਚਰਚਾ ਕਿਉਂ?

ਦਰਅਸਲ ਕ੍ਰਿਕਟ ਤੋਂ ਲੈ ਕੇ ਐਂਟਰਟੇਨਮੈਂਟ ਤੱਕ ਕਈ ਸਟਾਰਸ ਇਸ ਐਪ ਦੀ ਵਰਤੋਂ ਕਰਦਿਆਂ ਆਪਣੇ ਬਜ਼ੁਰਗ ਹੋਣ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।

ਇਹ ਵੀ ਪੜ੍ਹੋ:

ਇਨ੍ਹਾਂ ਵਿੱਚ ਸ਼ਾਮਿਲ ਨੇ ਜੋਨਾਸ ਬਰਦਰਜ਼, ਸ਼ਿਖ਼ਰ ਧਵਨ, ਅਰਜੁਨ ਕਪੂਰ, ਯੂਜ਼ਵੇਂਦਰ ਚਹਿਲ ਆਦਿ।

Image copyright Insta/aparshakti khurana/kunal kamra
ਫੋਟੋ ਕੈਪਸ਼ਨ ਅਪਾਰਸ਼ਕਤੀ ਖੁਰਾਣਾ ਅਤੇ ਕੁਨਾਲ ਕਾਮਰਾ

ਇਸੇ ਨੂੰ ਫੋਲੋ ਕਰਦਿਆਂ ਉਨ੍ਹਾਂ ਦੇ ਫੈਨਜ਼ ਅਤੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਵੀ ਇਹੀ ਕਰਨਾ ਸ਼ੁਰੂ ਕਰ ਦਿੱਤਾ।

ਕੋਈ ਤਸਵੀਰਾਂ ਪੋਸਟ ਕਰਨ ਵੇਲੇ #faceappchallenge ਲਿਖ ਰਿਹਾ ਹੈ ਤੇ ਕੋਈ #agechallenge ਨਾਲ ਧੜਾ-ਧੜ ਆਪਣੇ ਬਜ਼ੁਰਗ ਹੋਣ ਦੀਆਂ ਤਸਵੀਰਾਂ ਸ਼ੇਅਰ ਕਰ ਰਿਹਾ ਹੈ।

ਅਜਿਹਾ ਪਹਿਲੀ ਵਾਰ ਨਹੀਂ

ਵੈਸੇ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਫੇਸ਼ੀਅਲ ਰਿਕਗਨੀਸ਼ਨ ਵਾਲੀਆਂ ਕਈ ਐਪਸ ਚਰਚਾ 'ਚ ਰਹੀਆਂ ਹਨ।

Image copyright Getty Images

ਇਸ 'ਚ ਬੇਬੀ ਫਿਲਟਰ, ਫੇਸ ਸਵੈਪ, ਫਨੀ ਫੇਸ, ਫਨੀ ਸੈਲਫ਼ੀ ਦੇ ਨਾਂ ਮੁੱਖ ਹਨ।

ਸਿਤਾਰੇ ਕਿਉਂ ਕਰਦੇ ਹਨ ਅਜਿਹੀ ਐਪਸ ਦੀ ਵਰਤੋਂ

ਸਾਈਬਰ ਐਕਸਪਰਟ ਪਵਨ ਦੁੱਗਲ ਕਹਿੰਦੇ ਹਨ ਕਿ ਖ਼ਤਰਾ ਤਾਂ ਸੈਲੀਬਰੀਟੀਜ਼ ਨੂੰ ਵੀ ਹੈ ਕਿ ਉਨ੍ਹਾਂ ਦਾ ਡਾਟਾ ਚੋਰੀ ਹੋ ਸਕਦਾ ਹੈ। ਪਰ ਦੂਜੇ ਪਾਸੇ ਉਹ ਇਸ ਗੱਲ ਤੋਂ ਵੀ ਇਨਕਾਰ ਨਹੀਂ ਕਰਦੇ ਕਿ ਇਸ ਪਿੱਛੇ ਮਾਰਕੀਟਿੰਗ ਸਟ੍ਰੇਟਜੀ ਹੈ ਭਾਵ ਉਨ੍ਹਾਂ ਨੂੰ ਅਜਿਹੀ ਐਪਸ ਬਾਰੇ ਪੋਸਟ ਪਾਉਣ 'ਤੇ ਪੈਸਾ ਮਿਲਦਾ ਹੈ।

ਐਪਸ ਦਾ ਮੁੱਖ ਮਕਸਦ

ਤਾਂ ਕੁੱਲ ਮਿਲਾ ਕੇ ਇਸ ਤਰ੍ਹਾਂ ਦੀਆਂ ਐਪਸ ਦਾ ਮੁੱਖ ਨਿਸ਼ਾਨਾ ਹੈ ਤੁਹਾਡੇ ਫੋਨ ਜਾਂ ਗੈਜੇਟਸ ਵਿੱਚ ਪਿਆ ਡਾਟਾ।

ਅਗਲੀ ਵਾਰ ਐਪਸ ਡਾਊਨਲੋਡ ਕਰਨ ਤੋਂ ਪਹਿਲਾਂ ਸਾਵਧਾਨ। ਇਹ ਐਪਸ ਐਵੇਂ ਹੀ ਮੁਫ਼ਤ ਨਹੀਂ ਹੁੰਦੀਆਂ।

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)