#MeganRapinoe: ਟਰੰਪ ਦੀ ਬੋਲਤੀ ਬੰਦ ਕਰਨ ਵਾਲੀਆਂ ਬੇ-ਪਰਵਾਹ ਕੁੜੀਆਂ - ਬਲਾਗ

ਮੇਗਨ ਰੋਪੀਨੋ Image copyright Megan Rapinoe/Facebook

'ਇਹ ਕੁੜੀਆਂ... ਇਹ ਕੁੜੀਆਂ 'ਰਫ ਐਂਡ ਟਫ਼' ਹਨ। ਇਹ ਕਿਸੇ ਵੀ ਹਾਲਾਤ ਦਾ ਸਾਹਮਣਾ ਕਰ ਸਕਦੀਆਂ ਹਨ। ਇਹ ਬੋਲਡ ਹਨ। ਇਨ੍ਹਾਂ ਨੂੰ ਖੁੱਲ੍ਹ ਕੇ ਹੱਸਣਾ ਪਸੰਦ ਹੈ। ਸਾਨੂੰ ਕੋਈ ਰੋਕ ਨਹੀਂ ਸਕਦਾ। ਮੋਟੇ ਤੌਰ 'ਤੇ ਕਹੀਏ ਤਾਂ ਸਾਡਾ ਗਰੁੱਪ ਸ਼ਾਨਦਾਰ ਹੈ।''

ਇਹ ਅਮਰੀਕਾ ਦੀ ਮਹਿਲਾ ਫੁੱਟਬਾਲ ਟੀਮ ਮੇਗਨ ਰੋਪੀਨੋ ਦੇ ਸ਼ਬਦ ਹਨ। ਉੱਥੇ ਮੇਗਨ ਰੋਪੀਨੋ ਜਿਨ੍ਹਾਂ ਨੇ ਫੁੱਟਬਾਲ ਵਰਲਡ ਕੱਪ ਸ਼ੁਰੂ ਹੋਣ ਤੋਂ ਤਿੰਨ ਦਿਨ ਪਹਿਲਾਂ ਕਿਹਾ ਸੀ ਭਾਵੇਂ ਜੋ ਵੀ ਹੋਵੇ ਉਹ ਵ੍ਹਾਈਟ ਹਾਊਸ ਵਿੱਚ ਪੈਰ ਨਹੀਂ ਧਰਨਗੀਆਂ।

ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਸੀ, "ਪਹਿਲਾਂ ਤੁਸੀਂ ਜਿੱਤੇ ਕੇ ਵਿਖਾਓ, ਫਿਰ ਅਸੀਂ ਸੋਚਾਂਗੇ ਤੁਹਾਨੂੰ ਵ੍ਹਾਈਟ ਹਾਊਸ ਬੁਲਾਉਣਾ ਹੈ ਜਾਂ ਨਹੀਂ।"

ਟਰੰਪ ਨੂੰ ਉਨ੍ਹਾਂ ਦੇ ਇਤਰਾਜ਼ਯੋਗ ਅਤੇ ਵਿਵਾਦਤ ਬਿਆਨਾਂ ਲਈ ਜਾਣਿਆ ਜਾਂਦਾ ਹੈ ਪਰ ਇਸ ਵਾਰ ਉਹ ਇੱਕ ਹੀ ਬਿਆਨ ਦੇ ਕੇ ਰੁਕ ਗਏ।

ਉਨ੍ਹਾਂ ਔਰਤਾਂ ਦਾ ਮੂੰਹ ਬੰਦ ਕਰਵਾਉਣਾ ਉਂਝ ਵੀ ਮੁਸ਼ਕਿਲ ਹੋ ਜਾਂਦਾ ਹੈ ਜੋ ਆਪਣੀ ਗੱਲ ਮਜ਼ਬੂਤੀ ਨਾਲ ਸਭ ਦੇ ਸਾਹਮਣੇ ਰੱਖਦੀਆਂ ਹਨ।

ਇਹ ਵੀ ਪੜ੍ਹੋ:

ਟਰੰਪ ਬਹਿਸ ਕਰਦੀ ਔਰਤ ਨੂੰ ਭਰੀ ਸਭਾ ਵਿੱਚ 'ਭੈੜੀ ਜਨਾਨੀ' ਕਹਿ ਸਕਦੇ ਹਾਂ ਪਰ ਜੇਕਰ ਉਹ ਖ਼ੁਦ ਇਹ ਐਲਾਨ ਕਰ ਦੇਵੇ ਕਿ ਜੇਕਰ ਤੁਸੀਂ ਬੇਵਜ੍ਹਾ ਉਨ੍ਹਾਂ ਨਾਲ ਟਕਰਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ 'ਸ਼ੈਤਾਨਪੁਣੇ' 'ਤੇ ਉਤਰ ਆਉਣਗੀਆਂ ਤਾਂ ਫਿਰ ਉਨ੍ਹਾਂ ਨੂੰ ਭੈੜ ਕਿਵੇਂ ਕਿਹਾ ਜਾ ਸਕਦਾ ਹੈ?

Image copyright Megan Rapinoe/Facebook

ਗੁਲਾਬੀ ਵਾਲਾਂ ਵਾਲੀ 'ਬੋਲਡ' ਕੁੜੀ

ਤਾਂ ਹੁਣ ਗੱਲ ਕਰਦੇ ਹਾਂ ਗੁਲਾਬੀ ਅਤੇ ਛੋਟੇ ਵਾਲਾਂ ਵਾਲੀ ਉਸ ਲੈਸਬੀਅਨ ਕੁੜੀ ਦੀ ਜਿਸ ਨੇ ਆਪਣੇ ਤੇਜ਼-ਤਰਾਰ ਭਾਸ਼ਣ ਨਾਲ ਅਮਰੀਕਾ ਵਿੱਚ ਸਨਸਨੀ ਫੈਲਾ ਦਿੱਤੀ। ਉਹ ਗੁਲਾਬੀ ਵਾਲਾਂ ਵਾਲੀ ਕੁੜੀ ਅਮਰੀਕਾ ਸਮੇਤ ਬਾਕੀ ਦੁਨੀਆਂ ਦੀਆਂ ਕੁੜੀਆਂ ਲਈ 'ਰੋਲ ਮਾਡਲ' ਬਣਨ ਲੱਗੀ।

ਸ਼ਾਇਦ ਇਹੀ ਕਾਰਨ ਹੈ ਕਿ ਮਾਪੇ, ਅਧਿਆਪਕ ਅਤੇ ਉਹ ਸਾਰੇ ਲੋਕ ਨਿਰਾਸ਼ਾ ਨਾਲ ਘਿਰ ਗਏ ਜੋ ਇਹ ਮੰਨਦੇ ਹਨ ਕਿ ਕੁੜੀਆਂ ਨੂੰ 'ਕੁੜੀਆਂ ਦੀ ਤਰ੍ਹਾਂ' ਰਹਿਣਾ ਚਾਹੀਦਾ ਹੈ।

ਤਾਂ ਉਸ ਦਿਨ ਤੋਂ, ਜਦੋਂ ਤੋਂ ਰੋਪੀਨੋ ਅਤੇ ਉਨ੍ਹਾਂ ਦੀ ਟੀਮ ਨੇ ਵਰਲਡ ਕੱਪ ਜਿੱਤਿਆ, ਅਮਰੀਕਾ ਵਿੱਚ ਉਨ੍ਹਾਂ ਦੇ ਪੋਸਟਰ ਸਾੜੇ ਜਾਣ ਲੱਗੇ, ਉਨ੍ਹਾਂ ਦੇ ਪੋਸਟਰਾਂ 'ਤੇ ਗ਼ਲਤ ਗੱਲਾਂ ਲਿਖੀਆਂ ਜਾਣ ਲੱਗੀਆਂ ਅਤੇ ਰੋਪੀਨੋ ਖ਼ਿਲਾਫ਼ ਇਤਰਾਜ਼ਯੋਗ ਨਾਅਰੇ ਲਗਾਏ ਜਾਣ ਲੱਗੇ।

ਮੈਂ ਸੋਚ ਰਹੀ ਸੀ ਕਿ ਜੇਕਰ ਕੋਈ ਮਰਦ ਕਪਤਾਨ ਆਪਣੀ ਟੀਮ ਨੂੰ ਵਰਲਡ ਕੱਪ ਜਿਤਾਉਂਦਾ ਤਾਂ ਕੀ ਲੋਕ ਉਨ੍ਹਾਂ ਦੇ ਨਾਲ ਹੀ ਅਜਿਹਾ ਵੀ ਵਰਤਾਰਾ ਕਰਦੇ? ਜੇਕਰ ਧੋਨੀ ਜਾਂ ਕੋਹਲੀ ਵਰਲਡ ਕੱਪ ਜਿੱਤ ਕੇ ਭਾਰਤ ਪਰਤਦੇ ਤਾਂ ਲੋਕ ਉਨ੍ਹਾਂ ਦੀ ਵਾਹੋਵਾਹੀ ਕਰਦੇ ਜਾਂ ਫਿਰ ਪੋਸਟਰ ਫਾੜਦੇ ਤਾਂ ਫਿਰ ਮੇਗਨ ਦੇ ਲਈ ਅਜਿਹੀ ਇਤਰਾਜ਼ਯੋਗ ਪ੍ਰਤੀਕਿਰਿਆ ਕਿਉਂ?

ਇਹ ਵੀ ਪੜ੍ਹੋ:

Image copyright Megan Rapinoe/Facebook

ਇਹ ਕੁੜੀ ਐਨੀ 'ਮੂੰਹਫੱਟ' ਕਿਉਂ ਹੈ?

ਜਵਾਬ ਕਾਫ਼ੀ ਸਿੱਧਾ ਹੈ: ਲੋਕ ਮੇਗਨ ਖ਼ਿਲਾਫ਼ ਇਸ ਲਈ ਹੈ ਕਿਉਂਕਿ ਉਹ ਉਨ੍ਹਾਂ ਨੂੰ ਦਬਾ ਨਹੀਂ ਸਕਦੇ। ਲੋਕ ਮੇਗਨ ਦੇ ਖ਼ਿਲਾਫ਼ ਇਸ ਲਈ ਹਨ ਕਿਉਂਕਿ ਉਹ ਸਭ ਤੋਂ ਮਾਫ਼ੀ ਨਹੀਂ ਮੰਗਦੀ।

ਮੇਗਨ ਨੇ ਆਪਣੀ ਟੀਮ ਨੂੰ ਵਰਲਡ ਕੱਪ ਜਿਤਾਇਆ ਪਰ ਅਮਰੀਕਾ ਵਿੱਚ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਕੁਝ ਅਜਿਹੀਆਂ ਸਨ: ਜਿੱਤਣਾ-ਜੁੱਤਣਾ ਤਾਂ ਠੀਕ ਹੈ ਪਰ ਕੀ ਉਹ ਠੀਕ ਤਰ੍ਹਾਂ ਪੇਸ਼ ਨਹੀਂ ਆ ਸਕਦੀ? ਉਹ ਹਮੇਸ਼ਾ ਐਨੀ ਮੂੰਹਫੱਟ ਕਿਉਂ ਰਹਿੰਦੀ ਹੈ? ਜੇਕਰ ਤੁਸੀਂ ਚੈਂਪੀਅਨ ਹੋ ਤਾਂ ਐਨਾ ਘਮੰਡ ਕਿਸ ਗੱਲ ਦਾ? ਥੋੜ੍ਹੀ ਨਿਮਰਤਾ ਦਿਖਾਓ।"

ਅਮਰੀਕਾ ਦੇ ਲੋਕਾਂ ਨੂੰ ਉਦੋਂ ਦਿੱਕਤ ਨਹੀਂ ਹੁੰਦੀ ਜਦੋਂ ਰਾਸ਼ਟਰਪਤੀ ਟਰੰਪ ਔਰਤਾਂ ਦੇ ਨਿੱਜੀ ਅੰਗਾਂ ਬਾਰੇ ਇਤਰਾਜ਼ਯੋਗ ਟਿੱਪਣੀ ਕਰਦੇ ਹਨ ਪਰ ਉਨ੍ਹਾਂ ਨੂੰ ਇੱਕ ਸਮਲਿੰਗੀ ਕੁੜੀ ਤੋਂ ਦਿੱਕਤ ਹੈ ਜੋ ਹਮਲਾਵਰ ਹੈ ਅਤੇ ਖੁੱਲ੍ਹ ਕੇ ਆਪਣੀ ਗੱਲ ਰੱਖਣਾ ਜਾਣਦੇ ਹਨ ਅਤੇ ਆਪਣੇ ਗੁਲਾਬੀ ਵਾਲਾਂ 'ਤੇ ਇਤਰਾਉਂਦੀ ਹੈ।

ਉਂਝ ਲੋਕਾਂ ਦਾ ਇਹ ਰਵੱਈਆ ਨਵਾਂ ਨਹੀਂ ਹੈ। ਸੋਚੋ ਜੇਕਰ 12-15 ਸਾਲ ਦੀਆਂ ਕੁੜੀਆਂ ਮੇਗਨ ਨੂੰ ਆਪਣਾ ਆਈਡਲ ਮੰਨ ਲੈਣ ਅਤੇ ਆਜ਼ਾਦੀ ਦੇ ਸੁਪਨੇ ਦੇਖਣ ਲੱਗਣ ਤਾਂ?

ਮੇਗਨ ਨੇ ਜੋ ਭਾਸ਼ਣ ਦਿੱਤਾ, ਉਸ ਵਿੱਚ ਉਹ ਆਪਣੀ ਟੀਮ ਦੀਆਂ ਕੁੜੀਆਂ ਬਾਰੇ ਵੀ ਗੱਲ ਕਰਦੀ ਹੈ। ਉਨ੍ਹਾਂ ਨੇ ਕਿਹਾ, "ਅਸੀਂ ਸਾਰੇ ਨਾਲ ਹਾਂ, ਸਾਡੇ ਵਿੱਚੋਂ ਕੁਝ ਦੇ ਵਾਲ ਗੁਲਾਬੀ ਹਨ। ਸਟ੍ਰੇਟ ਕੁੜੀਆਂ ਹਨ ਅਤੇ ਲੈਸਬੀਅਨ ਕੁੜੀਆਂ ਵੀ। ਮੈਨੂੰ ਸਾਡੇ ਸਾਰਿਆਂ 'ਤੇ ਮਾਣ ਹੈ। ਅਸੀਂ ਜਿੱਤ ਹਾਸਲ ਕੀਤੀ ਹੈ ਅਤੇ ਬੇਫ਼ਿਕਰ ਹਾਂ। ਸਾਡੇ ਸਵਾਗਤ ਵਿੱਚ ਜੋ ਰੈਲੀ ਨਿਕਲੀ ਉਸ ਨਾਲ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਸੋਹਣਾ ਸ਼ਹਿਰ ਥਮ ਗਿਆ। ਅਸੀਂ ਦੁਨੀਆਂ ਦੀ ਸਭ ਤੋਂ ਵੱਡੀ ਟੀਮ ਹਾਂ।"

ਇਰ ਸਾਰੀਆਂ ਗੱਲਾਂ ਮੇਗਨ ਨੇ ਬੜੇ ਹੀ ਮਾਣ ਨਾਲ ਕਹੀਆਂ। ਉਨ੍ਹਾਂ ਦਾ ਰਵੱਈਆ ਲੋਕਾਂ ਨੂੰ ਹੈਰਾਨ ਕਰ ਸਕਦਾ ਹੈ।

ਮਾਫ਼ੀ ਮੰਗਣ ਅਤੇ ਮਾਫ਼ੀ ਨਾ ਮੰਗਣ ਵਾਲੀਆਂ ਔਰਤਾਂ

ਲੋਕ ਉਮੀਦ ਕਰਦੇ ਹਨ ਕਿ ਇੱਕ ਔਰਤ 'ਚੰਗਾ' ਵਿਹਾਰ ਕਰੇਗੀ ਪਰ ਮੇਗਨ ਤਾਂ ਲੋਕਾਂ ਦੀ ਨਾਰਾਜ਼ਗੀ ਦੀ ਰੱਤੀ ਭਰ ਵੀ ਪਰਵਾਹ ਨਹੀਂ ਮਾਰਦੀ! ਇਹ ਮਾਫ਼ੀ ਨਾ ਮੰਗਣ ਵਾਲੀਆਂ ਔਰਤਾਂ!!

ਅਸੀਂ ਲੋਕਾਂ ਨੂੰ ਬੇਵਜ੍ਹਾ ਮਾਫ਼ੀ ਮੰਗਦੇ ਦੇਖਦੇ ਹਾਂ ਅਤੇ ਮਾਫ਼ੀ ਮੰਗਣ ਦੇ ਕਾਰਨ ਅਣਗਿਣਤ ਹਨ:

 • ਕਿਉਂਕਿ ਉਹ ਸ਼ਾਮ 7 ਵਜੇ ਤੋਂ ਪਹਿਲਾਂ ਘਰ ਨਹੀਂ ਪਰਤ ਸਕੀ
 • ਤੇਜ਼ ਬੁਖ਼ਾਰ ਕਾਰਨ ਪਰਿਵਾਰ ਨੂੰ ਗਰਮ ਰੋਟੀਆਂ ਨਹੀਂ ਪਰੋਸ ਸਕੀ
 • ਸਵੇਰੇ ਅਲਾਰਮ ਦੇ ਕਾਰਨ ਨਹੀਂ ਉੱਠ ਸਕੀ ਅਤੇ ਮੁੰਡੇ ਨੂੰ ਸਕੂਲ ਲਈ ਦੇਰੀ ਹੋ ਗਈ
 • ਵਿਆਹ ਤੋਂ ਬਾਅਦ ਮਾਂ ਨਹੀਂ ਬਣ ਸਕੀ
 • ਛੁੱਟੀ ਵਾਲੇ ਦਿਨ ਦਫ਼ਤਰ ਜਾਣਾ ਪਵੇ
 • ਲੋਕ ਉਨ੍ਹਾਂ ਨੂੰ ਪਰਿਵਾਰ ਦੇ ਪ੍ਰਤੀ ਗ਼ੈਰ-ਜ਼ਿੰਮੇਦਾਰ ਠਹਿਰਾ ਰਹੇ ਹਨ
 • ਉਹ ਘਰ ਵਿੱਚ ਕੰਮ ਕਰਕੇ ਪੈਸੇ ਕਮਾ ਰਹੀ ਹੈ
 • ਉਨ੍ਹਾਂ ਦਾ ਕੰਮ ਕਰਨਾ ਪਤੀ ਨੂੰ ਪਸੰਦ ਨਹੀਂ ਹੈ
 • ਉਨ੍ਹਾਂ ਲਈ ਦਾਜ ਦੇ ਪੈਸੇ ਇਕੱਠੇ ਕਰਨੇ ਪੈ ਰਹੇ ਹਨ
 • ਉਹ ਪੁਰਖਾਂ ਦੀ ਜ਼ਮੀਨ ਵਿੱਚ ਆਪਣਾ ਹਿੱਸਾ ਚਾਹੁੰਦੀ ਹੈ
 • ਉਨ੍ਹਾਂ ਨੇ ਜਨਮ ਲਿਆ ਅਤੇ ਉਹ ਜੀਅ ਰਹੀ ਹੈ

ਮੇਗਨ ਵਰਗੀਆਂ ਕੁੜੀਆਂ ਨੂੰ ਬਰਦਾਸ਼ਤ ਕਿਉਂ ਨਹੀਂ ਕਰ ਪਾਉਂਦੇ?

ਅਸੀਂ ਉਨ੍ਹਾਂ ਔਰਤਾਂ ਨੂੰ ਦੇਖਦੇ ਹਾਂ ਜੋ ਮਾਫ਼ੀ ਮੰਗਣ ਦੀ ਅਜੀਬ ਜਿਹੀ ਭਾਵਨਾ ਨਾਲ ਘਿਰੀਆਂ ਰਹਿੰਦੀਆਂ ਹਨ। ਅਸੀਂ ਅਜਿਹੀਆਂ ਔਰਤਾਂ ਨੂੰ ਦੇਖਣ ਦੇ ਆਦਿ ਹੋ ਗਏ ਹਾਂ ਜਾਂ ਇਹ ਕਹੀਏ ਕਿ ਅਜਿਹੀਆਂ ਔਰਤਾਂ ਨੂੰ ਦੇਖਣਾ ਸਾਡੇ ਲਈ 'ਨਾਰਮਲ' ਹੋ ਗਿਆ ਹੈ।

ਇਸ ਲਈ ਅਸੀਂ ਮੇਗਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦੇਖ ਕੇ ਖਿਝ ਜਾਂਦੇ ਹਾਂ। ਅਸੀਂ ਉਨ੍ਹਾਂ ਦੇ ਜਿਉਣ ਦੇ ਤਰੀਕੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਅਜਿਹਾ ਨਹੀਂ ਹੈ ਕਿ ਜੋ ਮੇਗਨ ਕਰਦੀ ਹੈ, ਉਹ ਹਮੇਸ਼ਾ ਸਹੀ ਹੁੰਦਾ ਹੈ, ਉਹ ਖ਼ੁਦ ਮੰਨਦੀ ਹੈ ਕਿ ਕਈ ਵਾਰ ਝਗੜੇ ਦੌਰਾਨ ਉਹ ਅਜਿਹੀਆਂ ਗੱਲਾਂ ਕਹਿ ਦਿੰਦੀ ਹੈ ਜੋ ਨਹੀਂ ਕਹਿਣੀਆਂ ਚਾਹੀਦੀਆਂ।

ਮੈਂ ਇਹ ਨਹੀਂ ਕਹਿੰਦੀ ਕਿ ਉਨ੍ਹਾਂ ਦਾ ਹਮਲਾਵਰ ਹੋਣਾ ਸਹੀ ਹੈ ਪਰ ਲੋਕਾਂ ਨੂੰ ਇਹ ਉਮੀਦ ਨਹੀਂ ਕਰਨੀ ਚਾਹੀਦੀ ਕਿ ਉਹ ਇੱਕ ਔਰਤ ਹੈ ਇਸ ਲਈ ਉਹ ਜਿੱਤ ਤੋਂ ਬਾਅਦ ਝੁਕੀ ਹੀ ਰਹੇਗੀ ਅਤੇ ਲੋਕਾਂ ਦੇ ਨਾਲ ਨਿਮਰਤਾ ਨਾਲ ਪੇਸ਼ ਆਵੇਗੀ।

ਸਿਧਾਂਤਕ ਅਤੇ ਨੈਤਿਕ ਰੂਪ ਤੋਂ ਇਹ ਕਹਿਣਾ ਸਹੀ ਹੈ ਕਿ ਉਪਲਬਧੀਆਂ ਤੋਂ ਬਾਅਦ ਸਾਡੇ ਪੈਰ ਆਸਮਾਨ 'ਤੇ ਨਹੀਂ ਹੋਣਗੇ ਚਾਹੀਦੇ ਅਤੇ ਨਾ ਹੀ ਦੁਖ਼ ਵਿੱਚ ਸਾਨੂੰ ਹਮਲਾਵਰ ਹੋਣਾ ਚਾਹੀਦਾ ਹੈ।

ਇੱਕ ਕੇਨ ਵਿਲੀਅਮਸਨ ਹਨ ਜੋ ਵਰਲਡ ਕੱਪ ਵਿੱਚ ਸਖ਼ਤ ਮੁਤਾਬਲੇ ਵਾਲਾ ਹਾਰਨ ਦੇ ਬਾਵਜੂਦ ਹੱਸਦੇ ਹਨ ਅਤੇ ਇੱਕ ਜੇਸਨ ਰਾਇ ਹਨ ਜੋ ਸਾਫ਼-ਸਾਫ਼ ਆਊਟ ਹੋ ਤੋਂ ਬਾਅਦ ਵੀ ਅੰਪਾਇਰ ਨਾਲ ਲੜਾਈ ਕਰਦੇ ਹਨ।

ਇਹ ਵੀ ਪੜ੍ਹੋ:

Image copyright Megan Rapinoe/Facebook

ਮਰਦਾਂ ਅਤੇ ਔਰਤਾਂ ਲਈ ਵੱਖ-ਵੱਖ ਰਵੱਈਆ ਕਿਉਂ?

ਅਸੀਂ ਦੋਵਾਂ ਦੇ ਵਿਹਾਰ ਨੂੰ ਇਹ ਕਹਿ ਕੇ ਸਹੀ ਠਹਿਰਾਉਂਦੇ ਹਾਂ ਕਿ ਪੰਜੇ ਉਗਲਾਂ ਕਦੇ ਬਰਾਬਰ ਨਹੀਂ ਹੋ ਸਕਦੀਆਂ ਪਰ ਫਿਰ ਅਸੀਂ ਮੇਗਨ ਰੋਪੀਨੋ ਲਈ ਇਹ ਤਰਕ ਭੁੱਲ ਕਿਉਂ ਜਾਂਦੇ ਹਾਂ? ਨੌਜਵਾਨ ਕੁੜੀਆਂ ਵੀ ਇਹ ਸਭ ਦੇਖ ਰਹੀਆਂ ਹਨ ਅਤੇ ਲੰਘਦੇ ਸਮੇਂ ਦੇ ਨਾਲ ਉਹ ਵੀ ਬੇਵਜ੍ਹਾ ਮਾਫ਼ੀ ਮੰਗਣਾ ਸ਼ੁਰੂ ਕਰ ਦੇਣਗੀਆਂ। ਇਹ ਹਾਲਾਤ ਬਦਲਣੇ ਚਾਹੀਦੇ ਹਨ।

ਮੇਗਨ ਨੇ ਜੋ ਭਾਸ਼ਣ ਦਿੱਤਾ ਉਸਦਾ ਸਾਰ ਕੁਝ ਅਜਿਹਾ ਸੀ, "ਸਾਨੂੰ ਪਿਆਰ ਵੱਧ ਕਰਨਾ ਪਵੇਗਾ ਅਤੇ ਨਫ਼ਰਤ ਘੱਟ। ਸਾਨੂੰ ਸੁਣਨਾ ਵੱਧ ਪਵੇਗਾ ਅਤੇ ਬੋਲਣਾ ਘੱਟ। ਇਸ ਦੁਨੀਆਂ ਨੂੰ ਖ਼ੂਬਸੂਰਤ ਬਣਾਉਣ ਦੀ ਜ਼ਿੰਮੇਦਾਰੀ ਸਾਡੀ ਹੈ। ਤੁਸੀਂ ਭਾਵੇਂ ਜੋ ਵੀ ਕਰੋ ਪਰ ਤੁਸੀਂ ਜਿਸ ਤਰ੍ਹਾਂ ਦੇ ਇਨਸਾਨ ਹੋ ਉਸ ਤੋਂ ਬਿਹਤਰ ਬਣੋ।"

ਆਪਣਾ ਭਾਸ਼ਣ ਖ਼ਤਮ ਕਰਨ ਤੋਂ ਬਾਅਦ ਮੇਹਨ ਮੰਚ 'ਤੇ ਦੋਵੇਂ ਹੱਥ ਫੈਲਾ ਕੇ ਖੜ੍ਹੀ ਹੋ ਜਾਂਦੀ ਹੈ, ਠੀਕ ਉਸੇ ਤਰ੍ਹਾਂ ਜਿਵੇਂ ਉਹ ਵਰਲਡ ਕੱਪ ਜਿੱਤਣ ਤੋਂ ਬਾਅਦ ਖੜ੍ਹੀ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਟੀਮ ਦੇ ਖਿਡਾਰੀ ਖੁਸ਼ੀ ਨਾਲ ਚੀਕਦੇ ਹਨ।

ਵਰਲਡ ਕੱਪ ਜਿੱਤਣ ਤੋਂ ਬਾਅਦ ਅਜਿਹਾ ਲੱਗਿਆ ਜਿਵੇਂ ਉਹ ਦੁਨੀਆਂ ਨੂੰ ਚੁਣੌਤੀ ਦੇ ਰਹੀ ਹੋਵੇ ਪਰ ਨਾਲ ਹੀ ਅਜਿਹਾ ਲੱਗਿਆ ਜਿਵੇਂ ਉਹ ਆਪਣੇ ਦੋਵੇਂ ਹੱਥ ਫੈਲਾ ਕੇ ਦੁਨੀਆਂ ਨੂੰ ਗਲੇ ਲਗਾ ਰਹੀ ਸੀ।

ਸੱਚ ਕਹਾਂ ਤਾਂ ਮੈਨੂੰ ਦੋਹਾਂ ਵਿੱਚ ਕੁਝ ਵੀ ਗ਼ਲਤ ਨਹੀਂ ਲੱਗਿਆ। ਸਾਡੀਆਂ ਕੁੜੀਆਂ ਕੋਲ ਉਹ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਹ ਦੁਨੀਆਂ ਨੂੰ ਚੁਣੌਤੀ ਦੇ ਸਕਣ। ਉਨ੍ਹਾਂ ਨੂੰ ਬਸ ਸਵੈਭਰੋਸੇ ਨਾਲ ਭਰ ਕੇ ਖੜ੍ਹੇ ਹੋਣਾ ਅਤੇ ਆਪਣੇ ਦੋਵੇਂ ਹੱਥ ਫੈਲਾਉਣੇ ਹਨ...ਬਿਨਾਂ ਕਿਸੇ ਤੋਂ ਮਾਫ਼ੀ ਮੰਗੇ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)