ਪ੍ਰਿਅੰਕਾ ਗਾਂਧੀ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਬੈਠੀ ਧਰਨੇ ’ਤੇ- 5 ਅਹਿਮ ਖ਼ਬਰਾਂ

ਪ੍ਰਿਅੰਕਾ ਗਾਂਧੀ Image copyright Reuters

ਪ੍ਰਿਅੰਕਾ ਗਾਂਧੀ ਨੂੰ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਸੋਨ ਭੱਦਰ ਜਾਂਦੇ ਸਮੇਂ ਰਸਤੇ ਵਿੱਚ ਹਿਰਾਸਤ ਵਿੱਚ ਲੈ ਗਿਆ ਗਿਆ ਅਤੇ ਚੁਨਾਰ ਕਿਲੇ ਦੇ ਇੱਕ ਗੈਸਟ ਹਾਊਸ ਲਿਜਾਇਆ ਗਿਆ ਜਿੱਥੇ ਉਹ ਧਰਨੇ ’ਤੇ ਬੈਠ ਗਏ।

ਇਸ ਮਗਰੋਂ ਪ੍ਰਸ਼ਾਸਨ ਨੇ ਇਲਾਕੇ ਵਿੱਚ ਦਫ਼ਾ 144 ਲਾ ਦਿੱਤੀ।

ਜ਼ਿਲ੍ਹੇ ਵਿੱਚ ਜ਼ਮੀਨ ਵਿਵਾਦ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਿਲਣ ਪਹੁੰਚੀ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਸੂਬੇ ਦੀ ਸਰਕਾਰ ਜੇ ਉਨ੍ਹਾਂ ਨੂੰ ਜੇਲ੍ਹ ਭੇਜਣਾ ਚਾਹੇ ਤਾਂ ਉਹ ਇਸ ਲਈ ਤਿਆਰ ਹਨ।

ਬੀਬੀਸੀ ਦੀ ਸਾਈਟ 'ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥ ਕਲਿਕ ਕਰੋ।

ਇਹ ਵੀ ਪੜ੍ਹੋ:

ਭੀੜ ਨੇ ਲਈਆਂ ਤਿੰਨ ਹੋਰ ਜਾਨਾਂ

ਬਿਹਾਰ ਦੇ ਛਪਰਾ ਜ਼ਿਲ੍ਹੇ ਵਿੱਚ ਨੌਸ਼ਾਦ ਕੁਰੈਸ਼ੀ, ਰਾਜੂ ਨਟ ਅਤੇ ਵਿਦੇਸ਼ੀ ਨਟ ਨਾਮ ਦੇ ਤਿੰਨ ਵਿਅਕਤੀਆਂ ਨੂੰ ਭੀੜ ਨੇ ਵੀਰਵਾਰ ਦੀ ਅੱਧੀ ਰਾਤ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

ਇਨ੍ਹਾਂ ਲੋਕਾਂ ਉੱਪਰ ਪਸ਼ੂਆਂ ਦੀ ਚੋਰੀ ਦੇ ਇਲਜ਼ਾਮ ਸਨ। ਹਾਲਾਂਕਿ ਛਪਰਾ ਦੇ ਐੱਸਪੀ ਹਰਿਕਿਸ਼ੋਰ ਰਾਏ ਨੇ ਮਾਬ ਲਿੰਚਿੰਗ ਦੀ ਕਿਸੇ ਘਟਨਾ ਤੋਂ ਇਨਕਾਰ ਕਰਦਿਆਂ ਇਸ ਨੂੰ ਪਸ਼ੂ ਚੋਰੀ ਦੀ ਘਟਨਾ ਤੋਂ ਬਾਅਦ ਹੋਈ ਮਾਰ-ਕੁੱਟ ਦੀ ਘਟਨਾ ਦੱਸਿਆ ਹੈ।

ਉਨ੍ਹਾਂ ਮੁਤਾਬਕ ਇਹ ਲੋਕ ਪਸ਼ੂ ਚੋਰ ਕਰ ਰਹੇ ਸਨ ਜਦੋਂ ਘਰ ਵਾਲਿਆਂ ਦੀ ਅੱਖ ਖੁੱਲ੍ਹ ਗਈ ਤੇ ਉਨ੍ਹਾਂ ਨੇ ਇਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਬਾਅਦ ਵਿੱਚ ਇਲਾਜ ਦੌਰਾਨ ਇਨ੍ਹਾਂ ਤਿੰਨਾਂ ਦੀ ਮੌਤ ਹੋ ਗਈ।

ਬੀਬੀਸੀ ਦੀ ਸਾਈਟ 'ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥ ਕਿਲਕ ਕਰੋ।

Image copyright SUKHCHARAN PREET/BBC
ਫੋਟੋ ਕੈਪਸ਼ਨ ਬਰਨਾਲਾ ਜ਼ਿਲ੍ਹੇ ਦੇ ਲਾਲ ਸਿੰਘ ਦੀ ਭਜਨ ਕੌਰ ਹੁਣ 75 ਸਾਲ ਦੇ ਹੋ ਚੁੱਕੇ ਹਨ ਪਰ ਉਨ੍ਹਾਂ ਨੇ ਅਜੇ ਪਤੀ ਦੀ ਵਾਪਸੀ ਦੀ ਉਮੀਦ ਨਹੀਂ ਛੱਡੀ।

ਕੁਲਭੂਸ਼ਣ ਤੇ ਪੰਜਾਬ ਦੇ ਇਨ੍ਹਾਂ ਪਰਿਵਾਰਾਂ ਦੀ ਆਸ

ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਨੇ ਕੁਲਭੂਸ਼ਣ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲਾਉਂਦਿਆਂ ਪਾਕਿਸਤਾਨ ਨੂੰ ਆਪਣੀ ਫੌਜੀ ਅਦਾਲਤ ਦੇ ਫੈਸਲੇ 'ਤੇ ਮੁੜ ਵਿਚਾਰ ਕਰਨ ਨੂੰ ਕਿਹਾ ਹੈ।

ਪਾਕਿਸਤਾਨੀ ਜੇਲ੍ਹਾਂ ਵਿੱਚ ਕੈਦ ਹੋਰ ਭਾਰਤੀ ਫ਼ੌਜੀਆਂ ਨੂੰ ਰਿਹਾ ਕਰਵਾਉਣ ਦਾ ਮਾਮਲਾ ਵੀ ਆਉਣ ਵਾਲੇ ਦਿਨਾਂ ਵਿੱਚ ਭਖ ਸਕਦਾ ਹੈ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਖਚਰਨ ਪ੍ਰੀਤ ਨੇ ਗੁਰਪ੍ਰੀਤ ਚਾਵਲਾ ਨੇ ਬਰਨਾਲਾ, ਬਠਿੰਡਾ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਤਿੰਨ ਅਜਿਹੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੇ ਜੀਅ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਕੈਦ ਹਨ ਤੇ ਉਨ੍ਹਾਂ ਨੂੰ ਹਾਲੇ ਵੀ ਉਨ੍ਹਾਂ ਦੇ ਪਰਤ ਆਉਣ ਦੀ ਉਮੀਦ ਹੈ।

ਬੀਬੀਸੀ ਦੀ ਸਾਈਟ 'ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

Image copyright WTI

ਜਦੋਂ ਹੜ੍ਹ ਕਾਰਨ ਬਿਸਤਰੇ 'ਚ ਵੜੀ ਬਾਘਣੀ ਤੇ ਫ਼ਿਰ...

ਅਸਾਮ ਦੇ ਕਾਜੀਰੰਗਾ ਨੈਸ਼ਨਲ ਪਾਰਕ 'ਚ ਹੜ੍ਹ ਕਰਕੇ ਹੁਣ ਤੱਕ 90 ਤੋਂ ਵੱਧ ਜੀਵ-ਜੰਤੂਆਂ ਦੀ ਮੌਤ ਹੋ ਚੁੱਕੀ ਹੈ।

ਨੈਸ਼ਨਲ ਪਾਰਕ ਵਿੱਚ ਆਏ ਹੜ੍ਹ ਕਰਕੇ ਇੱਕ ਬਾਘਣੀ ਨੂੰ ਇੱਕ ਸਥਾਨਕ ਵਾਸੀ ਦੇ ਘਰ ਸ਼ਰਨ ਲੈਣੀ ਪਈ।

ਵਾਈਲਡ ਲਾਈਫ਼ ਟਰੱਸਟ ਆਫ਼ ਇੰਡੀਆ ਮੁਤਾਬਕ, ਵੀਰਵਾਰ ਸਵੇਰੇ ਇਸ ਬਾਘਣੀ ਨੂੰ ਨੈਸ਼ਨਲ ਪਾਰਕ ਤੋਂ 200 ਮੀਟਰ ਦੂਰ ਹਾਈਵੇਅ ਦੇ ਕੰਢੇ ਦੇਖਿਆ ਗਿਆ ਸੀ।

ਬਾਘਣੀ ਜਿਸ ਘਰ ਵਿੱਚ ਵੜੀ, ਉਸ ਦੇ ਮਾਲਕ ਨੇ ਦੱਸਿਆ ਕਿ ਉਹ "ਉਸ ਬੈੱਡ ਸ਼ੀਟ ਅਤੇ ਸਰਾਹਣੇ ਨੂੰ ਸੰਭਾਲ ਕੇ ਰੱਖਣਗੇ ਜਿਸ ਉੱਤੇ ਬਾਘਣੀ ਨੇ ਦਿਨ ਭਰ ਆਰਾਮ ਕੀਤਾ ਸੀ।''

ਬੀਬੀਸੀ ਦੀ ਸਾਈਟ 'ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

Image copyright Getty Images

ਔਰਤਾਂ ਦੀ ਨਵੀਂ ਵਿਆਗਰਾ ਬਾਰੇ ਵਾਦ-ਵਿਵਾਦ

ਖੁਰਾਕ ਤੇ ਦਵਾਈਆਂ ਨੂੰ ਪ੍ਰਵਾਨਗੀ ਦੇਣ ਵਾਲੇ ਅਮਰੀਕਾ ਦੇ ਸੰਘੀ ਰੈਗੂਲੇਟਰ ਨੇ 21 ਜੂਨ ਨੂੰ ਔਰਤਾਂ ਵਿੱਚ ਕਾਮੁਕ ਇੱਛਾ ਵਧਾਉਣ ਦਾ ਦਾਅਵਾ ਕਰਨ ਵਾਲੀ ਨਵੀਂ ਦਵਾਈ ਨੂੰ ਮਾਨਤਾ ਦਿੱਤੀ ਹੈ।

ਇਹ ਦਵਾਈ ਉਨ੍ਹਾਂ ਔਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ, ਜਿਨ੍ਹਾਂ ਵਿੱਚ ਮਾਹਵਾਰੀ ਬੰਦ ਹੋਣ ਦੇ ਤਾਂ ਕੋਈ ਲੱਛਣ ਦਿਖਾਈ ਨਹੀਂ ਦਿੰਦੇ ਪਰ ਉਨ੍ਹਾਂ ਵਿੱਚ ਕਾਮੁਕ ਇੱਛਾ ਘਟ ਜਾਂਦੀ ਹੈ। ਇਸ ਸਥਿਤੀ ਨੂੰ ਹਾਈ ਪ੍ਰੋਐਕਟਿਵ ਸੈਕਸੂਅਲ ਡਿਜ਼ਾਇਰ ਡਿਸਆਰਡਰ (ਐੱਚਐੱਸਡੀਡੀ) ਕਿਹਾ ਜਾਂਦਾ ਹੈ।

ਸਾਇੰਸਦਾਨ ਇਸ ਸਥਿਤੀ ਨੂੰ ਕਾਮੁਕ ਸਰਗਰਮੀ ਵਿੱਚ ਲਗਾਤਾਰ ਘੱਟ ਦਿਲਚਸਪੀ ਵਜੋਂ ਪ੍ਰਭਾਸ਼ਿਤ ਕਰਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਸੰਘੀ ਰੈਗੂਲੇਟਰ ਨੇ ਇਸ ਨੂੰ ਪਰਵਾਨਗੀ ਦੇਣ ਵਿੱਚ ਜਲਦਬਾਜ਼ੀ ਕੀਤੀ ਹੈ।

ਬੀਬੀਸੀ ਦੀ ਸਾਈਟ 'ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)