ਸ਼ੀਲਾ ਦੀਕਸ਼ਿਤ ਦਾ ਅੱਜ ਦੁਪਹਿਰ ਬਾਅਦ ਹੋਵੇਗਾ ਸਸਕਾਰ - ਪੰਜ ਅਹਿਮ ਖ਼ਬਰਾਂ

ਸ਼ੀਲਾ ਦੀਕਸ਼ਿਤ Image copyright Getty Images

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਦਿੱਲੀ ਕਾਂਗਰਸ ਦੀ ਪ੍ਰਧਾਨ ਸ਼ੀਲਾ ਦੀਕਸ਼ਿਤ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਹੈ।

ਦਿੱਲੀ ਦੇ ਨਿਜ਼ਾਮੂਦੀਨ ਸਥਿਤ ਉਨ੍ਹਾਂ ਦੇ ਘਰ ਵਿੱਚ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਹੈ। ਦਪਹਿਰ ਬਾਅਦ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ।

81 ਸਾਲਾਂ ਸ਼ੀਲਾ ਦੀਕਸ਼ਿਤ ਲੰਬੇ ਸਮੇਂ ਤੋਂ ਬਿਮਾਰ ਸਨ। ਸ਼ਨੀਵਾਰ ਨੂੰ ਸਿਹਤ ਖ਼ਰਾਬ ਹੋਣ ਮਗਰੋਂ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਸ਼ੀਲਾ ਦੀਕਸ਼ਿਤ ਕਰੀਬ 35 ਸਾਲਾਂ ਤੋਂ ਸਿਆਸਤ ਵਿੱਚ ਸਨ ਅਤੇ 1998 ਤੋਂ 2013 ਤੱਕ ਲਗਾਤਾਰ ਦਿੱਲੀ ਦੇ ਮੁੱਖ ਮੰਤਰੀ ਰਹੇ। 1984 ਵਿੱਚ ਕੰਨੌਜ ਤੋਂ ਲੋਕ ਸਭਾ ਸੰਸਦ ਮੈਂਬਰ ਚੁਣੇ ਗਏ ਸਨ।

ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਅਹਿਮ ਘਟਨਾਵਾਂ ਜਾਣਨ ਬਾਰੇ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

Image copyright Getty Images

ਚੰਦਰਯਾਨ-2 ਦੀ ਲਾਂਚਿੰਗ

ਭਾਰਤ ਦੀ ਅੰਤਰਿਕਸ਼ ਏਜੰਸੀ ਇਸਰੋ ਇੱਕ ਵਾਰ ਮੁੜ ਚੰਨ 'ਤੇ ਆਪਣਾ ਉਪਗ੍ਰਹਿ ਭੇਜਣ ਜਾ ਰਹੀ ਹੈ।

22 ਜੁਲਾਈ ਨੂੰ ਚੰਦਰਯਾਨ-2 ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਛੱਡਿਆ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਚੰਦਰਯਾਨ-2 ਨੂੰ 15 ਜੁਲਾਈ ਨੂੰ ਲਾਂਚ ਕੀਤਾ ਜਾਣਾ ਸੀ ਪਰ ਤਕਨੀਕੀ ਖਰਾਬੀਆਂ ਕਾਰਨ ਇਸ ਦੀ ਲੌਂਚਿੰਗ ਨੂੰ ਟਾਲ ਦਿੱਤਾ ਗਿਆ ਸੀ।

ਚੰਦਰਯਾਨ-2 ਨੂੰ ਭਾਰਤ ਵਿੱਚ ਨਿਰਮਿਚ ਜੀਐੱਸਐੱਲਵੀ ਮਾਰਕ III ਰਾਕੇਟ ਅੰਤਰਿਕਸ਼ ਵਿੱਚ ਲੈ ਕੇ ਜਾਵੇਗਾ। ਇਸ ਮਿਸ਼ਨ ਦੇ ਤਿੰਨ ਮੋਡਿਊਲਜ਼ ਹਨ- ਲੈਂਡਰ, ਆਰਬਿਟਰ ਅਤੇ ਰੋਵਰ।

ਪੂਰੀ ਖ਼ਬਰ ਪੜ੍ਹਨ ਲਈ ਬੀਬੀਸੀ ਦੇ ਇਸ ਲਿੰਕ 'ਤੇ ਕਲਿੱਕ ਕਰੋ।

ਯੂਪੀ ਸਰਕਾਰ 'ਤੇ ਭੜਕੇ ਕੈਪਟਨ

ਸੋਨਭੱਦਰ ਹਿੰਸਾ ਬਾਰੇ ਮਿਰਜ਼ਾਪੁਰ ਦੇ ਚੁਨਾਰ ਗੈਸਟ ਹਾਊਸ ਵਿੱਚ ਸਿਆਸੀ ਗਹਿਮਾ-ਗਹਿਮੀ ਜਾਰੀ ਹੈ।

Image copyright facebook/capt amarinder singh

ਯੂਪੀ ਸਰਕਾਰ ਵੱਲੋਂ ਪ੍ਰਿਅੰਕਾ ਗਾਂਧੀ ਨੂੰ ਪੀੜਤ ਪਰਿਵਾਰਾਂ ਨਾਲ ਨਾ ਮਿਲਣ ਦੇਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ 'ਤੇ ਟਵੀਟ ਕਰਦਿਆਂ ਉੱਤਰ ਪ੍ਰਦੇਸ਼ ਸਰਕਾਰ 'ਤੇ ਇਲਜ਼ਾਮ ਲਗਾਇਆ, ਉਨ੍ਹਾਂ ਕਿਹਾ, ''ਸਰਕਾਰ ਆਪਣੀ ਮਨਮਰਜ਼ੀ ਕਰ ਰਹੀ ਹੈ ਅਤੇ ਜਮਹੂਰੀ ਆਵਾਜ਼ ਨੂੰ ਦਬਾ ਰਹੀ ਹੈ ਅਤੇ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ 'ਚ ਲੈਣਾ ਉਨ੍ਹਾਂ ਦਾ ਇੱਕ ਦਮਨਕਾਰੀ ਵਾਲਾ ਕਾਰਾ ਹੈ। ਮੈਂ ਪੀਐਮ ਮੋਦੀ ਨੂੰ ਅਪੀਲ ਕਰਦਾ ਹਾਂ ਕਿ ਯੋਗੀ ਸਰਕਾਰ ਨੂੰ ਇਸ ਤਰ੍ਹਾਂ ਦੇ ਗੈਰ-ਜਮਹੂਰੀ ਹੁਰਮ ਦੇਣ ਤੋਂ ਰੋਕਣ।''

ਬੀਬੀਸੀ ਦੀ ਸਾਈਟ 'ਤੇ ਪੂਰੀ ਖ਼ਬਰ ਪੜ੍ਹਨ ਲਈ ਬੀਬੀਸੀ ਦੇ ਇਸ ਲਿੰਕ 'ਤੇ ਕਲਿੱਕ ਕਰੋ।

ਪਾਕਿਸਤਾਨੀ ਜਵਾਨ ਨੂੰ ਭਾਰਤ ਦੀ ਸਿਫਾਰਿਸ਼ 'ਤੇ ਸਨਮਾਨ

ਕਾਰਗਿਲ ਜੰਗ ਦੌਰਾਨ ਭਾਰਤੀ ਫ਼ੌਜ ਦੀ ਸਿਫ਼ਾਰਿਸ਼ 'ਤੇ ਪਾਕਿਸਤਾਨੀ ਜਾਵਨ ਕੈਪਟਨ ਕਰਨਲ ਸ਼ੇਰ ਖ਼ਾਂ ਨੂੰ ਬਹਾਦਰੀ ਪੁਰਸਕਾਰ 'ਨਿਸ਼ਾਨ-ਏ-ਹੈਦਰ' ਮਿਲਿਆ ਸੀ।

Image copyright Pakistan Army

ਅਜਿਹਾ ਦੇਖਣ ਨੂੰ ਘੱਟ ਹੀ ਮਿਲਦਾ ਹੈ ਕਿ ਦੁਸ਼ਮਣ ਦੀ ਫ਼ੌਜ ਕਿਸੇ ਫ਼ੌਜ ਦੀ ਬਹਾਦਰੀ ਦੀ ਦਾਦ ਦੇਵੇ ਅਤੇ ਉਸ ਦੀ ਫ਼ੌਜ ਨੂੰ ਲਿਖ ਕੇ ਕਹੇ ਕਿ ਇਸ ਜਵਾਨ ਦੀ ਬਹਾਦਰੀ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।

1999 ਦੀ ਕਾਰਗਿਲ ਜੰਗ ਵਿੱਚ ਅਜਿਹਾ ਹੀ ਹੋਇਆ ਜਦੋਂ ਟਾਈਗਰ ਹਿਲ ਦੇ ਮੋਰਚੇ 'ਤੇ ਪਾਕਿਸਤਾਨੀ ਫ਼ੌਜ ਦੇ ਕਪਤਾਨ ਕਰਨਲ ਸ਼ੇਰ ਖ਼ਾਨ ਨੇ ਇੰਨੀ ਬਹਾਦਰੀ ਨਾਲ ਲੜਾਈ ਲੜੀ ਕਿ ਭਾਰਤੀ ਫ਼ੌਜ ਨੇ ਉਨ੍ਹਾਂ ਦਾ ਲੋਹਾ ਮੰਨਿਆ ਹੈ।

ਬੀਬੀਸੀ ਦੀ ਸਾਈਟ 'ਤੇ ਪੂਰੀ ਖ਼ਬਰ ਪੜ੍ਹਨ ਲਈ ਬੀਬੀਸੀ ਦੇ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਅਸਤੀਫ਼ੇ ਤੋਂ ਬਾਅਦ ਸਿੱਧੂ ਕੋਲ ਬਚਦੇ ਰਾਹ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਵਲੋਂ ਜਾਰੀ ਇੱਕ ਬਿਆਨ ਮੁਤਾਬਕ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ।

Image copyright Getty Images

ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ, ''ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਅਸਤੀਫ਼ੇ ਨੂੰ ਪ੍ਰਵਾਨ ਕਰਨ ਤੋਂ ਬਾਅਦ ਰਾਜਪਾਲ ਦੀ ਰਸਮੀ ਪ੍ਰਵਾਨਗੀ ਲਈ ਪੰਜਾਬ ਰਾਜ ਭਵਨ ਭੇਜ ਦਿੱਤਾ ਹੈ।

ਦੱਸਿਆ ਗਿਆ ਕਿ ਮੁੱਖ ਮੰਤਰੀ ਦੋ ਦਿਨ ਦਿੱਲੀ ਵਿੱਚ ਰੁੱਝੇ ਹੋਏ ਸਨ ਜਿਸ ਕਾਰਨ ਉਨ੍ਹਾਂ ਨੇ ਸ਼ਨੀਵਾਰ ਸਵੇਰੇ ਅਸਤੀਫ਼ਾ ਦੇਖਿਆ, ਸਿੱਧੂ ਦੇ ਇੱਕ ਲਾਈਨ ਦੇ ਅਸਤੀਫ਼ੇ ਨੂੰ ਰਾਜਪਾਲ ਦੀ ਪ੍ਰਵਾਨਗੀ ਲਈ ਭੇਜ ਦਿੱਤਾ ਹੈ।

ਨਵਜੋਤ ਸਿੰਘ ਸਿੱਧੂ ਨੇ 10 ਜੂਨ ਨੂੰ ਰਾਹੁਲ ਗਾਂਧੀ ਨੂੰ ਅਸਤੀਫ਼ਾ ਦੇ ਦਿੱਤਾ ਸੀ ਪਰ ਕੁਝ ਦਿਨ ਪਹਿਲਾਂ ਉਨ੍ਹਾਂ ਇਸ ਦਾ ਟਵੀਟ ਕਰਕੇ ਰਸਮੀ ਐਲਾਨ ਕਰਨ ਤੋਂ ਬਾਅਦ ਮੁੱਖ ਮੰਤਰੀ ਨੂੰ ਅਸਤੀਫ਼ਾ ਭੇਜ ਦਿੱਤਾ।

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਹੋਣ ਤੋਂ ਬਾਅਦ ਮੀਡੀਆ ਤੇ ਸਿਆਸੀ ਹਲਕਿਆਂ ਵਿੱਚ ਸਵਾਲ ਇਹ ਪੁੱਛਿਆ ਜਾ ਰਿਹਾ ਹੈ ਕਿ ਹੁਣ ਸਿੱਧੂ ਦਾ ਕੀ ਬਣੇਗਾ।

ਪੰਜਾਬ ਦੀ ਸਿਆਸਤ ਨੂੰ ਕਈ ਦਹਾਕਿਆਂ ਤੋਂ ਕਵਰ ਕਰਨ ਵਾਲੇ ਸੀਨੀਅਰ ਪੱਤਰਕਾਰਾਂ ਨੂੰ ਨਵਜੋਤ ਸਿੰਘ ਸਿੱਧੂ ਸਾਹਮਣੇ ਤਿੰਨ ਰਾਹ ਦਿਖਦੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਬੀਬੀਸੀ ਦੇ ਇਸ ਲਿੰਕ 'ਤੇ ਕਲਿੱਕ ਕਰੋ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)