ਹੜ੍ਹਾਂ ਤੋਂ ਖੇਤਾਂ ਨੂੰ ਬਚਾਉਣ ਵਾਲਾ ਇਹ ਸਿਸਟਮ ਕਿੰਨਾ ਕਾਰਗਰ

ਭਜਨ ਲਾਲ ਕੰਬੋਜ Image copyright Sat singh/bbc
ਫੋਟੋ ਕੈਪਸ਼ਨ ਭਜਨ ਲਾਲ ਕੰਬੋਜ ਨੇ 2016 ਵਿੱਚ ਇਹ ਸਿਸਟਮ ਲਗਵਾਇਆ ਸੀ

"ਪਹਿਲਾਂ ਮੈਨੂੰ ਮਾਨਸੂਨ ਦੀ ਬਾਰਿਸ਼ ਝਟਕੇ ਦਿੰਦੀ ਸੀ ਪਰ ਹੁਣ ਅਜਿਹਾ ਨਹੀਂ" ਇਹ ਕਹਿਣਾ ਹੈ 45 ਸਾਲਾਂ ਕਿਸਾਨ ਭਜਨ ਲਾਲ ਕੰਬੋਜ ਦਾ।

ਇਨ੍ਹਾਂ ਨੇ ਕੇਵਲ ਆਪਣੇ ਖੇਤਾਂ ਵਿੱਚ ਪਾਣੀ ਸੰਭਾਲ ਸਿਸਟਮ ਹੀ ਨਹੀਂ ਲਗਵਾਇਆ ਬਲਕਿ ਇਸ ਵਿਚਾਰ ਨੂੰ ਹੋਰਨਾਂ ਕਿਸਾਨਾਂ ਵਿੱਚ ਪਹੁੰਚਾ ਵੀ ਰਹੇ ਹਨ।

ਹਰਿਆਣਾ ਦੇ ਜ਼ਿਲ੍ਹਾ ਕਰਨਾਲ ਨੇੜੇ ਪੈਂਦੇ ਰਮਾਨਾ ਪਿੰਡ ਦੇ ਰਹਿਣ ਵਾਲੇ ਭਜਨ ਲਾਲ ਕੰਬੋਜ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿੱਚ ਇਹ ਆਮ ਹੀ ਗੱਲ ਸੀ ਕਿ ਮਾਨਸੂਨ ਦੌਰਾਨ ਉਨ੍ਹਾਂ ਦੀ ਝੋਨੇ ਦੀ ਫ਼ਸਲ ਡੁੱਬ ਜਾਂਦੀ ਸੀ।

ਉਨ੍ਹਾਂ ਨੇ ਦੱਸਿਆ, "ਇਸ ਦੇ ਨਾਲ ਹੀ ਚਾਰ ਏਕੜ ਜ਼ਮੀਨ, ਜੋ ਜ਼ਮੀਨ ਮੈਂ ਦੂਜੇ ਕਿਸਾਨਾਂ ਕੋਲੋਂ ਠੇਕੇ 'ਤੇ ਲਈ ਹੈ, ਉਸ 'ਤੇ ਮੈਨੂੰ ਸਾਲਾਨਾ 50 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਘਾਟਾ ਪੈਂਦਾ ਹੈ। ਪਹਿਲਾਂ ਮੈਨੂੰ ਮਾਨਸੂਨ ਦੀ ਬਾਰਿਸ਼ ਝਟਕੇ ਦਿੰਦੀ ਸੀ ਪਰ ਹੁਣ ਅਜਿਹਾ ਨਹੀਂ।"

ਇਹ ਵੀ ਪੜ੍ਹੋ-

ਇਸ ਦੇ ਨਾਲ ਹੀ ਇਸ ਪਿੰਡ ਦੇ ਦੋ ਹੋਰ ਕਿਸਾਨਾਂ ਨੇ ਵੀ ਇਸ ਪਾਣੀ ਸੰਭਾਲ ਸਿਸਟਮ ਨੂੰ ਆਪਣੇ ਖੇਤਾਂ ਵਿੱਚ ਲਗਵਾਇਆ ਹੈ ਤਾਂ ਜੋ ਉਹ ਆਪਣੀ ਫ਼ਸਲ ਨੂੰ ਮੀਂਹ ਦੇ ਵਾਧੂ ਪਾਣੀ ਨੂੰ ਤੋਂ ਬਚਾ ਸਕਣ।

ਇਸ ਤੋਂ ਇਲਾਵਾ ਕਈ ਹੋਰ ਇਸ ਗੱਲ ਦੀ ਜਾਂਚ 'ਚ ਲੱਗ ਗਏ ਹਨ ਕਿ ਇਹ ਸਿਸਟਮ ਜ਼ਮੀਨ 'ਤੇ ਕੰਮ ਕਿਵੇਂ ਕਰਦਾ ਹੈ।

ਭਜਨ ਲਾਲ ਕੰਬੋਜ ਦੱਸਦੇ ਹਨ ਕਿ ਪਾਣੀ ਸੰਭਾਲਣ ਵਾਲਾ ਇਹ ਸਿਸਟਮ 250 ਫੁੱਟ ਡੂੰਘਾ ਹੈ, ਜਿਸ ਵਿੱਚ 175 ਫੁੱਟ ਤੱਕ ਪਾਈਪ ਹੈ ਤਾਂ ਜੋ ਪਾਣੀ ਆਸਾਨੀ ਨਾਲ ਹੇਠਾਂ ਸੋਕਿਆ ਜਾ ਸਕੇ ਅਤੇ ਜਲ ਭਰਾਅ ਨੂੰ ਰੋਕਿਆ ਜਾ ਸਕੇ।

Image copyright Sat singh/bbc
ਫੋਟੋ ਕੈਪਸ਼ਨ ਭਜਨ ਲਾਲ ਦਾ ਕਹਿਣਾ ਹੈ ਕਿ ਪਹਿਲਾਂ ਮਾਨਸੂਨ ਉਨ੍ਹਾਂ ਝਟਕੇ ਦਿੰਦਾ ਸੀ ਪਰ ਹੁਣ ਨਹੀਂ

ਉਨ੍ਹਾਂ ਨੇ ਦੱਸਿਆ ਕਿ ਇਸ ਦਾ ਖਰਚਾ 60 ਤੋਂ 70 ਹਜ਼ਾਰ ਆਉਂਦਾ ਹੈ ਪਰ ਇੱਕ ਵਾਰ ਜਦੋਂ ਤੁਸੀਂ ਲਗਵਾ ਲੈਂਦੇ ਹੋ ਤਾਂ ਇਹ 100 ਏਕੜ ਵਿੱਚ ਖੜ੍ਹਾ ਮੀਂਹ ਦਾ ਵਾਧੂ ਪਾਣੀ 6-7 ਘੰਟਿਆਂ ਵਿੱਚ ਸੋਕ ਲੈਂਦਾ ਹੈ।

ਕਿਵੇਂ ਕਰਦਾ ਹੈ ਕੰਮ?

ਕਰਨਾਲ ਦੇ ਰਾਮਾਨਾ ਪਿੰਡ ਦੇ ਨਰਿੰਦਰ ਕਮਬੋਜ ਨੇ ਆਪਣੇ ਖੇਤਾਂ 'ਚ ਬੋਰਵੈਲ ਸਿਸਟਮ ਲਗਾਇਆ ਹੋਇਆ ਹੈ।

ਉਨ੍ਹਾਂ ਦੱਸਿਆ, "ਪਹਿਲਾਂ ਖੇਤਾਂ ਵਿੱਚ ਨੀਵੇਂ ਪੱਧਰ ਵਾਲਾ ਹਿੱਸਾ ਲੱਭੋ, ਜਿੱਥੇ ਵਾਧੂ ਪਾਣੀ ਇੱਕਠਾ ਹੁੰਦਾ ਹੋਵੇ। ਫਿਰ ਲਗਭਗ 225 ਫੁੱਟ ਦਾ ਡੂੰਘਾ ਟੋਆ ਪੁੱਟ ਕੇ, ਪਹਿਲੇ 40-50 ਫੁੱਟ 'ਤੇ ਜ਼ਮੀਨ ਵਿੱਚ ਕੈਪਟੀ ਲੱਗਦੀ ਹੈ।"

"ਬਾਕੀ ਦੇ 160-170 ਫੁੱਟ 'ਤੇ 9 ਇੰਚੀ ਪਲਾਸਟਿਕ ਦੀ ਪਾਇਪ ਪਾਉਣੀ ਹੈ। ਲੋਹੇ ਦੇ ਫਿਲਟਰ ਵੀ ਲਗਾਉਣੇ ਚਾਹੀਦੇ ਹਨ ਤਾਂ ਕਿ ਕੋਈ ਵੀ ਫਾਲਤੂ ਚੀਜ਼,ਪੰਛੀ,ਚੂਹਾ ਜਾਂ ਕੁਝ ਹੋਰ ਪਾਣੀ ਵਿੱਚ ਨਾ ਚਲਾ ਜਾਵੇ। ਫਿਰ ਇੱਕ ਚੌਰਸ ਹੋਦੀ ਜ਼ਮੀਨ ਦੇ ਉੱਪਰ ਲਗਾਈ ਜਾਵੇ ਤਾਂ ਕਿ ਵਾਧੂ ਪਾਣੀ ਉਸ ਵਿੱਚ ਇੱਕਠਾ ਹੋ ਜਾਵੇ ਤੇ ਪਾਈਪ ਵਿੱਚ ਮੌਜੂਦ ਛੇਕਾਂ ਤੋਂ ਬੋਰਵੈਲ ਸਿਸਟਮ ਵਿੱਚ ਚਲਾ ਜਾਵੇ।"

ਕਿਵੇਂ ਆਇਆ ਵਿਚਾਰ

ਭਜਨ ਲਾਲ ਕੰਬੋਜ ਕਹਿੰਦੇ ਹਨ ਕਿ ਸਾਲ 2016 ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਣੀ ਸੰਭਾਲ ਲਈ ਸੱਦਾ ਦਿੱਤਾ ਤਾਂ ਉਨ੍ਹਾਂ ਨੇ ਇਸ ਬਾਰੇ ਪਰਚੇ ਛਪਵਾਏ ਅਤੇ ਬੈਨਰ ਬਣਵਾਏ ਤੇ ਹੋਰਨਾਂ ਕਿਸਾਨਾਂ ਨੂੰ ਇਸ ਲਈ ਜਾਗਰੂਕ ਕੀਤਾ।

ਉਨ੍ਹਾਂ ਨੇ ਕਿਹਾ, "ਮੈਂ ਕੋਈ ਕਿਰਸਾਨੀ ਮੇਲਾ ਨਹੀਂ ਛੱਡਿਆ, ਜਿੱਥੇ ਮੈਂ ਇਹ ਬੈਨਰ ਲੈ ਕੇ ਨਹੀਂ ਗਿਆ।"

"ਜ਼ਮੀਨ ਹੇਠਲੇ ਪਾਣੀ ਦੇ ਪੱਧਰ ਦੇ ਡਿੱਗਣ ਬਾਰੇ ਸਰਕਾਰ ਜਿਸ ਤਾਲਿਕਾ 'ਤੇ ਕੰਮ ਕਰ ਰਹੀ ਹੈ ਉਸ ਵਿੱਚ ਕਰਨਾਲ ਜ਼ਿਲ੍ਹੇ ਦੇ 7 ਬਲਾਕ ਵੀ ਆਉਂਦੇ ਹਨ, ਉਥੋਂ ਦੇ ਕਿਸਾਨਾਂ ਨੂੰ ਆਰਥਿਕ ਮਦਦ ਦੇ ਕੇ ਇਸ ਸਿਸਟਮ ਨੂੰ ਸਥਾਪਿਤ ਕਰਨਾ ਚਾਹੀਦਾ ਹੈ।"

Image copyright Sat singh/bbc
ਫੋਟੋ ਕੈਪਸ਼ਨ ਭਜਨ ਲਾਲ ਇਹ ਸਿਸਟਮ ਲਗਵਾਉਣ ਲਈ ਹੋਰਨਾਂ ਕਿਸਾਨਾਂ ਨੂੰ ਜਾਗਰੂਕ ਵੀ ਕਰਦੇ ਹਨ

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰੋਜ਼ਾਨਾ ਇਸ ਬਾਰੇ ਦਰਜਨਾਂ ਕਿਸਾਨ ਪੁੱਛਗਿੱਛ ਕਰਦੇ ਹਨ।

ਹੋਰ ਕਿਸਾਨ ਜੋ ਇਸ ਨੂੰ ਸਿਸਟਮ ਨੂੰ ਲਗਾਉਣਾ ਚਾਹੁੰਦੇ ਹਨ ਪਰ ਆਰਥਿਕ ਮੰਦੀ ਕਾਰਨ ਅਤੇ ਸਰਕਾਰ ਵੱਲੋਂ ਸਬਸਿਡੀ ਤੇ ਸਮਰਥਨ ਨਾਲ ਮਿਲਣ ਕਾਰਨ ਉਹ ਅਜਿਹਾ ਕਰਨ 'ਚ ਅਸਮਰੱਥ ਹੁੰਦੇ ਹਨ।

ਉਹ ਕਹਿੰਦੇ, "ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਇਸ ਸਿਸਟਮ ਨੂੰ ਖੇਤਾਂ ਵਿੱਚ ਭਵਿੱਖ ਦੇ ਨਿਵੇਸ਼ ਵਜੋਂ ਲਗਵਾਉਣ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਰਿਆਣਾ ਰੇਗਿਸਤਾਨ 'ਚ ਬਦਲ ਜਾਵੇਗਾ।”

“ ਇਸ ਬਾਰੇ ਹਾਲ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਜ਼ਿਕਰ ਕੀਤਾ ਸੀ ਅਤੇ ਇਹ ਗੱਲ ਕਿਸਾਨਾਂ ਨੂੰ ਹੋਰ ਉਤਸ਼ਾਹਿਤ ਕਰ ਰਹੀ ਹੈ।"

ਭਜਨਾ ਲਾਲ ਦਾ ਕਹਿਣਾ ਹੈ ਕਿ ਸਾਲ ਪਹਿਲਾਂ ਹੀ ਇਸ ਦੇ ਭਤੀਜੇ ਨਰਿੰਦਰ ਕੰਬੋਜ ਨੇ ਵੀ ਆਪਣੇ ਖੇਤਾਂ ਵਿੱਚ ਇਹ ਸਿਸਟਮ ਲਗਵਾਇਆ ਹੈ ਅਤੇ ਹੁਣ ਉਹ ਦੋ ਸੀਜ਼ਨਾਂ ਦੌਰਾਨ ਖੇਤਾਂ ਵਿੱਚ ਖੜ੍ਹੀ ਫ਼ਸਲ ਨੂੰ ਪਾਣੀ 'ਚ ਡੁੱਬਣ ਤੋਂ ਬਚਾਇਆ ਹੈ।

ਇਹ ਵੀ ਪੜ੍ਹੋ-

Image copyright Sat singh/bbc
ਫੋਟੋ ਕੈਪਸ਼ਨ ਭਜਨ ਲਾਲ ਇਸ ਸਬੰਧੀ ਪਰਚੇ ਛਪਵਾ ਕੇ ਵੰਡਦੇ ਹਨ

ਭਜਨ ਲਾਲ ਦੇ ਖੇਤਾਂ ਵਿੱਚ ਪਹੁੰਚੇ ਇੱਕ ਹੋਰ ਕਿਸਾਨ ਸੁਰੇਸ਼ ਮਦਾਨ ਨੇ ਕਿਹਾ ਉਹ ਛੇਤੀ ਤੋਂ ਛੇਤੀ ਤੋਂ ਇਹ ਸਿਸਟਮ ਆਪਣੇ ਖੇਤਾਂ ਵਿੱਚ ਲਗਵਾਉਣਗੇ।

ਉਨ੍ਹਾਂ ਨੇ ਕਿਹਾ, "ਇਹ ਸੌਖਾ ਹੈ, ਜ਼ਿਆਦਾ ਮਹਿੰਗਾ ਵੀ ਨਹੀਂ ਅਤੇ ਪਾਣੀ ਤਾਲਿਕਾ ਵਿੱਚ ਗੰਦ ਜਾਣ ਤੋਂ ਰੋਕਣ ਲਈ ਸਿਸਟਮ ਦੇ ਨਾਲ ਫਿਲਟਰ ਲੱਗੇ ਹੋਏ ਹਨ। ਮੈਨੂੰ ਇਹ ਬਿਲਕੁੱਲ ਸੁਰੱਖਿਅਤ ਲੱਗਦਾ ਹੈ।"

ਕਰਨਾਲ ਦੇ ਕਿਸਾਨਾਂ ਵਿਚੋਂ ਇੱਕ ਵੀਡੀਓ ਸਾਂਝਾ ਕੀਤੀ ਗਈ, ਜਿਸ ਵਿੱਚ ਜਲ ਸ਼ਕਤੀ ਦੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸੇਖਾਵਤ ਨੇ ਇਸ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪਾਣੀ ਦੀ ਤਾਲਿਕਾ ਨੂੰ ਵਧਾਉਣ ਅਤੇ ਖੇਤਾਂ 'ਤੋਂ ਵਾਧੂ ਪਾਣੀ ਕੱਢਣ ਲਈ ਇਹ ਵੱਡਾ ਉਪਰਾਲਾ ਹੈ।

Image copyright @gssjodhpur

ਹਰਿਆਣਾ ਦੇ ਪੌਂਡ, ਵੇਸਟ ਵਾਟਰ ਮੈਨੇਜਮੈਂਟ ਆਥੋਰਿਟੀ ਦੇ ਮੈਂਬਰ ਤਜਿੰਦਰ ਸਿੰਘ ਤੇਜੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਮਾਨਾ ਪਿੰਡ ਦੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਹੈ ਅਤੇ ਉਹ ਇਸ ਉਪਰਾਲੇ ਤੋਂ ਖੁਸ਼ ਹਨ।

ਉਨ੍ਹਾਂ ਨੇ ਕਿਹਾ, "ਕਿਸਾਨਾਂ ਵੱਲੋਂ ਲਗਵਾਏ ਪਾਣੀ ਸੰਭਾਲ ਵਾਲੇ ਸਿਸਟਮ ਦੇ ਯਤਨਾਂ ਨੂੰ ਕੇਂਦਰੀ ਅਤੇ ਸੂਬਾ ਸਰਕਾਰਾਂ ਨੇ ਧਿਆਨ ਵਿੱਚ ਰੱਖਦਿਆਂ ਕੁਝ ਸਹਾਇਤਾ ਪ੍ਰਦਾਨ ਕੀਤੀ ਹੈ। ਵਾਧੂ ਪਾਣੀ ਤੋਂ ਬਚਣ ਅਤੇ ਜ਼ਮੀਨੀ ਪਾਣੀ ਦੀ ਤਾਲਿਕਾ ਦੇ ਨਾਲ-ਨਾਲ ਗੰਦਗੀ ਨੂੰ ਅੰਦਰ ਨਾਲ ਜਾਣ ਤੋਂ ਰੋਕਣ ਲਈ ਦੋ ਵੱਡੇ ਫਿਲਟਰ ਲੱਗੇ ਹੋਏ ਹਨ।"

Image copyright Sat singh/bbc
ਫੋਟੋ ਕੈਪਸ਼ਨ ਹਰਿਆਣਾ ਦੇ ਪੌਂਡ, ਵੇਸਟ ਵਾਟਰ ਮੈਨੇਜਮੈਂਟ ਆਥੋਰਿਟੀ ਦੇ ਮੈਂਬਰ ਤਜਿੰਦਰ ਸਿੰਘ ਤੇਜੀ ਨੇ ਵੀ ਕੀਤੀ ਇ ਉਪਰਾਲੇ ਦੀ ਸ਼ਲਾਘਾ

ਉੱਥੇ ਹੀ ਹਰਿਆਣਾ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਵੀ ਇਸ ਸਿਸਟਮ ਦੀ ਸ਼ਲਾਘਾ ਕੀਤੀ ਹੈ

ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਜਿਹੜੇ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਇਸ ਸਿਸਟਮ ਨੂੰ ਲਗਵਾਇਆ ਹੈ, ਉਨ੍ਹਾਂ ਨੂੰ 11 ਹਜ਼ਾਰ ਰੁਪਏ ਦਿੱਤੇ ਜਾਣਗੇ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)