ਮੁੰਬਈ: MTNL ਇਮਾਰਤ ’ਚ ਲੱਗੀ ਅੱਗ ’ਚ ਫਸੇ ਸਾਰੇ ਲੋਕ ਕੱਢੇ ਗਏ

ਮੁੰਬਈ ਅੱਗ Image copyright ANI

ਮੁੰਬਈ ਦੇ ਬਾਂਦਰਾ ਵਿੱਚ ਸਥਿਤ ਐਮਟੀਐਨਐਲ (ਮਹਾਨਗਰ ਟੈਲੀਫੋਨ ਨਿਗਮ ਲਿਮੀਟਡ) ਬਿਲਡਿੰਗ ਵਿੱਚ ਅੱਗ ਲੱਗੀ ਸੀ।

ਸਮਾਚਾਰ ਏਜੰਸੀ ਏਐਨਆਈ ਮੁਤਾਬਕ ਇਮਾਰਤ 'ਚ ਦਰਜਨਾਂ ਲੋਕ ਫਸੇ ਹੋਏ ਸਨ, ਜਿਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ।

ਅੱਗ ਬੁਝਾਉ ਅਮਲਾ ਅੱਗ ਬੁਝਾਉਣ ਲਈ ਰੋਬਟ ਦੀ ਵਰਤੋਂ ਕਰ ਰਿਹਾ ਸੀ।

ਸ਼ੁਰੂਆਤ ਵਿੱਚ ਕਰੀਬ 100 ਲੋਕਾਂ ਦੇ ਫਸੇ ਹੋਣ ਦੀ ਗੱਲ ਆਖੀ ਜਾ ਰਹੀ ਸੀ। ਸ਼ਾਮ 5.45 ਵਜੇ ਤੱਕ 60 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢੇ ਜਾਣ ਦੀ ਸੂਚਨਾ ਹੈ।

ਇੱਕ ਅਧਿਕਾਰੀ ਮੁਤਾਬਕ ਅੱਗ ਬੁਝਾਉ ਅਮਲੇ ਨੂੰ 3.08 ਵਜੇ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ ਸੀ ਅਤੇ ਅੱਗ 'ਤੇ ਕਾਬੂ ਪਾਉਣ ਲਈ ਕਰੀਬ 3 ਘੰਟੇ ਲੱਗੇ।

9 ਮੰਜ਼ਿਲਾਂ ਇਸ ਇਮਾਰਤ ਦੀ ਤੀਜੀ ਅਤੇ ਚੌਥੀ ਮੰਜ਼ਿਲ 'ਤੇ ਅੱਗ ਲੱਗੀ ਸੀ, ਜਿਸ ਵਿਚੋਂ ਬਹੁਤ ਜ਼ਿਆਦਾ ਧੂੰਆ ਨਿਕਲ ਰਿਹਾ ਸੀ।

ਅੱਗ ਬੁਝਾਉਣ ਲਈ 14 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਸਨ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ