ਕਰਨਾਟਕ 'ਚ ਕੁਮਾਰਸੁਆਮੀ ਦੀ ਸਰਕਾਰ ਡਿੱਗੀ, ਕਾਂਗਰਸ-ਜੇਡੀਐਸ ਗਠਜੋੜ ਨਹੀਂ ਹਾਸਿਲ ਕਰ ਸਕਿਆ ਭਰੋਸਗੀ ਮਤਾ

ਕਰਨਾਟਕ Image copyright ANI

ਕਰਨਾਟਕ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲਿਆ ਆ ਰਿਹਾ ਸਿਆਸੀ ਨਾਟਕ ਖ਼ਤਮ ਹੋ ਗਿਆ ਹੈ ਅਤੇ ਕੁਮਾਰਸੁਆਮੀ ਦੀ ਸਰਕਾਰ ਡਿੱਗ ਗਈ ਹੈ।

ਕੁਮਾਰਸੁਆਮੀ ਦੀ ਅਗਵਾਈ ਵਿੱਚ ਕਾਂਗਰਸ-ਜੇਡੀਐਸ ਗਠਜੋੜ ਸਰਕਾਰ ਭਰੋਸਗੀ ਮਤਾ ਹਾਸਿਲ ਨਹੀਂ ਕਰ ਸਕੀ।

ਭਰੋਸਗੀ ਦੇ ਵਿਰੋਧ ਵਿੱਚ 105 ਵੋਟਾਂ ਪਈਆਂ ਜਦਕਿ ਹੱਕ ਵਿੱਚ 99।

ਇਸ ਦੇ ਨਾਲ ਹੀ ਕਰਨਾਟਕ ਵਿੱਚ ਭਾਜਪਾ ਸਰਕਾਰ ਦੇ ਗਠਜੋੜ ਦਾ ਰਸਤਾ ਸਾਫ਼ ਹੋ ਗਿਆ ਹੈ।

ਬੀਐਸ ਯੇਦੁਰੱਪਾ ਦੀ ਅਗਵਾਈ ਵਾਲੀ ਭਾਜਪਾ ਹੁਣ ਸੂਬੇ ਵਿੱਚ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ-

Image copyright ANI
ਫੋਟੋ ਕੈਪਸ਼ਨ ਕੁਮਾਰਸੁਆਮੀ ਆਪਣਾ ਅਸਤੀਫਾ ਕਰਨਾਟਕ ਦੇ ਰਾਜਪਾਲ ਨੂੰ ਸੌਂਪਦੇ ਹੋਏ

ਭਰੋਸਗੀ ਮਤੇ ਦੌਰਾਨ 15 ਵਿਧਾਇਕਾਂ ਨੇ ਸੈਸ਼ਨ ਦੀ ਕਾਰਵਾਈ ਤੋਂ ਵੱਖ ਰਹਿਣ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਸੈਸ਼ਨ ਵਿੱਚ ਮੈਂਬਰਾਂ ਦੀ ਗਿਣਤੀ 224 ਤੋਂ ਘਟ ਕੇ 204 ਰਹਿ ਗਈ ਹੈ।

ਅਜਿਹੇ 'ਚ ਸਾਫ਼ ਹੈ ਕਿ ਕੁਮਾਰਸੁਆਮੀ 4 ਵੋਟਾਂ ਦੇ ਅੰਤਰ ਨਾਲ ਭਰੋਸਗੀ ਮਤਾ ਹਾਸਿਲ ਨਹੀਂ ਕਰ ਸਕੇ।

ਇਸ ਤੋਂ ਪਹਿਲਾਂ ਭਰੋਸਗੀ ਲਈ ਆਪਣੇ ਭਾਸ਼ਣ ਵਿੱਚ ਉਹ ਕਾਫੀ ਭਾਵੁਕ ਨਜ਼ਰ ਆਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸਿਆਸਤ 'ਚ ਨਹੀਂ ਆਉਣਾ ਚਾਹੁੰਦੇ ਸਨ, ਉਨ੍ਹਾਂ ਨੇ ਕਰਨਾਟਕਾ ਦੀ ਜਨਤਾ ਕੋਲੋਂ ਮੁਆਫੀ ਮੰਗੀ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)