ਡੌਨਲਡ ਟਰੰਪ ਜੋ ਸਵੇਰੇ ਬੋਲਦੇ ਹਨ, ਸ਼ਾਮ ਤੱਕ ਭੁੱਲ ਜਾਂਦੇ ਹਨ? - ਰਜੀਵ ਡੋਗਰਾ

ਡੌਨਲਡ ਟਰੰਪ ਅਤੇ ਨਰਿੰਦਰ ਮੋਦੀ Image copyright Getty Images

ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਹਰੀਸ਼ ਸ਼੍ਰਿੰਗਲਾ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਉਸ ਬਿਆਨ 'ਤੇ ਅਫਸੋਸ ਜ਼ਾਹਰ ਕੀਤਾ ਹੈ ਜਿਸ ਵਿੱਚ ਟਰੰਪ ਨੇ ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ਸੀ।

ਇਹ ਪੇਸ਼ਕਸ਼ ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਮੌਜੂਦਗੀ ਵਿੱਚ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਵਾਲੇ ਨਾਲ ਕਿਹ ਕਿ ਉਹ ਇਹ ਪੇਸ਼ਕਸ਼ ਮੋਦੀ ਦੇ ਸੁਝਾਅ 'ਤੇ ਕਰ ਰਹੇ ਹਨ।

ਹਾਲਾਂਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਤੁਰੰਤ ਇਸਦਾ ਖੰਡਨ ਕੀਤਾ ਅਤੇ ਮੰਗਲਵਾਰ ਨੂੰ ਵਿਦੇਸ਼ ਮੰਤਰੀ ਐੱਸ ਜਯਾਸ਼ੰਕਰ ਨੇ ਰਾਜ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ, "ਮੈਂ ਪੂਰੀ ਜ਼ਿੰਮੇਦਾਰੀ ਦੇ ਨਾਲ ਕਹਿ ਰਿਹਾ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਕੋਈ ਬੇਨਤੀ ਨਹੀਂ ਕੀਤੀ ਗਈ।''

''ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਦਾ ਰੁਖ ਹਮੇਸ਼ਾ ਤੋਂ ਸਪੱਸ਼ਟ ਰਿਹਾਹੈ ਕਿ ਸ਼ਿਮਲਾ ਸਮਝੌਤਾ ਅਤੇ ਲਾਹੌਰ ਡੈਕਲੇਰੇਸ਼ਨ ਦੇ ਹਿਸਾਬ ਨਾਲ ਕਸ਼ਮੀਰ ਦੇ ਮਸਲੇ 'ਤੇ ਭਾਰਤ ਅਤੇ ਪਾਕਿਸਤਾਨ ਹੀ ਮਿਲ ਕੇ ਫ਼ੈਸਲਾ ਕਰ ਸਕਦੇ ਹਨ।"

ਇਹ ਵੀ ਪੜ੍ਹੋ:

Image copyright Reuters

ਜਯਾਸ਼ੰਕਰ ਦੇ ਬਿਆਨ ਤੋਂ ਸਾਫ਼ ਹੈ ਕਿ ਕਸ਼ਮੀਰ ਦੇ ਮਸਲੇ 'ਤੇ ਭਾਰਤ ਨੇ ਆਪਣਾ ਰੁਖ਼ ਹਮੇਸ਼ਾ ਤੋਂ ਹੀ ਸਪੱਸ਼ਟ ਰੱਖਿਆ ਹੈ ਅਤੇ ਉਹ ਕਦੇ ਵੀ ਇਸ ਮੁੱਦੇ 'ਤੇ ਕਿਸੇ ਦੂਜੇ ਦੇਸ ਦੀ ਵਿਚੋਲਗੀ ਦੇ ਪੱਖ ਵਿੱਚ ਨਹੀਂ ਰਿਹਾ ਹੈ।

ਸਭ ਤੋਂ ਪਹਿਲਾਂ 2 ਜੁਲਾਈ, 1972 ਵਿੱਚ 'ਸ਼ਿਮਲਾ ਸਮਝੌਤਾ' ਹੋਇਆ ਜਿਸ ਵਿੱਚ ਇਹ ਗੱਲ ਤੈਅ ਹੋ ਗਈ। ਇਹ ਵੀ ਤੈਅ ਹੋ ਗਿਆ ਸੀ ਕਿ ਦੋਵੇਂ ਹੀ ਦੇਸ ਕੰਟਰੋਲ ਰੇਖਾ ਦਾ ਸਨਮਾਨ ਕਰਨਗੇ।

ਉੱਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕਰਕੇ ਕਿਹਾ ਕਿ ਟਰੰਪ ਦੇ ਬਿਆਨ 'ਤੇ ਉਹ ਭਾਰਤ ਦੀ ਪ੍ਰਤੀਕਿਰਿਆ ਤੋਂ ਹੈਰਾਨ ਹੋਏ ਹਨ।

ਕੀ ਬੋਲੇ ਕਾਂਗਰਸ ਦੇ ਥਰੂਰ

ਫਿਰ ਸਾਲ 1994 ਵਿੱਚ ਸੰਸਦ ਨੇ ਸਰਬ ਸਹਿਮਤੀ ਨਾਲ ਪ੍ਰਸਤਾਵ ਪਾਸ ਕਰਕੇ ਕਸ਼ਮੀਰ ਨੂੰ ਭਾਰਤ ਦਾ ਅਭਿੰਨ ਅੰਗ ਮੰਨਿਆ ਜਿਸ ਵਿੱਚ ਪਾਕਿਸਤਾਨ ਸ਼ਾਸਿਤ ਕਸ਼ਮੀਰ ਨੂੰ ਵੀ ਭਾਰਤ ਦਾ ਅਭਿੰਨ ਅੰਗ ਮੰਨਣ ਦਾ ਪ੍ਰਸਤਾਵ ਸੀ। ਫਿਰ ਸਾਲ 2014 ਵਿੱਚ ਵੀ ਸੰਸਦ ਨੇ ਅਜਿਹਾ ਹੀ ਕੀਤਾ।

Image copyright Reuters

ਟਰੰਪ ਦੇ ਬਿਆਨ 'ਤੇ ਕਾਂਗਰਸ ਦੇ ਨੇਤਾ ਸ਼ਸ਼ੀ ਥਰੂਰ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਬਿਆਨ ਬੇਮਾਨੀ ਹੈ ਅਤੇ ਇਸਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ।

ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹ ਕਹਿੰਦੇ ਹਨ, "ਮੈਨੂੰ ਲਗਦਾ ਹੈ ਕਿ ਟਰੰਪ ਨੂੰ ਖ਼ੁਦ ਪਤਾ ਨਹੀਂ ਕਿ ਉਹ ਕੀ ਬੋਲ ਰਹੇ ਹਨ। ਇਸ ਕੌਮਾਂਤਰੀ ਮੁੱਦੇ ਨੂੰ ਉਹ ਠੀਕ ਤਰ੍ਹਾਂ ਸਮਝ ਨਹੀਂ ਸਕੇ। ਲਗਦਾ ਹੈ ਕਿ ਕਿਸੇ ਨੇ ਉਨ੍ਹਾਂ ਨੂੰ ਦੱਸਿਆ ਨਹੀਂ।''

''ਇਹ ਨਾਮੁਮਕਿਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਨੂੰ ਅਜਿਹਾ ਕਰਨ ਲਈ ਕਹਿ ਸਕਦੇ ਹਨ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਚੋਲਗੀ ਕਰਨ। ਅਜਿਹਾ ਇਸ ਲਈ ਕਿਉਂਕਿ ਇਹ ਸਾਡੇ ਦੇਸ ਦੀ ਪਾਲਿਸੀ ਦੇ ਹੀ ਖਿਲਾਫ਼ ਹੈ। ਸਾਨੂੰ ਪਾਕਿਸਤਾਨ ਨਾਲ ਗੱਲ ਕਰਨ ਵਿੱਚ ਕੋਈ ਦਿੱਕਤ ਨਹੀਂ ਹੈ। ਅਸੀਂ ਇੱਕ ਹੀ ਭਾਸ਼ਾ ਬੋਲਦੇ ਹਾਂ। ਇਸ ਲਈ ਇਹ ਤਾਂ ਹੋ ਹੀ ਨਹੀਂ ਸਕਦਾ।''

ਇਹ ਵੀ ਪੜ੍ਹੋ:

Image copyright Reuters

ਰਾਜਸਭਾ ਵਿੱਚ ਕਾਂਗਰਸ ਦੇ ਨੇਤਾ ਮਿਲੰਦ ਦੇਵੜਾ ਨੇ ਵੀ ਇਸ ਮੁੱਦੇ ਨੂੰ ਚੁੱਕਿਆ ਜਿਸਦਾ ਜਵਾਬ ਵਿਦੇਸ਼ ਮੰਤਰੀ ਨੇ ਦਿੱਤਾ।

ਸਿਆਸੀ ਮਾਮਲਿਆਂ ਦੇ ਜਾਣਕਾਰ ਵੀ ਟਰੰਪ ਦੇ ਬਿਆਨ ਨੂੰ ਅਣਜਾਣੇ ਵਿੱਚ ਦਿੱਤਾ ਗਿਆ ਬਿਆਨ ਜਾਂ ਬਹੁਤ ਹੀ ਉਤਸਾਹਿਤ ਹੋ ਕੇ ਦਿੱਤਾ ਗਿਆ ਬਿਆਨ ਮੰਨਦੇ ਹਨ। ਸਮੀਰ ਸ਼ਰਨ ਵਿਦੇਸ਼ ਮਾਮਲਿਆਂ ਦੇ ਇੱਕ ਅਜਿਹੇ ਹੀ ਜਾਣਕਾਰ ਹਨ ਜੋ ਕਹਿੰਦੇ ਹਨ ਕਿ ਜਿਸ ਵੇਲੇ ਟਰੰਪ ਇਹ ਬਿਆਨ ਦੇ ਰਹੇ ਸਨ ਉਸੇ ਸਮੇਂ ਉਹ ਪਾਕਿਸਤਾਨ ਨੂੰ ਵੀ ਕਹਿ ਰਹੇ ਸੀ ਕਿ ਅਮਰੀਕਾ ਨੇ ਜੋ ਪਾਕਿਸਤਾਨ ਨੂੰ 1.2 ਖਰਬ ਡਾਲਰ ਦਿੱਤੇ ਹਨ ਉਨ੍ਹਾਂ ਨਾਲ ਪਾਕਿਸਤਾਨ ਨੇ ਕੁਝ ਵੀ ਨਹੀਂ ਕੀਤਾ।

"ਉਨ੍ਹਾਂ ਨੇ ਇਮਰਾਨ ਖ਼ਾਨ ਦੇ ਸਾਹਮਣੇ ਵੀ ਉਨ੍ਹਾਂ ਦੇ ਦੇਸ ਦੀ ਆਲੋਚਨਾ ਕੀਤੀ। ਇੱਥੋਂ ਤੱਕ ਕਿ ਕਿਹਾ ਕਿ ਪਾਕਿਸਤਾਨ ਤੋੜ-ਭੰਨ ਕਰਨ ਵਾਲਾ ਦੇਸ ਹੈ। ਇਹ ਸੁਣ ਕੇ ਵੀ ਇਮਰਾਨ ਖ਼ਾਨ ਉੱਥੇ ਹੀ ਬੈਠੇ ਰਹੇ। ਉਹ ਉੱਠ ਕੇ ਨਹੀਂ ਗਏ।''

ਹਾਲਾਂਕਿ ਸਮੀਰ ਸ਼ਰਨ ਕਹਿੰਦੇ ਹਨ ਕਿ ਟਰੰਪ ਇੱਕ ਵੱਡੇ ਦੇਸ ਦੇ ਲੀਡਰ ਹਨ ਅਤੇ ਉਨ੍ਹਾਂ ਨੂੰ ਪੂਰਾ ਹੱਕ ਹੈ ਆਪਣੀ ਗੱਲ ਕਹਿਣ ਦਾ। ਪਰ ਤੁਰੰਤ ਭਾਰਤ ਦੇ ਖੰਡਨ ਨੇ ਗੱਲ ਨੂੰ ਉੱਥੇ ਹੀ ਖ਼ਤਮ ਕਰ ਦਿੱਤਾ।

ਇਹ ਵੀ ਪੜ੍ਹੋ:

Image copyright Getty Images

ਸਾਬਕਾ ਡਿਪਲੋਮੈਟ ਰਾਜੀਵ ਡੋਗਰਾ ਕਹਿੰਦੇ ਹਨ ਕਿ ਇਸ ਪੂਰੇ ਵਿਵਾਦ ਤੋਂ ਬਾਅਦ ਵਿਦੇਸ਼ ਮੰਤਰੀ ਐੱਸ ਜਯਾਸ਼ੰਕਰ ਵੱਲੋਂ ਦਿੱਤਾ ਗਿਆ ਬਿਆਨ ਕਾਫ਼ੀ ਮਹੱਤਵਪੂਰਨ ਹੈ। ''ਵਿਦੇਸ਼ ਮੰਤਰੀ ਨੇ ਸਾਫ਼ ਕਿਹਾ ਕਿ ਭਾਰਤ ਨੇ ਪ੍ਰਧਾਨ ਮੰਤਰੀ ਨੇ ਟਰੰਪ ਨੂੰ ਅਜਿਹੀ ਕੋਈ ਗੁਜ਼ਾਰਿਸ਼ ਨਹੀਂ ਕੀਤੀ ਹੈ ਜੋ ਕਾਫ਼ੀ ਮਹੱਤਵਪੂਰਨ ਹੈ। ਉਂਝ ਵੀ ਰਾਸ਼ਟਰਪਤੀ ਟਰੰਪ ਦਾ ਇਹ ਵੀ ਰਿਕਾਰਡ ਹੈ ਕਿ ਜੋ ਉਹ ਸਵੇਰੇ ਕਹਿੰਦੇ ਹਨ, ਉਸ ਨੂੰ ਸ਼ਾਮ ਤੱਕ ਭੁੱਲ ਜਾਂਦੇ ਹਨ। ਉਹ ਕੁਝ ਵੀ ਬੋਲਦੇ ਹਨ।''

ਜਾਣਕਾਰਾਂ ਨੂੰ ਇਹ ਵੀ ਲਗਦਾ ਹੈ ਕਿ ਟਰੰਪ ਦਾ ਬਿਆਨ ਕਿਸੇ ਦਬਾਅ ਵਿੱਚ ਵੀ ਨਹੀਂ ਦਿੱਤਾ ਗਿਆ ਹੋਵੇਗਾ ਕਿਉਂਕਿ ਅਮਰੀਕਾ ਕਿਸੇ ਦਬਾਅ ਵਿੱਚ ਆ ਹੀ ਨਹੀਂ ਸਕਦਾ। ਪਰ ਉਨ੍ਹਾਂ ਦੇ ਇਸ ਬਿਆਨ ਨੇ ਭਾਰਤ ਵਿੱਚ ਜ਼ਰੂਰ ਵਿਰੋਧ ਧਿਰ ਨੂੰ ਕੁਝ ਬੋਲਣ ਦਾ ਮੁੱਦਾ ਦਿੱਤਾ ਹੈ ਜੋ ਚੱਲ ਨਹੀਂ ਸਕਿਆ ਕਿਉਂਕਿ ਕਾਂਗਰਸ ਦੇ ਅੰਦਰੋਂ ਹੀ ਪ੍ਰਧਾਨ ਮੰਤਰੀ ਦੇ ਬਚਾਅ ਵਿੱਚ ਸੁਰ ਉੱਠ ਰਹੇ ਹਨ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)