ਰੂਸ ਤੇ ਚੀਨ ਦੀ 'ਸਾਂਝੀ ਹਵਾਈ ਗਸ਼ਤ' ਦੇ ਜਵਾਬ ਚ ਜਪਾਨ ਤੇ ਕੋਰੀਆ ਨੇ ਉਡਾਏ ਲੜਾਕੂ ਜਹਾਜ਼- 5 ਅਹਿਮ ਖ਼ਬਰਾਂ

(ਫਾਈਲ ਫੋਟੋ) ਰੂਸੀ ਏ-50 ਏਅਰਕਰਾਫ਼ਟ airborne early warning and control training aircraft Image copyright Getty Images
ਫੋਟੋ ਕੈਪਸ਼ਨ ਰੂਸੀ ਏ-50 ਏਅਰਕਰਾਫ਼ਟ (ਫਾਈਲ ਫੋਟੋ)

ਰੂਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚੀਨ ਨਾਲ ਪਹਿਲੀ ਸਾਂਝੀ ਹਵਾਈ ਗਸ਼ਤ ਕੀਤੀ ਹੈ। ਇਸ ਦੇ ਜਵਾਬ ਵਜੋਂ ਦੱਖਣੀ ਕੋਰੀਆ ਅਤੇ ਜਾਪਾਨ ਦੋਵਾਂ ਦੇਸਾਂ ਨੂੰ ਆਪਣੇ ਲੜਾਕੂ ਜਹਾਜ਼ਾਂ ਨੂੰ ਤੁਰੰਤ ਉਡਾਉਣਾ ਪਿਆ।

ਰੂਸ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਲੜਾਕੂ ਜਹਾਜ਼ਾਂ ਰਾਹੀਂ ਚਾਰ ਲੜਾਕੂ ਜਹਾਜ਼ਾਂ ਨੇ ਜਪਾਨ ਸਾਗਰ ਅਤੇ ਪੂਰਬੀ ਚੀਨ ਸਾਗਰ 'ਤੇ ਇੱਕ ਪੂਰਬ-ਯੋਜਨਾਬੱਧ ਰਾਹ 'ਤੇ ਗਸ਼ਤ ਕੀਤੀ ਹੈ।

ਉੱਥੇ ਹੀ ਦੱਖਣੀ ਕੋਰੀਆ ਦਾ ਦਾਅਵਾ ਹੈ ਕਿ ਜਦੋਂ ਰੂਸੀ ਜਹਾਜ਼ਾਂ ਨੇ ਉਨ੍ਹਾਂ ਦੇ ਹਵਾਈ ਖੇਤਰ ਵਿੱਚ ਘੁਸਪੈਠ ਕੀਤੀ ਤਾਂ ਉਨ੍ਹਾਂ ਦੇ ਜੈੱਟਜ਼ ਨੇ ਚੇਤਾਵਨੀ ਵਜੋਂ ਫਾਈਰਿੰਗ ਕੀਤੀ।

ਇਸ ਘਟਨਾ ਤੋਂ ਬਾਅਦ ਜਪਾਨ ਨੇ ਰੂਸ ਤੇ ਦੱਖਣੀ ਕੋਰੀਆ ਦੋਵਾਂ ਦੀ ਨਿੰਦਾ ਕੀਤੀ ਹੈ।

ਇਹ ਵੀ ਪੜ੍ਹੋ:

ਇਹ ਕਥਿਤ ਘੁਸਪੈਠ ਵਿਵਾਦਤ ਟਾਪੂ ਡੋਕਡੋ/ਤਾਕੇਸ਼ਿਮਾ 'ਤੇ ਹੋਈ ਹੈ, ਜਿਸ ਉੱਤੇ ਦੱਖਣੀ ਕੋਰੀਆ ਦਾ ਕਬਜ਼ਾ ਹੈ ਪਰ ਜਪਾਨ ਵੀ ਇਸ 'ਤੇ ਦਾਅਵਾ ਕਰਦਾ ਹੈ। ਪੂਰੀ ਖ਼ਬਰ ਇੱਥੇ ਪੜ੍ਹੋ।

ਪੰਜਾਬ ਪੁਲਿਸ ਦੇ ਨਸ਼ੇ ਖਿਲਾਫ ਗੁਪਤ ਆਪ੍ਰੇਸ਼ਨਾਂ ਦੀ ਜਾਣਕਾਰੀ 'ਲੀਕ' ਹੋਣਾ ਸਵਾਲਾਂ ਦੇ ਘੇਰੇ ਵਿੱਚ

ਸਮਾਂ ਸਵੇਰੇ 5.15 ਵਜੇ ਤੇ ਸਥਾਨ ਮੋਗਾ ਦਾ ਪਿੰਡ ਲੰਢੇਕੇ, ਇੱਕ-ਇੱਕ ਕਰਕੇ ਪੱਤਰਕਾਰਾਂ ਦਾ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ।

ਠੀਕ 6 ਵਜੇ ਪੁਲਿਸ ਦੀ ਇੱਕ ਵੱਡੀ ਟੁਕੜੀ ਪਿੰਡ 'ਚ ਦਾਖ਼ਲ ਹੁੰਦੀ ਹੈ ਤੇ ਪਹਿਲਾਂ ਤੋਂ ਹੀ ਕੀਤੀ ਗਈ ਨਿਸ਼ਾਨਦੇਹੀ ਵਾਲੇ ਘਰਾਂ ਦੀ ਤਲਾਸ਼ੀ ਲੈਣਾ ਸ਼ੁਰੂ ਕਰਦੀ ਹੈ। ਅਸਲ ਵਿੱਚ ਇਸ ਪਿੰਡ 'ਚ ਪੰਜਾਬ ਪੁਲਿਸ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰਨ ਆਈ ਸੀ ਤੇ ਪੁਲਿਸ ਦੀ ਇਹ ਛਾਪੇਮਾਰੀ ਇੱਕ 'ਗੁਪਤ ਮਿਸ਼ਨ' ਦਾ ਹਿੱਸਾ ਸੀ।

ਹਾਲਾਂਕਿ ਪੁਲਿਸ ਦੀ ਗੁਪਤ ਛਾਪੇਮਾਰੀ ਮੁਹਿੰਮ ਦੀ ਜਾਣਕਾਰੀ ਪੁਲਿਸ ਦੇ ਆਪ੍ਰੇਸ਼ਨ ਤੋਂ ਕੁਝ ਘੰਟੇ ਪਹਿਲਾਂ ਹੀ ਲੀਕ ਹੋ ਗਈ ਸੀ।

ਇਸ 'ਗੁਪਤ ਮਿਸ਼ਨ' ਦਾ ਸੁਨੇਹਾ ਪੁਲਿਸ ਦੀ ਕਾਰਵਾਈ ਤੋਂ ਇੱਕ ਰਾਤ ਪਹਿਲਾਂ ਹੀ ਵੱਟਸਐਪ 'ਤੇ ਬਣੇ ਇੱਕ ਗਰੁੱਪ ਰਾਹੀਂ ਮਿਲ ਗਿਆ ਸੀ। ਬਾਅਦ ਵਿੱਚ ਇਹ ਸੁਨੇਹਾ ਇੱਕ ਵਾਇਰਲ ਆਡੀਓ ਦੇ ਰੂਪ 'ਚ ਵੀ ਤਬਦੀਲ ਹੋ ਗਿਆ।

ਪੂਰੀ ਖ਼ਬਰ ਇੱਥੇ ਪੜ੍ਹੋ।

ਕਰਨਾਟਕ 'ਚ ਕੁਮਾਰਸੁਆਮੀ ਦੀ ਸਰਕਾਰ ਡਿੱਗੀ

ਕਰਨਾਟਕ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲਿਆ ਆ ਰਿਹਾ ਸਿਆਸੀ ਨਾਟਕ ਖ਼ਤਮ ਹੋ ਗਿਆ ਹੈ ਅਤੇ ਕੁਮਾਰਸੁਆਮੀ ਦੀ ਸਰਕਾਰ ਡਿੱਗ ਗਈ ਹੈ।

ਕੁਮਾਰਸੁਆਮੀ ਦੀ ਅਗਵਾਈ ਵਿੱਚ ਕਾਂਗਰਸ-ਜੇਡੀਐਸ ਗਠਜੋੜ ਸਰਕਾਰ ਭਰੋਸਗੀ ਮਤਾ ਹਾਸਿਲ ਨਹੀਂ ਕਰ ਸਕੀ।

ਭਰੋਸਗੀ ਮਤੇ ਦੇ ਵਿਰੋਧ ਵਿੱਚ 105 ਵੋਟਾਂ ਜਦਕਿ ਹੱਕ ਵਿੱਚ 99 ਪਈਆਂ।

Image copyright Reuters

ਇਸ ਦੇ ਨਾਲ ਹੀ ਕਰਨਾਟਕ ਵਿੱਚ ਭਾਜਪਾ ਸਰਕਾਰ ਦੇ ਗਠਜੋੜ ਦਾ ਰਸਤਾ ਸਾਫ਼ ਹੋ ਗਿਆ ਹੈ।

ਬੀਐਸ ਯੇਦੁਰੱਪਾ ਦੀ ਅਗਵਾਈ ਵਾਲੀ ਭਾਜਪਾ ਹੁਣ ਸੂਬੇ ਵਿੱਚ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਹੈ। ਪੂਰੀ ਖ਼ਬਰ ਇੱਥੇ ਪੜ੍ਹੋ।

ਇਹ ਔਰਤਾਂ ਮਾਹਵਾਰੀ ਦੇ ਖ਼ੂਨ ਨਾਲ ਮੂੰਹ ਕਿਉਂ ਰੰਗ ਰਹੀਆਂ ਹਨ?

ਹਰ ਮਹੀਨੇ ਲੌਰਾ ਟੀਗਜ਼ੀਰੀਆ ਧਰਤੀ ਨਾਲ ਸਬੰਧ ਦੀ ਰਸਮ ਨਿਭਾਉਂਦੀ ਹੈ।

27 ਸਾਲਾ ਲੌਰਾ ਆਪਣੀ ਮਾਹਵਾਰੀ ਦਾ ਖੂਨ ਇਕੱਠਾ ਕਰਦੀ ਹੈ। ਉਸ ਵਿੱਚੋਂ ਕੁਝ ਆਪਣੇ ਚਿਹਰੇ 'ਤੇ ਮਲ ਲੈਂਦੀ ਹੈ ਤੇ ਕੁਝ ਪਾਣੀ ਵਿੱਚ ਘੋਲ ਕੇ ਬੂਟਿਆਂ ਨੂੰ ਪਾ ਦਿੰਦੀ ਹੈ।

Image copyright Laura Mocellin Teixeira
ਫੋਟੋ ਕੈਪਸ਼ਨ ਲੌਰਾ ਮਾਹਵਾਰੀ ਦਾ ਖੂਨ ਆਪਣੇ ਚਿਹਰੇ ਤੇ ਵੀ ਲਾਉਂਦੀ ਹੈ

ਇਸ ਨੂੰ 'ਸੀਡਿੰਗ ਦਿ ਮੂਨ' ਕਿਹਾ ਜਾਂਦਾ ਹੈ। ਇਹ ਇੱਕ ਪੁਰਾਤਨ ਰਵਾਇਤ ਤੋਂ ਪ੍ਰਭਾਵਿਤ ਹੈ ਜਿਸ ਮੁਤਾਬਕ ਮਾਹਵਾਰੀ ਦੇ ਖੂਨ ਨੂੰ ਉਪਜਾਊਪੁਣੇ ਦੇ ਪ੍ਰਤੀਕ ਵਜੋਂ ਮੰਨਿਆ ਜਾਂਦਾ ਹੈ।

ਜਿਹੜੀਆਂ ਔਰਤਾਂ ਇਸ ਰਸਮ ਨੂੰ ਕਰਦੀਆਂ ਹਨ ਉਨ੍ਹਾਂ ਕੋਲ ਆਪਣੇ ਮੂਨਜ਼ ਨੂੰ ਸੈਲੀਬਰੇਟ ਕਰਨ ਦੇ ਆਪਣੇ ਤਰੀਕੇ ਹਨ। ਹਰ ਮੂਨ ਦੀਆਂ ਆਪਣੀਆਂ ਕਲਾਵਾਂ ਤੇ ਆਪਣੇ ਅਰਥ ਹਨ। ਪੂਰੀ ਖ਼ਬਰ ਇੱਥੇ ਪੜ੍ਹੋ।

ਬੋਰਿਸ ਜੌਨਸਨ: ਪੱਤਰਕਾਰ ਤੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਦਾ ਸਫ਼ਰ

ਬੋਰਿਸ ਜੌਨਸਨ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਚੁਣੇ ਗਏ ਹਨ। ਬ੍ਰਿਟੇਨ ਦੀ ਸੱਤਾਧਾਰੀ ਪਾਰਟੀ ਦੇ ਨੇਤਾ ਲਈ ਹੋਈਆਂ ਚੋਣਾਂ ਵਿੱਚ ਬੋਰਿਸ ਨੇ ਜੇਰਮੀ ਹੰਟ ਨੂੰ ਮਾਤ ਦਿੱਤੀ ਹੈ।

Image copyright Reuters

ਬੋਰਿਸ ਜੌਨਸਨ ਨੂੰ 92,153 ਵੋਟਾਂ ਮਿਲੀਆਂ ਜਦੋਂਕਿ ਉਨ੍ਹਾਂ ਦੇ ਵਿਰੋਧੀ ਜੇਰੇਮੀ ਹੰਟ ਨੂੰ 46,656 ਵੋਟਾਂ ਹਾਸਿਲ ਹੋਈਆਂ।

ਜੇਰੇਮੀ ਹੰਟ ਇਸ ਵੇਲੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਹਨ। ਨਵੇਂ ਪੀਐੱਮ ਵੱਜੋਂ ਬੋਰਿਸ ਜੌਨਸਨ ਬੁੱਧਵਾਰ ਨੂੰ ਅਹੁਦਾ ਸੰਭਾਲਣਗੇ।

ਟੈਰੀਜ਼ਾ ਮੇਅ ਨੇ ਬਰੈਗਜ਼ਿਟ ਨੂੰ ਲੈ ਕੇ ਯੂਰਪੀਅਨ ਯੂਨੀਅਨ ਸੰਘ ਦੇ ਨਾਲ ਸਮਝੌਤੇ ਨੂੰ ਸੰਸਦ ਤੋਂ ਪਾਸ ਨਾ ਕਰਵਾ ਸਕਣ ਕਾਰਨ ਅਸਤੀਫ਼ਾ ਦੇ ਦਿੱਤਾ ਸੀ। ਪੂਰੀ ਖ਼ਬਰ ਇੱਥੇ ਪੜ੍ਹੋ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)