ਸ਼ੁਭਮਨ ਗਿੱਲ ਟੀਮ 'ਚ ਸ਼ਾਮਲ ਕਿਉਂ ਨਹੀਂ: ਸੌਰਵ ਗਾਂਗੁਲੀ ਨੇ ਚੁੱਕਿਆ ਸਵਾਲ

ਸੌਰਵ ਗਾਂਗੁਲੀ Image copyright Getty Images

ਸਾਬਕਾ ਕ੍ਰਿਕਟ ਕੈਪਟਨ ਸੌਰਵ ਗਾਂਗੁਲੀ ਨੇ ਵੈਸਟ ਇੰਡੀਜ਼ ਜਾਣ ਵਾਲੀ ਭਾਰਤੀ ਕ੍ਰਿਕਟ ਟੀਮ ਦੀ ਚੋਣ ਤੋਂ ਬਾਅਦ ਚੋਣ ਕਰਨ ਵਾਲਿਆਂ 'ਤੇ ਸਵਾਲ ਚੁੱਕੇ ਹਨ।

ਸੌਰਵ ਗਾਂਗੁਲੀ ਨੇ ਟਵੀਟ ਕੀਤਾ ਹੈ, "ਹੁਣ ਵੇਲਾ ਆ ਗਿਆ ਹੈ ਜਦੋਂ ਭਾਰਤੀ ਕ੍ਰਿਕਟ ਟੀਮ ਦੀ ਚੋਣ ਕਰਨ ਵਾਲਿਆਂ ਨੂੰ ਅਜਿਹੇ ਖਿਡਾਰੀਆਂ ਨੂੰ ਚੁਣਨਾ ਚਾਹੀਦਾ ਹੈ ਜੋ ਖੇਡ ਦੇ ਹਰ ਫਾਰਮੈਟ ਵਿੱਚ ਖੇਡ ਸਕਦੇ ਹੋਣ। ਤਾਂ ਜੋ ਖੇਡ ਦੀ ਤੀਬਰਤਾ ਬਣੀ ਰਹੇ... ਭਰੋਸਾ ਬਣਿਆ ਰਹੇ।"

"ਕੁਝ ਹੀ ਖਿਡਾਰੀ ਹਨ ਜੋ ਹਰ ਫਾਰਮੈਟ ਵਿੱਚ ਖੇਡ ਰਹੇ ਹਨ...ਚੰਗੀ ਟੀਮ ਲਈ ਜ਼ਰੂਰੀ ਹੈ ਕਿ ਕੁਝ ਖਿਡਾਰੀ ਲਗਾਤਾਰ ਬਣੇ ਰਹਿਣ... ਇਹ ਸਭ ਨੂੰ ਖੁਸ਼ ਕਰਨ ਦੇ ਬਾਰੇ ਨਹੀਂ ਹੈ ਪਰ ਇਹ ਦੇਸ ਲਈ ਸਭ ਤੋਂ ਚੰਗਾ ਚੁਣਨ ਨਾਲ ਜੁੜਿਆ ਹੋਇਆ ਹੈ।"

ਗਾਂਗੁਲੀ ਨੇ ਵੈਸਟ ਇੰਡੀਜ਼ ਦੌਰੇ ਲਈ ਚੁਣੀ ਗਈ ਭਾਰਤੀ ਟੀਮ ਵਿੱਚ ਸ਼ੁਭਮਨ ਗਿੱਲ ਅਤੇ ਅਜਿੰਕੇ ਰਹਾਣੇ ਨੂੰ ਨਾ ਚੁਣੇ ਜਾਣ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ।

ਗਾਂਗੁਲੀ ਨੇ ਇਸ ਨੂੰ ਲੈ ਕੇ ਵੀ ਟਵੀਟ ਕੀਤਾ ਹੈ।

"ਟੀਮ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਖੇਡ ਦੇ ਹਰ ਫਾਰਮੈਟ ਵਿੱਚ ਖੇਡ ਸਕਦੇ ਹਨ...ਮੈਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਵਨਡੇ ਦੀ ਟੀਮ ਵਿੱਚ ਸ਼ੁਭਮਨ ਗਿੱਲ ਅਤੇ ਰਹਾਣੇ ਦਾ ਨਾਮ ਨਹੀਂ ਹੈ।"

ਇਹ ਵੀ ਪੜ੍ਹੋ:

ਕ੍ਰਿਕਟ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਤੋਂ ਹਾਰਨ ਤੋਂ ਬਾਅਦ ਸੈਮੀਫਾਈਨਲ ਤੋਂ ਬਾਹਰ ਹੋਈ ਟੀਮ ਇੰਡੀਆ ਆਪਣਾ ਪਹਿਲਾ ਮੁਕਾਬਲਾ ਵੈਸਟ ਇੰਡੀਜ਼ ਦੇ ਨਾਲ ਖੇਡੇਗੀ।

ਮੁੱਖ ਚੋਣਕਰਤਾ ਐੱਮਐੱਸਕੇ ਪ੍ਰਸਾਦ ਦੀ ਅਗਵਾਈ ਵਿੱਚ ਚੁਣੀ ਗਈ ਟੀਮ ਇੰਡੀਆ ਵੈਸਟ ਇੰਡੀਜ਼ ਦੇ ਨਾਲ ਟੀ-20, ਵਨਡੇ ਅਤੇ ਟੈਸਟ ਮੈਚ ਖੇਡੇਗੀ।

ਤਿੰਨ ਅਗਸਤ ਤੋਂ ਸ਼ੁਰੂ ਹੋ ਰਹੇ ਇਸ ਦੌਰੇ ਵਿੱਚ ਤਿੰਨ ਟੀ-20 ਫਾਰਮੈਟ ਦੇ ਮੈਚ ਖੇਡੇ ਜਾਣਗੇ।

Image copyright AFP

ਵੈਸਟ ਇੰਡੀਜ਼ ਵਿੱਚ ਤਿੰਨ ਵਨਡੇ ਮੈਚ ਖੇਡੇ ਜਾਣੇ ਹਨ ਅਤੇ ਦੋ ਟੈਸਟ ਮੈਚ।

ਮੈਚ ਦੇ ਤਿੰਨ ਫਾਰਮੈਟ ਦੇ ਕੈਪਟਨ ਵਿਰਾਟ ਕੋਹਲੀ ਹੀ ਹਨ ਅਤੇ ਰੋਹਿਤ ਸ਼ਰਮਾ ਟੀ-20 ਅਤੇ ਵਨ ਡੇ ਵਿੱਚ ਉਪ-ਕਪਤਾਨ ਦੀ ਭੂਮਿਕਾ ਨਿਭਾਉਣਗੇ।

ਅਜਿੰਕੇ ਰਹਾਣੇ ਨੂੰ ਟੈਸਟ ਟੀਮ ਵਿੱਚ ਉਪ-ਕਪਤਾਨ ਦੀ ਭੂਮਿਕਾ ਸੌਂਪੀ ਗਈ ਹੈ।

ਵੈਸਟ ਇੰਡੀਜ਼ ਦੇ ਦੌਰੇ ਲਈ ਚੁਣੀ ਗਈ ਟੀਮ

T-20 ਦੀ ਟੀਮ- ਵਿਰਾਟ ਕੋਹਲੀ (ਕੈਪਟਨ), ਰੋਹਿਤ ਸ਼ਰਮਾ (ਉਪ-ਕਪਤਾਨ), ਸ਼ਿਖਰ ਧਵਨ, ਕੇਐੱਲ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕੇਟ ਕੀਪਰ), ਕਰੁਣਾਲ ਪਾਂਡਿਆ, ਰਵਿੰਦਰ ਜਡੇਜਾ, ਵੌਸ਼ਿੰਟਨ ਸੁੰਦਰ, ਰਾਹੁਲ ਚਾਹਰ, ਭੁਨੇਸ਼ਵਰ ਕੁਮਾਰ, ਖਲੀਲ ਅਹਿਮਦ, ਦੀਪਕ ਚਾਹਰ, ਨਵਦੀਪ ਸੈਣੀ।

ਵਨ ਡੇ ਦੀ ਟੀਮ- ਵਿਰਾਟ ਕੋਹਲੀ (ਕੈਪਟਨ), ਰੋਹਿਤ ਸ਼ਰਮਾ (ਉਪ-ਕਪਤਾਨ), ਸ਼ਿਖਰ ਧਵਨ, ਕੇਐੱਲ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕੇਟ ਕੀਪਰ), ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਕੇਦਾਰ ਜਾਧਵ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਨਵਦੀਪ ਸੈਣੀ।

ਟੈਸਟ ਟੀਮ - ਵਿਰਾਟ ਕੋਹਲੀ (ਕੈਪਟਨ), ਅਜਿੰਕੇ ਰਹਾਣੇ (ਉਪ-ਕਪਤਾਨ), ਮਯੰਕ ਅਗਰਵਾਲ, ਕੈਐੱਲ ਰਾਹੁਲ, ਚੇਤੇਸ਼ਵਰ ਪੁਜਾਰਾ, ਹਨੁਮਾਨ ਵਿਹਾਰੀ, ਰੋਹਿਤ ਸ਼ਰਮਾ, ਰਿਸ਼ਭ ਪੰਤ (ਵਿਕੇਟ ਕੀਪਰ), ਵਰਿੱਧੀਮਾਨ ਸਾਹਾ (ਵਿਕੇਟ ਕੀਪਰ), ਰਵਿਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ।

ਚੁਣੇ ਗਏ ਖਿਡਾਰੀਆਂ ਵਿੱਚੋਂ ਰਵਿੰਦਰ ਜਡੇਜਾ, ਕੈਪਟਨ ਵਿਰਾਟ ਕੋਹਾਲੀ, ਰੋਹਿਤ ਸ਼ਰਮਾ ਅਤੇ ਕੇਐੱਲ ਰਾਹੁਲ ਹੀ ਅਜਿਹੇ ਖਿਡਾਰੀ ਹਨ ਜੋ ਵੈਸਟ ਇੰਡੀਜ਼ ਦੌਰੇ 'ਤੇ ਗਏ ਉਹ ਖਿਡਾਰੀ ਹਨ ਜੋ ਤਿੰਨਾਂ ਫਾਰਮੈਟਾਂ ਵਿੱਚ ਖੇਡ ਰਹੇ ਹਨ।

ਇਹ ਵੀ ਪੜ੍ਹੋ:

Image copyright AFP

ਵੈਸਟ ਇੰਡੀਜ਼ ਗਈ ਇਸ ਟੀਮ ਵਿੱਚ ਇੱਕ ਵੱਡਾ ਬਦਲਾਅ ਇਹ ਵੀ ਹੈ ਕਿ ਮਹਿੰਦਰ ਸਿੰਘ ਧੋਨੀ ਦੀ ਥਾਂ ਰਿਸ਼ਭ ਪੰਤ ਨੂੰ ਬਤੌਰ ਵਿਕਟ ਕੀਪਰ ਚੁਣਿਆ ਗਿਆ ਹੈ।

ਸੌਰਵ ਗਾਂਗੁਲੀ ਦੇ ਟਵੀਟ ਤੋਂ ਬਾਅਦ ਇੰਡੀਆ ਟਵਿੱਟਰ ਟਰੈਂਡ ਵਿੱਚ ਰਹਾਣੇ ਟੌਪ ਟਰੈਂਡ ਵਿੱਚੋਂ ਇੱਕ ਹਨ।

ਪ੍ਰਸਾਦ ਭਾਤਖੰਡੇ ਲਿਖਦੇ ਹਨ ਕਿ ਵਿਸ਼ਵ ਕੱਪ ਵਿੱਚ ਰਹਾਣੇ ਨੂੰ ਨਾ ਲਏ ਜਾਣ ਦਾ ਨਤੀਜਾ ਭਾਰਤ ਭੁਗਤ ਚੁੱਕਿਆ ਹੈ। ਉਹ ਵਾਕਈ ਸ਼ਾਨਦਾਰ ਹਨ। ਜੇਕਰ ਟੀ-20 ਵਿੱਚ ਨਹੀਂ ਹੈ ਤਾਂ ਵਨਡੇ ਵਿੱਚ ਹੋਣਾ ਡਿਜ਼ਰਵ ਕਰਦੇ ਹਨ।

ਅਮਿਤ ਲਿਖਦੇ ਹਨ ਕਿ ਰਹਾਣੇ ਦੇ ਕੋਲ ਤਕਨੀਕ ਹੈ ਅਤੇ ਉਹ ਇੱਕ ਬਹੁਤ ਚੰਗੇ ਖਿਡਾਰੀ ਹਨ। "ਮੈਨੂੰ ਪਤਾ ਹੈ ਕਿ ਉਹ ਬਹੁਤ ਜ਼ਿਆਦਾ ਰਨ ਨਹੀਂ ਬਣਾ ਸਕਦੇ ਪਰ ਉਹ ਮੈਦਾਨ 'ਤੇ ਬਹੁਤ ਸ਼ਾਂਤ ਰਹਿੰਦੇ ਹਨ ਅਤੇ ਉਹ ਟੀਮ ਲਈ ਬੇਸ ਬਣਾਉਣ ਵਿੱਚ ਮਦਦਗਾਰ ਹਨ।"

ਉਹ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਅੰਬਾਤੀ ਰਾਇਡੂ ਨੂੰ ਵੀ ਵਾਪਿਸ ਲਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ।

ਇੱਕ ਯੂਜ਼ਰ ਨੇ ਲਿਖਿਆ ਹੈ, "ਕੀ ਤੁਸੀਂ ਰਾਇਡੂ ਨੂੰ ਮੁੜ ਬੁਲਾ ਸਕਦੇ ਹੋ। ਜੇਕਰ ਤੁਸੀਂ ਨਹੀਂ ਬੁਲਾ ਸਕਦੇ ਹੋ ਤਾਂ ਵਿਰੋਧੀ ਧਿਰ ਦੀ ਤਰ੍ਹਾਂ ਕੰਮ ਕਰਨਾ ਬੰਦ ਕਰੋ।"

ਇਸ ਤੋਂ ਪਹਿਲਾਂ ਧੋਨੀ ਦੇ ਵੈਸਟ ਇੰਡੀਜ਼ ਦੌਰੇ 'ਤੇ ਖੇਡਣ, ਨਾ-ਖੇਡਣ ਨੂੰ ਲੈ ਕੇ ਕਾਫ਼ੀ ਵਿਵਾਦ ਹੋ ਚੁੱਕਿਆ ਹੈ। ਵਿਸ਼ਵ ਕੱਪ ਵਿੱਚ ਕਥਿਤ ਤੌਰ 'ਤੇ ਹੌਲੀ ਬੱਲੇਬਾਜ਼ੀ ਲਈ ਆਲੋਚਨਾ ਦਾ ਸਾਹਮਣਾ ਕਰਨ ਵਾਲੇ ਧੋਨੀ ਇਸ ਪਹਿਲੇ ਦੌਰੇ 'ਤੇ ਖੇਡਣਗੇ ਜਾਂ ਨਹੀਂ.......ਇਹ ਚਰਚਾ ਵਿੱਚ ਰਿਹਾ।

ਪਰ ਬੀਸੀਸੀਆਈ ਨੇ ਜਦੋਂ ਟੀਮ ਦਾ ਐਲਾਨ ਕੀਤਾ ਤਾਂ ਉਸ ਵਿੱਚ ਧੋਨੀ ਦਾ ਨਾਮ ਨਹੀਂ ਸੀ ਪਰ ਸੂਤਰਾਂ ਦੇ ਹਵਾਲੇ ਤੋਂ ਖ਼ਬੂਰ ਆਈ ਕਿ ਧੋਨੀ ਨੇ ਖ਼ੁਦ ਹੀ ਬ੍ਰੇਕ ਲਿਆ ਹੈ ਅਤੇ ਉਹ ਤਿੰਨ ਮਹੀਨੇ ਤੱਕ ਫੌਜ ਦੇ ਨਾਲ ਰਹਿਣਗੇ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)