ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਹਥਿਆਰ ਰੱਖਣ ਦੇ ਮਾਮਲੇ 'ਚ ਬਰੀ

ਜੱਗੀ ਜੌਹਲ Image copyright PAL SINGH NAULI

ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਆਰਮਜ਼ ਐਕਟ ਅਤੇ ਯੂਏਪੀ ਐਕਟ ਤਹਿਤ ਚੱਲ ਰਹੇ ਕੇਸ ਵਿੱਚ ਬਰੀ ਹੋ ਗਏ ਹਨ। ਇਹ ਮਾਮਲਾ ਫਰੀਦਕੋਟ ਦੇ ਬਾਜਾਖਾਨਾ ਵਿੱਚ ਸਾਲ 2017 ਤੋਂ ਚੱਲ ਰਿਹਾ ਸੀ।

ਜੱਗੀ ਜੋਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਬੀਬੀਸੀ ਨੂੰ ਇਸ ਬਾਰੇ ਪੁਸ਼ਟੀ ਕੀਤੀ ਹੈ।

ਇਸ ਮਾਮਲੇ ਵਿੱਚ ਜੱਗੀ ਜੌਹਲ ਸਮੇਤ ਗੁਰਪ੍ਰੀਤ ਸਿੰਘ ਪ੍ਰੀਤ, ਤਲਜੀਤ ਸਿੰਘ ਜਿੰਮੀ, ਜਗਜੀਤ ਸਿੰਘ ਜੰਮੂ ਅਤੇ ਤਰਲੋਕ ਸਿੰਘ ਲਾਡੀ ਵੀ ਰਿਹਾਅ ਹੋ ਗਏ ਹਨ।

ਇਹ ਵੀ ਪੜ੍ਹੋ:

ਜਗਤਾਰ ਸਿੰਘ ਜੌਹਲ 'ਤੇ ਹੋਰ ਮਾਮਲੇ

ਜੱਗੀ ਜੌਹਲ 'ਤੇ 7 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ 6 ਮਾਮਲੇ ਕਤਲ ਦੇ ਹਨ।

  1. ਪੰਜਾਬ ਵਿੱਚ ਹੋਏ ਹਿੰਦੂ ਲੀਡਰਾਂ ਦੇ ਕਤਲਾਂ ਸਬੰਧੀ ਪਹਿਲਾ ਕੇਸ ਮੋਗਾ ਦੇ ਬਾਘਾ ਪੁਰਾਣਾ 'ਚ ਚੱਲ ਰਿਹਾ ਹੈ।
  2. ਲੁਧਿਆਣਾ 'ਚ ਜੁਲਾਈ ਮਹੀਨੇ 'ਚ ਇੱਕ ਪਾਦਰੀ ਦਾ ਕਤਲ ਹੋਇਆ ਸੀ। ਇਸੇ ਮਾਮਲੇ 'ਚ ਜਗਤਾਰ ਖ਼ਿਲਾਫ਼ ਲੁਧਿਆਣਾ 'ਚ ਕੇਸ ਦਰਜ ਹੈ।
  3. ਲੁਧਿਆਣਾ ਵਿੱਚ ਹੀ ਰਾਸ਼ਟਰੀ ਸਵੈਂ ਸੇਵਕ ਸੰਘ ਦੇ ਨੇਤਾ ਨਰੇਸ਼ ਕੁਮਾਰ 'ਤੇ ਹਮਲੇ ਸਬੰਧੀ ਜੌਹਲ 'ਤੇ ਕੇਸ ਦਰਜ ਹੈ। ਉਨ੍ਹਾਂ 'ਤੇ ਗੋਲੀ ਚੱਲੀ ਸੀ, ਹਾਲਾਂਕਿ ਇਸ ਹਮਲੇ 'ਚ ਨਰੇਸ਼ ਕੁਮਾਰ ਬੱਚ ਗਏ ਸਨ।
  4. ਅਪ੍ਰੈਲ 2016 'ਚ ਖੰਨਾ ਵਿੱਚ ਸ਼ਿਵ ਸੇਨਾ ਆਗੂ ਦੁਰਗਾ ਪ੍ਰਸਾਦ ਦੇ ਕਤਲ ਸਬੰਧੀ ਖੰਨਾ ਪੁਲਿਸ ਵੱਲੋ ਤਾਜ਼ਾ ਕੇਸ ਜੌਹਲ 'ਤੇ ਦਰਜ ਹੋਇਆ ਹੈ।

ਕਦੋਂ ਕੀਤਾ ਸੀ ਗ੍ਰਿਫਤਾਰ

4 ਨਵੰਬਰ 2017 ਨੂੰ ਜਗਤਾਰ ਸਿੰਘ ਜੌਹਲ ਨੂੰ ਮੋਗਾ ਪੁਲਿਸ ਨੇ ਜਲੰਧਰ ਦੇ ਰਾਮਾ ਮੰਡੀ ਤੋਂ ਗ੍ਰਿਫ਼ਤਾਰ ਕੀਤਾ ਸੀ।

ਜੌਹਲ ਦੀ ਗ੍ਰਿਫ਼ਤਾਰੀ ਉਸ ਦੇ ਵਿਆਹ ਤੋਂ ਕਰੀਬ 15 ਦਿਨਾਂ ਬਾਅਦ ਹੋਈ ਸੀ। ਜੌਹਲ ਦੀ ਗ੍ਰਿਫ਼ਤਾਰੀ ਦੇ ਖ਼ਿਲਾਫ਼ ਕਈ ਦੇਸ਼ਾਂ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ।

ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਜੱਗੀ ਜੌਹਲ ਉੱਤੇ ਤਸ਼ੱਦਦ ਕਰਨ ਦੇ ਦੋਸ਼ ਵੀ ਲਗਾਏ ਗਏ ਪਰ ਜੇਲ੍ਹ ਅਧਿਕਾਰੀਆਂ ਵੱਲੋਂ ਇਸ ਗੱਲ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਗਿਆ।

ਜਗਤਾਰ ਸਿੰਘ ਜੌਹਲ ਦੇ ਹੋਰਾਂ ਮਾਮਲਿਆਂ ਨਾਲ ਜੁੜੀਆਂ ਖ਼ਬਰਾਂ ਪੜ੍ਹੋ:

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਜਗਤਾਰ ਸਿੰਘ ਜੌਹਲ ਦੇ ਪਰਿਵਾਰ ਨਾਲ ਗੱਲਬਾਤ

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ