ਗੁਲਸ਼ਨ ਗਰੋਵਰ: ਗਰੀਬੀ ਕਰਕੇ ਫ਼ਿਨਾਇਲ ਦੀਆਂ ਗੋਲੀਆਂ ਤੇ ਡਿਟਰਜੈਂਟ ਵੇਚਦਾ ਸੀ

ਗੁਲਸ਼ਨ ਗਰੋਵਰ Image copyright Gulshan Grover
ਫੋਟੋ ਕੈਪਸ਼ਨ ਗੁਲਸ਼ਨ ਗਰੋਵਰ ਗਰੀਬੀ ਕਰਕੇ ਫਿਨਾਇਤ ਦੀਆਂ ਗੋਲੀਆਂ ਵੇਚਦੇ ਹੁੰਦੇ ਸਨ

ਹਿੰਦੀ ਫ਼ਿਲਮਾਂ 'ਚ 'ਬੈਡ ਮੈਨ' (ਬੁਰਾ ਆਦਮੀ) ਨਾਮ ਨਾਲ ਮਸ਼ਹੂਰ ਗੁਲਸ਼ਨ ਗਰੋਵਰ ਵੀ ਆਪਣੇ ਦੂਜੇ ਸਹਿਯੋਗੀਆਂ ਦੀ ਜਮਾਤ ਵਿੱਚ ਆ ਗਏ ਹਨ। ਨਸੀਰੁਦੀਨ ਸ਼ਾਹ ਤੇ ਰਿਸ਼ੀ ਕਪੂਰ ਵਾਂਗ ਉਨ੍ਹਾਂ ਦੀ ਜ਼ਿੰਦਗੀ ਵੀ ਹੁਣ ਖੁੱਲ੍ਹੀ ਕਿਤਾਬ ਬਣਨ ਜਾ ਰਹੀ ਹੈ।

ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਜੰਮੇ ਗੁਲਸ਼ਨ ਗਰੋਵਰ ਦੀ ਜ਼ਿੰਦਗੀ ਦੇ ਪੰਨਿਆਂ ਨੂੰ ਖੋਲ੍ਹਣ ਵਾਲੀ ਕਿਤਾਬ, ਜਿਸ ਦਾ ਸਿਰਲੇਖ ਹੈ 'ਬੈਡ ਮੈਨ', ਛੇਤੀ ਹੀ ਤੁਹਾਡੇ ਸਾਹਮਣੇ ਪੇਸ਼ ਹੋਣ ਵਾਲੀ ਹੈ।

ਪੱਤਰਕਾਰ ਰੋਸ਼ਮਿਲਾ ਭੱਟਾਚਾਰਿਆ ਵੱਲੋਂ ਲਿਖੀ ਗਈ ਇਸ ਬਾਇਓਗ੍ਰਾਫ਼ੀ ਵਿੱਚ ਗੁਲਸ਼ਨ ਗਰੋਵਰ ਦੀ ਜ਼ਿੰਦਗੀ ਨਾਲ ਜੁੜੇ ਕਈ ਕਿੱਸੇ-ਕਹਾਣੀਆਂ ਦੇ ਨਾਲ-ਨਾਲ ਉਨ੍ਹਾਂ ਦੀ ਗਰੀਬੀ ਦਾ ਵੀ ਜ਼ਿਕਰ ਹੋਵੇਗਾ, ਜਦੋਂ ਉਨ੍ਹਾਂ ਨੂੰ ਦੋ ਵੇਲੇ ਦੀ ਰੋਟੀ ਤੱਕ ਨਸੀਬ ਨਹੀਂ ਸੀ।

ਗਰੀਬੀ ਦੋਂ ਕਦੇ ਨਹੀਂ ਘਬਰਾਇਆ

ਬੀਬੀਸੀ ਨਾਲ ਗੱਲਬਾਤ ਕਰਦਿਆਂ ਅਦਾਕਾਰ ਗੁਲਸ਼ਨ ਗਰੋਵਰ ਨੇ ਕਿਹਾ, “ਮੈਂ ਆਪਣੇ ਜੀਵਨ ਵਿੱਚ ਕਈ ਉਤਾਰ-ਚੜ੍ਹਾਅ ਦੇਖੇ ਹਨ। ਮੇਰਾ ਬਚਪਨ ਬੁਰੇ ਹਾਲਾਤ ਵਿੱਚ ਲੰਘਿਆ। ਮੈਨੂੰ ਯਾਦ ਹੈ ਕਿ ਮੇਰਾ ਸਕੂਲ ਦੁਪਹਿਰੇ ਹੁੰਦਾ ਸੀ ਪਰ ਮੈਂ ਸਵੇਰੇ ਹੀ ਬਸਤੇ 'ਚ ਸਕੂਲ ਦੀ ਯੂਨੀਫਾਰਮ ਰੱਖ ਕੇ ਨਿਕਲ ਜਾਂਦਾ ਸੀ।"

Image copyright Gulshan grover
ਫੋਟੋ ਕੈਪਸ਼ਨ ਸੰਜੇ ਦੱਤ ਦੀ ਫ਼ਿਲਮ ‘ਰੌਕੀ’ ਗੁਲਸ਼ਨ ਦੀ ਪਹਿਲੀ ਫ਼ਿਲਮ ਸੀ

ਇਹ ਵੀ ਪੜ੍ਹੋ

ਗਰੋਵਰ ਕਹਿੰਦੇ ਹਨ, "ਹਰ ਸਵੇਰੇ ਮੈਂ ਆਪਣੇ ਘਰ ਤੋਂ ਦੂਰ ਵੱਡੀਆਂ-ਵੱਡੀਆਂ ਕੋਠੀਆਂ ਵਿੱਚ ਭਾਂਡੇ ਅਤੇ ਕੱਪੜੇ ਧੋਣ ਵਾਲਾ ਡਿਟਰਜੈਂਟ ਪਾਊਡਰ ਵੇਚਦਾ ਹੁੰਦਾ ਸੀ। ਕਦੇ ਡਿਟਰਜੈਂਟ ਤੇ ਕਦੇ ਫ਼ਿਨਾਇਲ ਦੀਆਂ ਗੋਲੀਆਂ, ਤੇ ਕਦੇ ਪੋਚੇ, ਇਹ ਸਭ ਵੇਚ ਕੇ ਪੈਸਾ ਕਮਾਉਂਦਾ ਸੀ, ਤਾਂ ਜੋ ਸਕੂਲ ਦਾ ਖਰਚਾ ਕੱਢ ਸਕਾਂ। ਕੋਠੀਆਂ 'ਚ ਰਹਿਣ ਵਾਲੇ ਮੇਰੇ ਕੋਲੋਂ ਸਮਾਨ ਖਰੀਦ ਵੀ ਲੈਂਦੇ ਸਨ ਕਿ ਮੈਂ ਆਪਣੀ ਅੱਗੇ ਪੜ੍ਹਾਈ ਕਰ ਸਕਾਂ।”

“ਗਰੀਬੀ ਤੋਂ ਮੈਂ ਕਦੇ ਵੀ ਘਬਰਾਇਆ ਨਹੀਂ। ਇਸ ਦਾ ਸਭ ਤੋਂ ਵੱਡਾ ਕਾਰਨ ਮੇਰੇ ਪਿਤਾ ਹਨ, ਜਿਨ੍ਹਾਂ ਨੇ ਹਮੇਸ਼ਾ ਸਾਨੂੰ ਇਮਾਨਦਾਰੀ ਅਤੇ ਮਿਹਨਤ ਦੇ ਰਸਤੇ ਤੁਰਨਾ ਸਿਖਾਇਆ।”

ਸੰਘਰਸ਼ ਦੌਰਾਨ...

ਗੁਲਸ਼ਨ ਗਰੋਵਰ ਕਹਿੰਦੇ ਹਨ, "ਸਭ ਤੋਂ ਜ਼ਿਆਦਾ ਦਰਦ ਮੈਨੂੰ ਆਪਣੀ ਕਿਤਾਬ 'ਚ ਆਪਣੇ ਮਾਤਾ-ਪਿਤਾ ਨਾਲ ਜੁੜੀਆਂ ਯਾਦਾਂ ਦਾ ਜ਼ਿਕਰ ਕਰਨ ਵੇਲੇ ਹੋਇਆ। ਉਨ੍ਹਾਂ ਦਿਨਾਂ ’ਚ ਸਾਡੇ ਕੋਲ ਖਾਣ ਲਈ ਪੈਸੇ ਵੀ ਨਹੀਂ ਹੁੰਦੇ ਸਨ। ਕਈ ਦਿਨ ਭੁੱਖੇ ਰਹਿਣਾ ਪਿਆ।"

Image copyright Gulshan grover
ਫੋਟੋ ਕੈਪਸ਼ਨ ਦਲਾਈ ਲਾਮਾ ਨਾਲ ਗੁਲਸ਼ਨ

"ਮੈਨੂੰ ਇਹ ਗੱਲਾਂ ਕਹਿਣ 'ਚ ਕੋਈ ਸ਼ਰਮ ਨਹੀਂ ਹੈ ਕਿ ਕਾਲਜ ਤੱਕ ਸਾਡਾ ਹਾਲ ਇਹੀ ਰਿਹਾ ਅਤੇ ਜਦੋਂ ਐਕਟਿੰਗ ਲਈ ਮੁੰਬਈ ਆਇਆ ਤਾਂ, ਤਾਂ ਵੀ ਕਈ ਵਾਰ ਭੁੱਖਾ ਰਿਹਾ। ਹਰ ਦਿਨ ਇਹੀ ਸੋਚਦਾ ਸੀ ਕਿ ਅੱਜ ਦਾ ਦਿਨ ਕਿੱਥੇ ਕੱਟਾਂ, ਕਿੱਥੇ ਜਾਵਾਂ... ਹਿੰਮਤ ਨਹੀਂ ਹਾਰੀ। ਜਿੱਤ ਦੀ ਕੋਸ਼ਿਸ਼ ਕਰਦਾ ਰਿਹਾ। ਸਿੱਟਾ ਤੁਹਾਡੇ ਸਾਹਮਣੇ ਹੈ।"

ਮਿਲਿਆ ਪਹਿਲਾ ਬ੍ਰੇਕ

ਕਿਹਾ ਜਾਂਦਾ ਹੈ ਕਿ ਗੁਲਸ਼ਨ ਨੇ 1980 ਵਿੱਚ ਆਈ ਫਿਲਮ 'ਹਮ ਪਾਂਚ' ਤੋਂ ਐਕਟਿੰਗ ਡੈਬਿਊ ਕੀਤਾ ਸੀ, ਪਰ ਅਜਿਹਾ ਨਹੀਂ ਹੈ।

"ਮੇਰੀ ਪਹਿਲੀ ਫਿਲਮ 'ਹਮ ਪਾਂਚ' ਨਹੀਂ, ‘ਰੌਕੀ’ ਸੀ, ਜਿਸ ਦੀ ਸ਼ੂਟਿੰਗ ਪਹਿਲਾਂ ਸ਼ੁਰੂ ਹੋਈ ਸੀ। ਮੈਨੂੰ ਅਦਾਕਾਰੀ ਦਾ ਬਹੁਤ ਸ਼ੌਕ ਸੀ, ਇਸ ਲਈ ਥਿਏਟਰ ਕਰਦਾ ਰਿਹਾ ਅਤੇ ਖਲਨਾਇਕ ਦੇ ਕਿਰਦਾਰਾਂ ਲਈ ਮੈਂ ਪ੍ਰੇਮ ਨਾਥ, ਪ੍ਰਾਣ, ਅਮਰੀਸ਼ ਪੁਰੀ, ਅਮਜਦ ਖ਼ਾਨ ਨੂੰ ਦੇਖ ਕੇ ਬਹੁਤ ਕੁਝ ਸਿੱਖਿਆ।"

ਇਹ ਵੀ ਪੜ੍ਹੋ

Image copyright Gulshan grover
ਫੋਟੋ ਕੈਪਸ਼ਨ ਹਾਲੀਵੁੱਡ ਫਿਲਮ 'ਦਿ ਸੈਕਿੰਡ ਜੰਗਲ ਬੁੱਕ: ਮੋਗਲੀ ਐਂਡ ਬਲੂ' ਵਿੱਚ ਕੰਮ ਕੀਤਾ ਹੈ

"ਵੱਖਰਾ ਕੰਮ ਅਤੇ ਅੰਦਾਜ਼ ਬਣਾਉਣ ਦੀ ਕੋਸ਼ਿਸ਼ ਕੀਤੀ। ਦੇਖਦੇ ਹੀ ਦੇਖਦੇ, ਇੱਕ ਜ਼ਬਰਦਸਤ ਖਲਨਾਇਕ ਬਣ ਗਿਆ। ਅੱਜ ਇੰਨੇ ਸਾਲਾਂ ਬਾਅਦ ਜਦੋਂ ਖਲਨਾਇਕਾਂ ਨੂੰ ਲੋਕ ਭੁੱਲ ਗਏ ਹਨ, ਲੋਕਾਂ ਦੇ ਪਿਆਰ ਅਤੇ ਦੁਆਵਾਂ ਕਾਰਨ ਮੈਨੂੰ ਮੌਕੇ ਮਿਲ ਰਹੇ ਹਨ। ਮੈਂ ‘ਸੂਰਿਆਵੰਸ਼ੀ’, ‘ਸੜਕ 2’ ਵਰਗੀਆਂ ਵੱਡੀਆਂ ਫਿਲਮਾਂ 'ਚ ਖਲਨਾਇਕ ਦੀ ਭੂਮਿਕਾ ਨਿਭਾ ਰਿਹਾ ਹਾਂ।"

ਗਰੋਵਰ ਦਾ ਮੰਨਣਾ ਹੈ ਕਿ ਉਹ ਪਹਿਲੇ ਭਾਰਤੀ ਅਦਾਕਾਰ ਹਨ ਜਿਨ੍ਹਾਂ ਨੇ ਹਾਲੀਵੁੱਡ ਫਿਲਮਾਂ ਬਹੁਤ ਪਹਿਲਾਂ ਹੀ ਆਪਣਾ ਹੱਥ ਅਜ਼ਮਾ ਲਿਆ ਸੀ। ਉਨ੍ਹਾਂ ਦੀ ਪਹਿਲੀ ਹਾਲੀਵੁੱਡ ਫਿਲਮ 'ਦਿ ਸੈਕਿੰਡ ਜੰਗਲ ਬੁੱਕ: ਮੋਗਲੀ ਐਂਡ ਬਲੂ' ਸਾਲ 1997 ਵਿੱਚ ਹੀ ਰਿਲੀਜ਼ ਹੋਈ ਸੀ।

ਵਿਦੇਸ਼ੀ ਫਿਲਮਾਂ ਵਿੱਚ ਕੰਮ ਕਰਨ ਦਾ ਇਹ ਸਫ਼ਰ ਅੱਜ ਵੀ ਬਰਕਰਾਰ ਹੈ। ਉਨ੍ਹਾਂ ਨੇ ਜਰਮਨ, ਆਸਟ੍ਰੇਲੀਅਨ, ਪੋਲਿਸ਼, ਕੈਨੇਡੀਅਨ, ਈਰਾਨੀ, ਮਲੇਸ਼ੀਅਨ, ਬ੍ਰਿਟਿਸ਼ ਅਤੇ ਨੇਪਾਲੀ ਫ਼ਿਲਮਾਂ ’ਚ ਕੰਮ ਕੀਤਾ ਹੈ।

Image copyright Gulshan grover
ਫੋਟੋ ਕੈਪਸ਼ਨ 'ਮਿਸਟਰ ਬੀਨ' ਕਿਰਦਾਰ ਲਈ ਮਸ਼ਹੂਰ ਬ੍ਰਿਟਿਸ਼ ਅਦਾਕਾਰ ਰੋਵਨ ਐਟਕਿਨਸਨ ਨਾਲ ਗੁਲਸ਼ਨ ਗਰੋਵਰ

ਗੁਲਸ਼ਨ ਦੀ ਕਹਿਣਾ ਹੈ, "ਮੇਰਾ ਵਿਦੇਸ਼ੀ ਫਿਲਮਾਂ ਵਿੱਚ ਕੰਮ ਕਰਨ ਦਾ ਇਹ ਸਫ਼ਰ ਸੌਖਾ ਨਹੀਂ ਸੀ। ਮੈਂ ਬਾਲੀਵੁੱਡ ਅਤੇ ਹਾਲੀਵੁੱਡ ਵਿਚਾਲੇ ਇੱਚ ਮਿੱਟੀ ਦਾ ਰਸਤਾ ਬਣਾਇਆ ਅਤੇ ਅੱਜ ਮੈਨੂੰ ਖੁਸ਼ੀ ਹੈ ਕਿ ਮੇਰੇ ਸਹਿਯੋਗੀ ਪ੍ਰਿਅੰਕਾ ਚੋਪੜਾ, ਅਨੁਪਮ ਖੇਰ ਅਤੇ ਇਰਫਾਨ ਖ਼ਾਨ ਉਸ ਮਿੱਟੀ ਦੇ ਰਸਤੇ ਨੂੰ ਫੌਲੇ ਕਰ ਕੇ ਹੋਰ ਮਜ਼ਬੂਤ ਕਰ ਰਹੇ ਹਨ।"

ਅਫ਼ਸੋਸ ਸੀ ਕਿ ਉਹ ਲੋਕ ਭਾਰਤੀ ਸਿਨੇਮਾ ਨੂੰ ਨਹੀਂ ਜਾਣਦੇ ਸਨ

ਆਪਣੀ ਗੱਲ ਨੂੰ ਅੱਗੇ ਵਧਾਉਂਦਿਆਂ ਗੁਲਸ਼ਨ ਕਹਿੰਦੇ ਹਨ, "ਜਦੋਂ ਮੈਂ ਵਿਦੇਸ਼ੀ ਫਿਲਮਾਂ ਵਿੱਚ ਕੰਮ ਕਰ ਦੀ ਸ਼ੁਰੂਆਤ ਕੀਤੀ ਸੀ ਤਾਂ ਇੰਟਰਨੈੱਟ ਨਹੀਂ ਸੀ। ਸਾਡੀਆਂ ਫਿਲਮਾਂ ਨੂੰ ਦੇਖਿਆ ਨਹੀਂ ਗਿਆ ਸੀ। ਉੱਥੋਂ ਦੇ ਨਿਰਦੇਸ਼ਕ, ਕਲਾਕਾਰ ਅਤੇ ਨਿਰਮਾਤਾ ਨਹੀਂ ਜਾਣਦੇ ਸਨ ਕਿ ਗੁਲਸ਼ਨ ਗਰੋਵਰ ਕੋਈ ਅਦਾਕਾਰ ਹੈ। ਇਸ ਗੱਲ ਵਿੱਚ ਕੋਈ ਹੈਰਾਨੀ ਨਹੀਂ ਸੀ। ਪਰ ਉਹ ਲੋਕ ਅਮਿਤਾਭ ਬੱਚਨ ਅਤੇ ਸ਼ਾਹਰੁਖ਼ ਖ਼ਾਨ ਨੂੰ ਵੀ ਨਹੀਂ ਜਾਣਦੇ ਸਨ ਅਤੇ ਹੋਰ ਵੀ ਵੱਡੇ-ਵੱਡੇ ਫਿਲਮ ਬਣਾਉਣ ਵਾਲਿਆਂ ਨੂੰ ਨਹੀਂ ਜਾਣਦੇ ਸਨ।"

Image copyright Gulshan grover
ਫੋਟੋ ਕੈਪਸ਼ਨ ਅਦਾਕਾਰ ਅਕਸ਼ੇ ਕੁਮਾਰ ਤੇ ਫ਼ਿਲਮਕਾਰ ਰੋਹਿਤ ਸ਼ੈੱਟੀ ਨਾਲ ਗੁਲਸ਼ਨ

ਉਹ ਦੱਸਦੇ ਹਨ, "ਉਹ ਉਨ੍ਹਾਂ ਫਿਲਮਾਂ ਨੂੰ ਜਾਣਦੇ ਸਨ ਜੋ ਕਿਸੇ ਫੈਸਟੀਵਲ ਵਿੱਚ ਦਿਖਾਈਆਂ ਗਈਆਂ ਹੁੰਦੀਆਂ ਸਨ। ਕਦੇ-ਕਦਾਈ ਕਿਸੇ ਫਿਲਮ ਫੈਸਟੀਵਲ ਵਿੱਚ ਸੱਤਿਆਜੀਤ ਰੇਅ ਦੀ ਅਤੇ ਚੋਣਵੀਆਂ ਫਿਲਮਾਂ ਹੀ ਦੇਖੀਆਂ ਜਾਂਦੀਆਂ ਸਨ।"

"ਇਸ ਲਈ ਮੇਰੇ ਲਈ ਦੱਸਣਾ ਮੁਸ਼ਕਿਲ ਸੀ ਕੀ ਮੈਂ ਅਦਾਕਾਰ ਹਾਂ। ਮੈਂ ਕਈ ਆਡੀਸ਼ਨ ਦਿੱਤੇ ਅਤੇ ਜਦੋਂ ਕਦੇ ਸੈਲੇਕਟ ਹੋਇਆ ਤਾਂ ਉਨ੍ਹਾਂ ਨੂੰ ਕਹਿੰਦਾ ਸੀ ਕਿ ਮੈਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਆਵਾਂਗਾ ਅਤੇ ਸ਼ੂਟਿੰਗ ਖ਼ਤਮ ਹੁੰਦਿਆਂ ਹੀ ਵਾਪਸ ਚਲਾ ਜਾਵਾਂਗਾ।"

"ਮੇਰੀ ਇਹ ਗੱਲ ਸੁਣ ਕੇ ਉਹ ਕਹਿੰਦੇ ਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ, ਤੁਹਾਨੂੰ ਕਦੇ ਵੀ ਬੁਲਾਇਆ ਜਾ ਸਕਦਾ ਹੈ। ਅਜਿਹੇ ਵਿੱਚ ਮੈਂ ਉਨ੍ਹਾਂ ਨੂੰ ਇਹੀ ਕਹਿੰਦਾ ਕਿ ਇੱਥੇ ਤਾਂ ਮੈਂ ਇੱਕ ਜਾਂ ਦੋ ਫਿਲਮਾਂ ਹੀ ਕਰ ਰਿਹਾ ਹਾਂ ਪਰ ਭਾਰਤ ਵਿੱਚ ਮੈਂ ਇੱਕੋ ਵੇਲੇ 20 ਫਿਲਮਾਂ ਦੀ ਸ਼ੂਟਿੰਗ ਕਰਨੀ ਹੈ ਅਤੇ ਨਿਰਦੇਸ਼ਕਾਂ ਤੇ ਨਿਰਮਾਤਾਵਾਂ ਦਾ ਪੈਸਾ ਲੱਗਿਆ ਹੈ, ਮੈਂ ਉਨ੍ਹਾਂ ਨੂੰ ਧੋਖਾ ਨਹੀਂ ਦੇ ਸਕਦਾ... ਜੇ ਤੁਹਾਨੂੰ ਮਨਜ਼ੂਰ ਹੈ ਤਾਂ ਕੰਮ ਦੇ ਦਿਓ।"

ਗੁਲਸ਼ਨ ਗਰੋਵਰ ਦੀ ਕਿਤਾਬ 'ਬੈਡ ਮੈਨ' ਦਾ ਲਾਂਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਆਡਵਾਣੀ ਨੇ ਦਿੱਲੀ ਵਿੱਚ ਕੀਤਾ। ਇਸ ਦੌਰਾਨ ਗੁਲਸ਼ਨ ਦੇ ਦੋਸਤ ਜੈਕੀ ਸ਼ਰਾਫ ਅਤੇ ਸੁਨੀਲ ਸ਼ੈੱਟੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)