ਉਨਾਓ ਰੇਪ : ਭਾਜਪਾ ਵਿਧਾਇਕ 'ਤੇ ਰੇਪ ਦਾ ਇਲਜ਼ਾਮ ਲਗਾਉਣ ਵਾਲੀ ਪੀੜਤਾ ਇੱਕ ਹਾਦਸੇ 'ਚ ਜ਼ਖ਼ਮੀ - 5 ਅਹਿਮ ਖ਼ਬਰਾਂ

ਉਨਾਓ ਰੇਪ ਪੀੜਤਾ ਹਾਦਸੇ ਵਿੱਚ ਜ਼ਖ਼ਮੀ Image copyright ANUBHAV SWARUP YADAV

ਉੱਤਰ ਪ੍ਰਦੇਸ਼ ਦੇ ਰਾਇਬਰੇਲੀ ਵਿੱਚ ਹੋਏ ਇੱਕ ਹਾਦਸੇ ਵਿੱਚ ਉਨਾਓ ਰੇਪ ਮਾਮਲੇ ਦੀ ਪੀੜਤਾ ਗੰਭੀਰ ਰੂਪ ਤੋਂ ਜ਼ਖ਼ਮੀ ਹੋ ਗਈ ਹੈ। ਇਸ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ।

ਉਨਾਓ ਪੁਲਿਸ ਮੁਤਾਬਕ ਇਹ ਹਾਦਸਾ ਰਾਇਬਰੇਲੀ ਦੇ ਗੁਰਬਖ਼ਸ਼ਗੰਜ ਥਾਣਾ ਖੇਤਰ ਵਿੱਚ ਹੋਇਆ ਹੈ।

ਉਨਾਓ ਦੇ ਐੱਸਪੀ ਮਾਧਵੇਂਦਰ ਪ੍ਰਸਾਦ ਵਰਮਾ ਨੇ ਬੀਬੀਸੀ ਨੂੰ ਦੱਸਿਆ, "ਉਨਾਓ ਰੇਪ ਮਾਮਲੇ ਦੀ ਪੀੜਤਾ ਸਮੇਤ ਉਨ੍ਹਾਂ ਦੇ ਦੋ ਰਿਸ਼ਤੇਦਾਰ ਅਤੇ ਇੱਕ ਵਕੀਲ ਕਾਰ ਵਿੱਚ ਜਾ ਰਹੇ ਸਨ। ਇਸ ਕਾਰ ਦੀ ਇੱਕ ਟਰੱਕ ਦੇ ਨਾਲ ਰਾਇਬਰੇਲੀ ਦੇ ਗੁਰਬਖ਼ਸ਼ਗੰਜ ਥਾਣਾ ਖੇਤਰ ਵਿੱਚ ਹਾਦਸਾਗ੍ਰਸਤ ਹੋਣ ਦੀ ਖ਼ਬਰ ਹੈ।''

ਉਨ੍ਹਾਂ ਨੇ ਦੱਸਿਆ, "ਹਾਦਸੇ ਵਿੱਚ ਦੋ ਔਰਤਾਂ ਦੀ ਮੌਤ ਹੋਈ ਹੈ। ਇੱਕ ਪੀੜਤਾ ਦੀ ਚਾਚੀ ਹੈ ਅਤੇ ਇੱਕ ਚਾਚੀ ਦੀ ਭੈਣ। ਪੀੜਤਾ ਅਤੇ ਵਕੀਲ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਦਾ ਲਖਨਊ ਟਰਾਮਾ ਸੈਂਟਰ ਵਿੱਚ ਇਲਾਜ ਚੱਲ ਰਿਹਾ ਹੈ। ਉਨਾਵ ਪੁਲਿਸ ਪੀੜਤਾ ਦੀ ਮਾਂ ਨੂੰ ਲੈ ਕੇ ਲਖਨਊ ਪਹੁੰਚ ਰਹੀ ਹੈ।"

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

Image copyright GURMEHARRR/INSTAGRAM

ਕਾਰਗਿੱਲ ਦੇ 20 ਸਾਲ ਪੂਰੇ ਹੋਣ 'ਤੇ ਗੁਰਮੇਹਰ ਨੇ ਕੀ ਕਿਹਾ

ਗੁਰਮੇਹਰ ਕੌਰ ਦੇ ਪਿਤਾ ਕੈਪਟਨ ਮਨਦੀਪ ਸਿੰਘ ਭਾਰਤੀ ਫੌਜ ਵਿੱਚ ਸਨ ਅਤੇ ਕਾਰਗਿਲ ਦੀ ਜੰਗ ਦੌਰਾਨ ਉੱਥੇ ਮਾਰੇ ਗਏ ਸਨ।

ਸਾਲ 2017 ਵਿੱਚ ਗੁਰਮੇਹਰ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 'ਪਾਕਿਸਤਾਨ ਨੇ ਮੇਰੇ ਪਿਤਾ ਨੂੰ ਨਹੀਂ ਮਾਰਿਆ, ਜੰਗ ਨੇ ਮਾਰਿਆ ਸੀ'। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ।

ਗੁਰਮੇਹਰ ਕੌਰ ਨੇ ਕਾਰਗਿਲ ਦੀ ਲੜਾਈ ਦੇ 20 ਸਾਲ ਪੂਰੇ ਹੋਣ 'ਤੇ ਬੀਬੀਸੀ ਉਰਦੂ ਲਈ ਇੱਕ ਬਲਾਗ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਉਨ੍ਹਾਂ ਦਾ ਪੂਰਾ ਬਲਾਗ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

Image copyright Getty Images
ਫੋਟੋ ਕੈਪਸ਼ਨ ਸੰਕੇਤਿਕ ਤਸਵੀਰ

ਕੁਵੈਤ ਤੋਂ 'ਗੁਲਾਮੀ' ਕੱਟ ਕੇ ਘਰ ਪਰਤੀ ਪੰਜਾਬਣ

ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੁਵੈਤ ਵਿੱਚ ਪੈਸਾ ਕਮਾਉਣ ਦਾ ਸੁਪਨਾ ਲੈਕੇ ਗਈ ਜ਼ਿਲ੍ਹਾ ਗੁਰਦਾਸਪੁਰ ਦੀ ਅਨੂ (ਬਦਲਿਆ ਹੋਇਆ ਨਾਮ) ਭਾਰਤ ਪਰਤ ਆਈ ਹੈ।

ਤਿੰਨ ਬੱਚਿਆਂ ਦੀ ਮਾਂ ਅਨੂ ਨੇ ਕਰੀਬ 11 ਮਹੀਨੇ ਤੱਕ ਬੰਦੀ ਬਣ ਤਸੀਹੇ ਸਹੇ ਹਨ।

ਇਸ ਵਾਪਸੀ ਦਾ ਸਿਹਰਾ ਜਾਂਦਾ ਹੈ ਉਸ ਦੇ ਪੁੱਤਰ ਨੂੰ ਜਿਸ ਨੇ ਇਸ ਦੌਰਾਨ ਲਗਾਤਾਰ ਆਪਣੀ ਮਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ।

ਕਮਜ਼ੋਰ ਸਿਹਤ ਹੋਣ ਕਾਰਨ ਭਾਰਤ ਪਹੁੰਚਦੇ ਹੀ ਅਨੂ ਇੱਕ ਰਾਤ ਹਸਪਤਾਲ ਰਹੀ ਅਤੇ ਸ਼ਨੀਵਾਰ ਦੇਰ ਸ਼ਾਮ ਘਰ ਪਹੁੰਚੀ। ਘਰ ਆ ਕੇ ਉਸ ਨੂੰ ਮਹਿਸੂਸ ਹੋਇਆ ਕਿ ਉਹ ਬੱਚਿਆਂ ਵਿੱਚ ਵਾਪਸ ਆ ਕੇ ਖੁਸ਼ ਤਾਂ ਹੈ ਪਰ ਪਤੀ ਗੁਆ ਲੈਣ ਦਾ ਦੁੱਖ ਵੀ ਹੈ।

ਗੁਰਦਾਸਪੁਰ ਆਪਣੇ ਘਰ ਪਹੁੰਚ ਕੇ ਗੱਲਬਾਤ ਕਰਦਿਆਂ ਉਸ ਨੇ ਆਪਣੀ ਹੱਡਬੀਤੀ ਸੁਣਾਈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

Image copyright GOFUNDME/BBC

ਪਤਨੀ ਨੇ ਇਸ ਤਰ੍ਹਾਂ ਜਵਾਲਾਮੁਖੀ 'ਚੋਂ ਬਚਾਇਆ ਪਤੀ

ਇੱਕ ਨਵਵਿਆਹਿਆ ਵਿਅਕਤੀ ਜਦੋਂ ਠੰਢੇ ਪਏ ਜਵਾਲਾਮੁਖੀ ਵਿੱਚ ਡਿੱਗ ਗਿਆ ਤਾਂ ਉਸ ਦੀ ਪਤਨੀ ਉਸ ਨੂੰ ਬਚਾ ਕੇ ਲੈ ਆਈ। ਦਰਅਸਲ ਉਹ ਹਨੀਮੂਨ 'ਤੇ ਗਿਆ ਸੀ ਜਦੋਂ ਇਹ ਹਾਦਸਾ ਵਾਪਰਿਆ ਅਤੇ ਇਸ ਵੇਲੇ ਅਮਰੀਕਾ ਦੇ ਇੱਕ ਹਸਪਤਾਲ ਵਿੱਚ ਜੇਰੇ ਇਲਾਜ ਹੈ।

ਕੈਰੀਬੀਅਨ ਟਾਪੂ 'ਤੇ ਚੜ੍ਹਦੇ ਹੋਏ ਕਲੇ ਚੈਸਟੇਨ ਡਿੱਗ ਗਿਆ ਸੀ ਜਿਸ ਕਾਰਨ ਉਸ ਦਾ ਸਿਰ ਫੱਟ ਗਿਆ। ਉਨ੍ਹਾਂ ਦੀ ਪਤਨੀ ਐਕੈਮੀ ਹੇਠਾਂ ਉਤਰੀ ਤੇ ਉਸ ਨੂੰ ਬਾਹਰ ਕੱਢ ਕੇ ਲਿਆਈ।

ਕਲੇ ਚੈਸਟੇਨ ਉਸ ਦੇ ਮੋਢਿਆਂ 'ਤੇ ਚੜ੍ਹ ਗਿਆ। 3.2 ਕਿਲੋਮੀਟਰ ਦੀ ਚੜ੍ਹਾਈ ਦੌਰਾਨ ਉਸ ਨੂੰ ਬਹੁਤ ਦਰਦ ਹੋ ਰਿਹਾ ਸੀ ਤੇ ਉਲਟੀਆਂ ਕਰ ਰਿਹਾ ਸੀ।

ਪੂਰੇ ਖ਼ਬਰ ਇੱਥੇ ਪੜ੍ਹੋ।

ਇਹ ਵੀ ਪੜ੍ਹੋ:

Image copyright GETTY IMAGES

ਭਾਰਤ 'ਚ ਇਲੈਕਟਰਿਕ ਗੱਡੀਆਂ ਦਾ ਰੁਝਾਨ

ਲੇਖਿਕਾ ਵੰਨਦਨਾ ਗੋਂਬਾਰ ਮੁਤਾਬਕ ਆਪਣੀ ਸਵੱਛ ਊਰਜਾ ਨੀਤੀ ਨੂੰ ਮੋੜ ਦਿੰਦੇ ਹੋਏ ਭਾਰਤ ਤੇਜ਼ੀ ਨਾਲ ਇਲੈਕਟਰਿਕ ਗੱਡੀਆਂ ਵੱਲ ਵੱਧ ਰਿਹਾ ਹੈ। ਇਸ ਦਾ ਮਤਲਬ ਹੈ ਕਿ ਭਾਰਤ ਪ੍ਰਦੂਸ਼ਣ ਮੁਕਤ ਹੋਣ ਦੇ ਸੰਕੇਤ ਦੇ ਰਿਹਾ ਹੈ।

ਸਾਲ 2017 ਵਿੱਚ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਆਟੋਮੋਬਾਈਲ ਸਨਅਤ ਸਣੇ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਇਰਾਦਾ ਹੈ ਕਿ ਭਾਰਤ ਨੂੰ 2030 ਤੱਕ 100% ਇਲੈਕਟਰਿਕ ਕਾਰਾਂ ਦਾ ਦੇਸ ਬਣਾ ਦਿੱਤਾ ਜਾਵੇ।

ਸਨਅਤਕਾਰਾਂ ਦੀ ਇੱਕ ਕਾਨਫਰੰਸ ਵਿੱਚ ਉਨ੍ਹਾਂ ਕਿਹਾ ਸੀ, "ਭਾਵੇਂ ਤੁਹਾਨੂੰ ਪਸੰਦ ਹੋਵੇ ਜਾਂ ਨਾ ਪਰ ਮੈਂ ਅਜਿਹਾ ਕਰਨ ਜਾ ਰਿਹਾ ਹਾਂ। ਇਸ ਲਈ ਮੈਂ ਤੁਹਾਨੂੰ ਪੁੱਛਣ ਨਹੀਂ ਜਾ ਰਿਹਾ। ਮੈਂ ਇਸ ਨੂੰ ਲਾਗੂ ਕਰ ਦਿਆਂਗਾ।"

ਪੂਰੇ ਖ਼ਬਰ ਇੱਥੇ ਪੜ੍ਹੋ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)