CCD ਦੇ ਮਾਲਕ ਵੀਜੀ ਸਿਧਾਰਥ ਦੀ ਨੇਤਰਾਵਤੀ ਨਦੀ ਨੇੜਿਓਂ ਬਰਾਮਦ ਹੋਈ ਲਾਸ਼

ਵੀਜੀ ਸਿਧਾਰਥ Image copyright Getty Images
ਫੋਟੋ ਕੈਪਸ਼ਨ ਵੀਜੀ ਸਿਧਾਰਥ ਸੋਮਵਾਰ ਤੋਂ ਲਾਪਤਾ ਸਨ ਪਰ ਅੱਜ ਉਨ੍ਹਾਂ ਦੀ ਲਾਸ਼ ਬਰਾਮਦ ਹੋਈ ਹੈ

ਕਰਾਨਟਕ ਦੇ ਸਾਬਕਾ ਮੁੱਖ ਮੰਤਰੀ ਐੱਸਐੱਮ ਕ੍ਰਿਸ਼ਨਾ ਦੇ ਜਵਾਈ ਅਤੇ ਸੀਸੀਡੀ ਯਾਨਿ ਕੈਫ਼ੇ ਕੌਫ਼ੀ ਡੇ ਦੇ ਸੰਸਥਾਪਕ ਵੀਜੀ ਸਿਧਾਰਥ 29 ਜੁਲਾਈ ਤੋਂ ਗਾਇਬ ਸਨ।

ਦੱਖਣੀ ਕੰਨੜਾ ਦੇ ਡੀਸੀ ਸ਼ਸ਼ੀਕਾਂਤ ਸੇਂਥਿਲ ਐੱਸ ਨੇ ਕਿਹਾ ਕਿ ਸਿਧਾਰਥ 29 ਜੁਲਾਈ ਤੋਂ ਨੇਤਰਾਵਤੀ ਨਦੀ ਦੇ ਬ੍ਰਿਜ ਤੋਂ ਗਾਇਬ ਸਨ ਅਤੇ 31 ਜੁਲਾਈ ਨੂੰ ਹੁਇਗੇਬਾਜ਼ਾਰ ਵਿੱਚ ਨਦੀ ਦੇ ਤੱਟ 'ਤੇ ਉਨ੍ਹਾਂ ਦੀ ਲਾਸ਼ ਬਰਾਮਦ ਹੋਈ।

ਸੇਂਥਿਲ ਨੇ ਕਿਹਾ ਕਿ ਹੁਇਗੇਬਾਜ਼ਾਰ ਦੇ ਕੋਲ ਸਰਚ ਟੀਮ 30 ਜੁਲਾਈ ਦੀ ਰਾਤ ਤੋਂ ਹੀ ਖੋਜੀ ਮੁਹਿੰਮ ਚੱਲ ਰਹੀ ਸੀ। ਇਹ ਖੋਜੀ ਆਪ੍ਰੇਸ਼ਨ ਸਥਾਨਕ ਮਛਵਾਰਿਆਂ ਦੇ ਕਹਿਣ 'ਤੇ ਸ਼ੁਰੂ ਕੀਤਾ ਸੀ।

ਇਸ ਤੋਂ ਪਹਿਲਾਂ ਵੀਜੀ ਸਿਧਾਰਥ ਸੋਮਵਾਰ ਰਾਤ ਤੋਂ ਮੈਂਗਲੋਰ ਤੋਂ ਲਾਪਤਾ ਹਨ।

ਇੱਕ ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ, "ਉਨ੍ਹਾਂ ਨੇ ਡਰਾਈਵਰ ਨੂੰ ਕਿਹਾ ਕਿ ਉਹ ਚਲਿਆ ਜਾਵੇ ਤੇ ਆਪ ਉਹ ਤੁਰ ਕੇ ਆ ਜਾਣਗੇ।"

ਜਦੋਂ ਵੀਜੀ ਸਿਧਾਰਥ ਵਾਪਸ ਬਹੁਤ ਦੇਰ ਤੱਕ ਨਹੀਂ ਆਏ ਤਾਂ ਡਰਾਈਵਰ ਨੇ ਹੋਰਨਾਂ ਲੋਕਾਂ ਨੂੰ ਇਸ ਬਾਰੇ ਦੱਸਿਆ।

ਕੌਣ ਹਨ ਵੀਜੀ ਸਿਧਾਰਥ

ਵੀਜੀ ਸਿਧਾਰਥ ਸੀਸੀਡੀ ਨਾਮ ਨਾਲ ਜਾਣੀ ਜਾਂਦੀ ਮਸ਼ਹੂਰ ਕੈਫ਼ੇ ਚੇਨ ਦੇ ਮਾਲਕ ਹਨ। ਉਨ੍ਹਾਂ ਦੇ ਪੂਰੇ ਭਾਰਤ ਵਿੱਚ 1750 ਕੈਫੇ ਹਨ। ਸੀਸੀਡੀ ਦੇ ਮਲੇਸ਼ੀਆ, ਨੇਪਾਲ ਅਤੇ ਮਿਸਰ 'ਚ ਵੀ ਕੈਫੇ ਹਨ।

ਵੀਜੀ ਸਿਧਾਰਥ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਰਹੇ ਐੱਸ ਐੱਮ ਕ੍ਰਿਸ਼ਣਾ ਦੇ ਜਵਾਈ ਹਨ। ਉਨ੍ਹਾਂ ਦੇ ਗਾਇਬ ਹੋਣ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਬਾਰੇ ਕਈ ਤਰ੍ਹਾਂ ਦੇ ਸ਼ੱਕ ਜ਼ਾਹਿਰ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ-

Image copyright Getty Images
ਫੋਟੋ ਕੈਪਸ਼ਨ ਪੂਰੇ ਭਾਰਤ ਵਿੱਚ ਸੀਸੀਡੀ ਦੇ 1750 ਕੈਫੇ ਹਨ

ਕੰਪਨੀ ਘਾਟੇ ਵਿੱਚ ਚੱਲ ਰਹੀ ਸੀ

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦਾ ਮੋਬਾਈਲ ਫੋਨ ਬੰਦ ਆ ਰਿਹਾ ਹੈ। ਮੈਂਗਲੋਰ ਦੇ ਪੁਲਿਸ ਕਮਿਸ਼ਨਰ ਸੰਦੀਪ ਪਾਟਿਲ ਨੇ ਦੱਸਿਆ ਹੈ ਕਿ ਦੋ ਟੀਮਾਂ ਨੂੰ ਨਦੀ ਵਿੱਚ ਖੋਜ ਮੁਹਿੰਮ 'ਤੇ ਲਾਇਆ ਗਿਆ ਹੈ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਦੋ ਸਾਲਾਂ ਵਿੱਚ ਲਗਾਤਾਰ ਵਧਦੇ ਕੰਪੀਟੀਸ਼ਨ ਕਰਕੇ ਸੀਸੀਡੀ ਨੂੰ ਕਾਫੀ ਨੁਕਸਾਨ ਹੋ ਰਿਹਾ ਸੀ। ਕੰਪਨੀ ਨੇ ਕਈ ਥਾਵਾਂ 'ਤੇ ਆਪਣੇ ਛੋਟੇ ਆਊਟਲੈਟ ਬੰਦ ਵੀ ਕਰ ਦਿੱਤੇ ਸਨ।

ਇਸ ਦੇ ਨਾਲ ਅਜਿਹੀਆਂ ਖ਼ਬਰਾਂ ਵੀ ਮੀਡੀਆ 'ਚ ਲਗਾਤਾਰ ਆ ਰਹੀਆਂ ਸਨ ਕਿ ਵੀਜੀ ਸਿਧਾਰਥ ਸੀਸੀਡੀ ਨੂੰ ਕੋਕਾ ਕੋਲਾ ਕੰਪਨੀ ਨੂੰ ਵੇਚਣ ਦਾ ਮਨ ਵੀ ਬਣਾ ਰਹੇ ਸਨ। ਹਾਲਾਂਕਿ ਇਸ ਖ਼ਬਰ ਦੀ ਪੁਸ਼ਟੀ ਨਹੀਂ ਹੋ ਸਕੀ ਹੈ।

ਵੀਜੀ ਸਿਧਾਰਥ ਤੇ ਭਾਰਤ ਦਾ ਕੌਫ਼ੀ ਕਲਚਰ

ਇਮਰਾਨ ਕੁਰੈਸ਼ੀ ਬੀਬੀਸੀ ਲਈ

ਉਣੰਜਾ ਸਾਲਾ ਵੀਜੀ ਸਿਧਾਰਥ ਨੇ ਚਾਹ ਦੇ ਦੀਵਾਨੇ ਭਾਰਤੀਆਂ ਖ਼ਾਸ ਕਰਕੇ ਨੌਜਵਾਨਾਂ ਨੂੰ ਕੌਫ਼ੀ ਦੇ ਦਾ ਚਸਕਾ ਲਾਇਆ।

ਉਨ੍ਹਾਂ ਨੇ ਕੈਫ਼ੇ ਕੌਫ਼ੀ ਡੇ ਖਿੱਚ ਗਾਹਕਾਂ ਨੂੰ ਇੱਕ ਭਰਭੂਰ ਵਾਤਾਵਰਣ ਦਿੱਤਾ ਜਿੱਥੇ ਉਹ ਕਾਫ਼ੀ ਦੀਆਂ ਚੁਸਕੀਆਂ ਲੈ ਸਕਣ।

ਜਦਕਿ ਉਨ੍ਹਾਂ ਦਾ ਵੱਡਾ ਯੋਗਦਾਨ ਤਾਂ ਭਾਰਤ ਵਿੱਚ ਕੌਫ਼ੀ ਦੀ ਵਰਤੋਂ ਵਧਾ ਕੇ ਦਰਮਿਆਨੇ ਤੇ ਛੋਟੇ ਕਾਫ਼ੀ ਕਿਸਾਨਾਂ ਦੀ ਮਦਦ ਕਰਨ ਵਿੱਚ ਸੀ ਜੋ ਕਿ ਇਸ ਤੋਂ ਪਹਿਲਾਂ ਬਿਲਕੁਲ ਹੀ ਕੌਮਾਂਤਰੀ ਮੰਡੀ 'ਤੇ ਨਿਰਭਰ ਕਰਦੇ ਸਨ।

ਭਾਰਤੀ ਕੌਫ਼ੀ ਬੋਰਡ ਦੇ ਸਾਬਕਾ ਚੇਅਰਮੈਨ ਡਾ਼ ਐੱਸ ਐੱਮ ਕੇਵਰੱਪਾ ਨੇ ਦੱਸਿਆ, "ਭਾਰਤ ਵਿੱਚ ਕਾਫ਼ੀ ਦੀ ਖੱਪਤ ਵਧਾਉਣ ਦਾ ਸਿਹਰਾ ਉਨ੍ਹਾਂ ਨੂੰ ਹੀ ਜਾਂਦਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਦਿਨਾਂ ਵਿੱਚ ਅਸੀਂ ਪੂਰੀ ਤਰ੍ਹਾਂ ਨਿਰਿਆਤ 'ਤੇ ਨਿਰਭਰ ਸੀ।"

ਆਪਣਾ ਨੁਕਤਾ ਹੋਰ ਸਪਸ਼ਟ ਕਰਨ ਲਈ ਉਨ੍ਹਾਂ ਕਿਹਾ, "ਪਿਛਲੇ ਸਾਲਾਂ ਦੌਰਾਨ ਭਾਰਤ ਵਿੱਚ ਕਾਫ਼ੀ ਦੀ ਖੱਪਤ ਹਰ ਸਾਲ ਦੋ ਫੀਸਦੀ ਵਧਦੀ ਰਹੀ ਹੈ। ਤੇ ਇਸ ਦਾ ਸਹਿਰਾ ਅਸੀਂ ਸਿਧਾਰਥ ਨਹੀਂ ਦੇ ਸਕਦੇ ਹਾਂ।"

Image copyright Getty Images

ਸਿਧਾਰਥ ਚਿਕਮੰਗਲੂਰੂ ਦੇ ਇੱਕ ਕੌਫ਼ੀ ਦੀ ਖੇਤੀ ਕਰਨ ਵਾਲੇ ਪਰਿਵਾਰ ਨਾਲ ਸੰਬੰਧ ਰਖਦੇ ਸਨ। ਆਪਣੀ ਪੜ੍ਹਾਈ ਪੂਰੀ ਕਰਕੇ ਉਹ ਕਰਨਾਟਕ ਦੇ ਹੋਰ ਨੌਜਵਾਨਾਂ ਵਾਂਗ ਮੁੰਬਈ ਚਲੇ ਗਏ। ਜਿੱਥੇ ਉਨ੍ਹਾਂ ਨੇ ਇੱਕ ਇਨਵੈਸਟਮੈਂਟ ਕੰਪਨੀ ਵਿੱਚ ਕੰਮ ਕੀਤਾ। ਬੈਂਗਲੂਰੂ ਵਾਪਸ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਕੰਪਨੀ ਸਿਵਾਨ ਸਿਕਿਊਰਿਟੀਜ਼ ਕਾਇਮ ਕਰ ਲਈ।

ਸਾਲ 1996 ਵਿੱਚ ਸਿਧਾਰਥ ਨੇ ਬੈਂਗਲੂਰੂ ਦੀ ਮਸ਼ਹੂਰ ਬਰਿਗੇਡ ਸਟਰੀਰਟ ਤੇ ਪਹਿਲਾ ਕੈਫ਼ੇ ਕੌਫ਼ੀ ਡੇ ਖੋਲ੍ਹਿਆ। ਉਸ ਸਮੇਂ ਬੈਂਗਲੂਰੂ ਸੂਚਨਾ ਤਕਨੀਕੀ ਦੇ ਧੁਰੇ ਵਜੋਂ ਵਿਕਸਿਤ ਹੋ ਰਿਹਾ ਸੀ ਪਰ ਹੁਣ ਵਾਂਗ ਸਾਰਿਆਂ ਕੋਲ ਮੁਫ਼ਤ ਇੰਟਰਨੈਟ ਦੀ ਸਹੂਲਤ ਨਹੀਂ ਸੀ।

ਇਹ ਵੀ ਪੜ੍ਹੋ:

ਲੇਖਕ ਸਮੇਤ ਬਹੁਤ ਸਾਰੇ ਲੋਕਾਂ ਲਈ ਇੰਟਰਨੈਟ ਤੇ ਗੱਲਬਾਤ ਕਰਦਿਆਂ ਕੈਪੇਚੀਨੋ ਦੀਆਂ ਚੁਸਕੀਆਂ ਇੱਕ ਬਹੁਤ ਨਵੀਨ ਅਨੁਭਵ ਸੀ। ਬਰਿਗੇਡ ਰੋਡ ਤੋਂ ਬਾਅਦ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਵੀ ਕੈਫੇ ਕੌਫ਼ੀ ਡੇ ਖੁੱਲ੍ਹ ਗਏ। ਸਾਲ 2001 ਵਿੱਚ ਸਿਧਾਰਥ ਦੇ ਨਾਲ ਉਨ੍ਹਾਂ ਦੇ ਪੁਰਾਣੇ ਕਾਰੋਬਾਰੀ ਸਹਿਯੋਗੀ ਨਰੇਸ਼ ਮਲਹੋਤਰਾ ਵੀ ਆ ਮਿਲੇ।

ਸ਼ਰਮਾਊ ਸੁਭਾਅ ਦੇ ਸਿਧਾਰਥ ਨੇ ਇੱਕ ਵਾਰ ਮੈਨੂੰ ਦੱਸਿਆ ਸੀ, "ਮਲਹੋਤਰਾ ਚਾਹੁੰਦੇ ਹਨ ਕਿ ਅੰਮ੍ਰਿਤਸਰ ਵਿੱਚ ਬੈਠਾ ਵਿਅਕਤੀ ਵੀ ਸਵੇਰ ਦੇ ਨਾਸ਼ਤੇ ਵਿੱਚ ਚਾਹ ਦੀ ਥਾਂ ਕੌਫ਼ੀ ਪੀਵੇ।"

Image copyright Getty Images
ਫੋਟੋ ਕੈਪਸ਼ਨ ਸਿਥਾਰਥ ਨੇ ਕੈਫ਼ੇ ਕੌਫ਼ੀ ਡੇ ਬੁਨਿਆਦੀ ਤੌਰ 'ਤੇ ਸਾਟਰ ਬਕਸ ਨੂੰ ਟਾਕਰਾ ਦੇਣ ਲਈ ਸ਼ੁਰੂ ਕੀਤਾ ਸੀ।

ਅੱਜ ਸੀਸੀਡੀ ਸਮਾਜ ਦੇ ਹਰ ਵਰਗ ਲਈ ਮਿਲਣ-ਗਿਲਣ ਦੀ ਆਮ ਥਾਂ ਬਣ ਗਈ ਹੈ। ਇੱਥੇ ਨੌਜਵਾਨਾਂ ਤੋ ਲੈ ਕੇ ਵੱਡੇ ਪੇਸ਼ੇਵਰ ਲੋਕ ਵੀ ਆ ਕੇ ਬੈਠਦੇ ਹਨ ਤੇ ਕਾਫ਼ੀ ਦੀਆਂ ਚੁਸਕੀਆਂ ਲੈਂਦੇ ਹੋਏ ਆਪਸੀ ਵਿਚਾਰਾਂ ਕਰਦੇ ਹਨ। ਪਰਿਵਾਰ ਇੱਥੇ ਬੈਠ ਕੇ ਆਪਣੇ ਧੀਆਂ-ਪੁੱਤਾਂ ਦੇ ਰਿਸ਼ਤਿਆਂ ਦੀਆਂ ਗੱਲਾਂ ਕਰਦੇ ਹਨ। ਦੇਸ਼ ਭਰ ਵਿੱਚ ਇਸ ਦੀਆਂ 1700 ਬਰਾਂਚਾਂ ਹਨ।

ਡਾ਼ ਕੇਵਰਅੱਪਾ ਨੇ ਦੱਸਿਆ ਕਿ,"ਸਿਧਾਰਥ ਵਧੀਆ ਇਨਸਾਨ ਸਨ ਪਰ ਕੈਫ਼ੇ ਕੌਫ਼ੀ ਡੇ ਦੇ ਕਈ ਆਊਟਲੈਟ ਖੋਲ੍ਹਣ ਸਮੇਂ ਉਨ੍ਹਾਂ ਨੇ ਨਫ਼ੇ-ਨੁਕਸਾਨ ਦੀ ਵਿਚਾਰ ਨਹੀਂ ਕੀਤੀ।" ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਈ ਆਊਟਲੈਟ ਪੇਂਡੂ ਇਲਾਕਿਆਂ ਵਿੱਚ ਵੀ ਦੇਖੇ ਸਨ।

ਮਾਰਚ 2019 ਸੀਸੀਡੀ ਨੇ 1, 814 ਕਰੋੜ ਦਾ ਰੈਵਨਿਊ ਦੱਸਿਆ ਸੀ। ਸਾਲ 2017 ਵਿੱਚ ਆਮਦਨ ਕਰ ਵਿਭਾਗ ਨੇ ਸਿਧਾਰਥ ਦੇ ਦਫ਼ਤਰਾਂ 'ਤੇ ਛਾਪੇ ਵੀ ਮਾਰੇ ਸਨ।

ਸਿਧਾਰਥ ਸਾਬਕਾ ਵਿਦੇਸ਼ ਮੰਤਰੀ ਐੱਸਐੱਮ ਕ੍ਰਿਸ਼ਨਾ ਦੇ ਜਵਾਈ ਹਨ।

ਕੌਫ਼ੀ ਗਰੋਅਰ ਕੋਪੋਰੇਟਿਵ ਮਾਰਕਿਟਿੰਗ ਸੋਸਾਈਟੀ ਦੇ ਪ੍ਰੈਜ਼ੀਡੈਂਟ, ਦੇਵੀਸ਼ੀਸ਼ ਦਾ ਸਵਾਲ ਇਹ ਹੈ ਕਿ, "ਕੌਫ਼ੀ ਕਿਸਾਨਾਂ ਲਈ ਐਨਾ ਕੁਝ ਕਰਨ ਤੋਂ ਬਾਅਦ ਵੀ ਕੋਈ ਨਿਰਾਸ਼ ਕਿਵੇਂ ਹੋ ਸਕਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ