ਉਨਾਓ ਰੇਪ ਕੇਸ ਦੀ ਪੀੜਤਾ ਨੇ ਹਮਲੇ ਦੇ ਖਦਸ਼ੇ ਬਾਰੇ ਚੀਫ ਜਸਟਿਸ ਨੂੰ ਲਿਖੀ ਸੀ ਚਿੱਠੀ - 5 ਅਹਿਮ ਖ਼ਬਰਾਂ

ਸੰਕੇਤਿਕ ਤਸਵੀਰ Image copyright Getty Images
ਫੋਟੋ ਕੈਪਸ਼ਨ ਸੰਕੇਤਿਕ ਤਸਵੀਰ

ਉਨਾਓ ਰੇਪ ਪੀੜਤਾ ਨੇ ਸੜਕ ਹਾਦਸੇ ਤੋਂ ਪਹਿਲਾਂ ਚੀਫ ਜਸਟਿਸ ਆਫ ਇੰਡੀਆ ਰੰਜਨ ਗਗੋਈ ਨੂੰ ਚਿੱਠੀ ਲਿਖੀ ਸੀ ਕਿ ਪੀੜਤਾ ਅਤੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਖ਼ਤਰੇ 'ਚ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਇਹ ਚਿੱਠੀ 12 ਜੁਲਾਈ ਨੂੰ ਲਿਖੀ ਗਈ ਸੀ।

ਸੁਪਰੀਮ ਕੋਰਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਚੀਫ ਜਸਟਿਸ ਰੰਜਨ ਗਗੋਈ ਦੇ ਨਾਂ ਹੇਠ ਹਿੰਦੀ ਵਿੱਚ ਲਿਖੀ ਚਿੱਠੀ ਮਿਲੀ ਸੀ ਅਤੇ ਚੀਫ ਜਸਟਿਸ ਨੇ ਮੁੱਖ ਸਕੱਤਰ ਨੂੰ ਅਗਲੇਰੀ ਕਾਰਵਾਈ ਲਈ ਇਸ 'ਤੇ ਚਿੱਠੀ 'ਤੇ ਵਿਚਾਰ ਕਰਨ ਲਈ ਕਿਹਾ ਹੈ।

ਪ੍ਰਿਥਵੀ ਸ਼ਾਅ ਡੋਪਿੰਗ ਕਰਕੇ 8 ਮਹੀਨਿਆਂ ਲਈ ਬਰਖ਼ਾਸਤ

ਕ੍ਰਿਕਟਰ ਪ੍ਰਿਥਵੀ ਸ਼ਾਅ ਨੂੰ ਡੋਪਿੰਗ ਦੇ ਇੱਕ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ 8 ਮਹੀਨਿਆਂ ਲਈ ਬਰਖ਼ਾਸਤ ਕਰ ਦਿੱਤਾ ਗਿਆ ਹੈ।

ਪ੍ਰਿਥਵੀ ਸ਼ਾਅ ਦੇ ਨਾਲ ਦੋ ਹੋਰ ਖਿਡਾਰੀਆਂ ਨੂੰ ਵੀ ਸਸਪੈਂਡ ਕੀਤਾ ਗਿਆ ਹੈ।

ਇਹ ਵੀ ਪੜ੍ਹੋ-

Image copyright Getty Images
ਫੋਟੋ ਕੈਪਸ਼ਨ ਪ੍ਰਿਥਵੀ ਸ਼ਾਅ 8 ਮਹੀਨਿਆਂ ਲਈ ਬਰਖ਼ਾਸਤ

ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਯਾਨਿ ਬੀਸੀਸੀਆਈ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪ੍ਰਿਥਵੀ ਸ਼ਾਅ ਨੇ ਅਣਜਾਣੇ ਵਿੱਚ ਇੱਕ ਪਾਬੰਦੀਸ਼ੁਦਾ ਦਵਾਈ ਦਾ ਖਾ ਲਈ ਜਿਸ ਦਾ ਤੱਤ ਸਾਧਾਰਨ ਕਫ ਸਿਰਪ (ਖਾਂਸੀ ਦੀ ਦਵਾਈ) ਵਿੱਚ ਮੌਜੂਦ ਹੁੰਦਾ ਹੈ।

ਬੀਸੀਸੀਆਈ ਨੇ ਬਿਆਨ ਵਿੱਚ ਕਿਹਾ ਹੈ, "ਸ਼ਾਅ ਨੇ 22 ਫਰਵਰੀ 2019 ਨੂੰ ਇੰਦੌਰ 'ਚ ਸਈਦ ਮੁਸ਼ਤਾਕ ਅਲੀ ਟਰਾਫੀ ਦੇ ਇੱਕ ਮੈਚ ਦੌਰਾਨ ਐਂਟੀ ਡੋਪਿੰਗ ਜਾਂਚ ਤਹਿਤ ਆਪਣੇ ਪਿਸ਼ਾਬ ਦਾ ਨਮੂਨਾ ਦਿੱਤਾ ਸੀ। ਜਾਂਚ ਵਿੱਚ ਉਸ 'ਚ ਟਰਬੂਲਾਈਨ ਮਿਲਿਆ ਜੋ ਵਾਡਾ ਦੇ ਪਾਬੰਦੀਸ਼ੁਦਾ ਪਦਾਰਥਾਂ ਦੀ ਸੂਚੀ 'ਚ ਸ਼ਾਮਿਲ ਹੈ।"

Netflix ਦੇ 199 ਰੁਪਏ ਵਾਲੇ ਪਲਾਨ ਪਿੱਛੇ ਮਜਬੂਰੀ ਕੀ ਹੈ

ਨੈਟਫਲਿਕਸ ਨੇ ਭਾਰਤ ਵਿੱਚ ਆਪਣਾ ਸਭ ਤੋਂ ਸਸਤਾ ਮੋਬਾਈਲ ਸਬਸਕ੍ਰਿਪਸ਼ਨ ਪਲਾਨ ਲਾਂਚ ਕੀਤਾ ਹੈ। ਕੀਮਤ ਹੈ 199 ਰੁਪਏ ਮਹੀਨਾ।

ਕੈਲੀਫੋਰਨੀਆ ਦੀ ਇਸ ਕੰਪਨੀ ਦੀ ਭਾਰਤ ਵਿੱਚ ਦਿਲਚਸਪੀ ਪਿਛਲੇ ਹਫ਼ਤੇ ਉਸ ਵੇਲੇ ਸਾਹਮਣੇ ਆਈ, ਜਦੋਂ ਉਨ੍ਹਾਂ ਨੇ ਆਪਣੇ 126,000 ਅਮਰੀਕੀ ਗਾਹਕ ਗੁਆ ਲਏ ਸਨ।

Image copyright Getty Images
ਫੋਟੋ ਕੈਪਸ਼ਨ ਜਿਵੇਂ ਹੀ ਨੈਟਫਲਿਕਸ ਦੇ ਸ਼ੇਅਰਾਂ ਦੇ ਰੇਟ ਡਿੱਗੇ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਮੋਬਾਇਲ 'ਤੇ ਵੇਖਿਆ ਜਾਣ ਵਾਲਾ ਪਲਾਨ ਭਾਰਤ ਲਈ ਐਲਾਨਿਆ

ਜਿਵੇਂ ਹੀ ਨੈਟਫਲਿਕਸ ਦੇ ਸ਼ੇਅਰਾਂ ਦੇ ਰੇਟ ਡਿੱਗੇ, ਉਸੇ ਵੇਲੇ ਕੰਪਨੀ ਨੇ ਆਪਣਾ ਸਭ ਤੋਂ ਸਸਤਾ, ਸਿਰਫ਼ ਮੋਬਾਇਲ 'ਤੇ ਵੇਖਿਆ ਜਾਣ ਵਾਲਾ ਪਲਾਨ ਭਾਰਤ ਲਈ ਐਲਾਨਿਆ।

199 ਰੁਪਏ ਪ੍ਰਤੀ ਮਹੀਨੇ ਦਾ ਇਹ ਪਲਾਨ ਦੇਸ ਵਿੱਚ ਆਪਣੀ ਥਾਂ ਬਣਾਉਣ ਲਈ ਤਿਆਰ ਹੈ। ਕੰਪਨੀ ਦੇ ਚੀਫ ਐਗਜ਼ੈਕੇਟਿਵ ਰੀਡ ਹੈਸਟਿੰਗ ਅਨੁਸਾਰ ਇਹ ਸਭ ਕੰਪਨੀ ਦੇ ਲਈ 'ਨੈਕਸਟ 100 ਮੀਲੀਅਨ' ਗਾਹਕ ਲੈ ਕੇ ਆ ਸਕਦਾ ਹੈ।

ਬੀਬੀਸੀ ਦੇ ਜੋਈ ਮਿਲਰ ਨੇ ਪਤਾ ਲਗਾਇਆ, ਕੀ ਭਾਰਤ ਕੰਪਨੀ ਦੀਆਂ ਆਰਥਿਕ ਔਂਕੜਾਂ ਨੂੰ ਦੂਰ ਕਰ ਸਕਦਾ ਹੈ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ-

ਕੁਲਦੀਪ ਸੇਂਗਰ ਨੂੰ ਕਿਉਂ ਨਹੀਂ ਹਟਾ ਰਹੀ ਭਾਜਪਾ?

ਠੀਕ 15 ਮਹੀਨੇ ਬਾਅਦ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਦੇ ਵਿਧਾਇਕ ਕੁਲਦੀਪ ਸੇਂਗਰ ਕਾਰਨ ਸਨਸਨੀ ਮਚੀ ਹੋਈ ਹੈ।

Image copyright FACEBOOK/IKULDEEPSENGAR

ਰਾਇਬਰੇਲੀ 'ਚ 28 ਜੁਲਾਈ ਨੂੰ ਕੁਲਦੀਪ ਸੈਂਗਰ 'ਤੇ ਰੇਪ ਦਾ ਇਲਜ਼ਾਮ ਲਗਾਉਣ ਵਾਲੀ ਪੀੜਤਾ ਦੀ ਕਾਰ ਨੂੰ ਇੱਕ ਟਰੱਕ ਨੇ ਟੱਕਰ ਮਾਰੀ ਜਿਸ ਵਿੱਚ ਪੀੜਤਾ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ ਅਤੇ ਪੀੜਤਾ ਤੇ ਉਸ ਦੇ ਵਕੀਲ ਫਿਲਹਾਲ ਲਾਈਫ ਸਪੋਰਟ ਸਿਸਟਮ 'ਤੇ ਹਨ।

ਇਸ ਮਾਮਲੇ 'ਤੇ ਵਿਰੋਧੀ ਪਾਰਟੀਆਂ ਸੜਕ ਤੋਂ ਲੈ ਕੇ ਸੰਸਦ ਤੱਕ ਸਵਾਲ ਚੁੱਕ ਰਹੀਆਂ ਹਨ।

ਸਭ ਤੋਂ ਵੱਡਾ ਸਵਾਲ ਤਾਂ ਹਾਦਸੇ ਤੋਂ ਬਾਅਦ ਹੀ ਚੁੱਕਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਪੀੜਤਾ ਦੇ ਨਾਲ ਮੌਜੂਦ ਸੁਰੱਖਿਆ ਕਰਮੀ ਉਸ ਦਿਨ ਕਿੱਥੇ ਗਾਇਬ ਸਨ।

ਇਸ ਸਵਾਲ ਦਾ ਕੋਈ ਠੋਸ ਜਵਾਬ ਨਾ ਮਿਲਣ ਤੋਂ ਬਾਅਦ ਅਤੇ ਹਾਦਸੇ ਤੋਂ ਬਾਅਦ ਯੂਪੀ ਪੁਲਿਸ ਦੇ ਮੁਖੀ ਓਮ ਪ੍ਰਕਾਸ਼ ਸਿੰਘ ਜਦੋਂ ਮੀਡੀਆ ਸਾਹਮਣੇ ਆਉਂਦੇ ਹਨ ਤਾਂ ਕਹਿੰਦੇ ਹਨ ਕਿ ਪਹਿਲੀ ਨਜ਼ਰ 'ਚ ਮਾਮਲਾ ਓਵਰ ਸਪੀਡ ਦਾ ਲਗਦਾ ਹੈ।

ਖ਼ਾਸ ਗੱਲ ਤਾਂ ਇਹ ਹੈ ਕਿ ਕੁਲਦੀਪ ਸੇਂਗਰ ਅਜੇ ਤੱਕ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਹਨ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਉੱਤਰ ਕੋਰੀਆ ਨੇ ਦਾਗ਼ੀਆਂ ਦੋ ਮਿਜ਼ਾਇਲਾਂ

ਦੱਖਣੀ ਕੋਰੀਆ ਦੀ ਫੌਜ ਮੁਤਾਬਕ ਉੱਤਰੀ ਕੋਰੀਆ ਨੇ ਆਪਣੇ ਪੂਰਬੀ ਤੱਟ ਵੱਲ ਦੋ ਘੱਟ ਰੇਂਜ ਵਾਲੀਆਂ ਮਿਜ਼ਾਇਲਾਂ ਦਾਗ਼ੀਆਂ ਹਨ ਅਤੇ ਇਹ ਉਸ ਦਾ ਹਫ਼ਤੇ 'ਚ ਦੂਜਾ ਲਾਂਚ ਹੈ।

Image copyright KCNA
ਫੋਟੋ ਕੈਪਸ਼ਨ ਉੱਤਰੀ ਕੋਰੀਆ ਵਿੱਚ ਮਿਜ਼ਾਇਲ ਲਾਂਚ ਹੁੰਦੀ ਹੋਈ (ਸੰਕੇਤਕ ਰਿਪੋਰਟ)

ਦੋਵੇਂ ਮਿਜ਼ਾਇਲਾਂ ਬੁੱਧਵਾਰ ਨੂੰ ਸਵੇਰੇ ਵੌਨਸਨ ਇਲਾਕੇ ਤੋਂ ਲਾਂਚ ਕੀਤੀਆਂ ਗਈਆਂ ਹਨ।

ਪਿਛਲੇ ਹਫ਼ਤੇ ਲਾਂਚ ਕੀਤੀਆਂ ਜਾਣ ਵਾਲੀਆਂ ਮਿਜ਼ਾਇਲਾਂ ਜੂਨ ਵਿੱਚ ਹੋਈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਦੀ ਮੁਲਾਕਾਤ ਤੋਂ ਪਹਿਲੀ ਅਜਿਹੀ ਕਾਰਵਾਈ ਸੀ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)