ਕਸ਼ਮੀਰ 'ਚ ਤਣਾਅ: ਮੋਦੀ ਸਰਕਾਰ ਨੇ ਆਰਟੀਕਲ 370 ਖ਼ਤਮ ਕੀਤਾ, ਜੰਮੂ ਵਿੱਚ ਲੱਗਿਆ ਕਰਫਿਊ, ਉਮਰ ਅਬਦੁੱਲਾ, ਮਹਿਬੂਬਾ ਮੁਫ਼ਤੀ, ਸੱਜਾਦ ਲੋਨ ਨਜ਼ਰਬੰਦ

ਸੱਜਾਦ ਲੋਨ, ਮਹਿਬੂਬਾ ਮੁਫ਼ਤੀ ਅਤੇ ਉਮਰ ਅਬਦੁੱਲਾ Image copyright Getty Images/TWITTER
ਫੋਟੋ ਕੈਪਸ਼ਨ ਸੱਜਾਦ ਲੋਨ, ਮਹਿਬੂਬਾ ਮੁਫ਼ਤੀ ਅਤੇ ਉਮਰ ਅਬਦੁੱਲਾ ਆਪਣੇ ਘਰਾਂ ਵਿੱਚ ਨਜ਼ਰਬੰਦ

ਰਾਜਸਭਾ ਵਿੱਚ ਵੱਡੇ ਹੰਗਾਮੇ ਵਿਚਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਰਟੀਕਲ 370 ਦੇ ਤਹਿਤ ਸੰਵਿਧਾਨ ਵਿੱਚ ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਅਧਿਕਾਰ ਖ਼ਤਮ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ।

ਆਰਟੀਕਲ 370 ਨਾਲ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਹਾਸਿਲ ਹੋਇਆ ਸੀ।

ਇਸ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿੱਚ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਆਵਾਸ 'ਤੇ ਕੈਬਨਿਟ ਬੈਠਕ ਹੋਈ ਸੀ।

ਅਮਿਤ ਸ਼ਾਹ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਦਾ ਫਿਰ ਤੋਂ ਪੁਨਰਗਠਨ ਕੀਤਾ ਜਾਵੇਗਾ ਜਿਸ ਲਈ ਇੱਕ ਬਿੱਲ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ-

ਇਸ ਮੁਤਾਬਕ, ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਨੂੰ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਜਾਵੇਗਾ ਅਤੇ ਦੂਜਾ ਹੋਵੇਗਾ ਲੱਦਾਖ਼।

ਭਾਰਤ ਨੇ ਖ਼ਤਰਨਾਕ ਖੇਡ ਖੇਡਿਆ: ਪਾਕ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੁਨੀਆ ਟੀਵੀ ਨੂੰ ਇੰਟਰਵੀਊ ਦਿੰਦਿਆਂ ਆਪਣੀ ਪ੍ਰਤਿਕਿਰਿਆ ਜ਼ਾਹਿਰ ਕਰਦਿਆਂ ਕੀਤੀ।

ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਇਹ ਬੇਹੱਦ ਖ਼ਤਰਾਨਾਕ ਖੇਡ ਖੇਡਿਆ ਹੈ ਜਿਸ ਦੇ ਸਿੱਟੇ ਬਹੁਤ ਭਿਆਨਕ ਨਿਕਲ ਸਕਦੇ ਹਨ ਪਰ ਭਾਰਤ ਦੇ ਇਸ ਕਦਮ ਨੇ ਇਸ ਮਸਲੇ ਨੂੰ ਪਹਿਲਾਂ ਨਾਲੋਂ ਗੁੰਝਲਦਾਰ ਬਣਾ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਹੈ, "ਅਸੀਂ ਆਪਣੇ ਕਸ਼ਮੀਰੀ ਭਰਾਵਾਂ ਨਾਲ ਹਾਂ, ਉਨ੍ਹਾਂ ਨੂੰ ਕਦੇ ਇਕੱਲਿਆਂ ਨਹੀਂ ਛੱਡਾਂਗੇ। ਅਸੀਂ ਸਿਆਸੀ ਤੇ ਕੂਟਨੀਤੀ ਤੌਰ 'ਤੇ ਕਸ਼ਮੀਰੀਆਂ ਦਾ ਸਮਰਥਨ ਕਰਦੇ ਰਹਾਂਗੇ। ਮੈਂ ਕੌਮਾਂਤਰੀ ਮੁਸਲਮਾਨ ਭਾਈਚਾਰੇ ਨੂੰ ਇਕਜੁੱਟ ਹੋ ਕੇ ਭਾਰਤ ਦੇ ਇਸ ਕਦਮ ਦੀ ਨਿੰਦਾ ਕਰਨ ਨੂੰ ਕਹਿੰਦਾ ਹਾਂ।"

ਕੌਣ ਕੀ ਕਹਿ ਰਿਹਾ

ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਟਵੀਟ ਕਰਦਿਆ ਕਿਹਾ ਕਿ ਇਹ ਭਾਰਤੀ ਲੋਕਤੰਤਰ ਦਾ ਸਭ ਤੋਂ ਕਾਲਾ ਦਿਨ ਹੋਵੇਗਾ।

ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਨੂੰ ਇੱਕ ਇਤਿਹਸਿਕ ਫੈਸਲਾ ਦੱਸਿਆ।

ਸਾਬਕਾ ਵਿੱਤ ਮੰਤਰੀ ਜੇਤਲੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਤਿਹਾਸ ਵਿੱਚ ਹੋਈ ਇੱਕ ਵੱਡੀ ਗਲਤੀ ਨੂੰ ਸੁਧਾਰ ਦਿੱਤਾ ਹੈ।

ਮਹਿਬੂਬਾ ਮੁਫ਼ਤੀ, ਉਮਰ ਅਬਦੁੱਲਾ ਨਜ਼ਰਬੰਦ

ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਵਿੱਚ ਸੋਮਵਾਰ ਨੂੰ ਅੱਧੀ ਰਾਤ ਤੋਂ ਘਟਨਾਕ੍ਰਮ ਤੇਜ਼ੀ ਨਾਲ ਬਦਲਿਆ।

ਸ੍ਰੀਨਗਰ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਅਤੇ ਜੰਮੂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ।

ਨੈਸ਼ਨ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ, ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਅਤੇ ਜੰਮੂ-ਕਸ਼ਮੀਰ ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸੱਜਾਦ ਲੋਨ ਨੂੰ ਉਨ੍ਹਾਂ ਦੇ ਘਰਾਂ 'ਚ ਨਜ਼ਰਬੰਦ ਕੀਤਾ ਗਿਆ ਹੈ।

ਸ੍ਰੀਨਗਰ 'ਚ ਮੌਜੂਦ ਪੱਤਰਕਾਰ ਮਾਜਿਦ ਜਹਾਂਗੀਰ ਨੇ ਇਨ੍ਹਾਂ ਨੇਤਾਵਾਂ ਦੇ ਨਜ਼ਰਬੰਦ ਹੋਣ ਦੀ ਪੁਸ਼ਟੀ ਕੀਤੀ ਹੈ।

ਇਸ ਆਦੇਸ਼ ਦੇ ਤਹਿਤ ਲੋਕਾਂ ਦੀ ਕਿਸੇ ਤਰ੍ਹਾਂ ਦੀ ਆਵਾਜਾਈ ਨਹੀਂ ਹੋ ਸਕੇਗੀ ਅਤੇ ਸਾਰੀਆਂ ਸਿੱਖਿਅਕ ਸੰਸਥਾਵਾਂ ਵੀ ਬੰਦ ਰਹਿਣਗੀਆਂ।

ਇਸ ਵਿਚਾਲੇ ਸ੍ਰੀਨਗਰ ਸਣੇ ਪੂਰੀ ਕਸ਼ਮੀਰ ਘਾਟੀ 'ਚ ਮੋਬਾਈਲ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।

ਇਸ ਤੋਂ ਪਹਿਲਾਂ ਉਮਰ ਅਬਦੁੱਲਾ ਨੇ ਇੱਕ ਟਵੀਟ ਕਰਕੇ ਸ਼ੱਕ ਜ਼ਾਹਿਰ ਕੀਤਾ ਸੀ ਕਿ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਜਾ ਸਕਦਾ ਹੈ।

ਉਮਰ ਅਬਦੁੱਲਾ ਨੇ ਆਪਣੇ ਟਵੀਟ 'ਚ ਲਿਖਿਆ ਕਿ ਉਨ੍ਹਾਂ ਨੂੰ ਅਤੇ ਹੋਰਨਾਂ ਨੇਤਾਵਾਂ ਨੂੰ ਨਜ਼ਰਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਦੀ ਸੱਚਾਈ ਪਤਾ ਕਰਨ ਦਾ ਕੋਈ ਤਰੀਕਾ ਨਹੀਂ ਹੈ।

ਉਮਰ ਅਬਦੁੱਲਾ ਦੇ ਟਵੀਟ ਦੇ ਜਵਾਬ 'ਚ ਕਾਂਗਰਸ ਦੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਟਵੀਟ ਕਰ ਕੇ ਉਨ੍ਹਾਂ ਦਾ ਸਮਰਥਨ ਕੀਤਾ ਹੈ।

ਸ਼ਸ਼ੀ ਥਰੂਰ ਨੇ ਲਿਖਿਆ ਹੈ, "ਉਮਰ ਅਬਦੁੱਲਾ ਤੁਸੀਂ ਇਕੱਲੇ ਨਹੀਂ ਹੋ। ਹਰ ਲੋਕਤਾਂਤਰਿਕ ਭਾਰਤੀ ਕਸ਼ਮੀਰ 'ਚ ਮੁੱਖਧਾਰਾ ਦੇ ਨੇਤਾਵਾਂ ਨਾਲ ਖੜ੍ਹਾ ਹੋਵੇਗਾ। ਸੰਸਦ ਦਾ ਸੈਸ਼ਨ ਚੱਲ ਰਿਹਾ ਹੈ ਅਤੇ ਸਾਡੀ ਆਵਾਜ਼ ਨੂੰ ਖਾਮੋਸ਼ ਨਹੀਂ ਕੀਤਾ ਜਾ ਸਕਦਾ।"

ਉੱਥੇ ਹੀ ਪੀਡੀਪੀ ਨੇਤਾ ਮਹਿਬੂਬਾ ਮੁਫ਼ਤੀ ਨੇ ਵੀ ਟਵੀਟ ਕਰਕੇ ਕਿਹਾ ਹੈ ਕਿ ਕਸ਼ਮੀਰ ਲਈ ਇਕਜੁੱਟ ਰਹਾਂਗੇ।

ਮਹਿਬੂਬਾ ਮੁਫ਼ਤੀ ਨੇ ਆਪਣੇ ਟਵੀਟ 'ਚ ਕਿਹਾ ਹੈ ਕਿ 'ਹਾਲਾਤ ਮੁਸ਼ਕਿਲ ਹਨ ਪਰ ਕੋਈ ਸਾਡੀ ਵੱਚਨਬਧਤਾ ਨੂੰ ਤੋੜ ਨਹੀਂ ਸਕੇਗਾ'।

ਕਸ਼ਮੀਰ ਘਾਟੀ ਦੇ ਮੌਜੂਦਾ ਮਾਹੌਲ 'ਤੇ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟ੍ਰੀਜ਼ (ਓਆਈਸੀ) ਨੇ ਵੀ ਚਿੰਤਾ ਜਤਾਈ ਹੈ।

ਓਆਈਸੀ ਨੇ ਆਪਣੇ ਟਵੀਟ 'ਚ ਕਿਹਾ ਹੈ, "ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚ ਖ਼ਰਾਬ ਹੁੰਦੇ ਹਾਲਾਤ, ਵਧੇਰੇ ਸੁਰੱਖਿਆ ਬਲਾਂ ਦੀ ਤਾਇਨਾਤੀ ਅਤੇ ਪਾਬੰਦੀਸ਼ੁਦਾ ਕਲਸਟਰ ਬੰਬਾਂ ਦੀ ਵਰਤੋਂ ਦੀਆਂ ਖ਼ਬਰਾਂ ਨੇ ਚਿੰਤਾ 'ਚ ਪਾ ਦਿੱਤਾ ਹੈ।"

Image copyright Getty Images
ਫੋਟੋ ਕੈਪਸ਼ਨ (ਸੰਕੇਤਕ ਤਸਵੀਰ)

ਸਰਬਦਲੀ ਬੈਠਕ

ਆਰਟੀਕਲ 35ਏ ਅਤੇ ਆਰਟੀਕਲ 370 ਨੂੰ ਖ਼ਤਮ ਕਰਨ ਦੀਆਂ ਅਟਕਲਾਂ ਅਤੇ ਉਸ ਤੋਂ ਪੈਦਾ ਹੋਏ ਸ਼ੱਕ ਵਿਚਾਲੇ ਜੰਮੂ-ਕਸ਼ਮੀਰ 'ਚ ਮੁੱਖਧਾਰਾ ਦੇ ਸਿਆਸੀ ਦਲਾਂ ਦੇ ਨੇਤਾਵਾਂ ਨੇ ਸ਼੍ਰੀਨਗਰ 'ਚ ਐਤਵਾਰ ਸ਼ਾਮ ਨੂੰ ਮੁਲਾਕਾਤ ਕਰਕੇ ਸੂਬੇ ਨੂੰ ਹਾਸਿਲ ਵਿਸ਼ੇਸ਼ ਦਰਜੇ ਨੂੰ ਬਚਾਉਣ ਲਈ ਆਪਣੀ ਵਚਨਬੱਧਤਾ ਜ਼ਾਹਿਰ ਕੀਤੀ।

ਸਮਾਚਾਰ ਏਜੰਸੀਆਂ ਮੁਤਾਬਕ ਕਸ਼ਮੀਰੀ ਦਲਾਂ ਦੀ ਸਰਬ ਦਲੀ ਬੈਠਕ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਖ਼ ਅਬਦੁੱਲਾ ਨੇ ਬੈਠਕ 'ਚ ਪਾਸ ਕੀਤੀ ਹੋਈ ਤਜਵੀਜ਼ ਨੂੰ ਪੜ੍ਹਦਿਆਂ ਹੋਇਆ ਕਿਹਾ, "ਸਰਬ ਸਹਿਮਤੀ ਨਾਲ ਇਹ ਤੈਅ ਹੋਇਆ ਹੈ ਕਿ ਸਾਰੇ ਦਲ ਜੰਮੂ-ਕਸ਼ਮੀਰ ਅਤੇ ਲੱਦਾਖ਼ ਦੀ ਖ਼ੁਦਮੁਖਤਿਆਰੀ ਤੇ ਵਿਸ਼ੇਸ਼ ਦਰਜੇ ਨੂੰ ਬਚਾਉਣ ਲਈ ਇੱਕਜੁੱਟ ਰਹਿਣਗੇ।"

Image copyright Getty Images

ਤਜਵੀਜ਼ 'ਚ ਕਿਹਾ ਗਿਆ ਹੈ ਕਿ ਆਰਟੀਕਲ 35ਏ, ਆਰਟੀਕਲ 370 ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਅਸੰਵੈਧਾਨਿਕ ਕਾਰਵਾਈ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ਼ ਦੇ ਲੋਕਾਂ ਪ੍ਰਤੀ ਹਮਲਾਵਰ ਰਵੱਈਆ ਮੰਨਿਆ ਜਾਵੇਗਾ।

ਇਸ ਸਰਬ ਦਲੀ ਬੈਠਕ 'ਚ ਮਹਿਬੂਬਾ ਮੁਫ਼ਤੀ, ਸੱਜਾਦ ਲੋਨ, ਉਮਰ ਅਬਦੁੱਲਾ ਅਤੇ ਹੋਰਨਾਂ ਦਲਾਂ ਦੇ ਨੇਤਾ ਮੌਜੂਦ ਸਨ।

ਇਹ ਬੈਠਕ ਅਜਿਹੇ ਸਮੇਂ ਹੋਈ ਹੈ ਜਦੋਂ ਘਾਟੀ ਵਿੱਚ ਕੱਟੜਪੰਥੀ ਹਮਲੇ ਦੇ ਸ਼ੱਕ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਅਲਰਟ ਤੋਂ ਬਾਅਦ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਅਫ਼ਰਾ-ਤਫ਼ਰੀ 'ਚ ਵਾਪਸੀ ਹੋ ਰਹੀ ਹੈ ਅਤੇ ਸਥਾਨਕ ਲੋਕ ਇਨ੍ਹਾਂ ਅਫ਼ਵਾਹਾਂ ਕਰਕੇ ਜ਼ਰੂਰੀ ਵਸਤਾਂ ਨੂੰ ਇਕੱਠਿਆਂ ਕਰ ਰਹੇ ਹਨ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ

ਕੋਰੋਨਾਵਾਇਰਸ: ਸੁਪਰੀਮ ਕੋਰਟ ਨੇ ਕਿਹਾ, ਕੋਰੋਨਾਵਾਇਰਸ ਦੇ ਟੈਸਟ ਮੁਫ਼ਤ ਹੋਣ, ਯੂਪੀ ਦੇ 15 ਜ਼ਿਲ੍ਹਿਆਂ ਦੇ ਅਤੇ ਦਿੱਲੀ ਦੇ 20 ਹੌਟਸਪੋਟ ਹੋਣਗੇ ਸੀਲ, ਪੰਜਾਬ 'ਚ ਲੌਕਡਾਊਨ ਬਾਰੇ ਕੈਪਟਨ ਦਾ ਸਪਸ਼ਟੀਕਰਨ

ਕੋਰੋਨਾਵਾਇਰਸ: ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਹੌਟਸਪੋਟ ਇਲਾਕੇ ਹੋਏ ਸੀਲ, ਜਾਣੋ ਕਦੋਂ ਬਣਦਾ ਹੈ ਕੋਈ ਇਲਾਕਾ ਹੋਟਸਪੌਟ

ਕੋਰੋਨਾਵਾਇਰਸ: ਲੌਕਡਾਊਨ ਕਦੋਂ ਅਤੇ ਕਿਵੇਂ ਖ਼ਤਮ ਹੋ ਸਕਦਾ ਹੈ

ਕੋਰੋਨਾਵਾਇਰਸ: ਕਿਸੇ ਮਰੀਜ਼ ਦਾ ICU ਵਿੱਚ ਜਾਣ ਦਾ ਕੀ ਮਤਲਬ ਹੁੰਦਾ ਹੈ?

ਕੋਰੋਨਾਵਾਇਰਸ: ਮੱਛਰ ਤੋਂ ਲਾਗ ਤੇ ਨਿੰਬੂ ਨਾਲ ਇਲਾਜ?

ਪੰਜਾਬ ਦੀ 81 ਸਾਲਾ ਔਰਤ ਨੇ ਕਿਵੇਂ ਦਿੱਤੀ ਕੋਰੋਨਾਵਾਇਰਸ ਨੂੰ ਮਾਤ

ਕੀ ਹੈ ਗ਼ੈਰ-ਪ੍ਰਮਾਣਿਤ 'ਕੋਰੋਨਾ ਦੀ ਦਵਾਈ' ਜਿਸ ਲਈ ਟਰੰਪ ਭਾਰਤ ਨੂੰ ਧਮਕਾ ਰਹੇ

ਕੋਰੋਨਾਵਾਇਰਸ: ਕੀ ਚੀਨ ਦੇ ਦਾਅਵਿਆਂ 'ਤੇ ਯਕੀਨ ਕੀਤਾ ਜਾ ਸਕਦਾ ਹੈ?

ਕੋਰੋਨਾਵਾਇਰਸ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਈਸੀਯੂ ਵਿੱਚ ਦੂਜੀ ਰਾਤ ਬਿਤਾਈ