ਧਾਰਾ 370: ਜੰਮੂ-ਕਸ਼ਮੀਰ ਤੋਂ ਸਾਡਾ ਮਤਲਬ ਪਾਕ-ਸ਼ਾਸਿਤ ਕਸ਼ਮੀਰ ਵੀ ਹੈ - ਅਮਿਤ ਸ਼ਾਹ

ਅਮਿਤ ਸ਼ਾਹ Image copyright EPA

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਕਿਹਾ ਹੈ ਕਿ ਉਹ ਜਦੋਂ ਵੀ ਜੰਮੂ-ਕਸ਼ਮੀਰ ਦੀ ਗੱਲ ਕਰਦੇ ਹਨ ਤਾਂ ਉਹ ਪਾਕਿਸਤਾਨ - ਸ਼ਾਸਿਤ ਕਸ਼ਮੀਰ ਦੀ ਵੀ ਗੱਲ ਕਰਦੇ ਹਨ।

ਉਨ੍ਹਾਂ ਕਿਹਾ, "ਜਦੋਂ ਮੈਂ ਕਸ਼ਮੀਰ ਦੀ ਗੱਲ ਕਰ ਰਿਹਾ ਹਾਂ ਤਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਵੀ ਗੱਲ ਕਰ ਰਿਹਾ ਹਾਂ। ਜੰਮੂ ਤੇ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ ਇਸ ਲਈ ਕੋਈ ਵੀ ਇਸ ਨੂੰ ਅਪਣਾਉਣ ਵਿੱਚ ਸਾਨੂੰ ਰੋਕ ਨਹੀਂ ਸਕਦਾ।"

ਲੋਕ ਸਭਾ ਵਿੱਚ ਇਸ ਵੇਲੇ ਧਾਰਾ 370 ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੇਸ਼ ਮਤੇ ਬਾਰੇ ਚਰਚਾ ਹੋ ਰਹੀ ਹੈ।

ਉਨ੍ਹਾਂ ਨੇ ਅਧੀਰ ਰੰਜਨ ਚੌਧਰੀ ਦੇ ਸਵਾਲ ’ਤੇ ਜਵਾਬ ਦਿੰਦਿਆਂ ਪੁੱਛਿਆ ਕਿ, ਕੀ ਤੁਸੀਂ ਪਾਕਿਸਤਾਨ ਵਾਲੇ ਕਸ਼ਮੀਰ ਨੂੰ ਆਪਣਾ ਨਹੀਂ ਮੰਨਦੇ ਹੋ? ਇਸ ਲਈ ਅਸੀਂ ਜਾਨ ਦੇ ਦੇਵਾਂਗੇ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦਾ ਅਕਸਾਈ ਚਿਨ ਵੀ ਹਿੱਸਾ ਹੋਵੇਗਾ। ਅਕਸਾਈ ਚਿਨ ਉਹ ਇਲਾਕਾ ਹੈ ਜਿਸ ’ਤੇ ਚੀਨ ਦਾ ਸ਼ਾਸਨ ਹੈ।

ਦਰਅਸਲ ਕਾਂਗਰਸ ਆਗੂ ਅਧੀਰ ਰੰਜਨ ਨੇ ਲੋਕ ਸਭਾ ਵਿੱਚ ਕਿਹਾ ਸੀ ਕਿ, "ਮੈਨੂੰ ਨਹੀਂ ਲਗਦਾ ਕਿ ਤੁਸੀਂ ਪੀਓਕੇ ਬਾਰੇ ਸੋਚ ਰਹੇ ਹੋ। ਤੁਸੀਂ ਸਾਰੇ ਨਿਯਮਾਂ ਦੀ ਉਲੰਘਣਾ ਕੀਤੀ ਤੇ ਇੱਕ ਸੂਬੇ ਨੂੰ ਰਾਤੋਂ-ਰਾਤ ਕੇਂਦਰ ਸ਼ਾਸਿਤ ਬਣਾ ਦਿੱਤਾ।"

ਇਹ ਵੀ ਪੜ੍ਹੋ:

ਇਹ ਚਰਚਾ ਲੋਕ ਸਭਾ ਵਿੱਚ ਉਦੋਂ ਹੋਈ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਸੂਬੇ ਦੇ ਪੁਨਰਗਠਨ ਬਿਲ ਦਾ ਮਤਾ ਰੱਖਿਆ। ਇਸ ਬਿਲ ਰਾਹੀਂ ਜੰਮੂ-ਕਸ਼ਮੀਰ ਦੋ ਕੇਂਦਰ ਸ਼ਾਸਿਤ ਸੂਬਿਆਂ ਵਿੱਚ ਵੰਡਿਆ ਜਾਵੇਗਾ। ਸੋਮਵਾਰ ਨੂੰ ਰਾਜਸਭਾ ਵਿੱਚ ਇਹ ਬਿਲ ਪਾਸ ਹੋ ਗਿਆ ਸੀ।

ਸੋਮਵਾਰ ਨੂੰ ਰਾਜਸਭਾ ਵਿੱਚ ਜੰਮੂ-ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਦਰਜਾ ਖ਼ਤਮ ਕਰਨ ਲਈ ਮੋਦੀ ਸਰਕਾਰ ਨੇ ਧਾਰਾ 370 ਨੂੰ ਬੇਅਸਰ ਬਣਾਉਣ ਦਾ ਮਤਾ ਲਿਆਂਦਾ ਸੀ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਪੁਨਰਗਠਨ ਬਿਲ ਵੀ ਲਿਆਂਦਾ ਗਿਆ ਸੀ ਅਤੇ ਦੋਵੇਂ ਬਹੁਮਤ ਨਾਲ ਪਾਸ ਹੋ ਗਏ ਸੀ।

ਲੋਕ ਸਭਾ ਵਿੱਚ ਚਰਵੀ ਪਾਸ ਹੋਇਆ ਬਿੱਲ

ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਰਾਜ ਸਭਾ ਤੋਂ ਬਾਅਦ ਲੋਕ ਸਭਾ ਵਿੱਚ ਵੀ ਪਾਸ ਹੋ ਗਿਆ।

Image copyright lstv

ਇਹ ਵੀ ਪੜ੍ਹੋ:

ਕਸ਼ਮੀਰ ਬਾਰੇ ਸਾਡੀ ਇਹ ਵੀਡੀਓਜ਼ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)