ਜੰਮੂ ਕਸ਼ਮੀਰ ਨੂੰ ਧਾਰਾ 370 ਤੇ 35 A ਨੇ ਅੱਤਵਾਦ, ਭ੍ਰਿਸ਼ਟਾਚਾਰ ਤੋਂ ਇਲਾਵਾ ਕੁਝ ਨਹੀਂ ਦਿੱਤਾ - ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, Getty Images
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ ਦੀ ਜਨਤਾ ਨੂੰ ਸੰਬੋਧਨ ਕੀਤਾ। ਨਰਿੰਦਰ ਮੋਦੀ ਨੇ ਦੇਸ ਦੀ ਜਨਤਾ ਨੂੰ ਭਾਰਤ-ਸ਼ਾਸਿਤ ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਲਈ ਵਧਾਈ ਦਿੱਤੀ ਹੈ।
ਨਰਿੰਦਰ ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ
- ਧਾਰਾ 370 ਹਟਾਉਣ ਨਾਲ ਸਰਦਾਰ ਪਟੇਲ, ਡਾ. ਮੁਖਰਜੀ ਤੇ ਡਾ. ਅੰਬੇਡਕਰ ਦਾ ਸੁਪਨਾ ਪੂਰਾ ਹੋਇਆ
- ਜੰਮੂ-ਕਸ਼ਮੀਰ ਤੇ ਲਦਾਖ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ।
- ਜੰਮੂ-ਕਸ਼ਮੀਰ ਤੇ ਲਦਾਖ ਦੇ ਵਰਤਮਾਨ ਦੇ ਨਾਲ-ਨਾਲ ਭਵਿੱਖ ਵੀ ਸੁਧਰੇਗਾ
- 370 ਤੇ 35 A ਨੇ ਜੰਮੂ ਕਸ਼ਮੀਰ ਨੂੰ ਅੱਤਵਾਦ ਤੇ ਭ੍ਰਿਸ਼ਟਾਚਾਰ ਤੋਂ ਇਲਾਵਾ ਕੁਝ ਨਹੀਂ ਦਿੱਤਾ
- ਕਦੇ ਵੀ ਕਿਸੇ ਸਰਕਾਰ ਨੇ ਨਹੀਂ ਸੋਚਿਆ ਕਿ ਸੰਸਦ ਐਨੀ ਵੱਡੀ ਗਿਣਤੀ ਵਿੱਚ ਕਾਨੂੰਨ ਬਣਾਉਂਦੀ ਹੈ ਤੇ ਉਹ ਕਾਨੂੰਨ ਦੇਸ ਦੇ ਇੱਕ ਹਿੱਸੇ ਵਿੱਚ ਲਾਗੂ ਨਹੀਂ ਹੁੰਦਾ ਹੈ
- ਜੰਮੂ-ਕਸ਼ਮੀਰ ਵਿੱਚ ਤੁਹਾਡੇ ਵਿੱਚੋਂ ਹੀ ਨੁਮਾਇੰਦਾ ਚੁਣਿਆ ਜਾਵੇਗਾ।
- ਦੇਸ ਦੇ ਬਾਕੀ ਸੂਬਿਆਂ ਵਿੱਚ ਬੱਚਿਆਂ ਨੂੰ ਸਿੱਖਿਆ ਦਾ ਅਧਿਕਾਰ ਹੈ ਪਰ ਜੰਮੂ-ਕਸ਼ਮੀਰ ਦੇ ਬੱਚੇ ਇਸ ਤੋਂ ਵਾਂਝੇ ਸਨ।
- ਬਾਕੀ ਸੂਬਿਆਂ ਵਿੱਚ ਦਲਿਤਾਂ ਤੇ ਅੱਤਿਆਚਾਰ ਰੋਕਣ ਲਈ ਸਖ਼ਤ ਕਾਨੂੰਨ ਲਾਗੂ ਹੈ ਪਰ ਜੰਮੂ ਕਸ਼ਮੀਰ ਚ ਅਜਿਹਾ ਨਹੀਂ ਹੈ।
- ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਹਾਊਸ ਰੈਂਟ ਅਲਾਇੰਸ, ਹੈਲਥ ਸਕੀਮ ਵਰਗੀਆਂ ਅਨੇਕਾਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।
- ਜੰਮੂ-ਕਸ਼ਮੀਰ ਵਿੱਚ ਜੋ ਸਹੂਲਤਾਂ ਨਹੀਂ ਮਿਲਦੀਆਂ, ਇਸ ਨੂੰ ਤਤਕਾਲ ਲਾਗੂ ਕਰਵਾ ਕੇ ਇਹ ਸਹੂਲਤਾ ਮੁਹੱਈਆ ਕਰਵਾਈਆਂ ਜਾਣਗੀਆਂ।
- ਛੇਤੀ ਹੀ ਜੰਮੂ-ਕਸ਼ਮੀਰ ਵਿੱਚ ਖਾਲੀ ਅਸਾਮੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
- ਜੰਮੂ-ਕਸ਼ਮੀਰ ਵਿੱਚ ਵਿੱਤੀ ਘਾਟਾ ਬਹੁਤ ਜ਼ਿਆਦਾ ਹੈ, ਕੇਂਦਰ ਸਰਕਾਰ ਯਕੀਨੀ ਬਣਾਈ ਜਾਵੇਗੀ ਕਿ ਇਸ ਦੇ ਪ੍ਰਭਾਵ ਨੂੰ ਘਟਾਇਆ ਜਾਵੇ।
- ਕਸ਼ਮੀਰ ਵਿੱਚ ਮੁੜ ਫਿਲਮਾਂ ਦੀ ਸ਼ੂਟਿੰਗ ਸ਼ੁਰੂ ਹੋਵੇਗੀ।
- ਧਰਤੀ ਦਾ ਸਵਰਗ ਜੰਮੂ-ਕਸ਼ਮੀਰ ਇੱਕ ਵਾਰ ਮੁੜ ਵਿਕਾਸ ਕਰੇਗਾ, ਨਾਗਰਿਕਾਂ ਨੂੰ ਉਨ੍ਹਾਂ ਦਾ ਹੱਕ ਮਿਲੇਗਾ।
- ਮੇਰਾ ਤਜ਼ਰਬਾ ਹੈ ਕਿ 4-5 ਮਹੀਨੇ ਪਹਿਲਾਂ ਜੰਮੂ ਕਸ਼ਮੀਰ ਤੇ ਲੱਦਾਖ ਦੀਆਂ ਪੰਚਾਇਤ ਚੋਣਾਂ ਤੋਂ ਜੋ ਲੋਕ ਚੁਣ ਕੇ ਆਏ, ਬਹੁਤ ਚੰਗਾ ਕੰਮ ਕਰ ਰਹੇ ਹਨ।
- ਧਾਰਾ 370 ਹਟਣ ਤੋਂ ਬਾਅਦ ਲੋਕਾਂ ਨੂੰ ਨਵੇਂ ਪ੍ਰਬੰਧ ਵਿੱਚ ਕੰਮ ਕਰਨਾ ਮੌਕਾ ਮਿਲੇਗਾ ਤਾਂ ਉਹ ਨਵੀਂ ਊਰਜਾ ਨਾਲ ਕੰਮ ਕਰਨਗੇ।
- ਜੰਮੂ-ਕਸ਼ਮੀਰ ਦੀ ਜਨਤਾ ਚੰਗੀ ਗਵਰਨਸ ਤੇ ਪਾਰਦਰਸ਼ਤਾ ਦੀ ਅਗਵਾਈ ਵਿੱਚ ਵਿਕਾਸ ਕਰੇਗੀ।
- ਜੰਮੂ-ਕਸ਼ਮੀਰ ਤੇ ਲੱਦਾਖ ਦੇ ਲੋਕਾਂ ਨੂੰ ਕਹਾਂਗਾ ਅੱਗੇ ਆਓ ਤੇ ਆਪਣੇ ਖੇਤਰ ਦੀ ਕਮਾਨ ਖ਼ੁਦ ਸੰਭਾਲੋ।
- ਜਿਵੇਂ ਪੰਚਾਇਤੀ ਚੋਣਾਂ ਪਾਰਦਰਸ਼ੀ ਰੂਪ ਨਾਲ ਮੁਕੰਮਲ ਕਰਵਾਈਆਂ ਗਈਆਂ, ਵਿਧਾਨ ਸਭਾ ਚੋਣਾਂ ਵੀ ਉਸੇ ਤਰ੍ਹਾਂ ਕਰਾਂਵਾਂਗੇ
ਭਾਰਤ ਸਰਕਾਰ ਨੇ ਪੰਜ ਅਗਸਤ ਨੂੰ ਭਾਰਤ ਸ਼ਾਸਿਤ ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਫ਼ੈਸਲਾ ਲਿਆ ਸੀ। ਸਰਕਾਰ ਨੇ ਆਪਣੇ ਇਸ ਫ਼ੈਸਲੇ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿੱਚ ਵੱਡੀ ਗਿਣਤੀ ਵਿੱਚ ਫੌਜ ਤਾਇਨਾਤ ਕੀਤੀ ਸੀ। ਧਾਰਾ 144 ਵੀ ਲਗਾਈ ਗਈ ਤੇ ਅਜੇ ਤੱਕ ਉੱਥੇ ਕਰਫ਼ਿਊ ਬਰਕਰਾਰ ਹੈ।
ਭਾਰਤ ਸਰਕਾਰ ਦੇ ਕਸ਼ਮੀਰ ਉੱਤੇ ਲਏ ਇਸ ਫ਼ੈਸਲੇ ਤੋਂ ਪਾਕਿਸਤਾਨ ਨਾਰਾਜ਼ ਹੈ। ਜਿਸਦੇ ਚੱਲਦੇ ਉਸ ਨੇ ਕਾਫ਼ੀ ਕਦਮ ਵੀ ਚੁੱਕੇ ਹਨ।
ਨਰਿੰਦਰ ਮੋਦੀ ਦਾਸੰਬੋਧਨ ਸੁਣੋ:
ਕਸ਼ਮੀਰ ਮੁੱਦੇ ਨਾਲ ਜੁੜੀਆਂ ਖ਼ਬਰਾਂ ਪੜ੍ਹੋ:
ਪਾਕਿਸਤਾਨ ਵੱਲੋਂ ਭਾਰਤ ਨਾਲ ਦੁਵੱਲਾ ਵਪਾਰ ਰੋਕਣ ਦਾ ਫ਼ੈਸਲਾ ਲਿਆ ਗਿਆ ਹੈ। ਪਾਕਿਸਤਾਨ ਨੇ ਕਿਹਾ ਕਿ ਉਹ ਆਪਣੇ ਰਾਜਦੂਤ ਨੂੰ ਭਾਰਤ ਤੋਂ ਵਾਪਿਸ ਬੁਲਾ ਲਵੇਗਾ ਅਤੇ ਭਾਰਤ ਦੇ ਰਾਜਦੂਤ ਤੋਂ ਪਾਕਿਸਤਾਨ ਤੋਂ ਵਾਪਿਸ ਭੇਜ ਦੇਵੇਗਾ।
ਪਾਕਿਸਤਾਨ ਵੱਲੋਂ ਅੱਜ ਲਾਹੌਰ ਤੋਂ ਅਟਾਰੀ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਟਰੇਨ ਰੋਕ ਵੀ ਦਿੱਤੀ ਹੈ।
ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਇਸ ਗੱਲ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਕਸ਼ਮੀਰ 'ਚ ਜੋ ਹਾਲਾਤ ਹਨ, ਉਸਦੇ ਵਿਰੋਧ 'ਚ ਪਾਕਿਸਤਾਨ ਨੇ ਇਹ ਫ਼ੈਸਲਾ ਲਿਆ ਹੈ।
ਇਹ ਵੀ ਦੇਖੋ: