ਕਸ਼ਮੀਰ ਪ੍ਰਦਰਸ਼ਨ ਬਾਰੇ ਬੀਬੀਸੀ ਦੇ ਵੀਡੀਓ ਬਾਰੇ ਜੰਮੂ-ਕਸ਼ਮੀਰ ਪੁਲਿਸ ਤੇ ਕੇਂਦਰ ਸਰਕਾਰ ਦਾ ਪੱਖ: 'ਕਸ਼ਮੀਰ ਵਿੱਚ 6 ਦਿਨਾਂ ਤੋਂ ਕੋਈ ਗੋਲੀ ਨਹੀਂ ਚੱਲੀ

ਟਵੀਟ Image copyright @hussain_imtiyaz/twitter

5 ਅਗਸਤ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ-ਸ਼ਾਸਿਤ ਜੰਮੂ-ਕਸ਼ਮੀਕ ਤੋਂ ਧਾਰਾ 370 ਨੂੰ ਖ਼ਤਮ ਕਰਨ ਦੀ ਤਜਵੀਜ਼ ਪੇਸ਼ ਕੀਤੀ ਸੀ, ਜਿਸ ਤੋਂ ਬਾਅਦ ਇਹ ਸੰਸਦ ਵਿੱਚ ਪਾਸ ਹੋ ਗਈ ਸੀ।

ਧਾਰਾ 370 ਦੇ ਤਹਿਤ ਭਾਰਤ-ਸ਼ਾਸਿਤ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਹਾਸਿਲ ਸਨ।

ਇਸ ਐਲਾਨ ਤੋਂ ਪਹਿਲਾਂ ਘਾਟੀ ਵਿੱਚ ਭਾਰੀ ਫੌਜ ਦੀ ਤਾਇਨਾਤੀ ਕੀਤੀ ਗਈ ਅਤੇ ਸੈਲਾਨੀਆਂ ਤੇ ਅਮਰਨਾਥ ਯਾਤਰੀਆਂ ਨੂੰ ਵਾਪਸ ਬੁਲਾ ਲਿਆ ਗਿਆ ਸੀ।

ਇਸ ਵਿਚਾਲੇ ਜੰਮੂ-ਕਸ਼ਮੀਰ ਦੀ ਪੁਲਿਸ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੋਸ਼ਲ ਮੀਡੀਆ ਰਾਹੀਂ ਘਾਟੀ ਵਿੱਚ ਹਾਲਾਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ-

ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਇੱਕ ਟਵੀਟ ਕਰਕੇ ਕਿਹਾ ਹੈ ਕਿ ਪਿਛਲੇ 6 ਦਿਨਾਂ ਵਿੱਚ ਕਸ਼ਮੀਰ ਵਿੱਚ ਕੋਈ ਗੋਲੀ ਨਹੀਂ ਚੱਲੀ।

ਇਹੀ ਗੱਲ ਪੁਲਿਸ ਨੇ ਵੀ ਟਵੀਟ ਕੀਤੀ ਹੈ।

ਇਸ ਤੋਂ ਪਹਿਲਾਂ ਇੱਕ ਟਵੀਟ ਵਿੱਚ ਕਿਹਾ ਗਿਆ ਸੀ, "ਪਹਿਲਾਂ ਰੋਇਟਰਜ਼ ਤੇ ਫਿਰ ਡਾਅਨ ਵਿੱਚ ਇੱਕ ਨਿਊਜ਼ ਪ੍ਰਕਾਸ਼ਿਤ ਹੋਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਸ਼੍ਰੀਨਗਰ ਵਿੱਚ ਵਿਰੋਧ ਪ੍ਰਦਰਸ਼ਨ ਹੋਇਆ ਹੈ ਜਿਸ ਵਿੱਚ ਦਸ ਹਜ਼ਾਰ ਲੋਕਾਂ ਨੇ ਹਿੱਸਾ ਲਿਆ ਹੈ।"

Image copyright @PIBHomeAffairs

"ਇਹ ਪੂਰੇ ਤਰੀਕੇ ਨਾਲ ਆਪਣੇ ਵੱਲੋਂ ਬਣਾਈ ਹੋਈ ਗੱਲ ਹੈ। ਸ਼੍ਰੀਨਗਰ/ਬਾਰਾਮੂਲਾ ਵਿੱਚ ਕੁਝ ਛੋਟੇ ਪ੍ਰਦਰਸ਼ਨ ਹੋਏ ਹਨ ਪਰ ਉਨ੍ਹਾਂ ਵਿੱਚ 20 ਤੋਂ ਵੱਧ ਲੋਕ ਸ਼ਾਮਿਲ ਨਹੀਂ ਹੋਏ ਹਨ।"

ਐੱਸਐੱਸਪੀ ਸਿਕਿਓਰਿਟੀ ਇਮਤਿਆਜ਼ ਹੁਸੈਨ ਨੇ ਵੀਡੀਓ ਟਵੀਟ ਕਰਦਿਆਂ ਕਿਹਾ ਕਿ ਹਾਲਾਤ ਹੁਣ ਠੀਕ ਹੋ ਰਹੇ ਹਨ।

ਉੱਥੇ ਹੀ ਭਾਰਤ-ਸ਼ਾਸਿਤ ਜੰਮੂ-ਕਸ਼ਮੀਰ ਪੁਲਿਸ ਨੇ ਕਿਹਾ ਹੈ ਕਿ ਖੇਤਰ ਵਿੱਚ ਸ਼ਾਂਤੀ ਹੈ ਅਤੇ ਲੋਕ ਈਦ ਦੀ ਖਰੀਦਕਾਰੀ ਲਈ ਬਜ਼ਾਰਾਂ ਵਿੱਚ ਆ ਰਹੇ ਹਨ।

ਇਹ ਵੀ ਪੜ੍ਹੋ-

ਕਸ਼ਮੀਰ ਬਾਰੇ ਸਾਡੀ ਇਹ ਵੀਡੀਓਜ਼ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)