ਹੜ੍ਹ ਦੀ ਮਾਰ ਝੱਲਦੇ ਕੇਰਲ, ਮਹਾਰਾਸ਼ਟਰ, ਗੁਜਰਾਤ ਅਤੇ ਕਰਨਾਟਕ: ਮੌਤਾਂ ਦੀ ਗਿਣਤੀ 'ਚ ਵਾਧਾ, ਕਈ ਲੋਕ ਲਾਪਤਾ

ਲਾਰੈਂਸ

"ਮੈਂ ਆਪਣੀ ਪਤਨੀ ਅਤੇ ਪੁੱਤਰ ਨੂੰ ਛੱਡ ਤੇ ਕਮਰੇ ਦੀਆਂ ਚਾਬੀਆਂ ਲੈਣ ਲਈ ਗਿਆ ਸੀ ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਥਾਂ 'ਤੇ ਲਿਜਾ ਸਕਾਂ। ਅੱਧੇ ਘੰਟੇ ਬਾਅਦ ਜਦੋਂ ਮੈਂ ਵਾਪਸ ਆਇਆ ਤਾਂ ਸਭ ਕੁਝ ਰੁੜ ਗਿਆ ਸੀ, ਮੇਰੀ ਪਤਨੀ ਸ਼ਾਇਲਾ ਨਹੀਂ ਸੀ।"

ਇਹ ਸ਼ਬਦ ਲਾਰੈਂਸ ਦੇ ਹਨ, ਜੋ ਹੁਣ ਕੇਰਲ ਦੇ ਵਾਇਨਾਡ ਦੇ ਮੇਪਾਡੀ ਹਾਇਰ ਸਕੈਂਡਰੀ ਸਕੂਲ ਦੇ ਰਾਹਤ ਕੈਂਪ ਵਿੱਚ ਆਪਣੇ 12 ਸਾਲ ਦੇ ਪੁੱਤਰ ਲਿੰਟੋ ਨਾਲ ਰਹਿ ਰਹੇ ਹਨ।

ਵਾਇਨਾਡ ਦੇ ਪੁਥੂਮਾਲਾ 'ਚ ਅਗਸਤ 8 ਨੂੰ ਪਾਚਾਕਾਦੁਮਾਲਾ ਨਾਂ ਦਾ ਇੱਕ ਪਹਾੜ ਡਿੱਗ ਗਿਆ ਸੀ। ਜਿਸ ਨਾਲ ਕਈ ਘਰ ਰੁੜ ਗਏ ਅਤੇ ਬਹੁਤ ਲੋਕ ਦੱਬੇ ਗਏ।

ਵਾਇਨਾਡ ਦੇ ਪੁਥੂਮਾਲਾ ਵਿੱਚ ਐਤਵਾਰ ਸ਼ਾਮ ਤੱਕ 10 ਲਾਸ਼ਾਂ ਮਿਲੀਆਂ ਹਨ। ਅਧਿਕਾਰੀਆਂ ਅਨੁਸਾਰ ਮਲਬੇ ਹੇਠਾਂ 8 ਹੋਰ ਲੋਕ ਹੋਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਾਇਲਾ ਲਾਰੈਂਸ ਵੀ ਇਨ੍ਹਾਂ ਵਿੱਚੋਂ ਇੱਕ ਹੋ ਸਕਦੀ ਹੈ।

ਇਹ ਵੀ ਪੜ੍ਹੋ-

ਮੇਪਾਡੀ ਦੇ ਇਸ ਕੈਂਪ ਵਿੱਚ ਲਗਭਗ 500 ਲੋਕ ਹਨ। ਵਧੇਰੇ ਲੋਕ ਮੇਪਾਡੀ ਦੇ ਥਰੀਕਾਇਪੇਟਾ, ਵੈਲਾਰੀਮਾਟਾ ਅਤੇ ਕੋਟਾਪਡੀ ਪਿੰਡਾਂ ਦੇ ਹਨ।

ਜਦੋਂ ਅਸੀਂ ਰਾਹਤ ਕੈਂਪ 'ਚ ਗਏ ਤਾਂ ਵੇਖਿਆ ਕਿਵੇਂ ਲੋਕ ਜਮਾਤਾਂ ਵਿੱਚ ਪਏ ਬੈਂਚਾਂ ਨੂੰ ਸੌਣ ਲਈ ਵਰਤ ਰਹੇ ਸਨ।

ਕੈਂਪਾਂ ਵਿੱਚ ਲੋੜੀਂਦਾ ਸਾਮਾਨ

ਲੋਕ ਇੱਕ ਦੂਜੇ ਨੂੰ ਸਹਾਰਾ ਦੇ ਰਹੇ ਸਨ, ਕਈ ਲੋਕ ਬੌਂਦਲੇ ਹੋਏ ਸਨ। ਇੱਕ ਬਜ਼ੁਰਗ ਔਰਤ, ਅਜਿਥਾ ਨੇ ਕਿਹਾ ਕਿ ਉਸ ਨੇ ਆਪਣਾ ਸਭ ਕੁਝ ਗਵਾ ਦਿੱਤਾ ਹੈ। ਇਨ੍ਹਾਂ ਵਿੱਚੋਂ ਬਹੁਤੇ ਲੋਕ ਹੈਰੀਸਨ ਮਲਯਾਲਮ ਲਿਮਟਿਡ ਦੀ ਚਾਹ ਦੀ ਕੰਪਨੀ ਵਿੱਚ ਕੰਮ ਕਰਦੇ ਹਨ।

ਐਤਵਾਰ ਸ਼ਾਮ ਤੱਕ 72 ਮੌਤਾਂ ਦੀ ਜਾਣਕਾਰੀ ਸੀ। ਮਰਨ ਵਾਲਿਆਂ ਵਿੱਚੋਂ 12 ਵਾਇਨਾਡ ਤੋਂ ਸਨ। ਇਸ ਤੋਂ ਇਲਾਵਾ 58 ਲੋਕਾਂ ਦੇ ਲਾਪਤਾ ਹੋਣ ਦੀ ਵੀ ਖ਼ਬਰ ਹੈ।

ਇਨ੍ਹਾਂ ਰਾਹਤ ਕੈਂਪਾਂ ਵਿੱਚ ਮਦਦ ਕਰਨ ਲਈ ਵਾਲੰਟੀਅਰ ਸਮੇਂ -ਸਮੇਂ 'ਤੇ ਲੋੜੀਂਦਾ ਸਮਾਨ ਪਹੁੰਚਾ ਰਹੇ ਹਨ।

ਸੈਨੇਟਰੀ ਨੈਪਕੀਨ ਤੋਂ ਲੈ ਕੇ ਬੱਚਿਆਂ ਦੇ ਡਾਇਪਰ ਤੇ ਜ਼ਰੂਰੀ ਦਵਾਈਆਂ ਵੀ ਕੈਂਪਾਂ 'ਚ ਉਪਲੱਬਧ ਕਰਵਾਈਆਂ ਗਈਆਂ ਹਨ।

ਕੈਂਪ 'ਚ ਹਰ ਵਿਅਕਤੀ ਨੂੰ ਇੱਕ ਚਟਾਈ, ਸਾੜ੍ਹੀ, ਧੋਤੀ ਅਤੇ ਤੌਲੀਆ ਦਿੱਤਾ ਜਾ ਰਿਹਾ ਹੈ।

ਮੌਕੇ ’ਤੇ ਮੌਜੂਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਹੋਰ ਸਮਾਨ ਦੀ ਜ਼ਰੂਰਤ ਹੈ। ਮੈਡੀਕਲ ਤੋਂ ਇਲਾਵਾ, ਇੱਕ ਕਲੀਨਿਕਲ ਸਾਇਕੈਟਰਿਸਟ ਵੀ ਕੈਂਪ 'ਤੇ ਮੌਜੂਦ ਹਨ।

ਇਹ ਵੀ ਪੜ੍ਹੋ-

ਮੇਪਾਡੀ ਦੇ ਕੈਂਪ ਵਿੱਚ ਪੁਹੰਚੀ ਵਾਇਨਾਡ ਦੀ ਡਿਪਟੀ ਜ਼ਿਲ੍ਹਾ ਮੈਡੀਕਲ ਅਫ਼ਸਰ ਡਾ. ਪ੍ਰਿਯਾ ਨੇ ਕੇ ਦੱਸਿਆ ਕਿ ਉਹ ਲੋਕਾਂ ਨੂੰ ਆਰਾਮ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ, "ਅਸੀਂ ਸਿਹਤ 'ਤੇ ਸਭ ਤੋਂ ਵੱਧ ਧਿਆਨ ਦੇ ਰਹੇ ਹਾਂ। ਨਾਲ ਹੀ ਕੈਂਪਾਂ ਵਿੱਚ ਸਫ਼ਾਈ ਅਤੇ ਲੋਕਾਂ ਦੀ ਮੈਡੀਕਲ ਦੇਖਭਾਲ ਦਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਦੀ ਮਾਨਸਿਕ ਹਾਲਾਤ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ, ਜਿਨ੍ਹਾਂ ਨੇ ਆਪਣੇ ਗੁਆ ਦਿੱਤੇ ਹਨ।"

"ਬੱਚਿਆਂ ਲਈ ਵੀ ਕੈਂਪਾਂ 'ਚ ਖ਼ਾਸ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਉਹ ਕਿਸੇ ਤਰ੍ਹਾਂ ਦੇ ਤਣਾਅ ਵਿੱਚ ਨਾ ਆਉਣ।"

ਰਾਹੁਲ ਗਾਂਧੀ ਨੇ ਵੀ ਆਪਣੇ ਹਲਕੇ ਵਾਇਨਾਡ ਦਾ ਐਤਵਾਰ ਜਾਇਜ਼ਾ ਲਿਆ।

ਰੀਵਿਊ ਮੀਟਿੰਗ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਰਾਹੁਲ ਨੇ ਕਿਹਾ, "ਮੈਂ ਰਾਹਤ ਕੈਂਪਾਂ ਵਿੱਚ ਜਾ ਕੇ ਆਇਆ ਹਾਂ। ਮੈਂ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਕੇਂਦਰ ਤੋਂ ਮਦਦ ਦੀ ਮੰਗ ਕੀਤੀ ਹੈ। ਸੂਬਾ ਸਰਕਾਰ ਨੂੰ ਵੀ ਮੁਆਵਜ਼ੇ ਲਈ ਬੇਨਤੀ ਕੀਤੀ ਗਈ ਹੈ। ਮੈਂ ਆਉਣ ਵਾਲੇ ਕੁਝ ਦਿਨਾਂ ਲਈ ਇੱਥੇ ਹੀ ਰਹਾਂਗਾ।"

ਭਾਰੀ ਬਰਸਾਤ ਅਤੇ ਅਚਾਨਕ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਤੋਂ ਕੁਝ ਰਾਹਤ ਮਿਲੀ ਹੈ। ਭਾਰਤ ਦੇ ਮੌਸਮ ਵਿਭਾਗ ਨੇ ਵੀ ਸੋਮਵਾਰ ਨੂੰ ਕਿਸੇ ਜ਼ਿਲ੍ਹੇ ਲਈ ਰੈੱਡ ਵਾਰਨਿੰਗ ਨਹੀਂ ਦਰਸਾਈ ਹੈ।

ਪਰ ਕਸਰਗੋਡੇ, ਕਾਨੂਰ, ਵਾਇਨਾਡ, ਕੋਜਹੀਕੋਡੇ, ਮਾਲਾਪੂਰਮ ਅਤੇ ਇਦੁਕੀ ਆਰੰਜ਼ ਅਲਰਟ 'ਤੇ ਹਨ ਤੇ ਉਨ੍ਹਾਂ ਨੂੰ ਤਿਆਰ ਤੇ ਜਾਗਰੂਕ ਰਹਿਣ ਲਈ ਕਿਹਾ ਗਿਆ ਹੈ।

ਜਦੋਂ ਅਸੀਂ ਵਾਇਨਾਡ ਤੋਂ ਮਾਲਾਪੂਰਮ ਵੱਲ ਸਫ਼ਰ ਕਰ ਰਹੇ ਸੀ ਤਾਂ ਰਸਤੇ ਵਿੱਚ ਬਹੁਤ ਸਾਰੀਆਂ ਐਂਬੂਲੈਂਸਾਂ ਜ਼ਖ਼ਮੀ ਲੋਕਾਂ ਨੂੰ ਹਸਪਤਲਾਂ ਲੈ ਕੇ ਰਹੀਆਂ ਸਨ।

ਮਾਲਾਪੂਰਮ ਦੇ ਕਵਾਲਾਪਾਰਾ ਵਿੱਚ ਜ਼ਮੀਨ ਖਿਸਕਣ ਕਾਰਨ ਮਲਬੇ ਹੇਠਾਂ 50 ਤੋਂ ਵੱਧ ਲੋਕਾਂ ਦੇ ਹੋਣ ਦਾ ਖਦਸ਼ਾ ਹੈ।

3 ਐੱਨਡੀਆਰਐੱਫ ਦੀਆਂ ਟੀਮਾਂ, ਇੱਕ ਇੰਜੀਨੀਅਰਿੰਗ, ਇੱਕ ਕੋਸਟ ਗਾਰਡ ਤੇ ਇੱਕ ਮਦਰਾਸ ਰੈਜੀਮੈਂਟ ਟੀਮ ਮਾਲਾਪੂਰਮ ਵਿੱਚ ਕੰਮ ਕਰ ਰਹੀਆਂ ਹਨ। ਇਸ ਜ਼ਿਲ੍ਹੇ ਵਿੱਚ 20 ਤੋਂ ਵੱਧ ਮੌਤਾਂ ਦੀ ਖ਼ਬਰ ਹੈ।

ਮਹਾਰਾਸ਼ਟਰ 'ਚ ਸਥਿਤੀ ਕੀ ਹੈ?

ਮਹਾਰਾਸ਼ਟਰ ਤੇ ਗੁਜਰਾਤ ਵਿੱਚ ਵੀ ਹੜ੍ਹਾਂ ਕਰਕੇ ਹਾਲਾਤ ਚਿੰਤਾ ਜਨਕ ਹਨ। ਨਰਮਦਾ ਨਦੀ ਵਿੱਚ ਤੂਫ਼ਾਨ ਆਉਣ ਕਰਕੇ ਕਈ ਇਲਾਕੇ ਪਾਣੀ ਨਾਲ ਭਰ ਗਏ ਹਨ।

ਮਹਾਰਾਸ਼ਟਰ ਵਿੱਚ ਹੜ੍ਹਾਂ ਨਾਲ ਪੰਜ ਜ਼ਿਲ੍ਹਿਆ 'ਤੇ ਅਸਰ ਪਿਆ ਹੈ ਜਿਨਾਂ ਵਿੱਚੋਂ ਕੋਹਲਾਪੁਰ ਅਤੇ ਸਾਂਗਲੀ ਵਿੱਚ ਗੰਭੀਰ ਸਥਿਤੀ ਹੈ।

ਮਹਾਰਾਸ਼ਟਰ ਵਿੱਚ ਹੁਣ ਤੱਕ ਘੱਟੋ ਘੱਟ 70 ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ।

Image copyright NAVEEN KUMAR/BBC

ਕਰਨਾਟਕ ਵਿੱਚ ਭਾਰੀ ਮੀਂਹ ਕਾਰਨ ਮਹਾਰਾਸ਼ਟਰ ਦੇ ਇਨ੍ਹਾਂ ਇਲਾਕਿਆਂ ਵਿੱਚ ਹੜ੍ਹ ਦਾ ਪਾਣੀ ਬਹੁਤ ਤੇਜ਼ੀ ਨਾਲ ਵਧਿਆ।

ਮਹਾਰਾਸ਼ਟਰ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਮਯੂਰੇਸ਼ ਕੋਨੂਰ ਦੇ ਅਨੁਸਾਰ, "ਕਰਨਾਟਕ ਦੀ ਕ੍ਰਿਸ਼ਨਾ ਨਦੀ 'ਤੇ ਅਲਮਾਟੀ ਦੇ ਬੰਨ੍ਹ ਤੋਂ ਪਾਣੀ ਜੇਕਰ ਛੱਡ ਦਿੱਤਾ ਜਾਂਦਾ ਹੈ ਤਾਂ ਪਾਣੀ ਤੇਜ਼ੀ ਨਾਲ ਘੱਟ ਹੋ ਸਕਦਾ ਹੈ।"

ਇਸ ਸੰਬੰਧ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਾਵਿਸ ਨੇ ਕਰਨਾਟਕ ਦੇ ਮੁੱਖ ਮੰਤਰੀ ਨਾਲ ਇਸ ਬਾਰੇ ਗੱਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਰਨਾਟਕ ਸਰਕਾਰ ਨੇ ਉਨ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਵਾਇਆ ਹੈ।

ਕੋਹਲਾਪੁਰ ਜ਼ਿਲੇ ਵਿੱਚ ਇੱਕ ਸ਼ਿਰੋਡ ਨਾਂ ਦਾ ਇਲਾਕਾ ਹੈ ਜਿੱਥੇ ਹੜ੍ਹ ਆਉਣ ਤੋਂ ਬਾਅਦ ਅਜੇ ਤੱਕ ਰਾਹਤ ਤੇ ਬਚਾਅ ਕਾਰਜ ਸ਼ੁਰੂ ਨਹੀਂ ਹੋ ਸਕਿਆ ਸੀ ਉੱਥੇ ਐਤਵਾਰ ਨੂੰ ਮਦਦ ਪਹੁੰਚ ਸਕੀ ਸੀ।

ਫੋਟੋ ਕੈਪਸ਼ਨ ਰਤਨਾਗਿਰੀ ਬੰਨ੍ਹ ਵਿੱਚ ਵੀ ਪਾੜ ਪਿਆ ਗਿਆ ਹੈ, ਜਿਸ ਕਾਰਨ ਨੇੜੇ ਦੇ ਪਿੰਡ ਪ੍ਰਭਾਵਿਤ ਹੋਏ ਹਨ।

ਮਹਾਰਾਸ਼ਟਰ ਤੇ ਕਰਨਾਟਕ ਦੇ ਗੁਆਂਢੀ ਸੂਬੇ ਗੋਆ ਵਿੱਚ ਵੀ ਭਾਰੀ ਮੀਂਹ ਦੇ ਕਾਰਨ ਹੇਠਲੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ।

ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜਿਆ ਗਿਆ ਹੈ ਪਰ ਮੀਂਹ ਘੱਟ ਹੋਣ ਨਾਲ ਪਾਣੀ ਦੇ ਪੱਧਰ ਵਿੱਚ ਹੌਲੀ-ਹੌਲੀ ਕਮੀ ਆ ਰਹੀ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਹਤ ਅਤੇ ਬਚਾਓ ਦੇ ਕੰਮ ਜਾਰੀ ਹਨ ਤੇ ਇਨ੍ਹਾਂ ਵਿੱਚ ਐਨਡੀਆਰਐਫ਼ ਦੀ ਟੀਮ ਦੇ ਨਾਲ ਫ਼ੌਜ਼ ਤੇ ਏਰਫੋਰਸ ਦੇ ਹੈਲੀਕਾਪਟਰਾਂ ਦੀ ਮਦਦ ਲਈ ਜਾ ਰਹੀ ਹੈ। ਹੜ੍ਹਾਂ ਦੇ ਕਾਰਨ ਕਈ ਰੇਲ ਗੱਡੀਆਂ ਵੀ ਰੱਦ ਕੀਤੀਆਂ ਗਈਆਂ ਹਨ।

ਮਹਾਰਾਸ਼ਟਰ ਵਿੱਚ ਹੈਲੀਕਾਪਟਰ ਨਾਲ 1700 ਕਿਲੋਗ੍ਰਾਮ ਰਾਹਤ ਦਾ ਸਮਾਨ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਇਆ ਗਿਆ ਹੈ।

ਬਰਸਾਤ ਦੇ ਘੱਟ ਹੋਣ ਦੇ ਨਾਲ ਹਾਲਾਤ ਵਿੱਚ ਤੇਜ਼ੀ ਨਾਲ ਸੁਧਾਰ ਆਉਣ ਦੀ ਸੰਭਾਵਨਾ ਹੈ।

Image copyright AFP
ਫੋਟੋ ਕੈਪਸ਼ਨ ਭਾਰਤ ਵਿੱਚ ਮੌਨਸੂਨ ਦੇ ਦਿਨਾਂ ਵਿੱਚ ਭਾਰਤ ਵਿੱਚ ਹਰ ਸਾਲ ਹੜ੍ਹ ਆਉਂਦੇ ਹਨ।

ਗੁਜਰਾਤ ਦੇ ਹਾਲਾਤ ਕੀ ਹਨ?

ਗੁਜਰਾਤ ਵਿੱਚ ਐਤਵਾਰ ਨੂੰ ਮੀਂਹ ਦੇ ਘੱਟ ਹੋਣ ਨਾਲ ਹਾਲਤ ਵਿੱਚ ਥੋੜ੍ਹਾ ਸੁਧਾਰ ਆਇਆ ਹੈ। ਪਰ ਅਜੇ ਵੀ ਕੁਝ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਹੈ।

ਇੱਥੇ ਸੌਰਾਸ਼ਟਰ ਅਤੇ ਕੱਛ ਦੇ ਕੁਝ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹਨ। ਗੋਧਰਾ ਵਿੱਚ ਕਰਾਡ ਨਦੀ ਚੜ੍ਹੀ ਹੋਈ ਹੈ।

ਅਹਿਮਦਾਬਾਦ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਰੌਕਸੀ ਗਾਗਡੇਕਰ ਛਾਰਾ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ਵਿੱਚ ਹਾਲਾਤ ਸੁਧਰਨ ਦੀ ਉਮੀਦ ਹੈ।

ਕਰਨਾਟਕ ਵਿੱਚ ਸਥਿਤੀ

ਕਰਨਾਟਕ ਵਿੱਚ ਪਿਛਲੇ 24 ਘੰਟਿਆ ਤੋਂ ਮੀਂਹ ਘੱਟ ਹੋਇਆ ਹੈ ਪਰ ਅਜੇ ਵੀ ਉਥੇ ਕਈ ਇਲਾਕੇ ਪਾਣੀ ਵਿੱਚ ਡੁੱਬੇ ਹੋਏ ਹਨ।

ਹੜ੍ਹਾਂ ਕਾਰਨ ਬਹੁਤ ਨੁਕਸਾਨ ਹੋਇਆ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿੰਦਗੀ ਨੂੰ ਮੁੜ ਤੋਂ ਠੀਕ ਕਰਨ ਨੂੰ ਸਮਾਂ ਲੱਗ ਸਕਦਾ ਹੈ।

ਬੰਗਲੁਰੂ ਤੋਂ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਇਮਰਾਨ ਕੁਰੈਸ਼ੀ ਦੇ ਅਨੁਸਾਰ, "ਮਹਾਰਾਸ਼ਟਰ ਅਤੇ ਉੱਤਰ ਕਰਨਾਟਕ ਬੇਲਗਾਵੀ, ਬਾਗਲਕੋਟ ਇਲਾਕਿਆਂ ਵਿੱਚ ਮੀਂਹ ਘੱਟ ਹੋਇਆ ਹੈ, ਇਹ ਰਾਹਤ ਵਾਲੀ ਗੱਲ ਹੈ।"

Image copyright NAVEEN KUMAR/BB

ਕਰਨਾਟਕ ਵਿੱਚ ਹੜ੍ਹ ਦੇ ਕਾਰਨ ਰੌਮੀ ਰਾਜ ਮਾਰਗ ਤੇ ਰਾਜਮਾਰਗ ਸਮੇਤ 136 ਸੜਕਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ ਅਤੇ ਕਰਨਾਟਕ ਦੇ ਹੜ੍ਹਾਂ ਨਾਲ ਪੀੜਤ ਇਲਾਕਿਆਂ ਦਾ ਹਵਾਈ ਸਰਵੇਖਣ ਵੀ ਕੀਤਾ। ਉਨ੍ਹਾਂ ਦੇ ਨਾਲ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਬੀਐਸ ਯੇਦਿਯੁਰਪਾ ਵੀ ਮੌਜੂਦ ਸਨ।

ਸੂਬਾ ਸਰਕਾਰ ਨੇ ਕੇਂਦਰ ਤੋਂ 3000 ਕਰੋੜ ਰੁਪਏ ਤਤਕਾਲ ਰਾਹਤ ਪੈਕਜ਼ ਜਾਰੀ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)