Jio ਫਾਈਬਰ ਪਲਾਨ ਵਿੱਚ ਖ਼ਾਸ ਕੀ?

ਮੁਕੇਸ਼ ਅੰਬਾਨੀ

ਮੁਕੇਸ਼ ਅੰਬਾਨੀ ਵੱਲੋਂ ਕੁਝ ਸਮਾਂ ਪਹਿਲਾਂ ਜੀਓ ਦੇ ਫਾਈਬਰ ਇੰਟਰਨੈੱਟ ਪਲਾਨ ਦਾ ਜ਼ਿਕਰ ਕਰਦਿਆਂ ਕਈਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।

ਰਿਲਾਇੰਸ ਜੀਓ ਦੇ ਟੈਲੀਕਾਮ ਆਪਰੇਸ਼ਨ ਦੀ ਤੀਜੀ ਵਰੇਗੰਢ ਮੌਕੇ ਕੰਪਨੀ ਵੱਲੋਂ ਅੱਜ ਜੀਓ ਫਾਈਬਰ ਬਰੋਡਬੈਂਡ ਸਰਵਿਸ ਸ਼ੁਰੂ ਕੀਤੀ ਜਾ ਰਹੀ ਹੈ।

ਇਸ ਬਾਰੇ ਕੰਪਨੀ ਦੇ ਇੱਕ ਸਮਾਗਮ ਵਿੱਚ ਤਫ਼ਸੀਲ ਵਿੱਚ ਜਾਣਕਾਰੀ ਦਿੱਤੀ ਜਾਵੇਗੀ।

ਤਾਜ਼ਾ ਪਲਾਨ ਤਹਿਤ ਕੰਪਨੀ ਵੱਲੋਂ ਜੀਓ ਫਾਈਬਰ 100Mbps ਦੀ ਸਪੀਡ ਨਾਲ ਮੁਫ਼ਤ ਕੁਝ ਮਿੱਥੇ ਸਮੇਂ ਲਈ ਦੇ ਰਹੀ ਹੈ।

ਜੀਓ ਫਾਈਬਰ, 'ਜੀਓ ਫਾਈਬਰ ਵੈਲਕਮ ਪਲਾਨ' ਦੇ ਹੇਠ ਇੱਕ ਸਾਲ ਲਈ ਆਪਣੇ ਗਾਹਕਾਂ ਨੂੰ ਮੁਫ਼ਤ 4K ਐਲਈਡੀ ਟੀਵੀ ਅਤੇ 4K ਸੇਟ-ਟਾਪ ਬਾਕਸ ਦੇਵੇਗੀ।

ਜੀਓ ਫਾਬਰ ਕੀ ਹੈ?

  • ਇਹ ਇੱਕ ਬਰਾਡਬੈਂਡ (ਇੰਟਰਨੈੱਟ) ਸਰਵਿਸ ਹੈ।
  • ਇਸ ਵਿੱਚ ਇੱਕ ਫਾਈਬਰ ਕੁਨੈਕਸ਼ਨ, ਫਾਈਬਰ ਟੂ ਦਿ ਹੋਮ (FTTH) ਰਾਹੀਂ ਕਿਨੈਕਸ਼ਨ ਸਿੱਧਾ ਘਰ ਵਿੱਚ ਆਵੇਗਾ।
  • ਅਜੇ ਤੱਕ ਬਾਕੀ ਬਰੋਡਬੈਂਡ ਸੇਵਾਵਾਂ ਵਿੱਚ ਫਾਈਬਰ ਕੁਨੈਕਸ਼ਨ ਪਹਿਲਾਂ ਬਿਲਡਿੰਗ ਵਿੱਚ ਲਿਆਏ ਜਾਂਦੇ ਹਨ ਤੇ ਫਿਰ ਤਾਰਾਂ ਨੂੰ ਘਰਾਂ ਤੱਕ ਪਹੁੰਚਿਆ ਜਾਂਦਾ ਹੈ।
  • ਜਦਕਿ ਹੁਣ ਫਾਈਬਰ ਕੁਨੈਕਸ਼ਨ ਸਿੱਧਾ ਘਰ ਤੱਕ ਆਉਣ ਕਰਕੇ, ਹਾਈ ਸਪੀਡ ਇੰਟਰਨੈਟ ਮੁਹੱਈਆ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ:

ਗੀਗਾ ਫਾਈਬਰ ਟੈਸਟ ਸਾਲ 2016 ਤੋਂ ਚੱਲ ਰਿਹਾ ਹੈ ਅਤੇ ਇਹ ਸੇਵਾ ਫਿਲਹਾਲ ਪਾਇਲਟ ਪ੍ਰੋਜੈਕਟ ਵਜੋਂ 5 ਲੱਖ ਘਰਾਂ ਵਿੱਚ ਨੂੰ ਦਿੱਤੀ ਗਈ ਸੀ।

ਹੁਣ ਇਹ ਸੇਵਾਵਾਂ ਸਾਰਿਆਂ ਲਈ ਅੱਜ 5 ਸਤੰਬਰ ਤੋਂ ਮੁਹੱਈਆ ਕਰਵਾਈਆਂ ਜਾਣਗੀਆਂ। ਮੁਕੇਸ਼ ਅੰਬਾਨੀ ਨੇ ਇਹ ਐਲਾਨ ਰਿਲਾਂਇਸ ਇੰਡਸਟਰੀ ਦੀ 42ਵੀਂ ਸਲਾਨਾ ਜਨਰਲ ਮੀਟਿੰਗ 'ਤੇ ਕੀਤਾ ਸੀ।

ਗੀਗਾ ਫਾਇਬਰ ਵਿੱਚ ਕੀ ਖ਼ਾਸ ਹੈ?

ਹਾਈ-ਸਪੀਡ ਇੰਟਰਨੈੱਟ ਸੇਵਾ ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਹੋਵੇਗੀ। ਜੀਓ ਫਾਈਬਰ ਪਲਾਨ 100 Mbps (ਮੈਗਾ ਬਾਈਟਸ ਪ੍ਰਤੀ ਸਕਿੰਟ) ਤੋਂ ਸ਼ੁਰੂ ਹੋ ਜਾਵੇਗਾ ਅਤੇ ਇਸ ਦੀ ਸਭ ਤੋਂ ਵੱਧ ਸਪੀਡ 1 Gbps (ਗੀਗਾ ਬਾਈਟਸ ਪ੍ਰਤੀ ਸਕਿੰਟ) ਹੋਵੇਗੀ।

ਇਸ ਸੇਵਾ ਲਈ ਗਾਹਕ 700 ਤੋਂ ਲੈ ਕੇ 10,000 ਰੁਪਏ ਪ੍ਰਤੀ ਮਹੀਨੇ ਦਾ ਪਲਾਨ ਲੈ ਸਕਣਗੇ। ਜਿਹੜਾ ਕੋਈ ਇੱਕ ਸਾਲ ਲਈ ਸੇਵਾਵਾਂ ਲਵੇਗਾ, ਉਸਨੂੰ ਮੁਫ਼ਤ ਵਿੱਚ 4K LED ਤੇ 4K ਸੇਟ ਟਾਪ ਬਾਕਸ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ, ਪ੍ਰੀਮਿਅਮ ਓਟੀਟੀ ਸਰਵਿਸ ਵੀ ਦਿੱਤੀ ਜਾਵੇਗੀ। ਇਸ ਵਿੱਚ ਹੌਟਸਟਾਰ, ਨੈੱਟਫਲਿਕਸ ਆਦਿ ਕਿਸਮ ਦੀਆਂ ਸੇਵਾਵਾਂ ਹਨ। ਹਾਲਾਂਕਿ ਮੁਕੇਸ਼ ਅੰਬਾਨੀ ਨੇ ਇਹ ਨਹੀਂ ਦੱਸਿਆ ਕਿ ਦਿੱਤੀ ਜਾਣ ਵਾਲੀ ਸੇਵਾ ਇਨ੍ਹਾਂ ਵਿੱਚੋਂ ਕਿਹੜੀ ਹੋਵੇਗੀ।

ਇਸ ਤੋਂ ਇਲਾਵਾ, ਜੀਓ ਫਾਈਬਰ ਦੇ ਗਾਹਕ ਨਵੀਂ ਫ਼ਿਲਮ ਆਉਂਦੇ ਹੀ ਉਸ ਨੂੰ ਵੇਖ ਸਕਦੇ ਹਨ। ਇਸ ਦਾ ਨਾਂ 'ਜੀਓ ਫਸਟ-ਡੇ-ਫਸਟ ਸ਼ੋਅ' ਰੱਖਿਆ ਗਿਆ ਹੈ ਅਤੇ ਇਹ ਸੇਵਾ 2020 ਦੇ ਮੱਧ ਤੋਂ ਸ਼ੁਰੂ ਹੋਵੇਗੀ।

ਹੋਰ ਸੇਵਾਵਾਂ

ਜੀਓ ਫਾਈਬਰ ਦੇ ਗਾਹਕਾਂ ਨੂੰ ਅੰਤਰਰਾਸ਼ਟਰੀ ਫੋਨ ਵੀ ਵੱਖਰੇ ਰੇਟਾਂ 'ਤੇ ਕਰਨ ਦਾ ਮੌਕਾ ਮਿਲੇਗਾ। ਇਹ ਸੁਵਿਧਾ ਫੈਮਲੀ ਪਲਾਨ, ਡਾਟਾ ਸ਼ੇਅਰਿੰਗ, ਅੰਤਰਰਾਸ਼ਟਰੀ ਰੋਮਿੰਗ ਅਤੇ ਲੈਂਡਲਾਈਨਾਂ 'ਤੇ ਮਿਲੇਗੀ। ਜੀਓ ਫਾਈਬਰ ਦੇ ਗਾਹਕਾਂ ਨੂੰ ਵਾਇਸ ਕਾਲ ਕਰਨ ਦੇ ਕੋਈ ਪੈਸੇ ਨਹੀਂ ਦੇਣੇ ਪੈਣਗੇ।

ਜੀਓ ਗੀਗਾ ਫਾਈਬਰ ਸੈੱਟ ਟਾਪ ਬਾਕਸ ਸਥਾਨਕ ਕੇਬਲ ਓਪਰੇਟਰਾਂ ਰਾਹੀਂ ਮੁਹੱਈਆ ਕਰਵਾਏ ਜਾਣਗੇ। ਇਸ 'ਤੇ ਗੇਮਿੰਗ ਵੀ ਹੋ ਸਕਦੀ ਹੈ ਤੇ ਇਹ ਦੱਸਿਆ ਗਿਆ ਹੈ ਕਿ ਸਾਰੇ ਗੇਮਿੰਗ ਕੰਟਰੋਲਰ ਇਸ ਦੇ ਨਾਲ ਹਨ।

ਮੁਕਾਬਲੇ ਵਿੱਚ ਕੌਣ ਹੈ?

ਏਅਰਟੈਲ ਕੰਪਨੀ ਫਿਲਹਾਲ 100Mbps ਇੰਟਰਨੈੱਟ ਸੇਵਾ ਦੇਸ਼ ਦੇ ਕਈ ਸ਼ਹਿਰਾਂ ਵਿੱਚ ਦੇ ਰਹੀ ਹੈ। ਯੂ ਬਰੋਡਬੈਂਡ ਵੀ ਇਸੇ ਤਰ੍ਹਾਂ ਦੀਆਂ ਸੇਵਾਵਾਂ ਕਈ ਸ਼ਹਿਰਾਂ ਵਿੱਚ ਦੇ ਰਹੀ ਹੈ।

ਨੈਕਸਟਰਾ ਫਾਈਬਰ ਬੋਲਟ ਇੱਕ ਅਜਿਹੀ ਕੰਪਨੀ ਹੈ ਜੋ ਉੱਤਰ ਭਾਰਤ ਦੇ ਕਈ ਸ਼ਹਿਰਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਹੈ। ਹੁਣ ਜੀਓ ਅਜਿਹੀ ਪਹਿਲੀ ਕੰਪਨੀ ਹੋਵੇਗੀ ਜੋ ਆਪਣੀਆਂ ਸੇਵਾਵਾਂ ਪੂਰੇ ਦੇਸ਼ ਵਿੱਚ ਦੇਣ ਦਾ ਐਲਾਨ ਕਰ ਰਹੀ ਹੈ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)