ਹਾਰਡ ਕੌਰ ਦੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਚੁਣੌਤੀ

ਹਾਰਡ ਕੌਰ Image copyright Getty Images

ਰੈਪਰ ਅਤੇ ਅਦਾਕਾਰਾ ਹਾਰਡ ਕੌਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚੁਣੌਤੀ ਦਿੰਦਿਆਂ ਇੱਕ ਵੀਡੀਓ ਸ਼ੇਅਰ ਕੀਤਾ ਹੈ।

ਇਸ ਵੀਡਿਓ ਵਿੱਚ ਹਾਰਡ ਕੌਰ ਸਿਖਸ ਫਾਰ ਜਸਟਿਸ ਦੇ ਸਮਰਥਕਾਂ ਨਾਲ ਨਜ਼ਰ ਆ ਰਹੀ ਹੈ ਜਿਸ ਵਿੱਚ ਉਸ ਨੇ ਦੋਹਾਂ ਆਗੂਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ, "ਅਮਿਤ ਸ਼ਾਹ ਤੇ ਨਰਿੰਦਰ ਮੋਦੀ, ਮੈਨੂੰ ਧਮਕੀ ਨਾ ਦਿਓ। ਆਓ ਅਤੇ ਮੇਰੇ ਨਾਲ ਲੜੋ। ਮੈਂ ਕੁੜੀ ਹੋ ਕੇ ਤੁਹਾਨੂੰ ਚੁਣੌਤੀ ਦਿੰਦੀ ਹਾਂ।"

ਇਸ ਤੋਂ ਪਹਿਲਾਂ ਵੀ ਹਾਰਡ ਕੌਰ ਦੇ ਖਿਲਾਫ਼ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਯਾਨਾਥ ਅਤੇ ਆਰਐਸਐਸ ਮੁਖੀ ਮੋਹਨ ਭਾਗਵਤ ਵਿਰੁੱਧ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀ ਕਰਨ 'ਤੇ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਕਈ ਵੱਖ-ਵੱਖ ਟਵਿੱਟਰ ਹੈਂਡਲਜ਼ ਤੋਂ ਇਹ ਵੀਡੀਓ ਸ਼ੇਅਰ ਕੀਤਾ ਗਿਆ ਹੈ।

ਆਦਿਤਿਯਾ ਸਿੰਘ ਨਾਮ ਦੇ ਟਵਿੱਟਰ ਅਕਾਊਂਟ ਤੋਂ ਲਿਖਿਆ ਗਿਆ ਹੈ, "ਹਾਰਡ ਕੌਰ ਮੌਕਾਪ੍ਰਸਤ ਹੈ...ਅਸਲੀ ਸਿੱਖ ਭਾਰਤ ਵਿੱਚ ਹਨ।"

ਅੰਮ੍ਰਿਤਾ ਭਿੰਦਰ ਨੇ ਲਿਖਿਆ, "ਇਹ ਲੋਕ ਸਿੱਖਾਂ ਨੂੰ ਬਦਨਾਮ ਕਰ ਰਹੇ ਹਨ। ਉਮੀਦ ਕਰਦੇ ਹਾਂ ਕਿ ਇੰਨ੍ਹਾਂ ਦੀ ਸੱਚਾਈ ਜੱਗ-ਜਾਹਿਰ ਹੋਵੇ।"

ਮਯੰਕ ਪਟੇਲ ਦਾ ਕਹਿਣਾ ਹੈ, "ਇਸ ਐਂਟੀ-ਨੈਸ਼ਨਲ ਹਾਰਡ ਕੌਰ ਨੂੰ ਭਾਰਤ ਤੋਂ ਮਿਲੀ ਕੋਈ ਵੀ ਚੀਜ਼ ਮਨਾਉਣ ਲਈ ਪਾਬੰਦੀ ਹੋਣੀ ਚਾਹੀਦੀ ਹੈ। ਉਸ ਨੂੰ ਭਾਰਤੀ ਵਿਸ਼ਾ ਵੀ ਨਹੀਂ ਦਿੱਤਾ ਜਾਣਾ ਚਾਹੀਦਾ।"

ਨੀਰਜ ਜੱਗਾ ਨੇ ਟਵੀਟ ਕੀਤਾ, " ਹਾਰਡ ਕੌਰ ਦੇ ਫੇਸਬੂਕ ਅਕਾਊਂਟ 'ਤੇ ਜਾ ਕੇ ਉਸਦੀ ਹੇਟ ਸਪੀਚ ਫੈਲਾਉਣ ਲਈ ਸ਼ਿਕਾਇਤ ਕਰਨੀ ਚਾਹੀਦੀ ਹੈ।"

ਉਮੇਰ ਬਲੋਚ ਲਿਖਦੇ ਹਨ, "ਇਹ ਦੁਖਦਈ ਤੇ ਮਜ਼ਾਕੀਆ ਦੋਵੇਂ ਹਨ। ਅਮਿਤ ਸ਼ਾਹ ਨੂੰ ਪਤਾ ਵੀ ਨਹੀਂ ਹੋਵੇਗਾ ਕਿ ਤੁਸੀਂ ਕੌਣ ਹੋ। ਇਹ ਇਸ ਔਰਤ ਦਾ ਮਜ਼ਾਕ ਹੈ।"

ਇਸ ਤੋਂ ਪਹਿਲਾਂ ਜਦੋਂ ਹਾਰਡ ਕੌਰ ਦੇ ਵਿਰੁੱਧ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਯਾਨਾਥ ਅਤੇ ਆਰਐਸਐਸ ਮੁਖੀ ਮੋਹਨ ਭਾਗਵਤ 'ਤੇ ਟਿੱਪਣੀ ਕਾਰਨ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਕਈ ਲੋਕ ਗਾਇਕਾ ਦੇ ਹੱਕ ਵਿੱਚ ਸਨ।

ਇਹ ਵੀ ਪੜ੍ਹੋ:

ਗੁਰਪ੍ਰੀਤ ਸਿੰਘ ਨੇ ਲਿਖਿਆ ਸੀ, "ਜੇ ਹਾਰਡ ਕੌਰ ਨੇ ਯੋਗੀ ਤੇ ਆਰਐਸਐਸ ਦੇ ਚੀਫ਼ 'ਤੇ ਸਵਾਲ ਖੜ੍ਹੇ ਕਰਕੇ ਕੋਈ ਵਿਦਰੋਹ ਕੀਤਾ ਹੈ ਤਾਂ ਮੇਰੇ ਖਿਲਾਫ਼ ਵੀ ਮਾਮਲਾ ਦਰਜ ਕੀਤਾ ਜਾਵੇ ਕਿਉਂਕਿ ਮੈਂ ਵੀ ਇਹ ਮੰਨਦਾ ਹਾਂ ਕਿ ਸੰਘੀ ਅਸਲੀ ਅੱਤਵਾਦੀ ਨੇ ਤੇ ਸਮਾਜ ਲਈ ਹਾਨੀਕਾਰਕ ਨੇ।"

ਮਨਦੀਪ ਸਿੰਘ ਬਾਜਵਾ ਨੇ ਲਿਖਿਆ ਸੀ, "ਇਹ ਵਿਦੋਰਹ ਕਿਸ ਤਰ੍ਹਾਂ ਹੈ? ਆਦਿਤਯਾਨਾਥ ਤੇ ਭਾਗਵਤ ਇੱਕ ਦੇਸ ਦੇ ਸਮਾਨ ਕਿਵੇਂ ਹਨ?"

ਸਮੀਰ ਖਾਨ ਨੇ ਲਿਖਿਆ, " ਹਾਰਡ ਕੌਰ ਇਕਲੌਤੀ ਅਦਾਕਾਰ ਹੈ ਜਿਸ ਨੇ ਆਰਐਸਐਸ ਖਿਲਾਫ਼ ਬੋਲਿਆ ਹੈ। ਭਾਰਤ ਵਿੱਚ ਮੁਸਲਮਾਨਾਂ ਦੀ ਗਿਣਤੀ 1720 ਲੱਖ ਹੈ ਤੇ ਕਾਫ਼ੀ ਲੋਕ ਭਾਰਤ ਤੋਂ ਬਾਹਰ ਵਸੇ ਹੋਏ ਸਨ। ਕਿਸੇ ਨੇ ਵੀ ਇੰਨੀ ਹਿੰਮਤ ਨਹੀਂ ਵਿਖਾਈ।"

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)