YouTube ਤੋਂ ਖੇਤੀਬਾੜੀ ਦੇ ਗੁਰ ਸਿਖਾ ਕੇ ਕਿਵੇਂ ਪੈਸਾ ਕਮਾ ਰਿਹਾ ਹੈ ਇਹ ਪੰਜਾਬੀ
''ਕਿਸਾਨ ਕਿਸਾਨ ਨੂੰ ਦੇਖ ਕੇ ਜ਼ਿਆਦਾ ਸਿੱਖਦਾ ਨਾ ਕਿ ਡਾਕਟਰ ਨੂੰ ਨਾ ਹੀ ਵਿਗਿਆਨੀ ਨੂੰ, ਹਾਂ ਉਨ੍ਹਾਂ ਦੇ ਸੁਝਾਅ ਜ਼ਰੂਰ ਮੰਨੇ ਜਾ ਸਕਦੇ।'' ਇਹ ਕਹਿਣਾ ਹੈ ਨੌਜਵਾਨ ਕਿਸਾਨ ਦਰਸ਼ਨ ਸਿੰਘ ਦਾ।
ਹਰਿਆਣਾ ਦੇ ਅੰਬਾਲਾ ਦੇ ਰਹਿਣ ਵਾਲੇ ਕਿਸਾਨ ਦਰਸ਼ਨ ਸਿੰਘ ਯੂ-ਟਿਊਬ ਚੈਨਲ ਚਲਾਉਂਦੇ ਹਨ। ਇਸਦੇ ਜ਼ਰੀਏ ਉਹ ਦੂਜੇ ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਕਈ ਚੀਜ਼ਾਂ ਸਿਖਾਉਂਦੇ ਹਨ।
ਉਨ੍ਹਾਂ ਦੇ ਯੂ-ਟਿਊਬ ਚੈੱਨਲ ਦੇ 20 ਲੱਖ ਤੋਂ ਵੱਧ ਸਬਸਕਰਾਈਬਰ ਹਨ। ਇੱਕ ਮਹੀਨੇ ’ਚ ਉਹ ਆਪਣੀਆਂ ਵੀਡੀਓਜ਼ ਤੋਂ 1 ਲੱਖ ਦੇ ਕਰੀਬ ਕਮਾ ਲੈਂਦੇ ਹਨ ਹਾਲਾਂਕਿ ਐਨਾ ਪੈਸਾ ਉਹ ਆਪਣੀ ਖੇਤੀ ਤੋਂ ਵੀ ਨਹੀਂ ਕਮਾਉਂਦੇ।
ਦਰਅਸਲ ਇਸ ਦਾ ਆਈਡੀਆ ਦਰਸ਼ਨ ਸਿੰਘ ਨੂੰ ਉਸ ਵੇਲੇ ਆਇਆ ਜਦੋਂ ਉਹ ਖੁਦ ਕਿਸਾਨੀ ਕਰਦੇ ਸਨ। ਉਹ ਕਈ ਚੀਜਾਂ ਨੂੰ ਸਮਝਣ ਲਈ ਹੋਰ ਕਿਸਾਨਾਂ ਕੋਲ ਜਾਂਦੇ ਸਨ। ਫਿਰ ਇੱਥੋਂ ਸ਼ੁਰੂ ਹੋਇਆ ਯੂਟਿਊਬਰ ਬਣਨ ਦਾ ਸਫਰ।
ਇਹ ਵੀਡੀਓ ਤੁਸੀਂ YouTube 'ਤੇ ਵੀ ਦੇਖੋ
ਉਹ ਕਹਿੰਦੇ ਹਨ, ''ਮੈਂ ਕਿਸਾਨਾਂ ਕੋਲ ਜਾਂਦਾ ਸੀ ਅਤੇ ਉਨ੍ਹਾਂ ਕੋਲੋਂ ਪੁੱਛਦਾ ਸੀ ਖੇਤੀ ਦੀਆਂ ਬਰੀਕੀਆਂ। ਫਿਰ ਵੀਡੀਓ ਬਣਾ ਕੇ ਯੂਟਿਊਬ ਚੈਨਲ ਤੇ ਪਾਉਣ ਲੱਗਿਆ।''
ਯੂਟਿਊਬ ਚੈਨਲ ਚਲਾਉਣ ਲਈ ਦਰਸ਼ਨ ਸਿੰਘ ਨੇ ਬਕਾਇਦਾ ਐਡਿਟਿੰਗ ਸਾਫਟਵੇਅਰ ਅਤੇ ਚੰਗੀ ਕੁਆਲਿਟੀ ਦਾ ਕੈਮਰਾ ਵੀ ਰੱਖਿਆ ਹੋਇਆ ਹੈ।
ਹੁਣ ਸਵਾਲ ਇਹ ਹੈ ਕਿ ਇਸ ਚੈਨਲ ਤੋਂ ਦਰਸ਼ਨ ਸਿੰਘ ਕਿੰਨਾ ਕਮਾਉਂਦੇ ਹਨ।
ਉਹ ਕਹਿੰਦੇ ਹਨ, ''ਅਸੀਂ ਹਰ ਮਹੀਨੇ ਤਕਰੀਬਨ ਇੱਕ ਲੱਖ ਰੁਪਏ ਕਮਾ ਲੈਂਦੇ ਹਾਂ ਪਰ ਟਰੈਵਲਿੰਗ ਅਤੇ ਹੋਰ ਖਰਚਿਆਂ ਕਾਰਨ ਅੱਧੀ ਰਕਮ ਖਰਚ ਹੋ ਜਾਂਦੀ ਹੈ।''
ਰਿਪੋਰਟ: ਆਕਰਿਤੀ ਥਾਪਰ ਤੇ ਜਾਲਟਸਨ ਏਸੀ
ਐਡਿਟ: ਰਾਜਨ ਪਪਨੇਜਾ