ਵਿਰਾਟ ਕੋਹਲੀ ਦਾ ਲਗਾਤਾਰ ਦੂਜਾ ਸੈਂਕੜਾ, ਭਾਰਤ ਨੇ ਜਿੱਤੀ ਸੀਰੀਜ਼ - 5 ਅਹਿਮ ਖ਼ਬਰਾਂ

ਵਿਰਾਟ ਕੋਹਲੀ Image copyright Getty Images

ਕਪਤਾਨ ਵਿਰਾਟ ਕੋਹਲੀ ਦੇ 43ਵੇਂ ਵਨ ਡੇਅ ਸੈਂਕੜੇ ਅਤੇ ਨੌਜਵਾਨ ਸ਼੍ਰੇਅਸ ਅਈਅਰ ਦੀਆਂ ਵਿਸਫੋਟਕ 65 ਦੌੜਾਂ ਦੀ ਪਾਰੀ ਬਦੌਲਤ ਭਾਰਤ ਨੇ ਤੀਜਾ ਵਨ ਡੇਅ ਜਿੱਤ ਕੇ ਵੈਸਟ ਇੰਡੀਜ਼ ਨੂੰ 2-0 ਨਾਲ ਸੀਰੀਜ਼ ਹਰਾ ਦਿੱਤੀ ਹੈ।

ਭਾਰਤ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤਿਆ ਹੈ।

ਇਸ ਦੇ ਨਾਲ ਹੀ ਟੀਮ ਇੰਡੀਆ ਨੇ ਟੀ-20 ਸੀਰੀਜ਼ ਤੋਂ ਬਾਅਦ ਤਿੰਨ ਮੈਚਾਂ ਦੀ ਵਨ ਡੇਅ ਸਿਰੀਜ਼ ਵੀ 2-0 ਆਪਣੇ ਨਾਮ ਕਰ ਲਈ ਹੈ।

ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਮੈਦਾਨ ਵਿੱਚ ਉਤਰੀ ਵੈਸਟ ਇੰਡੀਜ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ।

ਆਪਣੇ ਵਨ ਡੇਅ ਕਰੀਅਰ ਦਾ ਸੰਭਾਵੀ ਤੌਰ 'ਤੇ ਆਖ਼ਰੀ ਮੁਕਾਬਲਾ ਖੇਡ ਰਹੇ ਕ੍ਰਿਸ ਗੇਲ ਅਤੇ ਪ੍ਰਤਿਭਾਸ਼ਾਲੀ ਖੱਬੂ ਓਪਨਰ ਈ ਲੁਇਸ ਨੇ 10 ਓਵਰਾਂ ਵਿੱਚ ਹੀ ਸਕੋਰ 100 ਤੋਂ ਉੱਤੇ ਪਹੁੰਚਾ ਦਿੱਤਾ।

ਪੋਰਟ ਆਫ ਸਪੇਨ ਦੇ ਮੈਦਾਨ 'ਤੇ ਵਿਰਾਟ ਕੋਹਲੀ ਨੇ ਲਗਾਤਾਰ ਦੂਜਾ ਸੈਂਕੜਾ ਮਾਰਦਿਆਂ ਹੋਇਆਂ 99 ਗੇਂਦਾਂ 'ਚ 114 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੂੰ 'ਮੈਨ ਆਫ ਦਾ ਮੈਚ' ਐਲਾਨਿਆ ਗਿਆ।

ਇਹ ਵੀ ਪੜ੍ਹੋ-

ਮੈਚ ਮੀਂਹ ਦੇ ਕਾਰਨ ਪ੍ਰਭਾਵਿਤ ਹੋਇਆ। ਵੈਸਟ ਇੰਡੀਜ਼ ਨੇ 35 ਓਵਰਾਂ ਵਿੱਚ 7 ਵਿਕਟਾਂ ’ਤੇ 240 ਦੌੜਾਂ ਬਣਾਈਆਂ। ਭਾਰਤ ਨੂੰ ਡਕਵਰਥ ਲੂਈਸ ਨਿਯਮ ਦੇ ਆਧਾਰ ’ਤੇ 35 ਓਵਰਾਂ ਵਿੱਚ 255 ਦੌੜਾਂ ਦਾ ਟੀਚਾ ਦਿੱਤਾ ਗਿਆ।

ਭਾਰਤ ਨੇ ਇਹ ਟੀਚਾ 33ਵੇਂ ਓਵਰ ਵਿੱਚ ਚਾਰ ਵਕਟਾਂ ਖੋਹ ਕੇ ਹਾਸਿਲ ਕਰ ਲਿਆ।

ਨੌਜਵਾਨ ਸ਼੍ਰੇਅਸ ਅਈਅਰ ਨੇ ਵੀ ਮੁਸ਼ਕਿਲ ਸਮੇਂ ਵਿੱਚ ਲਗਾਤਾਰ ਦੂਜਾ ਅਰਧ-ਸੈਂਕੜਾ ਮਾਰ ਕੇ ਸਥਾਈ ਦਾਅਵੇਦਾਰੀ ਪੇਸ਼ ਕੀਤੀ ਹੈ।

ਇਮਰਾਨ ਖ਼ਾਨ: 'ਜੇਕਰ ਜੰਗ ਹੋਈ ਤਾਂ ਉਸ ਦੀ ਜ਼ਿੰਮੇਵਾਰ ਦੁਨੀਆਂ ਹੋਵੇਗੀ'

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿਸਤਾਨ ਸਾਸ਼ਿਤ ਕਸ਼ਮੀਰ ਦੀ ਅਸੈਂਬਲੀ ਦੇ ਖ਼ਾਸ ਇਜਲਾਸ ਵਿੱਚ ਕਿਹਾ ਕਿ ਭਾਰਤ ਸਾਸ਼ਿਤ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਖ਼ਤਮ ਕਰਕੇ ਨਰਿੰਦਰ ਮੋਦੀ ਨੇ ਆਪਣਾ ਆਖ਼ਰੀ ਕਾਰਡ ਖੇਡਿਆ ਹੈ ਜੋ ਉਸੇ ਤਰ੍ਹਾਂ ਹੈ ਜਿਵੇਂ ਹਿਟਲਰ ਨੇ ਨਾਜ਼ੀਆਂ ਲਈ ਫਾਈਨਲ ਸੌਲਿਊਸ਼ਨ ਪਲਾਨ ਬਣਾਇਆ ਸੀ।

Image copyright Reuters

ਇਸ ਵਾਰ ਪਾਕਿਸਤਾਨ ਨੇ ਆਪਣੇ ਆਜ਼ਾਦੀ ਦਿਹਾੜੇ 14 ਅਗਸਤ ਨੂੰ ਕਸ਼ਮੀਰ ਇਕਜੁੱਟਤਾ ਦਿਹਾੜੇ ਵਜੋਂ ਮਨਾਇਆ।

ਪਾਕਿਸਤਾਨ ਨੇ ਇਹ ਕਦਮ ਭਾਰਤ ਵੱਲੋਂ ਜੰਮੂ-ਕਸ਼ਮੀਰ ਸੂਬੇ ਨੂੰ ਮਿਲਿਆ ਖ਼ਾਸ ਦਰਜਾ ਖੋਹਣ ਅਤੇ ਉਸ ਨੂੰ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿੱਚ ਵੰਡਣ ਦਾ ਵਿਰੋਧ ਵਿੱਚ ਚੁੱਕਿਆ ਹੈ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ-

ਪਹਿਲੂ ਖ਼ਾਨ ਕਤਲ ਮਾਮਲੇ 'ਚ ਸਾਰੇ ਮੁਲਜ਼ਮ ਬਰੀ, ਜਾਣੋ ਕੀ ਸੀ ਮਾਮਲਾ

ਸਾਲ 2017 ਵਿੱਚ ਕਥਿਤ ਗਊ ਰਖਿਅਕਾਂ ਹੱਥੋਂ ਕਤਲ ਕੀਤੇ ਗਏ ਪਹਿਲੂ ਖ਼ਾਨ ਦੇ ਮਾਮਲੇ ਵਿੱਚ ਰਾਜਸਥਾਨ ਦੀ ਇੱਕ ਹੇਠਲੀ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।

Image copyright VIDEO GRAB
ਫੋਟੋ ਕੈਪਸ਼ਨ ਅਲਵਰ ਵਿੱਚ ਪਹਿਲੂ ਖ਼ਾਨ ਨੂੰ ਸਾਲ 2017 ਵਿੱਚ ਕਥਿਤ ਗਊ ਰੱਖਿਅਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।

ਅਦਾਲਤ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਵਿਪਿਨ ਯਾਦਵ, ਰਵਿੰਦਰ ਕੁਮਾਰ, ਕਾਲੂ ਰਾਮ ਦਯਾ ਨੰਦ, ਯੋਗੇਸ਼ ਕੁਮਾਰ ਅਤੇ ਭੀਮ ਰਾਠੀ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕੀਤਾ ਹੈ।

ਹਰਿਆਣਾ ਦੇ ਨੂੰਹ ਦੇ ਰਹਿਣ ਵਾਲੇ ਪਹਿਲੂ ਖ਼ਾਨ ਨੂੰ ਸਾਲ 2017 ਵਿੱਚ ਕਥਿਤ ਤੌਰ 'ਤੇ ਗਊ ਰੱਖਿਅਕਾਂ ਦੀ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।

ਉਸ ਹਮਲੇ ਵਿੱਚ ਪਹਿਲੂ ਖ਼ਾਨ ਦੀ ਜਾਨ ਚਲੀ ਗਈ ਸੀ ਜਦਕਿ ਉਨ੍ਹਾਂ ਦਾ ਪੁੱਤਰ ਤੇ ਕੁਝ ਹੋਰ ਜ਼ਖਮੀ ਹੋ ਗਏ ਸਨ। ਉਸ ਸਮੇਂ ਉਹ ਜੈਪੁਰ ਤੋਂ ਗਊ ਲੈ ਕੇ ਆਪਣੇ ਪਿੰਡ ਜਾ ਰਹੇ ਸਨ। ਇੱਥੇ ਕਲਿੱਕ ਕਰਕੇ ਜਾਣੋ ਕੀ ਹੈ ਪੂਰਾ ਮਾਮਲਾ।

ਮੀਆਂ ਖ਼ਲੀਫ਼ਾ ਨੂੰ ਕਿਉਂ ਮਾਰਨਾ ਚਾਹੁੰਦਾ ਸੀ ਆਈਐੱਸ

ਅਮਰੀਕੀ ਲੇਖਕ ਮੇਗਨ ਅਬੋਟ ਨੂੰ ਦਿੱਤੇ ਇੰਟਰਵਿਊ ਵਿੱਚ ਮੀਆਂ ਖ਼ਲੀਫ਼ਾ ਨੇ ਪੋਰਨ ਬਣਾਉਣ ਵਾਲੀਆਂ ਕੰਪਨੀਆਂ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਹੈ ਕਿ ਇਹ ਕੰਪਨੀਆਂ ਨਾਸਮਝ ਜਵਾਨ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਹਨ।

Image copyright Mia Khalifa/FB

26 ਸਾਲਾ ਮੀਆ ਖ਼ਲੀਫ਼ਾ ਨੇ ਪੋਰਨ ਸਨਅਤ ਵਿੱਚ ਸਿਰਫ਼ ਤਿੰਨ ਮਹੀਨੇ ਕੰਮ ਕੀਤਾ। ਜਿਸ ਸਮੇਂ ਉਹ ਪੋਰਨ ਦੀ ਦੁਨੀਆਂ ਤੋਂ ਨਿਕਲੀ ਉਸ ਸਮੇਂ ਉਹ ਪੋਰਨਹਬ ਨਾਮ ਦੀ ਵੈਬਸਾਈਟ 'ਤੇ ਇੱਕ ਮਸ਼ਹੂਰ ਚਿਹਰਾ ਬਣ ਚੁੱਕੀ ਸੀ।

ਮੀਆ ਨੇ ਆਪਣੇ ਇੰਟਰਵਿਊ ਵਿੱਚ ਕਿਹਾ ਕਿ ਉਹ ਹਾਲੇ ਤੱਕ ਆਪਣੇ ਅਤੀਤ ਨੂੰ ਸਵੀਕਾਰ ਨਹੀਂ ਕਰ ਸਕੀ ਹੈ।

ਪੋਰਨ ਦੀ ਦੁਨੀਆਂ ਵਿੱਚ ਮੀਆ ਖ਼ਲੀਫ਼ਾ ਦਾ ਕੈਰੀਅਰ ਭਾਵੇਂ ਹੀ ਛੋਟਾ ਰਿਹਾ ਹੋਵੇ ਪਰ ਵਿਵਾਦਾਂ ਤੋਂ ਅਛੂਤਾ ਨਹੀਂ ਰਿਹਾ। ਹਿਜਾਬ ਪਾ ਕੇ ਫਿਲਮਾਇਆ ਗਿਆ ਇੱਕ ਵੀਡੀਓ ਬਹੁਤ ਵੱਡੇ ਵਿਵਾਦ ਦਾ ਕਾਰਣ ਬਣਿਆ ਸੀ।

ਇਸ ਵੀਡੀਓ ਤੋਂ ਬਾਅਦ ਇਸਲਾਮਿਕ ਸਟੇਟ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਪੂਰੀ ਖ਼ਬਰ ਪੜ੍ਹੋ।

ਇਹ ਵੀਡੀਓਜ਼ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)