ਪੰਜਾਬ 'ਚ ਅਗਲੇ 48 ਘੰਟੇ ਕਿਹੋ ਜਿਹਾ ਰਹੇਗਾ ਮੌਸਮ -5 ਅਹਿਮ ਖ਼ਬਰਾਂ

ਬਲਦ
ਫੋਟੋ ਕੈਪਸ਼ਨ 24 ਤੋਂ 48 ਘੰਟਿਆਂ ਦੌਰਾਨ ਪੰਜਾਬ 'ਚ ਸੀਜਨ ਦਾ ਪਹਿਲਾ ਵੈਸਟਰਨ ਡਿਸਟਰਬੈਂਸ ਤੇ ਮਾਨਸੂਨੀ ਸਿਸਟਮ ਦੋਵੇਂ ਇੱਕੋ ਸਮੇਂ ਦਾਖ਼ਲ ਹੋ ਰਹੇ ਹਨ।

ਭਾਖੜਾ ਡੈਮ 'ਚੋਂ ਵਾਧੂ ਪਾਣੀ ਛੱਡਿਆ ਗਿਆ ਹੈ ਇਸ ਦੇ ਨਾਲ ਹੀ ਮੌਸਮ ਵਿਭਗ ਵੱਲੋਂ ਪੰਜਾਬ 'ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਭਾਖੜਾ ਡੈਮ ਤੋਂ 40 ਹਾਜ਼ਾਰ ਕਿਊਸਕ ਵਾਧੂ ਪਾਣੀ ਛੱਡਿਆ ਗਿਆ ਹੈ। ਸਤਲੁਜ ਦੇ ਕੰਢੇ ਵੱਸਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਅਤੇ ਨੀਵੇਂ ਥਾਵਾਂ ਤੋਂ ਲੋਕਾਂ ਨੂੰ ਬਾਹਰ ਆਉਣ ਦੀ ਸਲਾਹ ਦਿੱਤੀ ਗਈ ਹੈ।

ਸ਼ੁੱਕਰਵਾਰ ਸ਼ਾਮੀਂ ਮੌਸਮ ਵਿਭਾਗ ਨੇ 24 ਤੋਂ 48 ਘੰਟਿਆਂ ਦੌਰਾਨ ਪੰਜਾਬ 'ਚ ਸੀਜਨ ਦਾ ਪਹਿਲਾ ਵੈਸਟਰਨ ਡਿਸਟਰਬੈਂਸ ਤੇ ਮਾਨਸੂਨੀ ਸਿਸਟਮ ਦੋਵੇਂ ਇੱਕੋ ਸਮੇਂ ਦਾਖ਼ਲ ਹੋ ਰਹੇ ਹਨ।

ਸਿੱਟੇ ਵਜੋਂ ਫਿਰੋਜ਼ਪੁਰ, ਬਠਿੰਡਾ, ਮੁਕਤਸਰ, ਫਰੀਦਕੋਟ, ਮੋਗਾ, ਬਰਨਾਲਾ, ਮਾਨਸਾ ਤੋਂ ਛੁੱਟ ਪੰਜਾਬ ਦੇ ਲਗਭਗ ਸਭਨਾਂ ਜਿਲਿਆਂ ਚ ਭਾਰੀ ਮੀਂਹ ਦੀ ਉਮੀਦ ਹੈ।

ਪੜ੍ਹੋ ਜਲੰਧਰ ਤੋਂ ਪਾਲ ਸਿੰਘ ਨੌਲੀ ਤੇ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ

ਇਹ ਵੀ ਪੜ੍ਹੋ:

Image copyright WHAT3WORDS
ਫੋਟੋ ਕੈਪਸ਼ਨ ਇਸ ਐਪਲੀਕੇਸ਼ਨ ਨਾਲ ਐਮਰਜੈਂਸੀ ਸੇਵਾ ਵਾਲਿਆਂ ਨੂੰ ਪੀੜਤਾਂ ਤੱਕ ਜਲਦੀ ਤੇ ਸਟੀਕਤਾ ਨਾਲ ਪਹੁੰਚਣ ਵਿੱਚ ਮਦਦ ਮਲੇਗੀ।

ਗੁੰਮ ਹੋ ਜਾਣ 'ਤੇ ਇਸ ਤਰ੍ਹਾਂ ਦੱਸੋ ਆਪਣਾ ਸਟੀਕ ਟਿਕਾਣਾ

ਬਰਤਾਨੀਆ ਦੀ ਪੁਲਿਸ ਨਾਗਰਿਕਾਂ ਨੂੰ ਇੱਕ ਐਪਲੀਕੇਸ਼ਨ ਆਪਣੇ ਮੋਬਾਈਲਾਂ ਵਿੱਚ ਪਾਉਣ ਲਈ ਕਹਿ ਰਹੀ ਹੈ। ਇਸ ਐਪਲੀਕੇਸ਼ਨ ਜ਼ਰੀਏ ਹੁਣ ਤੱਕ ਕਈ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ।

ਐਪਲੀਕੇਸ਼ਨ ਬਣਾਉਣ ਵਾਲਿਆਂ ਨੇ ਦੁਨੀਆਂ ਨੂੰ 57 ਟਰਿਲੀਅਨ (57 ਲੱਖ ਕਰੋੜ) ਵਰਗਾਂ ਵਿੱਚ ਵੰਡਿਆ ਹੈ। ਇਹ ਵਰਗ 3x 3 ਮੀਟਰ (10x 10 ਫੁੱਟ) ਆਕਾਰ ਦੇ ਹਨ। ਹਰੇਕ ਵਰਗ ਦਾ ਤਿੰਨ ਸ਼ਬਦਾਂ ਦਾ ਇੱਕ ਪਤਾ ਦਿੱਤਾ ਗਿਆ ਹੈ। ਇਹ ਤਿੰਨ ਸ਼ਬਦ ਰੈਂਡਮ ਤਰੀਕੇ ਨਾਲ ਚੁਣੇ ਗਏ ਹਨ।

ਮੰਗੋਲੀਆ ਨੇ what3words ਨੂੰ ਆਪਣੀ ਡਾਕ ਸੇਵਾ ਲਈ ਅਪਣਾ ਲਿਆ ਹੈ ਪੜ੍ਹੋ ਪੂਰੀ ਜਾਣਕਾਰੀ

'ਹਰਜੀਤਾ' ਫ਼ਿਲਮ ਲਈ ਬਿਹਤਰੀਨ ਬਾਲ ਅਦਾਕਾਰ ਪੁਰਸਕਾਰ ਜੇਤੂ ਸਮੀਪ ਸਿੰਘ ਨੂੰ ਮਿਲੋ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
'ਹਰਜੀਤਾ' ਦੇ ਬੈਸਟ ਚਾਈਲਡ ਐਕਟਰ ਨੂੰ ਮਿਲੋ

2 ਸਾਲਾ ਸਮੀਪ ਸਿੰਘ ਨੂੰ ਫ਼ਿਲਮ 'ਹਰਜੀਤਾ' ਲਈ ਨੈਸ਼ਨਲ ਐਵਾਰਡ ਮਿਲਿਆ ਹੈ। ਫ਼ਿਲਮ ਵਿੱਚ ਸਮੀਪ ਸਿੰਘ ਨੇ ਹਾਕੀ ਖਿਡਾਰੀ ਹਰਜੀਤ ਸਿੰਘ ਤੁਲੀ ਦੇ ਬਚਪਨ ਦਾ ਕਿਰਦਾਰ ਨਿਭਾਇਆ ਹੈ।

ਢੋਲ ਦੇ ਡਗੇ 'ਤੇ ਲੋਕਾਂ ਨੂੰ ਨਚਾਉਣ ਵਾਲੀ ਜਹਾਂਗੀਤ ਕੌਰ

ਢੋਲ ਵਜਾਉਣ ਨੂੰ ਆਮ ਤੌਰ 'ਤੇ ਮਰਦਾਂ ਦਾ ਕਿੱਤਾ ਮੰਨਿਆ ਜਾਂਦਾ ਹੈ ਪਰ ਚੰਡੀਗੜ੍ਹ ਦੀ ਜਹਾਂਗੀਤ ਨੇ ਇਨ੍ਹਾਂ ਮਿੱਥਾਂ ਨੂੰ ਤੋੜਿਆ ਹੈ। 21 ਸਾਲਾ ਜਹਾਂਗੀਤ ਭਾਰਤ ਦੇ ਨੌਜਵਾਨ ਢੋਲੀਆਂ ਵਿੱਚੋਂ ਇੱਕ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਜਹਾਂਗੀਤ ਦੇ ਕੁੜੀ ਹੋਣ ਉਸ ਨੂੰ ਸ਼ੁਰੂ ਵਿੱਚ ਕੋਈ ਢੋਲ ਵਜਾਉਣਾ ਸਿਖਾਉਣ ਲਈ ਤਿਆਰ ਨਹੀਂ ਸੀ।

ਜਹਾਂਗੀਤ ਨੇ 12 ਸਾਲ ਦੀ ਉਮਰ ਵਿੱਚ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ ਸੀ। ਜਹਾਂਗੀਤ ਮੁਤਾਬਕ ਉਨ੍ਹਾਂ ਨੂੰ ਭਾਰਤ ਦੀ ਇਕੱਲੀ ਮਹਿਲਾ ਢੋਲੀ ਹੋਣ ਦਾ ਖਿਤਾਬ ਵੀ ਮਿਲ ਚੁੱਕਿਆ ਹੈ।

ਪਹਿਲੂ ਖ਼ਾਨ : ਜੱਜ ਨੇ ਜਾਂਚ 'ਤੇ ਇਹ ਸਵਾਲ ਚੁੱਕੇ

ਬੁੱਧਵਾਰ ਨੂੰ ਪਹਿਲੂ ਖ਼ਾਨ ਮਾਬ ਲਿੰਚਿੰਗ ਮਾਮਲੇ ਵਿੱਚ ਰਾਜਸਥਾਨ ਦੀ ਇੱਕ ਹੇਠਲੀ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ

ਅਲਵਰ ਦੇ ਜਿਲ੍ਹਾ ਅਦਾਲਤ ਨੇ ਇਸ ਮਾਮਲੇ ਵਿੱਚ ਸਰਕਾਰੀ ਪੱਖ ਦੀ ਜਾਂਚ ਤੇ ਪਹਿਲੂ ਖ਼ਾਨ ਉੱਪਰ ਹੋਏ ਬੇਰਹਿਮ ਹਮਲੇ ਦੀ ਵੀਡੀਓ ਬਣਾਉਣ ਲਈ ਵਰਤੇ ਗਏ ਕਥਿਤ ਮੋਬਾਈਲ ਫੋਨ ਦੀ ਭਰੋਸੇਯੋਗਤਾ ਨੂੰ ਸ਼ੱਕੀ ਦੱਸਦਿਆਂ ਇਹ ਫੈਸਲਾ ਸੁਣਾਇਆ।

ਵਧੀਕ ਸੈਸ਼ਨ ਜੱਜ ਡਾਕਟਰ ਸਰਿਤਾ ਸਵਾਮੀ ਨੇ ਛੇ ਮੁਲਜ਼ਮਾਂ ਨੂੰ ਬਰੀ ਕਰਨ ਵਾਲੇ ਆਪਣੇ 92 ਸਫ਼ਿਆਂ ਦੇ ਹੁਕਮਾਂ ਵਿੱਚ ਕਿਹਾ, "ਸਰਕਾਰੀ ਪੱਖ ਇਸ ਮਾਮਲੇ ਵਿੱਚ ਮੁਲਜ਼ਮਾਂ ਤੇ ਇਲਜ਼ਾਮ ਸਬਾਤ ਕਰਨ ਵਿੱਚ ਅਸਫ਼ਲ ਰਿਹਾ ਹੈ।"

ਪੜ੍ਹੋ ਪੂਰੀ ਖ਼ਬਰ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)