ਦਿੱਲੀ ਦੇ ਏਮਜ਼ ਹਸਪਤਾਲ ’ਚ ਲੱਗੀ ਅੱਗ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਦਿੱਲੀ ਦੇ ਏਮਜ਼ ਹਸਪਤਾਲ ’ਚ ਲੱਗੀ ਅੱਗ ਨੂੰ ਬੁਝਾਇਆ ਗਿਆ

ਸ਼ਨੀਵਾਰ ਸ਼ਾਮ ਦਿੱਲੀ ਦੇ ਸਭ ਤੋਂ ਵੱਡੇ ਹਸਪਤਾਲ ਏਮਜ਼ ਵਿੱਚ ਅੱਗ ਲੱਗ ਗਈ। ਅੱਗ ਬੁਝਾਉਣ ਲਈ 36 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਲੈਣੀ ਪਈ ਹੈ। ਅਜੇ ਤੱਕ ਇਸ ਹਾਦਸੇ ਵਿੱਚ ਕਿਸੇ ਦੀ ਮਰਨ ਦੀ ਖ਼ਬਰ ਨਹੀਂ ਹੈ।

ਏਮਜ਼ ਦੇ ਸੂਚਨਾ ਵਿਭਾਗ ਨੇ ਮੀਡੀਆ ਨੂੰ ਦੱਸਿਆ ਕਿ ਅੱਗ ਕਰੀਬ ਪੰਜ ਵਜੇ ਲੱਗੀ ਸੀ। ਅਜੇ ਅੱਗ ਦੇ ਕਾਰਨਾਂ ਬਾਰੇ ਕੁਝ ਨਹੀਂ ਕਿਹਾ ਗਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਹੋਵੇਗੀ। ਅੱਗ ਏਮਜ਼ ਦੇ ਟੀਚਿੰਗ ਵਿਭਾਗ ਵਿੱਚ ਲੱਗੀ ਹੈ ਜਿਸ ਵਿੱਚ ਟੈਸਟਿੰਗ ਲੈਬ ਤੇ ਡਾਕਟਰਾਂ ਦੇ ਬੈਠਣ ਦੀ ਥਾਂ ਹੁੰਦੀ ਹੈ। ਇਹ ਇਮਾਰਤ ਐਮਰਜੈਂਸੀ ਵਾਰਡ ਦੇ ਨੇੜੇ ਹੈ।

ਇਸ ਇਮਾਰਤ ਵਿੱਚ ਮਰੀਜ਼ਾਂ ਨੂੰ ਨਹੀਂ ਰੱਖਿਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ