ਹਿਮਾਚਲ 'ਚ ਮੀਂਹ ਤੇ ਹੜ੍ਹ: ਦੋ ਦਰਜਨ ਤੋਂ ਵੱਧ ਮੌਤਾਂ ਸੈਂਕੜੇ ਕਰੋੜ ਦਾ ਨੁਕਸਾਨ

ਮੰਡੀ Image copyright dharam gupta/bbc
ਫੋਟੋ ਕੈਪਸ਼ਨ ਮੰਡੀ ਵਿੱਚ ਹੜ੍ਹ ਦੇ ਪਾਣੀ ਵਿੱਚ ਰੁੜ ਰਹੀ ਜੇਸੀਬੀ

ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਪਰੇਸ਼ਾਨੀ ਜ਼ਿਆਦਾ ਵੱਧ ਗਈ ਹੈ। ਕਈ ਸੜਕਾਂ ਲੈਂਡਸਲਾਈਡ ਕਰਕੇ ਬੰਦ ਹਨ ਅਤੇ ਕਈ ਥਾਈਂ ਜਾਨੀ ਮਾਲੀ ਨੁਕਸਾਨ ਹੋਇਆ ਹੈ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਮੀਂਹ ਅਤੇ ਹੜ੍ਹ ਕਾਰਨ ਘੱਟੋ ਘੱਟੋ 25 ਲੋਕਾਂ ਦੀ ਜਾਨ ਚਲੀ ਗਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਮੈਂ ਹੁਕਮ ਦਿੱਤੇ ਹਨ ਕਿ ਜਿਹੜੇ ਰੋਡ ਬਲਾਕ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਖੋਲ੍ਹਿਆ ਜਾਵੇ ਅਤੇ ਪੂਰੇ ਮਾਨਸੂਨ ਦੌਰਾਨ 43 ਜਾਨਾਂ ਗਈਆਂ।

ਉਪਰੀ ਹਿਮਾਚਲ ਦੇ ਨਰਵਾ ਇਲਾਕੇ ਵਿੱਚ ਨਦੀ ਦੇ ਤੇਜ਼ ਬਹਾਅ ਵਿੱਚ 6 ਅਤੇ 9 ਸਾਲ ਦੇ ਦੋ ਬੱਚੇ ਰੁੜ ਗਏ। ਚੰਬਾ ਜ਼ਿਲ੍ਹੇ ਦੇ ਸਾਰੇ ਸਿੱਖਿਅਕ ਅਦਾਰੇ ਮੰਗਲਵਾਰ ਨੂੰ ਬੰਦ ਰਹਿਣਗੇ।

ਇਹ ਵੀ ਪੜ੍ਹੋ:

Image copyright dharam gupta/bbc
ਫੋਟੋ ਕੈਪਸ਼ਨ ਮੰਡੀ ਵਿੱਚ ਇਤਿਹਾਸਕ ਪੰਚਵਾਕਟ ਮੰਦਿਰ ਬਿਆਸ ਦਰਿਆ ਵਿੱਚ ਡੁੱਬਿਆ ਹੋਇਆ

ਮੁੱਖ ਮੰਤਰੀ ਮੁਤਾਬਕ ਅੰਦਾਜ਼ਨ 574 ਕਰੋੜ ਦਾ ਨੁਕਸਾਨ ਹੋਇਆ ਹੈ। ਹਿਮਾਚਲ ਵਿੱਚ 800 ਸੜਕਾਂ ਲੈਂਡਸਲਾਈਡ ਕਾਰਨ ਬੰਦ ਹੋਏ ਹਨ।

ਲੈਂਡਸਲਾਈਡ ਕਰਕੇ ਚੰਡੀਗੜ੍ਹ-ਮਨਾਲੀ ਅਤੇ ਸ਼ਿਮਲਾ-ਕਿੰਨੌਰ ਹਾਈਵੇਅ ਬੰਦ ਹੋ ਗਏ ਸਨ।

ਪੋਂਗ ਡੈਮ, ਚਮੇਰਾ ਅਤੇ ਪੰਡੋਅ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਹੈ। ਲਾਹੌਲ ਸਪਿਤੀ ਵਿੱਚ ਕਈ ਸੀਜ਼ਨ ਤੋਂ ਉਲਟ ਬਰਫਬਾਰੀ ਹੋਈ ਹੈ। ਇਸ ਇਲਾਕੇ ਵਿੱਚ ਤਕਰੀਬਨ 400 ਸੈਲਾਨੀ ਫਸੇ ਹੋਏ ਹਨ।

ਐਤਵਾਰ ਯਾਨਿ 18 ਅਗਸਤ ਨੂੰ ਸੂਬੇ ਵਿੱਚ 102 ਮਿਮੀ ਮੀਂਹ ਰਿਕਾਰਡ ਕੀਤਾ ਗਿਆ ਜੋ ਆਮ ਨਾਲੋਂ ਕਈ ਗੁਣਾ ਵੱਧ ਸੀ।

2011 ਤੋਂ ਬਾਅਦ 24 ਘੰਟਿਆਂ ਦੌਰਾਨ ਇੰਨਾ ਮੀਂਹ ਕਦੇ ਵੀ ਰਿਕਾਰਡ ਨਹੀਂ ਕੀਤਾ ਗਿਆ।

ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਵੀ ਭਾਰੀ ਮੀਂਹ ਦੀ ਚਿਤਾਨਵੀ ਦਿੱਤੀ ਹੈ ਜਿਸ ਕਰਕੇ ਸੂਬੇ ਵਿੱਚ ਹਾਈ ਅਲਰਟ ਜਾਰੀ ਹੈ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)