ਮੋਦੀ ਨੇ ਟਰੰਪ ਨਾਲ ਕੀਤੀ ਗੱਲਬਾਤ, ਨਾਮ ਲਏ ਬਿਨਾਂ ਪਾਕਿਸਤਾਨ ਤੇ ਸਾਧਿਆ ਨਿਸ਼ਾਨਾ- 5 ਅਹਿਮ ਖਬਰਾਂ

ਮੋਦੀ ਤੇ ਟਰੰਪ Image copyright Reuters
ਫੋਟੋ ਕੈਪਸ਼ਨ ਆਖਿਰੀ ਵਾਰੀ ਜੀ-20 ਦੌਰਾਨ ਟਰੰਪ ਤੇ ਮੋਦੀ ਦੀ ਆਹਮੋ-ਸਾਹਮਣੇ ਗੱਲਬਾਤ ਹੋਈ ਸੀ

ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਗੱਲਬਾਤ ਹੋਈ ਹੈ।

ਗੱਲਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਅਤੇ ਇਮਰਾਨ ਖ਼ਾਨ ਦਾ ਨਾਮ ਲਏ ਬਿਨਾਂ ਉਨ੍ਹਾਂ 'ਤੇ ਤਣਾਅ ਫੈਲਾਉਣ ਦਾ ਇਲਜ਼ਾਮ ਲਾਇਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਖੇਤਰੀ ਹਾਲਤ 'ਤੇ ਕਿਹਾ ਹੈ ਕਿ ਕੁਝ ਆਗੂ ਭਾਰਤ ਦੇ ਖਿਲਾਫ਼ ਹਿੰਸਕ ਭੜਕਾਊ ਬਿਆਨਬਾਜ਼ੀ ਕਰ ਰਹੇ ਹਨ ਜੋ ਇਲਾਕੇ ਦੀ ਸ਼ਾਂਤੀ ਦੇ ਲਈ ਫਾਇਦੇਮੰਦ ਨਹੀਂ ਹੈ।

ਮੋਦੀ ਅਤੇ ਟਰੰਪ ਵਿਚਾਲੇ ਇਹ ਗੱਲਬਾਤ ਉਦੋਂ ਹੋਈ ਜਦੋਂ ਹਾਲ ਹੀ ਵਿੱਚ ਵ੍ਹਾਈਟ ਹਾਊਸ ਨੇ ਦੱਸਿਆ ਸੀ ਕਿ ਰਾਸ਼ਟਰਪਤੀ ਟਰੰਪ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਚਾਲੇ ਗੱਲਬਾਤ ਹੋਈ। ਉਸ ਵਿੱਚ ਟਰੰਪ ਨੇ ਉਨ੍ਹਾਂ ਨੂੰ ਇਸਲਾਮਾਬਾਦ ਅਤੇ ਨਵੀਂ ਦਿੱਲੀ ਵਿਚਾਲੇ ਗੱਲ ਕਰਨ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ:

ਪਹਿਲਾਂ 'ਸ਼ਰਮਾ ਜੀ' ਬਣ ਕੇ ਸੰਗੀਤ ਦੇਣ ਵਾਲੇ ਪੰਜਾਬੀ ਸੰਗੀਤਕਾਰ 'ਖ਼ਯਾਮ' ਕਿਵੇਂ ਬਣੇ

ਮਸ਼ਹੂਰ ਸੰਗੀਤਕਾਰ ਮੁਹੰਮਦ ਜ਼ਹੂਰ ਖ਼ਯਾਮ ਹਾਸ਼ਮੀ ਨਹੀਂ ਰਹੇ। 93 ਸਾਲ ਦੇ ਖ਼ਯਾਮ ਨੇ ਮੁੰਬਈ ਦੇ ਸੁਜੌਏ ਹਸਪਤਾਲ ਵਿੱਚ ਆਖਰੀ ਸਾਹ ਲਏ। ਉਹ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੂੰ ਫੇਫੜੇ ਵਿੱਚ ਇਨਫੈਕਸ਼ਨ ਕਾਰਨ ਦਾਖਲ ਕਰਵਾਇਆ ਗਿਆ ਸੀ।

Image copyright Getty Images

ਇੱਕ ਨਜ਼ਰ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਦਿਲਚਸਪ ਘਟਨਾਵਾਂ 'ਤੇ-

ਖ਼ਯਾਮ ਇੱਕ ਮਸ਼ਹੂਰ ਸੰਗੀਤਕਾਰ ਹਨ ਜਿੰਨਾਂ ਨੇ 1947 'ਚ ਸ਼ੁਰੂ ਹੋਏ ਆਪਣੇ ਫ਼ਿਲਮੀ ਕਰੀਅਰ ਦੇ ਪਹਿਲੇ ਪੰਜ ਸਾਲ 'ਸ਼ਰਮਾ ਜੀ' ਦੇ ਨਾਂਅ ਹੇਠ ਸੰਗੀਤ ਫ਼ਿਲਮ ਇੰਡਸਟਰੀ ਨੂੰ ਦਿੱਤਾ ਸੀ।

ਖ਼ਯਾਮ ਰਹਿਮਾਨ ਨਾਲ ਮਿਲ ਕੇ ਸੰਗੀਤ ਦਿੰਦੇ ਸਨ, ਜਿਸ ਕਰਕੇ ਉਨ੍ਹਾਂ ਦੀ ਜੋੜੀ ਦਾ ਨਾਂਅ ਸੀ- ਸ਼ਰਮਾ ਜੀ ਅਤੇ ਵਰਮਾ ਜੀ।

ਬਾਅਦ 'ਚ ਵਰਮਾ ਜੀ ਯਾਨਿ ਕਿ ਰਹਿਮਾਨ ਪਾਕਿਸਤਾਨ ਚਲੇ ਗਏ ਤਾਂ ਸ਼ਰਮਾ ਜੀ ਇੱਕਲੇ ਰਹਿ ਗਏ।

ਪੂਰੀ ਖ਼ਬਰ ਪੜ੍ਹਣ ਈ ਇੱਥੇ ਕਲਿੱਕ ਕਰੋ।

ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਨੇ ਪੰਜਾਬ 'ਚ ਲੋਕਾਂ ਦੀ ਮੁਸ਼ਕਿਲ ਵਧਾਈ

ਪੰਜਾਬ ਦੇ ਦੋਆਬਾ, ਮਾਝਾ ਅਤੇ ਪੁਆਧ ਦੇ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਭਾਖੜਾ ਬੰਨ੍ਹ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਸਤਲੁਜ ਕੰਢੇ ਵਸਦੇ ਪਿੰਡਾਂ ਵਿੱਚ ਜਨ-ਜੀਵਨ ਅਸਰ ਹੇਠ ਹੈ।

Image copyright PAL SINGH NAULI/BBC
ਫੋਟੋ ਕੈਪਸ਼ਨ ਫਿਲੌਰ ਨੇੜਲੇ ਪਿੰਡ ਗੰਨਾ, ਮੋਤੀਪੁਰ ਅਤੇ ਭੋਲੇਵਾਲ ਪਿੰਡਾਂ ਦੇ ਹੜ੍ਹ ਪੀੜਤ ਲੋਕ ਸੁਰੱਖਿਅਤ ਥਾਵਾਂ 'ਤੇ ਜਾਂਦੇ ਹੋਏ

ਸੋਮਵਾਰ ਨੂੰ ਭਾਖੜਾ ਬਿਆਸ ਮਨੇਜਮੈਂਟ ਬੋਰਡ ਨੇ ਕਿਹਾ ਸੀ ਕਿ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 1680 ਫੁੱਟ ਤੱਕ ਪਹੁੰਚ ਗਿਆ ਹੈ। ਬੋਰਡ ਨੇ ਇਹ ਵੀ ਕਿਹਾ ਕਿ ਲੋੜ ਪਈ ਤਾਂ ਹੋਰ ਪਾਣੀ ਛੱਡਿਆ ਜਾਵੇਗਾ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਲਈ 100 ਕਰੋੜ ਦੇ ਮਦਦ ਦਾ ਐਲਾਨ ਕੀਤਾ ਹੈ।

ਪੂਰੀ ਖ਼ਬਰ ਪੜ੍ਹਣ ਈ ਇੱਥੇ ਕਲਿੱਕ ਕਰੋ।

ਹਿਮਾਚਲ 'ਚ ਮੀਂਹ ਤੇ ਹੜ੍ਹ ਕਾਰਨ ਦੋ ਦਰਜਨ ਤੋਂ ਵੱਧ ਮੌਤਾਂ

ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਪਰੇਸ਼ਾਨੀ ਜ਼ਿਆਦਾ ਵੱਧ ਗਈ ਹੈ। ਕਈ ਸੜਕਾਂ ਲੈਂਡਸਲਾਈਡ ਕਰਕੇ ਬੰਦ ਹਨ ਅਤੇ ਕਈ ਥਾਈਂ ਜਾਨੀ ਮਾਲੀ ਨੁਕਸਾਨ ਹੋਇਆ ਹੈ।

Image copyright dharam gupta/bbc
ਫੋਟੋ ਕੈਪਸ਼ਨ ਮੰਡੀ ਵਿੱਚ ਹੜ੍ਹ ਦੇ ਪਾਣੀ ਵਿੱਚ ਰੁੜ ਰਹੀ ਜੇਸੀਬੀ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਮੀਂਹ ਅਤੇ ਹੜ੍ਹ ਕਾਰਨ ਘੱਟੋ ਘੱਟੋ 25 ਲੋਕਾਂ ਦੀ ਜਾਨ ਚਲੀ ਗਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਹੁਕਮ ਦਿੱਤੇ ਹਨ ਕਿ ਜਿਹੜੇ ਰੋਡ ਬਲਾਕ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਖੋਲ੍ਹਿਆ ਜਾਵੇ ਅਤੇ ਪੂਰੇ ਮਾਨਸੂਨ ਦੌਰਾਨ 43 ਜਾਨਾਂ ਗਈਆਂ। ਪੜ੍ਹਣ ਲਈ ਇੱਥੇ ਕਲਿੱਕ ਕਰੋ।

ਉਸ ਲਾੜੇ ਦੀ ਹੱਡਬੀਤੀ ਜਿਸਦੇ ਵਿਆਹ 'ਚ 63 ਲੋਕਾਂ ਨੂੰ ਮਾਰ ਦਿੱਤਾ ਗਿਆ

ਸ਼ਨੀਵਾਰ ਨੂੰ ਅਫ਼ਗਾਨਿਸਤਾਨ ਦੇ ਕਾਬੁਲ ਵਿੱਚ ਇੱਕ ਵਿਆਹ ਸਮਾਗਮ ਵਿੱਚ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਲਾੜੇ ਨੇ ਕਿਹਾ ਹੈ ਕਿ ਇਸ ਜਾਨਲੇਵਾ ਹਮਲੇ ਤੋਂ ਬਾਅਦ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ।

Image copyright Reuters
ਫੋਟੋ ਕੈਪਸ਼ਨ ਮੀਰਵਾਇਜ਼ ਇਲਮੀ ਨੇ ਟੋਲੋ ਨਿਊਜ਼ ਨੂੰ ਕਿ ਉਸ ਦੀਆਂ ਸਾਰੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ।

ਟੋਲੋ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮੀਰਵਾਇਜ਼ ਇਲਮੀ ਨੇ ਕਿਹਾ ਹੈ ਕਿ ਹਮਲੇ ਵਿੱਚ ਉਹ ਕਿਸੇ ਤਰ੍ਹਾਂ ਬਚ ਗਿਆ ਪਰ ਜੋ 63 ਲੋਕ ਮਾਰੇ ਗਏ ਉਨ੍ਹਾਂ ਵਿੱਚ ਉਸਦਾ ਭਰਾ ਅਤੇ ਕਈ ਰਿਸ਼ਤੇਦਾਰ ਸ਼ਾਮਿਲ ਹਨ।

ਇਸ ਹਮਲੇ ਵਿੱਚ 180 ਲੋਕ ਜ਼ਖਮੀ ਹੋਏ ਹਨ। ਹਮਲੇ ਦੀ ਜ਼ਿੰਮੇਵਾਰੀ ਕੱਟੜਪੰਥੀ ਜਥੇਬੰਦੀ ਇਸਲਾਮਿਕ ਸਟੇਟ ਨੇ ਲਈ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।  

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)