ਜੰਮੂ: ਤਵੀ ਨਦੀ ’ਚ ਰੁੜਣ ਤੋਂ ਵਾਲ-ਵਾਲ ਬਚੇ ਮਛੇਰਿਆਂ ਨੇ ਕਿਹਾ, 'ਪੌੜੀ ਫੜ੍ਹ ਕੇ ਉਪਰ ਚੜਨ ਲੱਗੇ ਤਾਂ ਉਹ ਵਿਚਾਲਿਓਂ ਟੁੱਟ ਗਈ, ਅਸੀਂ ਪਾਣੀ 'ਚ ਰੁੜ ਗਏ'

ਜੋਧਨ Image copyright MOHIT kANDHARI

ਬਿਹਾਰ ਦੇ ਸਾਰਨ ਜ਼ਿਲ੍ਹੇ 'ਚ ਚੇਫੁਲ ਪਿੰਡ ਦੇ ਰਹਿਣ ਵਾਲੇ ਜੋਧਨ ਪ੍ਰਸਾਦ ਪਿਛਲੇ 10 ਸਾਲਾ ਤੋਂ ਵੀ ਵੱਧ ਸਮੇਂ 'ਤੋਂ ਜੰਮੂ 'ਚ ਰਹਿ ਕੇ ਆਪਣੀ ਰੋਜ਼ੀ-ਰੋਟੀ ਕਮਾ ਰਹੇ ਹਨ।

ਉਹ ਪੇਸ਼ੇ ਤੋਂ ਮੱਛੀ ਫੜ੍ਹਨ ਦਾ ਕੰਮ ਕਰਦੇ ਹਨ। ਕੰਮ ਵਿੱਚ ਕੋਈ ਰੁਕਾਵਟ ਨਾ ਆਵੇ ਇਸ ਲਈ ਨਿਯਮ ਕਾਨੂੰਨ ਦੀ ਪਾਲਣਾ ਕਰਦਿਆਂ ਹੋਇਆਂ ਉਹ ਹਰ ਸਾਲ ਪ੍ਰਦੇਸ਼ ਦੇ ਮੱਛੀ ਵਿਭਾਗ ਤੋਂ ਲਾਈਸੈਂਸ ਬਣਵਾਉਂਦੇ ਹਨ ਅਤੇ ਤਵੀ ਨਦੀ ਵਿੱਚ ਮੱਛੀ ਫੜ੍ਹਨ ਜਾਂਦੇ ਹਨ।

ਜੰਮੂ ਵਿੱਚ ਉਨ੍ਹਾਂ ਦੇ ਆਂਢ-ਗੁਆਂਢ ਵਿੱਚ ਘੱਟੋਂ ਘੱਟ 40-45 ਮੱਛੇਰੇ ਰਹਿੰਦੇ ਹਨ, ਜੋ ਬਿਹਾਰ ਦੇ ਹੀ ਰਹਿਣ ਵਾਲੇ ਹਨ ਅਤੇ ਤਵੀ ਵਿੱਚ ਮੱਛੀ ਫੜ੍ਹ ਕੇ ਉਸ ਨੂੰ ਸਥਾਨਕ ਮਾਰਿਕਟ ਵਿੱਚ ਵੇਚਦੇ ਹਨ।

ਜੋਧਨ ਪ੍ਰਸਾਦ ਦੇ ਪਿੰਡ ਵਿੱਚ ਉਨ੍ਹਾਂ ਦੀ ਪਤਨੀ ਅਤੇ 4 ਬੱਚੇ ਰਹਿੰਦੇ ਹਨ। ਉਨ੍ਹਾਂ ਦੀਆਂ ਦੋ ਧੀਆਂ ਅਤੇ ਦੋ ਪੁੱਤਰ ਹਨ। ਸਭ ਤੋਂ ਛੋਟੀ ਧੀ ਕਰੀਬ 16 ਸਾਲ ਦੀ ਹੋਣ ਵਾਲੀ ਹੈ।

ਹਰ ਮਹੀਨੇ ਉਨ੍ਹਾਂ ਦੀ ਦੇਖ਼ਭਾਲ ਲਈ ਉਹ ਆਪਣੀ ਮਿਹਨਤ ਦੀ ਕਮਾਈ ਦੇ ਪੈਸੇ ਵੀ ਘਰ ਭੇਜਦੇ ਹਨ।

ਇਹ ਵੀ ਪੜ੍ਹੋ-

Image copyright MOHIT kANDHARI

ਪਰ ਸੋਮਵਾਰ ਨੂੰ ਉਨ੍ਹਾਂ ਦੇ ਨਾਲ ਅਚਾਨਕ ਇੱਕ ਦੁਰਘਟਨਾ ਵਾਪਰੀ। ਇਸ ਦੁਰਘਟਨਾ ਵਿੱਚ ਉਨ੍ਹਾਂ ਦੀ ਸੱਜੀ ਬਾਂਹ ਗੰਭੀਰ ਜਖ਼ਮੀ ਹੋ ਗਈ। ਇਸ ਕਾਰਨ ਉਹ ਅਗਲੇ ਕੁਝ ਦਿਨ ਮੱਛੀ ਫੜ੍ਹਨ ਨਹੀਂ ਜਾ ਸਕਦੇ।

ਦੁਰਘਟਨਾ ਤੋਂ ਪਹਿਲਾਂ ਲੱਖਾਂ ਲੋਕਾਂ ਨੇ ਆਪਣੇ ਆਪਣੇ ਟੀਵੀ 'ਤੇ ਜੰਮੂ ਵਿੱਚ ਤਵੀ ਨਦੀ ਵਿਚਾਲੇ ਭਾਰਤੀ ਹਵਾਈ ਸੈਨਾ ਵੱਲੋਂ ਚਲਾਈ ਗਈ ਬਚਾਅ ਮੁਹਿੰਮ ਦੀਆਂ ਤਸਵੀਰਾਂ ਦੇਖੀਆਂ ਹੋਣੀਆਂ।

ਇਸ ਵਿੱਚ ਦਿਖਿਆ ਕਿ ਹਵਾਈ ਸੈਨਾ ਦੇ ਕਮਾਂਡੋ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਇਨ੍ਹਾਂ ਮਛੇਰਿਆਂ ਦੀ ਜਾਨ ਬਚਾਈ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ।

ਪਰ ਜੋਧਨ ਪ੍ਰਸਾਦ ਇੰਨੇ ਕਿਸਮਤ ਵਾਲੇ ਨਹੀਂ ਸਨ।

ਮੁਸ਼ਕਿਲ ਬਚਾਅ ਮੁਹਿੰਮ

ਜਦੋਂ ਹਵਾਈ ਸੈਨਾ ਦੇ ਕਮਾਂਡੋ ਨੇ ਉਨ੍ਹਾਂ ਨੂੰ ਪਾਣੀ 'ਚੋਂ ਬਾਹਰ ਕੱਢਣ ਲਈ ਪੌੜੀ ਸੁੱਟੀ ਤਾਂ ਉਹ ਉਸ ਦੀ ਵਰਤੋਂ ਨਹੀਂ ਕਰ ਸਕੇ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਜੰਮੂ: ਤਵੀ ਨਦੀ ’ਚ ਫਸੇ ਲੋਕਾਂ ਨੂੰ ਬਚਾਉਣ ਦਾ ਰੈਸਕਿਊ ਆਪਰੇਸ਼ਨ ਦਾ ਵੀਡੀਓ

ਪੌੜੀ 'ਤੇ ਪੈਰ ਰੱਖਦਿਆਂ ਹੀ ਉਹ ਵਿਚਕਾਰੋਂ ਟੁੱਟ ਗਈ ਅਤੇ ਜੋਧਨ ਪ੍ਰਸਾਦ ਤੇਜ਼ ਲਹਿਰਾਂ ਵਿਚਾਲੇ ਆਪਣੇ ਦੂਜੇ ਸਾਥੀ ਨਾਲ ਪਾਣੀ 'ਚ ਡਿੱਗ ਗਏ। ਆਪਣੀ ਜਾਨ ਬਚਾਉਣ ਲਈ ਉਹ ਆਪਣੇ ਸਾਥੀ ਮਛੇਰਿਆਂ ਦੇ ਨਾਲ ਉਹ ਕਿਸੇ ਤਰ੍ਹਾਂ ਕੰਢੇ 'ਤੇ ਆ ਗਏ।

ਉਨ੍ਹਾਂ ਦਾ ਕਹਿਣਾ ਸੀ ਜਦੋਂ ਤੱਕ ਉਹ ਪਿਲਰ 'ਤੇ ਬੈਠੇ ਹੋਏ ਸਨ ਉਹ ਸੁਰੱਖਿਅਤ ਸਨ। ਪਾਣੀ ਵਿੱਚ ਡਿੱਗਣ ਤੋਂ ਬਾਅਦ ਉਨ੍ਹਾਂ ਦੀ ਜਾਨ ਖ਼ਤਰੇ ਵਿੱਚ ਪੈ ਗਈ ਸੀ।

ਜੋਧਨ ਇਸ ਵੇਲੇ ਜੰਮੂ ਵਿੱਚ ਇਕੱਲੇ ਦੀ ਤ੍ਰਿਕੁਟਾ ਨਗਰ ਇਲਾਕੇ ਵਿੱਚ ਰੇਲਵੇ ਲਾਈਨ ਦੇ ਕੋਲ ਇੱਕ ਖਾਲੀ ਪਲਾਟ 'ਤੇ ਬਣੇ 10 X 10 ਫੁੱਟ ਦੇ ਕੱਚੇ ਕਮਰੇ 'ਚ ਰਹੇ ਹਨ।

ਜਖ਼ਮੀ ਹਾਲਾਤ ਵਿੱਚ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਕੋਈ ਦੂਜਾ ਨਹੀਂ ਹੈ। ਆਪਣੇ ਕੱਚੇ ਕਮਰੇ ਅੰਦਰ ਹੀ ਉਹ ਰੋਟੀ ਬਣਾਉਂਦੇ ਹਨ। ਰੋਟੀ ਬਣਾਉਣ ਲਈ ਉਹ ਹੀਟਰ ਦੀ ਵਰਤੋਂ ਕਰਦੇ ਹਨ।

Image copyright MOHIT kANDHARI

ਜਦੋਂ ਮੰਗਲਵਾਰ ਨੂੰ ਬੀਬੀਸੀ ਨੇ ਉਨ੍ਹਾਂ ਦੇ ਕਮਰੇ 'ਚ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਤਾਂ ਉਹ ਜ਼ਮੀਨ 'ਤੇ ਚਾਦਰ ਵਿਛਾ ਕੇ ਆਰਾਮ ਕਰ ਰਹੇ ਸਨ। ਮੱਛਰਾਂ ਤੋਂ ਬਚਣ ਲਈ ਉਨ੍ਹਾਂ ਮੱਛਰਦਾਨੀ ਵੀ ਲਗਾਈ ਹੋਈ ਸੀ। ਉਨ੍ਹਾਂ ਦੇ ਸੱਜੇ ਹੱਥ ਪੱਟੀ ਬੰਨ੍ਹੀ ਸੀ।

ਸੱਟ ਬਾਰੇ ਪੁੱਛਣ 'ਤੇ ਜੋਧਨ ਪ੍ਰਸਾਦ ਨੇ ਦੱਸਿਆ, "ਰੋਜ਼ ਵਾਂਗ ਸੋਮਵਾਰ ਸਵੇਰੇ ਮੈਂ ਆਪਣੇ ਮੋਢੇ 'ਤੇ ਮੱਛੀ ਫੜਨ ਵਾਲਾ ਜਾਲ ਪਾ ਕੇ ਤ੍ਰਿਕੁਟਾ ਨਗਰ ਤੋਂ ਸਾਥੀ ਮਛੇਰਿਆਂ ਨਾਲ ਤਵੀ ਨਦੀ ਵੱਲ ਗਿਆ ਸੀ। ਉੱਥੇ ਸਾਰੇ ਲੋਕ ਅਜੇ ਆਪਣਾ-ਆਪਣਾ ਜਾਲ ਵਿਛਾ ਹੀ ਰਹੇ ਸਨ ਕਿ ਅਚਾਨਕ ਨਦੀ ਵਿੱਚ ਪਾਣੀ ਦਾ ਵਹਾਅ ਤੇਜ਼ ਹੋ ਗਿਆ।"

ਮੌਸਮ ਸਾਫ਼ ਸੀ ਅਤੇ ਜੰਮੂ ਵਿੱਚ ਕਿਤੇ ਵੀ ਬਾਰਿਸ਼ ਨਹੀਂ ਹੋ ਰਹੀ ਸੀ, ਇਸ ਲਈ ਇਨ੍ਹਾਂ ਲੋਕਾਂ ਨੇ ਨਹੀਂ ਸੋਚਿਆ ਸੀ ਕਿ ਨਦੀ 'ਚ ਅਚਾਨਕ ਪਾਣੀ ਵਧ ਜਾਵੇਗਾ। ਜੋਧਨ ਪ੍ਰਸਾਦ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਕਿ ਉਨ੍ਹਾਂ ਕੁਝ ਸਮਝ ਆਉਂਦਾ, ਪਾਣੀ ਦਾ ਵੇਗ ਤੇਜ਼ ਹੋ ਗਿਆ।

ਜੋਧਨ ਪ੍ਰਸਾਦ ਨੇ ਅੱਗੇ ਦੱਸਿਆ, "ਮੌਕਾ ਦੇਖ ਕੇ ਮੈਂ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਂ ਲੱਭਣ ਲੱਗਾ ਅਤੇ ਤੇਜ਼ੀ ਨਾਲ ਦੌੜ ਕੇ ਨਦੀ ਦੇ ਵਿਚਕਾਰ ਬਣੇ ਇੱਕ ਪਿਲਰ 'ਤੇ ਜਾ ਕੇ ਬੈਠ ਗਿਆ।"

ਇਹ ਵੀ ਪੜ੍ਹੋ-

Image copyright MOHIT KANDHARI

ਉਨ੍ਹਾਂ ਦੇ ਹੋਰ ਸਾਥੀ ਨੇੜਲੀ ਕੰਧ 'ਤੇ ਇੱਕ ਉੱਚੀ ਥਾਂ 'ਤੇ ਜਾ ਕੇ ਬੈਠ ਗਏ। ਥੋੜ੍ਹੀ ਹੀ ਦੇਰ 'ਚ ਤਵੀ ਨਦੀ ਦੇ ਪੁੱਲ ਉੱਤੋਂ ਲੰਘ ਰਹੇ ਲੋਕਾਂ ਨੇ ਉਨ੍ਹਾਂ ਨੂੰ ਦੇਖਿਆ ਅਤੇ ਨੇੜਲੀ ਪੁਲਿਸ ਚੌਂਕੀ ਨੂੰ ਸੂਚਨਾ ਦਿੱਤੀ ਕਿ ਕੁਝ ਲੋਕ ਪਾਣੀ 'ਚ ਫਸੇ ਹੋਏ ਹਨ।

ਹਰਕਤ ਵਿੱਚ ਆਉਂਦਿਆਂ ਹੀ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਅਫ਼ਸਰਾਂ ਨੂੰ ਸੂਚਨਾ ਪ੍ਰਸਾਰਿਤ ਕੀਤੀ ਅਤੇ ਹਵਾਈ ਸੈਨਾ ਨੂੰ ਬਚਾਅ ਆਪੇਰਸ਼ਨ ਚਲਾਉਣ ਲਈ ਬੁਲਾਇਆ ਗਿਆ।

ਹਾਦਸਾ

ਜੋਧਨ ਪ੍ਰਸਾਦ ਨੇ ਆਪਣੀ ਕਹਾਣੀ ਸੁਣਾਉਂਦਿਆਂ ਹੋਇਆਂ ਅੱਗੇ ਦੱਸਿਆ ਕਿ ਜਿਵੇਂ ਹੀ ਹਵਾਈ ਸੈਨਾ ਦੇ ਹੈਲੀਕਾਪਟਰ ਉੱਥੇ ਪਹੁੰਚੇ, ਉਨ੍ਹਾਂ ਨੇ ਉੱਪਰੋਂ ਪੌੜੀ ਸੁੱਟੀ ਅਤੇ ਇੱਕ ਕਮਾਂਡੋ ਹੇਠਾਂ ਉਤਰਿਆਂ।

Image copyright MOHIT kANDHARI

ਉਨ੍ਹਾਂ ਨੇ ਕਿਹਾ, "ਮੈਂ ਅਤੇ ਮੇਰਾ ਦੂਜਾ ਸਾਥੀ ਪੌੜੀ ਫੜ੍ਹ ਕੇ ਉੱਪਰ ਚੜਨ ਲੱਗੇ ਪਰ ਪੌੜੀ ਇੰਨੀ ਕਮਜ਼ੋਰ ਸੀ ਕਿ ਉਹ ਵਿਚਾਲਿਓਂ ਟੁੱਟ ਗਈ ਅਤੇ ਅਸੀਂ ਦੋਵੇਂ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਏ।"

ਜੋਧਨ ਪ੍ਰਸਾਦ ਮੁਤਾਬਕ ਉਨ੍ਹਾਂ ਨੂੰ ਇਸ ਸਮੇਂ ਸੱਜੀ ਬਾਂਹ 'ਤੇ ਸੱਟ ਲੱਗੀ ਹੈ। ਆਪਣੀ ਜਾਨ ਬਚਾਉਣ ਲਈ ਉਹ ਆਪਣੇ ਸਾਥੀ ਨਾਲ ਬੜੀ ਮੁਸ਼ਕਿਲ ਨਾਲ ਤੈਰ ਕੇ ਕੰਢੇ 'ਤੇ ਪਹੁੰਚੇ।

ਉਨ੍ਹਾਂ ਦਾ ਕਹਿਣਾ ਸੀ ਜਦੋਂ ਤੱਕ ਉਹ ਉੱਥੇ ਬੈਠੇ ਹੋਏ ਸਨ ਤਾਂ ਉਹ ਸੁਰੱਖਿਅਤ ਸਨ, ਪਰ ਬਚਾਅ ਮੁਹਿੰਮ ਦੌਰਾਨ ਪਾਣੀ ਵਿੱਚ ਡਿੱਗਣ ਤੋਂ ਬਾਅਦ ਉਨ੍ਹਾਂ ਦੀ ਜਾਨ ਖ਼ਤਰੇ 'ਚ ਪੈ ਗਈ ਸੀ।

ਜੋਧਨ ਪ੍ਰਸਾਦ ਨੇ ਦੱਸਿਆ ਪਾਣੀ ਤੋਂ ਬਾਹਰ ਨਿਕਲਣ ਤੋਂ ਬਾਅਦ ਉਨ੍ਹਾਂ ਨੂੰ ਉਤੋਂ ਸਥਾਨਕ ਪੁਲਿਸ ਆਪਣੇ ਨਾਲ ਲੈ ਗਈ ਅਤ ਉਨ੍ਹਾਂ ਬਾਰੇ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਉਨ੍ਹਾਂ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ।

Image copyright MOHIT kANDHARI
ਫੋਟੋ ਕੈਪਸ਼ਨ ਪਿਲਰ ਉੱਤੇ ਬੈਠੇ ਹੋਏ ਜੋਧਨ

ਉਹ ਕਹਿੰਦੇ ਹਨ ਕਿ ਨਾ ਕਿਸੇ ਸਰਕਾਰੀ ਅਧਿਕਾਰੀ ਨੇ ਉਨ੍ਹਾਂ ਦਾ ਇਲਾਜ ਕਰਵਾਇਆ ਅਤੇ ਨਾ ਹੀ ਕੋਈ ਮਦਦ ਕੀਤੀ। ਕਮਰੇ 'ਚ ਆਉਣ 'ਤੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਨੇੜਲੇ ਸਰਕਾਰੀ ਹਸਪਤਾਲ 'ਚੋਂ ਉਨ੍ਹਾਂ ਮਰਹਮ-ਪੱਟੀ ਕਰਵਾਈ।

ਜੋਧਨ ਪ੍ਰਸਾਦ ਕਹਿੰਦੇ ਹਨ, "ਸਾਨੂੰ ਤਾਂ ਤੈਰਨਾ ਆਉਂਦਾ ਸੀ, ਇਸ ਲਈ ਬਚ ਗਏ। ਤੈਰਨਾ ਨਹੀਂ ਆਉਂਦਾ ਹੁੰਦਾ ਤਾਂ ਅੱਜ ਸ਼ਾਇਦ ਜ਼ਿੰਦਾ ਨਾ ਹੁੰਦੇ।"

ਉਨ੍ਹਾਂ ਦੇ ਸਾਥੀ ਮਛੇਰਿਆਂ, ਰਾਮਬਾਬੂ ਪ੍ਰਸਾਦ ਜੋ ਕਿ ਸੀਵਾਨ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਉਨ੍ਹਾਂ ਦੀ ਵੀ ਇਹੀ ਸ਼ਿਕਾਇਤ ਹੈ।

ਉਹ ਕਹਿੰਦੇ ਹਨ, "ਮੱਛੀ ਵਿਭਾਗ ਦੇ ਅਧਿਕਾਰੀਆਂ ਨੇ ਕਦੇ ਵੀ ਸਾਡਾ ਹਾਲ ਨਹੀਂ ਪੁੱਛਿਆ ਅਤੇ ਨਾ ਹੀ ਕੋਈ ਮਦਦ ਕੀਤੀ। ਨਾ ਉਹ ਲੋਕ ਸਾਨੂੰ ਧਾਗਾ ਦਿੰਦੇ ਹਨ ਅਤੇ ਨਾ ਹੀ ਜਾਲ। ਕੱਲ੍ਹ ਇੰਨਾ ਵੱਡੀ ਹਾਦਸਾ ਹੋ ਗਿਆ ਅਤੇ ਕੋਈ ਵੀ ਸਾਡੀ ਖ਼ੈਰ ਪੁੱਛਣ ਨਹੀਂ ਆਇਆ।"

Image copyright MOHIT kANDHARI

ਜੋਧਨ ਨੂੰ ਵੀ ਸ਼ਿਕਾਇਤ ਹੈ ਕਿ ਉਹ ਹਰ ਸਾਲ ਲਾਈਸੈਂਸ ਫੀਸ ਜਮ੍ਹਾਂ ਕਰਦੇ ਹਨ ਪਰ ਹਾਦਸੇ ਤੋਂ ਬਾਅਦ ਮੱਛੀ ਵਿਭਾਗ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਨੂੰ ਮਿਲਣ ਤੱਕ ਨਹੀਂ ਆਇਆ। ਉਹ ਆਪਣੇ ਪੈਸਿਆਂ ਨਾਲ ਹੀ ਇਲਾਜ ਕਰਵਾ ਰਹੇ ਹਨ।

ਕਮਿੰਦਰ ਪ੍ਰਸਾਦ ਨੇ ਦੱਸਿਆ, ਉਹ ਲੋਕ 20 ਸਾਲ ਤੋਂ ਵੀ ਵੱਧ ਸਮੇਂ ਤੋਂ ਵੱਧ ਇੱਥੇ ਮੱਛੀ ਫੜਨ ਦਾ ਕੰਮ ਕਰ ਰਹੇ ਹਨ ਪਰ ਉਨ੍ਹਾਂ ਲਈ ਕੋਈ ਸੁਵਿਧਾ ਨਹੀਂ ਹੈ, ਨਾ ਕੋਈ ਬੀਮਾ ਰਾਸ਼ੀ ਮਿਲਦੀ ਹੈ ਅਤੇ ਨਾ ਹੀ ਕੋਈ ਦੂਜੀ ਰਾਹਤ।

ਹਵਾਈ ਸੈਨਾ ਦੀ ਬਚਾਅ ਮੁਹਿੰਮ

ਜੋਧਨ ਦੇ ਨਾਲ ਪਾਣੀ ਵਿੱਚ ਫਸੇ ਸ੍ਰੀ ਭਗਵਾਨ ਨੇ ਆਪਣੀ ਹੱਢਬੀਤੀ ਸੁਣਾਉਂਦਿਆਂ ਹੋਇਆ ਦੱਸਿਆ ਕਿ ਉਨ੍ਹਾਂ ਦੀ ਕਿਸਮਤ ਚੰਗੀ ਸੀ ਕਿ ਹਵਾਈ ਸੈਨਾ ਦੇ ਕਮਾਂਡੋ ਨੇ ਉਨ੍ਹਾਂ ਸਮੇਂ 'ਤੇ ਰੱਸੀ ਦੀ ਮਦਦ ਨਾਲ ਬਚਾ ਲਿਆ।

Image copyright MOHIT KANDHARI

ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਗਰੁੱਪ ਕਪਤਾਨ ਸੰਦੀਪ ਸਿੰਘ ਨੇ ਬਚਾਅ ਮੁਹਿੰਮ ਦੀ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ, "ਸਾਨੂੰ ਜੰਮੂ ਦੇ ਡੀਸੀ ਨੇ 12 ਵਜੇ ਪਾਣੀ ਵਿੱਚ ਫਸੇ ਹੋਏ ਮਛੇਰਿਆਂ ਨੂੰ ਬਾਹਰ ਕੱਢਣ ਲਈ ਕਿਹਾ ਅਤੇ ਲੋਕ ਬਿਨਾਂ ਸਮੇਂ ਬਰਬਾਦ ਕੀਤੇ ਉੱਥੇ ਪਹੁੰਚ ਗਏ।"

"ਸਥਿਤੀ ਦਾ ਮੁਲੰਕਣ ਕਰਨ ਤੋਂ ਬਾਅਦ ਅਸੀਂ ਆਪਣੀ ਕਾਰਵਾਈ ਕੀਤੀ ਅਤੇ ਦੋ ਮਛੇਰਿਆਂ ਨੂੰ ਪਾਣੀ ਵਿਚੋਂ ਬਾਹਰ ਕੱਢ ਕੇ ਸੁਰੱਖਿਅਤ ਥਾਂ 'ਤੇ ਛੱਡ ਦਿੱਤਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਕਮਾਂਡੋ ਅਤੇ ਹੈਲੀਕਾਪਟਰ ਦੇ ਪਾਇਲਟ ਨੇ ਬੜੀ ਬਹਾਦਰੀ ਨਾਲ ਅਤੇ ਹਿੰਮਤ ਨਾਲ ਕੰਮ ਕੀਤਾ ਤੇ ਆਪਰੇਸ਼ਨ ਨੂੰ ਸਫ਼ਲ ਬਣਾਇਆ।"

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)