ਪਾਕਿਸਤਾਨ ਦੀ ਮੰਗ ਪ੍ਰਿਅੰਕਾ ਚੋਪੜਾ ਨੂੰ 'ਗੁੱਡਵਿਲ ਅੰਬੈਸਡਰ' ਵਜੋਂ ਹਟਾਇਆ ਜਾਵੇ - 5 ਅਹਿਮ ਖ਼ਬਰਾਂ

ਪ੍ਰਿਅੰਕਾ ਚੋਪੜਾ Image copyright Getty Images

ਪਾਕਿਸਤਾਨ ਦੇ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜਾਰੀ ਨੇ ਯੂਨੀਸੇਫ ਨੂੰ ਪੱਤਰ ਲਿਖ ਕੇ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ 'ਗੁੱਡਵਿਲ ਅੰਬੈਸਡਰ' ਵਜੋਂ ਹਟਾਏ ਜਾਣ ਦੀ ਮੰਗ ਕੀਤੀ ਹੈ।

ਹਿੰਦੁਸਾਤਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਸ਼ਮੀਰ ਮੁੱਦੇ ਨੂੰ ਆਧਾਰ ਬਣਾ ਕੇ ਅਜਿਹੀ ਮੰਗ ਕੀਤੀ ਹੈ।

ਯੂਨੀਸੇਫ ਦੇ ਕਾਰਜਾਕਾਰੀ ਨਿਰਦੇਸ਼ਕ ਹੈਨਰੀਟਾ ਫੇਰ ਨੂੰ ਲਿਖੇ ਪੱਤਰ ਵਿੱਚ ਮਜਾਰੀ ਨੇ ਕਿਹਾ ਹੈ ਕਿ ਪਰਮਾਣੂ ਹਥਿਆਰਾਂ ਦੀ ਜੰਗ ਦਾ ਸਮਰਥਨ ਕਰਨ ਵਾਲਾ 'ਗੁੱਡਵਿਲ ਐੰਬਸਡਰ' ਕਿਵੇਂ ਹੋ ਸਕਦਾ ਹੈ।

ਪ੍ਰਿਅੰਕਾ ਚੋਪੜਾ ਨੂੰ 2010 ਅਤੇ 2016 ਵਿੱਚ ਯੂਨੀਸੈਫ ਦਾ ਗੁੱਡਵਿਲ ਅੰਬੈਸਡਰ ਬਣਾਇਆ ਗਿਆ ਸੀ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੌਰਾਨ ਪ੍ਰਿਅੰਕਾ ਫਰਵਰੀ ਵਿੱਚ ਕੀਤੇ ਆਪਣੇ ਇੱਕ ਟਵੀਟ ਕਾਰਨ ਵਿਵਾਦਾਂ ਵਿੱਚ ਆਈ।

ਇਹ ਵੀ ਪੜ੍ਹੋ-

ਚਿਦੰਬਰਮ: ਸੀਬੀਆਈ ਨੇ ਆਈਐੱਨਐਕਸ ਮੀਡੀਆ ਮਾਮਲੇ ਚ ਸਾਬਕਾ ਗ੍ਰਹਿ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ

ਭਾਰਤੀ ਦੀ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਮੁਲਕ ਦੇ ਸਾਬਕਾ ਗ੍ਰਹਿ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੂੰ ਆਈਐਨਐਕਸ ਮੀਡੀਆ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਪੀ ਚਿਦੰਬਰਮ ਦੀ ਗ੍ਰਿਫ਼ਤਾਰੀ ਦੇ ਦਿਨ ਦੀ ਕਹਾਣੀ

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸੀਬੀਆਈ ਨੇ ਪੀ ਚਿਦੰਬਰਮ ਨੂੰ ਦਿੱਲੀ ਵਿਚਲੀ ਉਨ੍ਹਾਂ ਦੀ ਜ਼ੋਰਬਾਗ ਰਿਹਾਇਸ਼ ਤੋਂ ਮੰਗਲਵਾਰ ਦੇਰ ਸ਼ਾਮ ਹਿਰਾਸਤ ਲਿਆ ਸੀ।

ਜਾਂਚ ਏਜੰਸੀ ਉਨ੍ਹਾਂ ਨੂੰ ਆਪਣੇ ਹੈੱਡਕੁਆਟਰ ਲੈ ਗਈ। ਸੀਬੀਆਈ ਨੇ ਅਦਾਲਤ ਤੋਂ ਪਹਿਲਾਂ ਹੀ ਵਾਰੰਟ ਲਿਆ ਸੀ, ਜਿਸ ਦੇ ਅਧਾਰ ਉੱਤੇ ਕਾਂਗਰਸ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਹੁਣ ਸੀਬੀਆਈ ਚਿਦੰਬਰਮ ਦਾ ਮੈਡੀਕਲ ਕਰਵਾ ਕੇ ਬੁੱਧਵਾਰ ਸਵੇਰੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਜੰਮੂ: ਤਵੀ ਨਦੀ 'ਚ ਰੁੜਣ ਤੋਂ ਵਾਲ-ਵਾਲ ਬਚੇ ਮਛੇਰਿਆਂ ਦੀ ਕਹਾਣੀ

ਕੁਝ ਦਿਨ ਪਹਿਲਾਂ ਲੋਕਾਂ ਨੇ ਆਪਣੇ ਟੀਵੀ 'ਤੇ ਜੰਮੂ ਵਿੱਚ ਤਵੀ ਨਦੀ ਵਿਚਾਲੇ ਭਾਰਤੀ ਹਵਾਈ ਸੈਨਾ ਵੱਲੋਂ ਚਲਾਈ ਗਈ ਬਚਾਅ ਮੁਹਿੰਮ ਦੀਆਂ ਤਸਵੀਰਾਂ ਦੇਖੀਆਂ ਹੋਣੀਆਂ।

ਇਹ ਵੀ ਪੜ੍ਹੋ-

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਜੰਮੂ: ਤਵੀ ਨਦੀ ’ਚ ਫਸੇ ਲੋਕਾਂ ਨੂੰ ਬਚਾਉਣ ਦਾ ਰੈਸਕਿਊ ਆਪਰੇਸ਼ਨ ਦਾ ਵੀਡੀਓ

ਜਿਸ ਵਿੱਚ ਹਵਾਈ ਸੈਨਾ ਦੇ ਕਮਾਂਡੋ ਵੱਲੋਂ ਤਵੀ ਨਦੀ 'ਚ ਫਸੇ ਮਛੇਰਿਆਂ ਦੀ ਜਾਨ ਬਚਾਉਣ ਦੌਰਾਨ ਉਨ੍ਹਾਂ ਨੂੰ ਪਾਣੀ 'ਚੋਂ ਬਾਹਰ ਕੱਢਣ ਲਈ ਪੌੜੀ ਸੁੱਟੀ ਤਾਂ ਉਹ ਉਸ ਦੀ ਵਰਤੋਂ ਨਹੀਂ ਕਰ ਸਕੇ।

ਦਰਅਸਲ ਪੌੜੀ 'ਤੇ ਪੈਰ ਰੱਖਦਿਆਂ ਹੀ ਉਹ ਵਿਚਕਾਰੋਂ ਟੁੱਟ ਗਈ ਅਤੇ ਜੋਧਨ ਪ੍ਰਸਾਦ ਤੇਜ਼ ਲਹਿਰਾਂ ਵਿਚਾਲੇ ਆਪਣੇ ਦੂਜੇ ਸਾਥੀ ਨਾਲ ਪਾਣੀ 'ਚ ਡਿੱਗ ਗਏ। ਆਪਣੀ ਜਾਨ ਬਚਾਉਣ ਲਈ ਉਹ ਆਪਣੇ ਸਾਥੀ ਮਛੇਰਿਆਂ ਦੇ ਨਾਲ ਉਹ ਕਿਸੇ ਤਰ੍ਹਾਂ ਕੰਢੇ 'ਤੇ ਆ ਗਏ।

ਬਿਹਾਰ ਦੇ ਸਾਰਨ ਜ਼ਿਲ੍ਹੇ 'ਚ ਚੇਫੁਲ ਪਿੰਡ ਦੇ ਰਹਿਣ ਵਾਲੇ ਜੋਧਨ ਪ੍ਰਸਾਦ ਪਿਛਲੇ 10 ਸਾਲਾ ਤੋਂ ਵੀ ਵੱਧ ਸਮੇਂ 'ਤੋਂ ਜੰਮੂ 'ਚ ਰਹਿ ਕੇ ਆਪਣੀ ਰੋਜ਼ੀ-ਰੋਟੀ ਕਮਾ ਰਹੇ ਹਨ। ਉਸ ਦਿਨ ਬਚਾਅ ਮੁਹਿੰਮ ਦੌਰਾਨ ਹੋਰ ਕੀ ਹੋਇਆ ਇਹ ਜਾਣਨ ਲਈ ਇੱਥੇ ਕਲਿੱਕ ਕਰੋ।

ਦਿੱਲੀ ਚ ਰਵਿਦਾਸੀਏ ਭਾਈਚਾਰੇ ਨੇ ਦਿਖਾਇਆ ਦਮ, ਮੰਦਰ ਤੋੜੇ ਜਾਣ ਖ਼ਿਲਾਫ਼ ਜ਼ਬਦਸਤ ਰੋਹ

ਦਿੱਲੀ ਦੇ ਤੁਗਲਕਾਬਾਦ 'ਚ ਰਵਿਦਾਸ ਮੰਦਿਰ ਤੋੜੇ ਜਾਣ ਦੇ ਵਿਰੋਧ 'ਚ ਰਾਮ ਲੀਲਾ ਮੈਦਾਨ 'ਚ ਲੋਕਾਂ ਨੇ ਕੀਤਾ ਮੁਜ਼ਾਹਰਾ।

ਇਸ ਦੌਰਾਨ ਇਸ ਮੁਜ਼ਾਹਰੇ 'ਚ ਹਿੱਸਾ ਲੈਣ ਲਈ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਣੇ ਦੇਸ ਭਰ ਤੋਂ ਲੋਕ ਪਹੁੰਚੇ ਸਨ। ਉਨ੍ਹਾਂ ਨੇ ਭਗਤ ਰਵਿਦਾਸ ਮੰਦਿਰ ਦੀ ਮੁੜ ਉਸਾਰੀ ਦੀ ਮੰਗ ਕੀਤੀ। ਦਰਅਸਲ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਦਿੱਲੀ ਦੇ ਤੁਗਲਕਾਬਾਦ 'ਚ ਰਵਿਦਾਸ ਦਾ ਮੰਦਿਰ ਤੋੜਿਆ ਗਿਆ ਸੀ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਗੁਰੂ ਰਵਿਦਾਸ ਮੰਦਿਰ ਤੋੜੇ ਜਾਣ ਦੇ ਵਿਰੋਧ 'ਚ ਪ੍ਰਦਰਸ਼ਨ

ਕਸ਼ਮੀਰੀ ਸਿੱਖਾਂ ਦੇ ਮਸਲੇ ਤੇ ਸ਼ਿਕਾਇਤਾਂ ਕੀ ਹਨ

ਕਸ਼ਮੀਰ ਦੀ ਰਹਿਣ ਵਾਲੀ ਕੋਮਲ ਜੇਬੀ ਸਿੰਘ ਦਾ ਮੰਨਣਾ ਹੈ ਕਿ ਜੰਮੂ-ਕਸ਼ਮੀਰ ਵਿੱਚ ਰਹਿ ਰਹੇ ਸਿੱਖਾਂ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਵਿੱਚ ਸਿੱਖਾਂ ਕੋਲ ਕੋਈ ਸਿਆਸੀ ਨੁਮਾਇੰਗੀ ਨਹੀਂ ਹੈ।

ਅਜਿਹੇ ਹੋਰ ਮਸਲੇ ਜਾਣਨ ਲਈ ਬੀਬੀਸੀ ਨੇ ਜੰਮੂ-ਕਸ਼ਮੀਰ ਵਿੱਚ ਰਹਿੰਦੇ ਸਿੱਖਾਂ ਦੇ ਮਸਲਿਆਂ ਬਾਰੇ ਕਸ਼ਮੀਰੀ ਸਿੱਖ ਕੋਮਲ ਜੇਬੀ ਨਾਲ ਗੱਲਬਾਤ ਕੀਤੀ। ਪੂਰੀ ਗੱਲਬਾਤ ਸੁਣਨ ਲਈ ਵੀਡੀਓ ਲਿੰਕ 'ਤੇ ਕਲਿੱਕ ਕਰੋ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਭਾਰਤ ਸ਼ਾਸਿਤ ਕਸ਼ਮੀਰ 'ਚ ਰਹਿੰਦੇ ਸਿੱਖਾਂ ਦੇ ਮਸਲੇ ਤੇ ਸ਼ਿਕਾਇਤਾਂ ਕੀ ਹਨ

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)