ਜੀਐਸਟੀ ਰਿਫੰਡ, ਬੈਂਕ ਲੋਨ ਈਐਮਆਈ ਤੇ ਆਟੋ-ਸੈਕਟਰ ਬਾਰੇ ਨਿਰਮਲਾ ਸੀਤਾਰਮਨ ਦੇ ਅਹਿਮ ਐਲਾਨ

ਨਿਰਮਲਾ ਸੀਤਾਰਮਨ Image copyright PTI

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਿੱਲੀ ਵਿਚ ਪ੍ਰੈਸ ਕਾਨਫਰੰਸ ਕਰਕੇ ਭਾਰਤੀ ਆਰਥਿਕਤਾ ਦਾ ਵਿਕਾਸ ਹੌਲੀ ਹੋਣ 'ਤੇ ਸਫ਼ਾਈ ਦਿੱਤੀ ਹੈ।

ਨਿਰਮਲਾ ਸੀਤਾਰਮਨ ਨੇ ਕਿਹਾ, ''ਭਾਰਤ ਦਾ ਅਰਥਚਾਰਾ ਬਿਹਤਰ ਹਾਲ 'ਚ ਹੈ ਅਤੇ ਦੂਜੇ ਦੇਸਾਂ ਦੇ ਮੁਕਾਬਲੇ ਵਧੀਆ ਹੈ। ਹਾਲਾਂਕਿ ਉਨ੍ਹਾਂ ਨੇ ਇਹ ਕਿਹਾ ਕਿ ਚੀਨ ਅਤੇ ਅਮਰੀਕਾ ਦੇ ਵਪਾਰਕ ਦਾ ਜੰਗ ਦਾ ਅਸਰ ਪਿਆ ਹੈ।''

ਨਿਰਮਲਾ ਸੀਤਾਰਮਨ ਨੇ ਕਿਹਾ ਕਿ ਅਰਥਚਾਰੇ ਦੇ ਸੁਧਾਰ 'ਤੇ ਲਗਾਤਾਰ ਕੰਮ ਹੋ ਰਿਹਾ ਹੈ ਅਤੇ ਹਰੇਕ ਵਿਭਾਗ ਕੰਮ ਕਰ ਰਿਹਾ ਹੈ। ਆਰਥਿਕ ਸੁਧਾਰ ਸਰਕਾਰ ਦਾ ਮੁੱਖ ਏਡੰਜਾ ਹੈ ਅਤੇ ਜੀਐਸਟੀ ਨੂੰ ਹੋਰ ਸੁਖਾਲਾ ਕੀਤਾ ਜਾਵੇਗਾ, ਫਾਰਮਾਂ ਦੀ ਗਿਣਤੀ ਘਟਾਈ ਜਾਵੇਗੀ।

ਵਿੱਤ ਮੰਤਰੀ ਦੀਆਂ ਮੁੱਖ ਗੱਲਾਂ

 • ਸਰਕਾਰ ਨੇ ਆਪਣੇ ਵਿਭਾਗਾਂ ਨੂੰ ਪੁਰਾਣੀਆਂ ਗੱਡੀਆਂ ਬਦਲਣ ਲਈ ਕਿਹਾ
 • ਗੱਡੀਆਂ ਦੀ ਰਜਿਸਟ੍ਰੇਸ਼ਨ ਦੀ ਫ਼ੀਸ ਦਾ ਵਾਧਾ ਅਗਲੇ ਸਾਲ ਜੂਨ ਤੱਕ ਰੋਕ ਲਿਆ ਹੈ।
 • ਗੱਡੀਆਂ ਦੀ ਡੈਪਰੀਸੀਏਸ਼ਨ ਵਿਚ 30 ਫ਼ੀਸਦ ਦਾ ਵਾਧਾ ਕੀਤਾ ਗਿਆ
 • ਸਰਕਾਰ ਸਕਰੈਪਏਜ਼ ਨੀਤੀ ਉੱਤੇ ਵੀ ਵਿਚਾਰ ਕਰੇਗੀ
 • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ, ਸਰਕਾਰ ਧੰਨ ਪੈਦਾ ਕਰਨ ਵਾਲਿਆਂ ਦਾ ਸਨਮਾਨ ਕਰਦੀ ਹੈ, ਸਰਕਾਰ ਮੁਕੱਦਮੇਬਾਜ਼ੀ ਨਹੀਂ ਹੱਲ ਚਾਹੁੰਦੀ ਹੈ।
 • ਜੀਐੱਸਟੀ ਦੇ ਸਾਰੇ ਰਿਫੰਡ ਦੀ ਹੁਣ 30 ਦਿਨਾਂ ਦੇ ਅੰਦਰ ਅਦਾਇਗੀ ਹੋਵੇਗੀ
 • ਸਟਾਰਟਅਪ ਤੋਂ ਐਂਗਲ ਟੈਕਸ ਵਾਪਸ ਲੈ ਲਿਆ ਗਿਆ
 • ਬੈਂਕ ਘਰ ਤੇ ਆਟੋ ਲੋਨ ਹੋਰ ਸਸਤੇ ਕਰਨਗੇ, ਬੈਂਕਾਂ ਨੇ ਦਰਾਂ ਵਿਚ ਕਟੌਤੀ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਬੈਂਕ ਹੁਣ ਰੈਪੋ ਰੇਟ ਨਾਲ ਜੁੜੇ ਲੋਨ ਦੇਣਗੇ
 • ਘਰਾਂ ਤੇ ਆਟੋ ਲੋਨ ਦੀ ਆਨਲਾਇਨ ਟਰੈਕਿੰਗ ਦਾ ਪ੍ਰਬੰਧ
 • ਲੋਨ ਖਤਮ ਹੋਣ ਤੋਂ 15 ਦਿਨਾਂ ਦੇ ਅੰਦਰ ਸਨਅਤੀ ਅਦਾਰਿਆਂ ਨੂੰ ਕਰਜ ਲਈ ਦਿੱਤੇ ਦਸਤਾਵੇਜ਼ ਵਾਪਸ ਕਰਨਗੇ
 • ਐਮਐਸਐਮਈ ਦੀ ਪਰਿਭਾਸ਼ਾ ਮੁੜ ਨਿਰਧਾਰਤ ਕੀਤੀ ਜਾ ਰਹੀ ਹੈ।
 • ਕੈਪੀਟਲ ਗੇਨਸ ਅਤੇ ਐਫਪੀਆਈ 'ਤੇ ਸਰਚਾਰਜ ਵਾਪਸ ਲਿਆ ਜਾਵੇਗਾ। ਇਸ ਨਾਲ ਵਿਦੇਸ਼ੀ ਨਿਵੇਸ਼ਕਾਂ ਨੂੰ ਫਾਇਦਾ ਹੋਵੇਗਾ।
 • ਰੇਪੋ ਰੇਟ ਵਿੱਚ ਕਟੌਤੀ ਦਾ ਲੋਕਾਂ ਨੂੰ ਤੁਰੰਤ ਫਾਇਦਾ ਹੋਵੇਗਾ। ਰੇਪੋ ਰੇਟ ਘਟਣ ਨਾਲ ਈਐਮਆਈ ਵੀ ਘੱਟ ਹੋਵੇਗੀ ਅਤੇ ਬੈਂਕਾਂ ਤੋਂ ਲੋਨ ਲੈਣਾ ਸੌਖਾ ਹੋ ਜਾਵੇਗਾ।
 • ਸਰਕਾਰੀ ਬੈਂਕਾਂ ਨੂੰ 70 ਹਜ਼ਾਰ ਕਰੋੜ ਰੁਪਏ ਦੇਣ ਦਾ ਐਲਾਨ
 • ਕਾਰਪੋਰੇਟ ਸੋਸਲ ਰਿਸਪੌਸ਼ੀਬਿਲਟੀ (CSR) ਦੀ ਉਲੰਘਣਾ ਨੂੰ ਮੁਜ਼ਮਰਾਨਾ ਅਪਰਾਧ ਦੀ ਥਾਂ ਸਿਵਲ ਅਪਰਾਧ ਮੰਨਿਆ ਜਾਵੇਗਾ
 • ਟੈਕਸ ਹੈਰਾਸਮੈਂਟ ਖ਼ਤਮ ਕਰਨ ਦਾ ਐਲਾਨ, ਪੁਰਾਣੇ ਟੈਕਸ ਨੋਟਿਸਾਂ ਉੱਤੇ 1 ਅਕਤੂਬਰ ਤੱਕ ਫੈਸਲਾ ਲਿਆ ਜਾਵੇਗਾ
 • ਐਫਪੀਆਈ ਤੋਂ ਸਰਚਾਰਡ ਵਾਪਸ ਲਿਆ ਜਾਵੇਗਾ
 • ਸਾਰੇ ਆਮਦਨ ਕਰ ਨੋਟਿਸਾਂ ਦਾ ਨਿਪਟਾਰਾਂ ਤਿੰਨ ਮਹੀਨਿਆਂ ਵਿਚ ਹੋਵੇਗਾ
 • ਜੀਐਸਟੀ ਰਿਫੰਡ ਨੂੰ ਸੌਖਾ ਕੀਤਾ ਜਾਵੇਗਾ।
 • ਦੁਨੀਆਂ ਦੇ ਕਈ ਦੇਸ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ।
 • ਦੁਸਹਿਰੇ ਤੋਂ ਟੈਕਸ ਵਿਵਾਦ ਆਸਾਨੀ ਨਾਲ ਦੂਰ ਹੋਵੇਗਾ। ਟੈਕਸ ਅਤੇ ਲਬਰ ਕਾਨੂੰਨ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ।
 • ਭਾਰਤ ਵਿੱਚ ਕਾਰੋਬਾਰ ਕਰਨਾ ਸੌਖਾ ਹੋਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)