ਕਸ਼ਮੀਰ : ਸ੍ਰੀਨਗਰ ਦੇ ਸੌਰਾ 'ਚ ਜੁੰਮੇ ਦੀ ਨਮਾਜ਼ ਤੋਂ ਬਾਅਦ ਝੜਪਾਂ, ਬਾਕੀ ਇਲਾਕੇ ਸ਼ਾਂਤ

ਕਸ਼ਮੀਰ
ਫੋਟੋ ਕੈਪਸ਼ਨ ਸੁੱਕਰਵਾਰ ਨੂੰ ਸੌਰਾ ਦੇ ਮੁਜ਼ਾਹਰੇ ਵਿਚ ਸ਼ਾਮਲ ਔਰਤਾਂ ਨਾਅਰੇਬਾਜ਼ੀ ਕਰਦੀਆਂ ਹੋਈਆਂ।

ਭਾਰਤ ਸ਼ਾਸਿਤ ਕਸ਼ਮੀਰ ਵਿਚ ਸ੍ਰੀਨਗਰ ਦੇ ਸੌਰਾ ਇਲਾਕੇ ਵਿਚ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਬਾਅਦ ਲੋਕਾਂ ਦਾ ਮੁਜ਼ਾਹਰਾ ਉਸ ਵੇਲੇ ਸੁਰੱਖਿਆ ਬਲਾਂ ਨਾਲ ਝੜਪਾਂ ਵਿਚ ਬਦਲ ਗਿਆ ਜਦੋਂ ਉੱਥੇ ਪੱਥਰਬਾਜ਼ੀ ਹੋਈ।

ਸੌਰਾ ਪਹੁੰਚੇ ਬੀਬੀਸੀ ਪੱਤਰਕਾਰ ਆਮਿਰ ਪੀਰਜ਼ਾਦਾ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ ਇੱਕ ਵਜੇ ਉੱਥੇ ਪਹੁੰਚੇ ਸਨ।

ਉਦੋਂ ਲੋਕ ਸਥਾਨਕ ਦਰਗਾਹ ਵਿਚ ਜੁੰਮੇ ਦੀ ਨਮਾਜ਼ ਅਦਾ ਕਰਨ ਲਈ ਇਕੱਠੇ ਹੋ ਰਹੇ ਸਨ। ਇਸ ਦਰਗਾਹ ਵਿਚ ਔਰਤਾਂ ਅਤੇ ਪੁਰਸ਼ ਦੋਵੇਂ ਹੀ ਨਮਾਜ਼ ਅਦਾ ਕਰਦੇ ਹਨ।

ਆਮਿਰ ਮੁਤਾਬਕ ਉਨ੍ਹਾਂ ਦੇਖਿਆ ਕਿ ਪਹਿਲਾਂ ਕਸ਼ਮੀਰ ਦੀ ਅਜ਼ਾਦੀ ਪੱਖੀ ਕੁਝ ਨਾਅਰੇ ਲੱਗੇ ਅਤੇ ਫਿਰ ਜੁੰਮੇ ਦੀ ਨਮਾਜ਼ ਤੋਂ ਬਾਅਦ ਲੋਕਾਂ ਦਾ ਰੋਸ ਮੁਜ਼ਾਹਰਾ ਸ਼ਾਂਤਮਈ ਤਰੀਕੇ ਨਾਲ ਸ਼ੁਰੂ ਹੋਇਆ।

ਖ਼ਬਰ ਲਿਖੇ ਜਾਣ ਤੱਕ ਸ੍ਰੀਨਗਰ ਦੇ ਹੋਰ ਕਿਸੇ ਵੀ ਹਿੱਸੇ ਤੋਂ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਜਾਣਕਾਰੀ ਨਹੀਂ ਸੀ।

ਜੰਮੂ ਕਸ਼ਮੀਰ ਵਿਚ ਧਾਰਾ 370 ਹਟਾਏ ਜਾਣ ਤੋਂ ਤਿੰਨ ਹਫ਼ਤੇ ਬਾਅਦ ਵੀ ਸ਼ੁੱਕਰਵਾਰ ਨੂੰ ਵੱਡੀਆਂ ਮਸਜਿਦਾਂ ਤੇ ਦਰਗਾਹਾਂ ਵਿਚ ਸਰਕਾਰ ਵਲੋਂ ਲੋਕਾਂ ਦੇ ਇਕੱਠੇ ਹੋਣ ਉੱਤੇ ਲਾਈ ਪਾਬੰਦੀ ਜਾਰੀ ਰਹੀ।

ਇਹ ਵੀ ਪੜ੍ਹੋ-

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਇਹ ਰਿਪੋਰਟ ਸ਼ੁੱਕਰਵਾਰ ਨੂੰ ਦੁਪਹਿਰ ਤੱਕ ਦੀਆਂ ਰਿਪੋਰਟਾਂ ਉੱਤੇ ਅਧਾਰਿਤ ਹੈ

ਇਸ ਮੁਜ਼ਾਹਰੇ ਵਿਚ ਲੋਕਾਂ ਦੀ ਗਿਣਤੀ ਸੈਂਕੜਿਆਂ ਵਿਚ ਸੀ। ਇਹ ਲੋਕ ਸੌਰਾ ਦੇ ਅਜਿਹੇ ਇਲਾਕੇ ਵਿਚ ਮੁਜ਼ਾਹਰਾ ਕਰ ਰਹੇ ਸਨ , ਜਿਸ ਨੂੰ ਲੋਕਾਂ ਨੇ ਆਪਣੇ ਕੰਟਰੋਲ ਹੇਠ ਰੱਖਿਆ ਹੋਇਆ ਹੈ।

ਟੀਨ ਵੱਜਦੇ ਹੀ ਇਕੱਠੇ ਹੋਏ ਲੋਕ

ਪਿਛਲੇ ਹਫ਼ਤੇ ਵਾਂਗ ਇਸ ਵਾਰ ਵੀ ਮੁਜ਼ਾਹਰਾਕਾਰੀ ਸ਼ਾਂਤਮਈ ਢੰਗ ਨਾਲ ਨਾਅਰੇ ਲਗਾਉਂਦੇ ਸੌਰਾ ਦੀਆਂ ਗਲੀਆਂ 'ਚੋ ਜਾ ਰਹੇ ਸਨ ਪਰ ਇੱਕ ਥਾਂ 'ਤੇ ਸੁਰੱਖਿਆ ਦਸਤਿਆਂ ਦੇ ਕੁਝ ਮੁਲਾਜ਼ਮਾਂ ਨੇ ਇੱਕ ਗਲੀ 'ਚੋਂ ਅੰਦਰ ਆਉਣ ਦੀ ਕੋਸ਼ਿਸ਼ ਕੀਤੀ।

ਫੋਟੋ ਕੈਪਸ਼ਨ ਨਮਾਜ਼ ਤੋਂ ਬਾਅਦ ਸਥਾਨਕ ਆਗੂ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ।

ਜਿਵੇਂ ਪੁਲਿਸ ਇੱਥੋਂ ਅੰਦਰ ਆਉਣ ਲੱਗੀ ਤਾਂ ਸਾਰੇ ਮੁਜ਼ਾਹਰਾਕਾਰੀ ਉਸ ਗਲੀ ਵੱਲ ਭੱਜੇ।

ਉੱਥੇ ਇੱਕ ਸਿਗਨਲ ਹੈ, ਜਦੋਂ ਪੁਲਿਸ ਨਾਲ ਉਨ੍ਹਾਂ ਦੀ ਝੜਪ ਹੋਣ ਲੱਗੇ ਤੇ ਮੁਜ਼ਾਹਰਾਕਾਰੀਆਂ ਨੇ ਲੋਕਾਂ ਨੂੰ ਇਕੱਠੇ ਕਰਨਾ ਹੋਵੇ ਤਾਂ ਉਹ ਟੀਨ ਵਜਾਉਂਦੇ ਹਨ। ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਸੌਰਾ ਦੇ ਜ਼ਖਮੀ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ( ਰਿਪੋਰਟ 20 ਅਗਸਤ ਦੀ ਹੈ)

ਇਸ ਦੇ ਵੱਜਦਿਆਂ ਹੀ ਸਾਰੇ ਪਿੰਡ ਵਾਲੇ ਬਾਹਰ ਆ ਜਾਂਦੇ ਹਨ ਅਤੇ ਝੜਪ ਵਿੱਚ ਹਿੱਸਾ ਲੈਂਦੇ ਹਨ।

ਜਿਸ ਥਾਂ 'ਤੇ ਇਹ ਮੁਜ਼ਾਹਰੇ ਹੋ ਰਹੇ ਸਨ, ਉਸ ਇਲਾਕੇ ਨੂੰ ਲੋਕਾਂ ਨੇ ਆਪਣੇ ਕੰਟਰੋਲ ਵਿਚ ਰੱਖਿਆ ਹੋਇਆ ਹੈ। ਸਾਰੇ ਰਸਤੇ ਜੋ ਇੱਥੇ ਆਉਂਦੇ ਹਨ ਉਹ ਲੋਕਾਂ ਨੇ ਪੁੱਟੇ ਹੋਏ ਹਨ। ਵੱਡੇ-ਵੱਡੇ ਬੈਰੀਗੇਟ ਲਗਾ ਰੱਖੇ ਹਨ।

ਜੇਕਰ ਪੁਲਿਸ ਇੱਥੇ ਅੰਦਰ ਆਉਣਾ ਵੀ ਚਾਹੇ, ਕੰਟਰੋਲ ਕਰਨਾ ਚਾਹੇ ਤਾਂ ਉਸ ਨੂੰ ਪੈਦਲ ਹੀ ਆਉਣਾ ਪਵੇਗਾ। ਸ਼ੁੱਕਰਵਾਰ ਨੂੰ ਜਦੋਂ ਕੁਝ ਸੁਰੱਖਿਆ ਮੁਲਾਜ਼ਮਾਂ ਨੇ ਉਕਤ ਇਲਾਕੇ ਵਿਚ ਗਲ਼ੀ ਰਾਹੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਲੋਕ ਹਿੰਸਕ ਹੋ ਗਏ।

ਫੋਟੋ ਕੈਪਸ਼ਨ ਜੰਮੂ ਤੇ ਕਸ਼ਮੀਰ ਪੁਲਿਸ ਵੀ ਪੂਰੀ ਤਰ੍ਹਾਂ ਚੌਕਸ ਰਹੀ ਅਤੇ ਨਾਕੇ ਲਾ ਕੇ ਰਾਹਗੀਰਾਂ ਤੋਂ ਪੁੱਛਗਿੱਛ ਕਰਦੀ ਰਹੀ।

ਪੱਥਰਬਾਜ਼ੀ ਦਾ ਜਵਾਬ ਪੈਲਟ ਗੋਲੀਆਂ

ਆਮਿਰ ਪੀਰਜ਼ਾਦਾ ਨੇ ਦੱਸਿਆ , 'ਅਜਿਹਾ ਹੀ ਕੁਝ ਅੱਜ ਅਸੀਂ ਦੇਖਿਆ ਕਿ ਜਿਵੇਂ ਉਥੋਂ ਦੇ ਨੌਜਵਾਨਾਂ ਨੇ ਪੁਲਿਸ ਅਤੇ ਸੀਆਰਪੀਐਫ ਨਾਲ ਲੜਨਾ ਸ਼ੁਰੂ ਕੀਤਾ ਤੇ ਪੱਥਰਬਾਜੀ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ-

ਫੋਟੋ ਕੈਪਸ਼ਨ ਮੁਜ਼ਾਹਰੇ ਦੌਰਾਨ ਬੀਬੀਆਂ ਦਾ ਵੱਡੀ ਗਿਣਤੀ ਵਿਚ ਇਕੱਠ ਦੇਖਿਆ ਗਿਆ, ਇਹ ਆਪਣੇ ਬੱਚਿਆਂ ਨਾਲ ਪਹੁੰਚੀਆਂ ਸਨ।

ਇਸ ਦੌਰਾਨ ਉਸੇ ਸਿਗਨਲ ਦੀ ਆਵਾਜ਼ ਆਈ ਤੇ ਲੋਕ ਆਪਣੇ ਘਰਾਂ 'ਚੋਂ ਬਾਹਰ ਨਿਕਲ ਕੇ ਉਸ ਥਾਂ ਵੱਲ ਭੱਜਣ ਲੱਗੇ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਧਾਰਾ 370: ਕਸ਼ਮੀਰ ਦਾ ਸੌਰਾ ਇਲਾਕਾ ਬਣਿਆ ਪ੍ਰਦਰਸ਼ਨਾਂ ਦਾ ਗੜ੍ਹ (ਰਿਪੋਰਟ 17 ਅਗਸਤ)

ਮੁਜ਼ਾਹਰਾਕਾਰੀ ਇਸ ਦੌਰਾਨ ਸੁਰੱਖਿਆ ਬਲਾਂ ਉੱਤੇ ਪੱਥਰ, ਇੱਟਾਂ ਸਭ ਸੁੱਟ ਰਹੇ ਸਨ। ਇਸ ਦੌਰਾਨ ਸੁਰੱਖਿਆ ਬਲਾਂ ਵਲੋਂ ਹੰਝੂ ਗੈਸ ਦੇ ਗੋਲੇ,ਪੈਲਟ ਆਦਿ ਵੀ ਸੁੱਟੇ ਜਾ ਰਹੇ ਸਨ।

ਆਮਿਰ ਪੀਰਜ਼ਾਦਾ ਮੁਤਾਬਕ ਉਨ੍ਹਾਂ ਪੈਲਟ ਗੋਲੀ ਨਾਲ ਦੋ ਜਖ਼ਮੀ ਲੋਕਾਂ ਨੂੰ ਦੇਖਿਆ ਜੋ ਲਹੂ-ਲੁਹਾਣ ਦੇਖਿਆ।

2 ਤੋਂ 4 ਵਜੇ ਤੱਕ ਚੱਲੀਆਂ ਝੜਪਾਂ

ਝੜਪਾਂ ਕਾਫੀ ਹਿੰਸਕ ਸਨ, ਜੋ ਕਰੀਬ 2 ਵਜੇ ਤੋਂ 4 ਵਜੇ ਤੱਕ ਹੋਈਆਂ ਅਤੇ ਇਸ ਦੌਰਾਨ ਕਿੰਨੇ ਜਖ਼ਮੀ ਹੋਏ ਇਸ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ।

ਫੋਟੋ ਕੈਪਸ਼ਨ ਮੁਜ਼ਾਹਰਾ ਸ਼ਾਂਤਮਈ ਸ਼ੁਰੂ ਹੋਇਆ ਪਰ ਕੁਝ ਸਮੇਂ ਬਾਅਦ ਹਿੰਸਕ ਹੋ ਗਿਆ।

ਸੌਰਾ ਵਿੱਚ ਹੁਰੀਅਤ ਵੱਲੋਂ ਲਗਾਏ ਪੋਸਟਰਾਂ ਦਾ ਵਧੇਰੇ ਪ੍ਰਭਾਵ ਨਹੀਂ ਹੁੰਦਾ ਕਿਉਂਕਿ ਸੌਰਾ ਵਿੱਚ ਪਹਿਲਾਂ ਤੋਂ ਪਤਾ ਹੁੰਦਾ ਹੈ, ਕਿ ਜੁੰਮੇ ਦੀ ਨਮਾਜ਼ ਤੋਂ ਬਾਅਦ ਮੁਜ਼ਾਹਰਾ ਹੋਣਾ ਹੀ ਹੁੰਦਾ ਹੈ। ਇਹ ਥਾਂ ਸਾਰੇ ਮੁਜ਼ਾਹਰਿਆਂ ਦਾ ਸੈਂਟਰਲ ਪੁਆਇੰਟ ਬਣ ਗਈ ਹੈ।

ਇੱਕ ਹੋਰ ਅਫਵਾਹ ਸੀ ਕਿ ਇਹ ਮੁਜ਼ਾਹਰਾ ਯੂਐਨ ਦਫ਼ਤਰ ਵੱਲ ਜਾਵੇਗਾ ਅਤੇ ਅਜਿਹੇ 'ਚ ਯੂਐਨ ਵੱਲ ਜਾਂਦੇ ਸਾਰੇ ਰਾਹ 'ਤੇ ਸੁਰੱਖਿਆ ਸਖ਼ਤ ਸੀ, ਰਸਤੇ ਬੰਦ ਸਨ ਤੇ ਬੈਰੀਕੇਡ ਲੱਗੇ ਹੋਏ ਸਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)