ਕਸ਼ਮੀਰ- ਲਗਾਤਾਰ ਤੀਜੇ ਜੁੰਮੇ ਵੀ ਅਫਵਾਹਾਂ ਕਰਕੇ ਕਈ ਮਸਜਿਦਾਂ ਵਿੱਚ ਨਮਾਜ਼ ਅਦਾ ਨਹੀਂ ਹੋਈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਸ਼ਮੀਰ- ਲਗਾਤਾਰ ਤੀਜੇ ਜੁੰਮੇ ਵੀ ਕਈ ਮਸਜਿਦਾਂ ਵਿੱਚ ਨਮਾਜ਼ ਅਦਾ ਨਹੀਂ ਹੋਈ

ਭਾਰਤ ਸ਼ਾਸਿਤ ਕਸ਼ਮੀਰ ’ਚ ਪਿਛਲੇ 3 ਹਫ਼ਤਿਆਂ ਤੋਂ ਆਮ ਜਨ-ਜੀਵਨ ਪ੍ਰਭਾਵਿਤ ਹੈ ਅਤੇ ਇਸ ਦੌਰਾਨ ਕਈ ਦਿਨ ਪਾਬੰਦੀਆਂ ’ਚ ਢਿੱਲ ਦੇਣ ਤੋਂ ਬਾਅਦ ਸ਼ੁੱਕਰਵਾਰ ਨੂੰ ਫਿਰ ਜੁੰਮੇ ਵਾਲੇ ਦਿਨ ਸਖ਼ਤੀ ਕੀਤੀ ਗਈ।

ਦਰਅਸਲ ਇਹ ਪਾਬੰਦੀਆਂ ਸੂਬੇ ’ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਲਗਾਈਆਂ ਗਈਆਂ ਸਨ।

ਜਿਸ ਤੋਂ ਬਾਅਦ ਇਹ ਲਗਾਤਾਰ ਤੀਜਾ ਜੁੰਮਾ ਹੈ ਜਦੋੰ ਸੂਬੇ ’ਚ ਵੱਡੀਆਂ ਮਸਜਿਦਾਂ ’ਚ ਨਮਾਜ਼ ਨਹੀਂ ਪੜੀ ਗਈ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਦੀਆਂ ਅਫਵਾਹਾਂ ਕਰਕੇ ਇੱਥੇ ਨਮਾਜ਼ ਅਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਰਿਪੋਰਟ- ਰਿਆਜ਼ ਮਸਰੂਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)