ਮਣੀਪੁਰ ਦੀਆਂ ਉਹ ਔਰਤਾਂ ਜਿਨ੍ਹਾਂ ਸਾਹਮਣੇ ਅਸਾਮ ਰਾਈਫਲਜ਼ ਦੀ ਬਟਾਲੀਅਨ ਝੁਕ ਗਈ

ਮਣੀਪੁਰ ਦੀ ਇਮਾ ਕੈਥਲ ਮਾਰਿਕਟ

ਮਿਆਂਮਾਰ ਸਰਹੱਦ ਤੋਂ ਸਿਰਫ਼ 65 ਕਿਲੋਮੀਟਰ ਪਹਿਲਾਂ ਉੱਤਰ-ਪੂਰਬ ਦੇ ਇੱਕ ਦੂਰ-ਦਰਾਜ ਕੋਨੇ ਵਿੱਚ ਇੱਕ ਵਿਲੱਖਣ ਬਾਜ਼ਾਰ ਲਗਦਾ ਹੈ।

ਇੰਫਾਲ 'ਚ ਕੈਥਲ ਜਾਂ ਮਦਰਸ ਮਾਰਕਿਟ ਨੂੰ ਘੱਟੋ-ਘੱਟ 4 ਹਜ਼ਾਰ ਔਰਤਾਂ ਚਲਾਉਂਦੀਆਂ ਹਨ।

ਪਰ ਇਮਾ ਕੈਥਲ ਦੀ ਸਭ ਤੋਂ ਵਿਲੱਖਣ ਗੱਲ ਇਹ ਨਹੀਂ ਹੈ।

ਬਾਜ਼ਾਰ ਚਲਾਉਣ ਵਾਲੀਆਂ ਔਰਤਾਂ (ਜਿਨ੍ਹਾਂ ਨੂੰ ਇਮਾ ਕਿਹਾ ਜਾਂਦਾ ਹੈ) ਦੀ ਅਗਵਾਈ 'ਚ ਇਹ ਬਾਜ਼ਾਰ ਮਣੀਪੁਰ ਦੀਆਂ ਔਰਤਾਂ ਦੀ ਸਮਾਜਿਕ ਅਤੇ ਰਾਜਨੀਤਕ ਸਰਗਰਮੀ ਦਾ ਕੇਂਦਰ ਹੈ।

ਅਜਿਹਾ ਕਿਉਂ, ਇਹ ਸਮਝਣ ਲਈ ਅਤੀਤ ਬਾਰੇ ਥੋੜ੍ਹੀ ਜਾਣਕਾਰੀ ਜ਼ਰੂਰੀ ਹੈ।

ਇਹ ਵੀ ਪੜ੍ਹੋ-

ਇੱਥੇ ਮੁਖਤਿਆਰੀ ਔਰਤਾਂ ਦੇ ਹੱਥ 'ਚ ਹੈ

ਮਣੀਪੁਰ ਵਿੱਚ 33 ਈਸਵੀਂ ਤੋਂ ਲੈ ਕੇ 19ਵੀਂ ਸਦੀ ਤੱਕ ਕੰਗਲੀਪਕ ਸਾਮਰਾਜ ਰਿਹਾ ਹੈ ਅਤੇ ਅੰਗਰੇਜ਼ਾਂ ਦੇ ਸ਼ਾਸਨ ਨੇ ਇਸ ਨੂੰ ਰਿਆਸਤ ਵਿੱਚ ਬਦਲ ਦਿੱਤਾ।

ਇੱਥੇ ਵਧੇਰੇ ਕੰਮ ਔਰਤਾਂ ਦੇ ਹਿੱਸੇ ਵਿੱਚ ਹਨ। ਇਹ ਮਣੀਪੁਰ ਦੇ ਸਮਤਾਵਾਦੀ ਸਮਾਜ ਦੀ ਨੀਂਹ ਵਿੱਚ ਹੈ, ਜੋ ਅੱਜ ਵੀ ਮੌਜੂਦ ਹੈ।

ਇੱਥੇ ਸਾਰਿਆਂ ਦਾ ਸੁਆਗਤ ਹੈ

ਮਹਿਮਾਨਾਂ ਲਈ ਇਮਾ ਕੈਥਲ ਦਾ ਮਾਹੌਲ ਦੋਸਤਾਨਾ ਹੈ। ਜੇਕਰ ਕੋਈ ਇੱਥੋਂ ਦੀਆਂ ਇਮਾਵਾਂ ਨੂੰ ਨਿੱਜੀ ਤੌਰ 'ਤੇ ਮਿਲਣਾ ਚਾਹੇ ਤਾਂ ਉਸ ਦਾ ਵੀ ਸੁਆਗਤ ਹੁੰਦਾ ਹੈ।

ਇਥੋਂ ਦੀਆਂ ਇਮਾਵਾਂ ਦੀ ਤਾਕਤ ਦਾ ਅੰਦਾਜ਼ ਉਨ੍ਹਾਂ ਦੇ ਬੈਠਣ ਦੇ ਤਰੀਕੇ ਅਤੇ ਉਨ੍ਹਾਂ ਦੇ ਸਰੀਰਕ ਹਾਵ-ਭਾਵ (ਬਾਡੀ ਲੈਂਗਵੇਜ਼) ਤੋਂ ਹੀ ਪਤਾ ਲਗ ਜਾਂਦਾ ਹੈ।

ਉਹ ਆਉਣ-ਜਾਣ ਵਾਲਿਆਂ ਨਾਲ ਅੱਖਾਂ ਮਿਲਾ ਕੇ ਗੱਲ ਕਰਦੀਆਂ ਹਨ ਅਤੇ ਮਜ਼ਾਕ ਕਰਨ ਵਿੱਚ ਵੀ ਉਨ੍ਹਾਂ ਨੂੰ ਕੋਈ ਝਿਜਕ ਨਹੀਂ ਹੁੰਦੀ। ਇੱਥੇ ਪੁਰਸ਼ ਘੱਟ ਹੀ ਦਿਖਦੇ ਹਨ।

ਇਹ ਬਾਜ਼ਾਰ ਤਿੰਨ ਵੱਡੀਆਂ ਦੋ-ਮੰਜ਼ਿਲਾਂ ਇਮਾਰਤਾਂ ਵਿੱਚ ਲਗਦਾ ਹੈ, ਜਿਨ੍ਹਾਂ ਦੀਆਂ ਛੱਤਾਂ ਮਣੀਪੁਰ ਸ਼ੈਲੀ ਦੀਆਂ ਹਨ।

ਪ੍ਰਗਤੀਸ਼ੀਲ ਬਾਜ਼ਾਰ

ਹੱਥਾਂ ਨਾਲ ਬੁਣੇ ਸਕਾਫ ਵਿਚਾਲੇ ਬੈਠੀ ਥਾਬਾਤੋਂਬੀ ਚੰਥਮ 16ਵੀਂ ਸਦੀ ਤੋਂ ਸ਼ੁਰੂ ਹੋਏ ਬਾਜ਼ਾਰ ਬਾਰੇ ਦੱਸਦੀ ਹੈ।

ਪਹਿਲਾਂ ਜਦੋਂ ਪੈਸਿਆਂ ਦਾ ਰਿਵਾਜ਼ ਨਹੀਂ ਸੀ ਤਾਂ ਲੋਕ ਚੌਲਾਂ ਦੀਆਂ ਬੋਰੀਆਂ ਬਦਲੇ ਮੱਛੀ, ਭਾਂਡੇ ਅਤੇ ਵਿਆਹ ਦੀ ਵਰੀ ਖਰੀਦੀ ਜਾਂਦੀ ਸਨ।

2003 'ਚ ਸੂਬਾ ਸਰਕਾਰ ਨੇ ਇਸ ਥਾਂ 'ਤੇ ਆਧੁਨਿਕ ਸ਼ਾਪਿੰਗ ਮਾਲ ਸੈਂਟਰ ਬਣਾਉਣ ਦਾ ਐਲਾਨ ਕੀਤਾ ਸੀ ਅਤੇ ਨਵੀਂ ਸਦੀ ਵਿੱਚ ਇਹ ਅਜਿਹਾ ਪਹਿਲਾਂ ਮੌਕਾ ਸੀ ਜਦੋਂ ਇੱਥੇ ਵਿਰੋਧ ਸ਼ੁਰੂ ਹੋਇਆ।

ਔਰਤਾਂ ਨੇ ਪੂਰੀ ਰਾਤ ਧਰਨਾ ਦਿੱਤਾ, ਜਿਸ ਤੋਂ ਬਾਅਦ ਸਰਕਾਰ ਨੂੰ ਆਪਣੀ ਯੋਜਨਾ ਰੱਦ ਕਰਨੀ ਪਈ।

ਬਾਜ਼ਾਰ ਦੇ ਬਾਹਰ

ਬਾਜ਼ਾਰ ਦੀਆਂ ਇਮਾਰਤਾਂ ਦੇ ਬਾਹਰ ਵੀ ਸੈਂਕੜੇ ਹੋਰ ਔਰਤਾਂ ਬੈਠਦੀਆਂ ਹਨ, ਜੋ ਫ਼ਲ, ਸਬਜ਼ੀਆਂ ਆਦਿ ਵੇਚਦੀਆਂ ਹਨ।

ਬਾਜ਼ਾਰ ਦੇ ਬਾਹਰ ਬੈਠੀਆਂ ਇਨ੍ਹਾਂ ਔਰਤਾਂ ਕੋਲ ਇਮਾ ਕੈਥਲ ਵਿੱਚ ਦੁਕਾਨ ਲਗਾਉਣ ਦਾ ਲਾਈਸੈਂਸ ਨਹੀਂ ਹੁੰਦਾ ਹੈ, ਇਸ ਲਈ ਇਨ੍ਹਾਂ ਨੂੰ ਸੁਚੇਤ ਰਹਿਣਾ ਪੈਂਦਾ ਹੈ।

ਚੈਂਥਮ ਮੁਤਾਬਕ, "ਹਾਲਾਂਕਿ ਪੁਲਿਸ ਵਾਲੇ ਗ੍ਰਿਫ਼ਤਾਰ ਨਹੀਂ ਕਰਦੇ ਤੇ ਨਾ ਹੀ ਚਲਾਨ ਕਟਦੇ ਹਨ ਪਰ ਇਨ੍ਹਾਂ ਦਾ ਸਾਮਾਨ ਖਿਲਾਰ ਦਿੰਦੇ ਹਨ।"

ਬੁਲੰਦ ਆਵਾਜ਼

ਚੈਂਥਮ ਮੈਨੂੰ ਔਰਤਾਂ ਦੇ ਮੁੱਖ ਸੰਗਠਨ ਖਵੈਰੰਬੰਦ ਨੂਰੀ ਕੈਥਲ ਨੂੰ ਚਲਾਉਣ ਵਾਲੀਆਂ ਇਮਾਵਾਂ ਨਾਲ ਮਿਲਾਉਣ ਲਈ ਤਿਆਰ ਹੋ ਗਈ ਤੇ ਇਹ ਆਪ ਵੀ ਇਸ ਸੰਗਠਨ ਦੀ ਕਾਰਜਕਾਰੀ ਮੈਂਬਰ ਹੈ।

60 ਸਾਲ ਦੀ ਸ਼ਾਂਤੀ ਸ਼ੇਤਰੀਮਯਮ ਖਵੈਰੰਬੰਦ ਨੂਰੀ ਕੈਥਲ ਦੀ ਪ੍ਰਧਾਨ ਹੈ। ਉਹ 4 ਬੱਚਿਆਂ ਦੀ ਮਾਂ ਹੈ।

ਉਹ ਕਹਿੰਦੀ ਹੈ, "ਮੈਨੂੰ ਮੇਰੀ ਬੁਲੰਦ ਆਵਾਜ਼ ਕਾਰਨ ਲੋਕਤਾਂਤਰਿਕ ਢੰਗ ਨਾਲ 4 ਹਜ਼ਾਰ ਔਰਤਾਂ ਦੀ ਅਗਵਾਈ ਲਈ ਚੁਣਿਆ ਗਿਆ।"

ਚੈਂਥਮ ਮੁਤਾਬਕ, "ਹਾਲਾਂਕਿ ਪੁਲਿਸ ਵਾਲੇ ਗ੍ਰਿਫ਼ਤਾਰ ਨਹੀਂ ਕਰਦੇ ਤੇ ਨਾ ਹੀ ਚਲਾਨ ਕਟਦੇ ਹਨ ਪਰ ਇਨ੍ਹਾਂ ਦਾ ਸਾਮਾਨ ਖਿਲਾਰ ਦਿੰਦੇ ਹਨ।"

ਬੁਲੰਦ ਆਵਾਜ਼

ਚੈਂਥਮ ਮੈਨੂੰ ਔਰਤਾਂ ਦੇ ਮੁੱਖ ਸੰਗਠਨ ਖਵੈਰੰਬੰਦ ਨੂਰੀ ਕੈਥਲ ਨੂੰ ਚਲਾਉਣ ਵਾਲੀਆਂ ਇਮਾਵਾਂ ਨਾਲ ਮਿਲਾਉਣ ਲਈ ਤਿਆਰ ਹੋ ਗਈ ਤੇ ਇਹ ਆਪ ਵੀ ਇਸ ਸੰਗਠਨ ਦੀ ਕਾਰਜਕਾਰੀ ਮੈਂਬਰ ਹੈ।

60 ਸਾਲ ਦੀ ਸ਼ਾਂਤੀ ਸ਼ੇਤਰੀਮਯਮ ਖਵੈਰੰਬੰਦ ਨੂਰੀ ਕੈਥਲ ਦੀ ਪ੍ਰਧਾਨ ਹੈ। ਉਹ 4 ਬੱਚਿਆਂ ਦੀ ਮਾਂ ਹੈ।

ਉਹ ਕਹਿੰਦੀ ਹੈ, "ਮੈਨੂੰ ਮੇਰੀ ਬੁਲੰਦ ਆਵਾਜ਼ ਕਾਰਨ ਲੋਕਤਾਂਤਰਿਕ ਢੰਗ ਨਾਲ 4 ਹਜ਼ਾਰ ਔਰਤਾਂ ਦੀ ਅਗਵਾਈ ਲਈ ਚੁਣਿਆ ਗਿਆ।"

ਜਦੋਂ ਉਹ ਬੋਲਦੀ ਹੈ ਤਾਂ ਸਾਰੀਆਂ ਇਮਾਵਾਂ ਨੂੰ ਸੁਣਦੀ ਹੈ। ਉਹ ਸਾਫ਼ ਕਰ ਦਿੰਦੀ ਹੈ ਕਿ ਇਮਾਵਾਂ ਬਾਜ਼ਾਰ ਅਤੇ ਪੂਰੇ ਮਣੀਪੁਰ 'ਚ ਕੋਈ ਵਿਤਕਰਾ ਨਹੀਂ ਕਰਦੀਆਂ।

ਜਦੋਂ ਉਨ੍ਹਾਂ ਕੋਲੋਂ ਇਮਾਵਾਂ ਦੇ ਸਭ ਤੋਂ ਮੁੱਖ ਅੰਦੋਲਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੂੰ ਇੱਕ ਕਹਾਣੀ ਸੁਣਾਈ।

1958 ਵਿੱਚ ਉੱਤਰ-ਪੂਰਬ ਦੇ ਵੱਖਵਾਦੀ ਅਤੇ ਬਾਗ਼ੀ ਸ਼ਕਤੀਆਂ ਨੂੰ ਕਾਬੂ ਵਿੱਚ ਰੱਖਣ ਲਈ ਭਾਰਤ ਸਰਕਾਰ ਨੇ ਆਰਮਡ ਫੋਰਸ (ਵਿਸ਼ੇਸ਼ ਅਧਿਕਾਰ) ਕਾਨੂੰਨ ਯਾਨਿ ਅਫਸਪਾ ਬਣਾਇਆ ਸੀ।

ਇਸ ਨਾਲ ਇਥੋਂ ਦੇ ਅਰਧ ਸੈਨਿਕ ਸੰਗਠਨ ਅਸਮ ਰਾਈਫਲ ਨੂੰ ਵਿਸ਼ੇਸ਼ ਅਧਿਕਾਰ ਮਿਲ ਗਏ। ਉਨ੍ਹਾਂ ਨੇ ਅਫਸਪਾ ਕਾਨੂੰਨ ਨੂੰ ਗੋਲੀ ਮਾਰਨ ਦਾ ਲਾਈਸੈਂਸ ਸਮਝ ਲਿਆ ਤੇ ਅਧਿਕਾਰਾਂ ਦੀ ਦੁਰਵਰਤੋਂ ਦੇ ਇਲਜ਼ਾਮ ਲੱਗੇ।

2004 ਤੱਕ ਅਸਮ ਰਾਈਫਲ ਦੀ 14ਵੀਂ ਬਟਾਲੀਅਨ ਇੰਫਾਲ ਦੇ ਕੰਗਲਾ ਕਿਲੇ ਵਿੱਚ ਰਹਿੰਦੀ ਸੀ।

ਇਹ ਕੰਗਲੀਪਕ ਸਾਮਰਾਜ ਵੇਲੇ ਦਾ ਮਹਿਲ ਹੈ ਜੋ ਇਮਾ ਕੈਥਲ ਤੋਂ ਕੁਝ 100 ਕੁ ਮੀਟਰ ਦੀ ਦੂਰੀ 'ਤੇ ਹੈ। ਉਨ੍ਹਾਂ ਦਿਨਾਂ 'ਚ ਆਮ ਲੋਕ ਇਧਰ-ਉਧਰ ਨਹੀਂ ਜਾ ਸਕਦੇ ਸਨ।

ਵਿਰੋਧ ਦਾ ਫ਼ੈਸਲਾ

2004 ਵਿੱਚ ਇੱਕ ਨੌਜਵਾਨ ਮਣੀਪੁਰੀ ਔਰਤ ਨੂੰ ਉਸ ਦੇ ਘਰੋਂ ਅਗਵਾ ਕਰ ਲਿਆ ਗਿਆ ਅਤੇ ਉਸ ਦੇ ਬਾਗ਼ੀ ਨਾਲ ਰਿਸ਼ਤੇ ਹੋਣ ਜਾਂ ਖ਼ੁਦ ਬਾਗ਼ੀ ਹੋਣ ਦੇ ਇਲਜ਼ਾਮ ਲਗਾਏ ਗਏ।

ਉਸ ਨਾਲ ਗੈਂਗਰੇਪ ਕੀਤਾ ਗਿਆ, ਗੁਪਤ ਅੰਗਾਂ 'ਚ ਨੇੜਿਓਂ ਗੋਲੀ ਮਾਰੀ ਗਈ ਤੇ ਫਿਰ ਸਰੀਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ।

ਇਹ ਵੀ ਪੜ੍ਹੋ-

ਜਦੋਂ ਉਸ ਦੇ ਕਤਲ ਦੀ ਖ਼ਬਰ ਫੈਲੀ ਤਾਂ ਕੁਝ ਇਮਾਵਾਂ ਨੇ ਇਸ ਅਣਮਨੁੱਖੀ ਕਾਰੇ ਦੇ ਖ਼ਿਲਾਫ਼ ਆਵਾਜ਼ ਚੁੱਕਣ ਦਾ ਫ਼ੈਸਲਾ ਲਿਆ।

ਫਿਰ ਉਹ ਪ੍ਰਦਰਸ਼ਨ ਹੋਇਆ ਜੋ ਪੂਰੇ ਭਾਰਤ 'ਚ ਚਰਚਾ ਦਾ ਵਿਸ਼ਾ ਬਣਿਆ। ਇਮਾ ਕੈਥਲ ਦੀਆਂ 12 ਔਰਤਾਂ ਨੇ ਆਪਣੇ ਸਾਰੇ ਕੱਪੜੇ ਉਤਾਰ ਕੇ ਕੰਗਲਾ ਕਿਲੇ ਤੱਕ ਮਾਰਚ ਕੱਢਿਆ।

ਉਨ੍ਹਾਂ ਦੇ ਹੱਥ 'ਚ ਬੈਨਰ ਸਨ, ਜਿਨ੍ਹਾਂ 'ਤੇ ਲਿਖਿਆ ਸੀ, "ਭਾਰਤੀ ਸੈਨਾ ਸਾਡਾ ਬਲਾਤਕਾਰ ਕਰਦੀ ਹੈ।"

ਸੰਕੇਤਕ ਜਿੱਤ

ਇਹ ਪ੍ਰਦਰਸ਼ਨ ਬੇਕਾਰ ਨਹੀਂ ਗਿਆ। 4 ਮਹੀਨਿਆਂ ਬਾਅਦ 17ਵੀਂ ਅਸਮ ਰਾਈਫਲ ਨੇ ਕੰਗਲਾ ਕਿਲਾ ਖਾਲੀ ਕਰ ਦਿੱਤਾ।

ਹਾਲਾਂਕਿ ਉਹ ਮਣੀਪੁਰ ਦੇ ਦੂਜੇ ਹਿੱਸਿਆਂ ਵਿੱਚ ਅੱਜ ਵੀ ਹਨ ਪਰ ਇਮਾਵਾਂ ਨੇ ਉਨ੍ਹਾਂ ਨੂੰ ਮਣੀਪੁਰ ਦੇ ਰਾਜਧਾਨੀ ਖੇਤਰ ਤੋਂ ਵੱਖ ਕਰ ਦਿੱਤਾ ਹੈ। ਇਹ ਇੱਕ ਸੰਕੇਤਕ ਜਿੱਤ ਸੀ।

ਇੱਕ ਵਿਕਰੇਤਾ ਦੀ ਕਹਾਣੀ

56 ਸਾਲਾਂ ਰਾਣੀ ਥਿੰਗੁਜਮ ਖਵੈਰੰਬੰਦ ਨੂਰੀ ਕੈਥਲ ਦੀ ਸਕੱਤਰ ਹੈ। ਉਹ ਮੱਛੀ ਦੀ ਦੁਕਾਨ ਚਲਾਉਂਦੀ ਹੈ ਤੇ 30 ਸਾਲਾ ਤੋਂ ਇਹ ਕੰਮ ਕਰ ਰਹੀ ਹੈ।

ਉਹ ਕਹਿੰਦੀ ਹੈ, "ਮੇਰੇ ਛੋਟੇ ਬੇਟੇ ਦੇ ਜਨਮ ਦੇ 6 ਦਿਨਾਂ ਬਾਅਦ ਮੇਰਾ ਪਤੀ ਨੇ ਦੂਜਾ ਵਿਆਹ ਕਰ ਲਿਆ ਸੀ। ਉਸ ਸ਼ਾਮ ਤੇ ਪੂਰੀ ਰਾਤ ਘਰੇ ਲੜਾਈ ਹੁੰਦੀ ਰਹੀ। ਫਿਰ ਉਹ ਆਪਣੀ ਦੂਜੀ ਵਹੁਟੀ ਨਾਲ ਘਰੋਂ ਨਿਕਲ ਗਿਆ।"

ਥਿੰਗੁਜਮ 40 ਦਿਨਾਂ ਤੱਕ ਆਪਣੇ ਬੱਚਿਆਂ ਨਾਲ ਸਹੁਰੇ ਰਹੀ ਪਰ ਉਨ੍ਹਾਂ ਦੇ ਪਤੀ ਨਹੀਂ ਵਾਪਸ ਆਏ।

ਉਹ ਕਹਿੰਦੀ ਹੈ, "ਉਨ੍ਹਾਂ ਦਿਨਾਂ ਦੌਰਾਨ ਮੈਨੂੰ ਖੁਦਕੁਸ਼ੀ ਦਾ ਖ਼ਿਆਲ ਆਉਂਦਾ ਸੀ।"

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਨਾਲ ਗੱਲ ਕੀਤੀ ਤੇ ਉਹ ਉਨ੍ਹਾਂ ਨੂੰ ਤੇ ਬੱਚਿਆਂ ਨੂੰ ਘਰੇ ਲੈ ਗਏ। ਫਿਰ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਕੈਥਲ 'ਚ ਦੁਕਾਨ ਲਗਾਉਣ ਦਾ ਲਾਈਸੈਂਸ ਮਿਲ ਗਿਆ।

ਸੰਸਦ ਜਾਣਾ

ਜਨਵਰੀ 2019 ਵਿੱਚ ਥਿੰਗੁਜਮ ਅਤੇ ਦੋ ਹੋਰ ਔਰਤਾਂ ਜਹਾਜ਼ ਰਾਹੀਂ ਦਿੱਲੀ ਪਹੁੰਚੀਆਂ।

ਇੱਕ ਸਰਕਾਰੀ ਬਿੱਲ ਦੇ ਖ਼ਿਲਾਫ਼ ਇਮਾ ਕੈਥਲ 'ਚ ਪ੍ਰਦਰਸ਼ਨ ਹੋਇਆ ਸੀ, ਜਿਸ ਵਿੱਚ ਇਮਾਵਾਂ ਨੇ ਖ਼ੁਦ ਨੂੰ 5 ਦਿਨਾਂ ਲਈ ਅੰਦਰ ਬੰਦ ਕਰ ਲਿਆ ਸੀ।

ਹਾਲਾਤ ਉਦੋਂ ਵਿਗੜੇ ਜਦੋਂ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਹੰਝੂ ਗੈਸ ਦੀ ਵਰਤੋਂ ਕੀਤੀ, ਜਿਸ ਵਿੱਚ 8 ਔਰਤਾਂ ਜਖ਼ਮੀ ਹੋ ਗਈਆਂ। ਥਿੰਗੁਜਮ ਨੇ ਇਸ ਲੜਾਈ ਨੂੰ ਭਾਰਤੀ ਸੰਸਦ ਤੱਕ ਪਹੁੰਚਾਇਆ।

ਸਰਕਾਰ ਨਾਗਰਿਕਤਾ ਸੋਧ ਬਿੱਲ ਲੈ ਕੇ ਆਈ ਸੀ, ਜਿਸ ਦਾ ਉਦੇਸ਼ ਗੁਆਂਢੀ ਦੇਸਾਂ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਦੇ ਹਿੰਦੂ, ਈਸਾਈ ਅਤੇ ਬੌਧ ਮਤ ਦੇ ਘੱਟ ਗਿਣਤੀ ਲੋਕਾਂ ਨੂੰ ਇੱਥੇ ਆਉਣ ਤੇ ਭਾਰਤੀ ਨਾਗਰਿਕਤਾ ਹਾਸਿਲ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨਾ ਸੀ।

ਮਣੀਪੁਰ ਅਤੇ ਅਸਮ ਦੇ ਪ੍ਰਦਰਸ਼ਕਾਰੀਆਂ ਨੂੰ ਡਰ ਸੀ ਕਿ ਇਸ ਕਾਨੂੰਨ ਨਾਲ ਉਨ੍ਹਾਂ ਦੇ ਸੂਬੇ ਵਿੱਚ ਬਾਹਰੀ ਲੋਕਾਂ ਦੀ ਆਮਦ ਵਧ ਜਾਵੇਗੀ।

ਥਿੰਗੁਜਮ ਕਹਿੰਦੀ ਹੈ, "ਅਸੀਂ ਮੋਦੀ ਦਾ ਪੁਤਲਾ ਫੂਕਿਆ।"

ਉਨ੍ਹਾਂ ਨੂੰ ਲਗਦਾ ਹੈ ਕਿ ਨਵੀਂ ਦਿੱਲੀ ਵਿੱਚ ਬੈਠੀ ਕੇਂਦਰ ਸਰਕਾਰ ਮਣੀਪੁਰ ਦੇ ਲੋਕਾਂ ਨੂੰ ਅਣਗੌਲਿਆਂ ਕਰਦੀ ਹੈ। ਉਹ ਦੂਰ ਬੈਠ ਕੇ ਫ਼ੈਸਲਾ ਲੈਂਦੀ ਹੈ ਜੋ ਸੂਬੇ ਦੇ ਹਿੱਤ 'ਚ ਨਹੀਂ ਹੁੰਦੇ।

ਉਨ੍ਹਾਂ ਦਾ ਕਹਿਣਾ ਹੈ ਕਿ ਮਣੀਪੁਰ ਬੇਸ਼ੱਕ 2400 ਕਿਲੋਮੀਟਰ ਦੂਰ ਹੋਵੇ ਪਰ ਤੁਸੀਂ ਸਾਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)