ਕਸ਼ਮੀਰ : ਸ੍ਰੀਨਗਰ ਦੇ ਸੌਰਾ 'ਚ ਜੁੰਮੇ ਦੀ ਨਮਾਜ਼ ਤੋਂ ਬਾਅਦ ਝੜਪਾਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਸ਼ਮੀਰ: ਸ੍ਰੀਨਗਰ ਦੇ ਸੌਰਾ 'ਚ ਜੁੰਮੇ ਦੀ ਨਮਾਜ਼ ਤੋਂ ਬਾਅਦ ਝੜਪਾਂ

ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਸ੍ਰੀਨਗਰ ਦੇ ਸੌਰਾ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਲੋਕਾਂ ਦਾ ਮੁਜ਼ਾਹਰਾ ਉਸ ਵੇਲੇ ਸੁਰੱਖਿਆ ਬਲਾਂ ਨਾਲ ਝੜਪਾਂ ਵਿੱਚ ਬਦਲ ਗਿਆ ਜਦੋਂ ਉੱਥੇ ਪੱਥਰਬਾਜ਼ੀ ਹੋਈ।

ਬੀਬੀਸੀ ਪੱਤਰਕਾਰ ਆਮਿਰ ਮੁਤਾਬਕ ਉਨ੍ਹਾਂ ਦੇਖਿਆ ਕਿ ਪਹਿਲਾਂ ਕਸ਼ਮੀਰ ਦੀ ਅਜ਼ਾਦੀ ਪੱਖੀ ਕੁਝ ਨਾਅਰੇ ਲੱਗੇ ਅਤੇ ਫਿਰ ਜੁੰਮੇ ਦੀ ਨਮਾਜ਼ ਤੋਂ ਬਾਅਦ ਲੋਕਾਂ ਦਾ ਰੋਸ ਮੁਜ਼ਾਹਰਾ ਸ਼ਾਂਤਮਈ ਤਰੀਕੇ ਨਾਲ ਸ਼ੁਰੂ ਹੋਇਆ।

ਖ਼ਬਰ ਲਿਖੇ ਜਾਣ ਤੱਕ ਸ੍ਰੀਨਗਰ ਦੇ ਹੋਰ ਕਿਸੇ ਵੀ ਹਿੱਸੇ ਤੋਂ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਜਾਣਕਾਰੀ ਨਹੀਂ ਸੀ।

ਜੰਮੂ ਕਸ਼ਮੀਰ ਵਿਚ ਧਾਰਾ 370 ਹਟਾਏ ਜਾਣ ਤੋਂ ਤਿੰਨ ਹਫ਼ਤੇ ਬਾਅਦ ਵੀ ਸ਼ੁੱਕਰਵਾਰ ਨੂੰ ਵੱਡੀਆਂ ਮਸਜਿਦਾਂ ਤੇ ਦਰਗਾਹਾਂ ਵਿੱਚ ਸਰਕਾਰ ਵਲੋਂ ਲੋਕਾਂ ਦੇ ਇਕੱਠੇ ਹੋਣ ਉੱਤੇ ਲਾਈ ਪਾਬੰਦੀ ਜਾਰੀ ਰਹੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)