ਰਵਿਦਾਸ ਮੰਦਿਰ ਮਾਮਲਾ: 'ਸਾਡੇ ਨਾਲ ਇੱਕ ਤਰ੍ਹਾਂ ਦਾ ਧੋਖਾ ਹੋਇਆ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਰਵਿਦਾਸ ਮੰਦਿਰ ਮਾਮਲੇ 'ਤੇ ਗਿੰਨੀ ਮਾਹੀ: 'ਸਾਡੇ ਨਾਲ ਇੱਕ ਤਰ੍ਹਾਂ ਦਾ ਧੋਖਾ ਹੋਇਆ'

ਗਾਇਕਾ ਗਿੰਨੀ ਮਾਹੀ ਨੂੰ ਡਾ. ਬੀਆਰ ਅੰਬੇਦਕਰ ਕੌਮੀ ਐਵਾਰਡ ਨਾਲ ਦਿੱਲੀ 'ਚ ਅੰਬੇਦਕਰ ਸਪੋਰਟਸ ਫਾਊਂਡੇਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਗਿੰਨੀ ਨੂੰ ਇਹ ਸਨਮਾਨ ਕਲਾ ਤੇ ਸਭਿਆਚਾਰ ਖੇਤਰ 'ਚ ਕੰਮ ਕਰਨ ਲਈ ਮਿਲਿਆ।

ਬੀਬੀਸੀ ਪੰਜਾਬੀ ਨੇ ਗਿੰਨੀ ਮਾਹੀ ਤੋਂ ਦਿੱਲੀ ਵਿੱਚ ਰਵਿਦਾਸ ਮੰਦਿਰ ਤੋੜੇ ਜਾਣ ਬਾਰੇ ਪੁੱਛਿਆ। ਗਿੰਨੀ ਵੀ ਰਵਿਦਾਸ ਮੰਦਿਰ ਤੋੜੇ ਜਾਣ ਖਿਲਾਫ਼ ਪੰਜਾਬ ਵਿੱਚ ਮੁਜ਼ਾਹਰੇ 'ਚ ਸ਼ਾਮਿਲ ਹੋਈ ਸੀ।

ਦਲਿਤ ਆਗੂ ਚੰਦਰਸ਼ੇਖਰ ਰਾਵਣ ਨੇ ਇਸ ਮਾਮਲੇ 'ਤੇ ਦਿੱਲੀ ਵਿੱਚ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਉਲਟ ਮੰਦਿਰ ਉੱਥੇ ਹੀ ਬਣਨਾ ਚਾਹੀਦਾ ਹੈ। ਚੰਦਰਸ਼ੇਖਰ ਦੇ ਇਸ ਬਿਆਨ ਅਤੇ ਮੰਦਿਰ ਤੋੜੇ ਜਾਣ ਬਾਰੇ ਗਿੰਨੀ ਦੀ ਰਾਇ ਜਾਣੀ ਗਈ।

ਦਿੱਲੀ ਦੇ ਤੁਗਲਕਾਬਾਦ ਵਿੱਚ ਜੰਗਲਾਤ ਮਹਿਕਮੇ ਦੀ ਜ਼ਮੀਨ 'ਤੇ ਮੰਦਿਰ ਬਣੇ ਹੋਣ ਕਾਰਨ ਸੁਪਰੀਮ ਕੋਰਟ ਨੇ ਉਸ ਨੂੰ ਢਾਹੁਣ ਦਾ ਹੁਕਮ ਜਾਰੀ ਕੀਤਾ ਸੀ।

(ਰਿਪੋਰਟ- ਸੁਨੀਲ ਕਟਾਰੀਆ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ