ਪੰਜਾਬ 'ਚ ਹੜ੍ਹ: ਕੇਂਦਰੀ ਟੀਮ ਕਰੇਗੀ ਦੌਰਾ - 5 ਅਹਿਮ ਖ਼ਬਰਾਂ

ਕੈਪਟਨ ਅਮਰਿੰਦਰ ਸਿੰਘ Image copyright Getty Images

ਕੇਂਦਰੀ ਗ੍ਰਹਿ ਮੰਤਰਾਲੇ ਨੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਵਾਲੀ ਕੇਂਦਰੀ ਟੀਮ ਨੂੰ ਪੰਜਾਬ ਵਿੱਚ ਵੀ ਭੇਜਣ ਦਾ ਫੈਸਲਾ ਕੀਤਾ ਹੈ।

ਪਹਿਲਾਂ ਇਸ ਟੀਮ ਨੇ 11 ਸੂਬਿਆਂ ਵਿੱਚ ਜਾਣਾ ਸੀ ਜਿਸ ਵਿੱਚ ਪੰਜਾਬ ਸ਼ਾਮਿਲ ਨਹੀਂ ਸੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੇ ਟਵੀਟ ਕਰ ਕੇ ਹੈਰਾਨੀ ਜ਼ਾਹਿਰ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਸੀ ਕਿ ਕੇਂਦਰੀ ਟੀਮ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਪੰਜਾਬ ਦਾ ਦੌਰਾ ਵੀ ਕਰੇ, ਜਿੱਥੇ ਹੜ੍ਹ ਕਾਰਨ ਕਾਫੀ ਨੁਕਸਾਨ ਹੋਇਆ ਹੈ।

ਪੰਜਾਬ ਸਰਕਾਰ ਨੇ ਕੇਂਦਰ ਤੋਂ 1000 ਕਰੋੜ ਰੁਪਏ ਦੇ ਵਿਸ਼ੇਸ਼ ਹੜ੍ਹ ਰਾਹਤ ਪੈਕੇਜ ਦੀ ਮੰਗ ਵੀ ਕੀਤੀ ਹੈ।

ਪੰਜਾਬ ਦੇ ਦੁਆਬਾ, ਮਾਝਾ ਅਤੇ ਪੁਆਧ ਦੇ ਇਲਾਕੇ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ। ਜਲੰਧਰ ਦੇ ਹੀ ਕਰੀਬ 81 ਪਿੰਡਾਂ ਵਿੱਚ ਹੜ੍ਹ ਦਾ ਪਾਣੀ ਆਉਣ ਕਰਕੇ ਲੋਕਾਂ ਨੂੰ ਪਿੰਡ ਖਾਲੀ ਕਰਨੇ ਪਏ।

ਇਹ ਵੀ ਪੜ੍ਹੋ:-

ਪਿਛਲੇ ਦਿਨੀਂ ਭਾਰੀ ਬਰਸਾਤ ਕਾਰਨ ਗੋਵਿੰਦ ਸਾਗਰ ਵਿੱਚ ਪਾਣੀ ਭਰਨ ਕਰਕੇ ਭਾਖੜਾ ਤੋਂ ਪਾਣੀ ਛੱਡਿਆ ਗਿਆ।

ਬੈਡਮਿੰਟਨ ਦੀ ਵਰਲਡ ਚੈਂਪੀਅਨ ਪੀਵੀ ਸਿੰਧੂ ਬਾਰੇ 7 ਗੱਲਾਂ

ਭਾਰਤ ਦੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਵਰਲਡ ਚੈਂਪੀਅਨਸ਼ਿਪ ਜਿੱਤ ਲਈ ਹੈ। ਸਿੰਧੂ ਇਹ ਖਿਤਾਬ ਜਿੱਤਣ ਵਾਲੀ ਭਾਰਤ ਦੀ ਪਹਿਲੀ ਖਿਡਾਰਨ ਬਣ ਗਈ ਹੈ।

ਸਿੰਧੂ ਨੇ ਫਾਈਨਲ ਵਿੱਚ ਜਾਪਾਨ ਦੀ ਨੋਜ਼ੋਮੀ ਓਕੁਹਾਰਾ ਨੂੰ 21-7, 21-7 ਨਾਲ ਹਰਾਇਆ ਹੈ।

Image copyright AFP

ਸਵਿੱਟਜ਼ਰਲੈਂਡ ਵਿੱਚ ਖੇਡੇ ਗਏ ਟੂਰਨਾਮੈਂਟ ਦੇ ਫਾਈਨਲ ਵਿੱਚ ਸਿੰਧੂ ਨੇ ਦਬਦਬਾ ਬਣਾ ਕੇ ਰੱਖਿਆ ਸੀ ਅਤੇ 37 ਮਿੰਟ ਚੱਲੇ ਮੈਚ ਨੂੰ ਆਪਣੇ ਨਾਂ ਕਰ ਲਿਆ।

ਸਿੰਧੂ ਲਗਾਤਾਰ ਤੀਸਰੀ ਵਾਰ ਫਾਈਨਲ ਖੇਡ ਰਹੀ ਸੀ ਪਰ ਖ਼ਿਤਾਬ ਪਹਿਲੀ ਵਾਰ ਆਪਣੇ ਨਾਂ ਕੀਤਾ।

ਇਸ ਤੋਂ ਪਹਿਲਾਂ ਏਸ਼ੀਆਈ ਖੇਡਾਂ 2018 ਵਿੱਚ ਪੀ ਵੀ ਸਿੰਧੂ ਨੇ ਬੈਡਮਿਨਟਨ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਨਵਾਂ ਰਿਕਾਰਡ ਬਣਾਇਆ ਸੀ, ਉਦੋਂ ਵੀ ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਸੀ।

ਸਿੰਧੂ ਭਾਰਤ ਲਈ ਓਲੰਪਿਕ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਵੀ ਪਹਿਲੀ ਮਹਿਲਾ ਹੈ।

ਸਾਲ 2016 ਦੇ ਓਲੰਪਿਕ ਵਿੱਚ ਸਿੰਧੂ ਫਾਈਨਲ ਮੁਕਾਬਲੇ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ।

ਫਾਈਨਲ ਵਿੱਚ ਉਹ ਭਾਵੇਂ ਹਾਰ ਗਏ ਪਰ ਚਾਂਦੀ ਦਾ ਮੈਡਲ ਉਨ੍ਹਾਂ ਲਈ ਵੱਡੀ ਪ੍ਰਾਪਤੀ ਸੀ।

ਪੂਰੀ ਖ਼ਬਰ ਪੜ੍ਹ ਲਈ ਇੱਥੇ ਕਲਿੱਕ ਕਰੋ।

ਪੰਜਾਬੀ ਮੂਲ ਦੇ ਬਰਤਾਨਵੀ ਦੀ ਮੌਤ

ਥਾਈਲੈਂਡ ਦੇ ਇੱਕ ਹੋਟਲ ਵਿੱਚ ਹੋਈ ਲੜਾਈ ਦੌਰਾਨ ਪੰਜਾਬੀ ਮੂਲ ਦੇ ਬਰਤਾਨਵੀ ਨਾਗਰਿਕ ਅਮਿਤਪਾਲ ਸਿੰਘ ਬਜਾਜ ਦੀ ਮੌਤ ਹੋ ਗਈ।

ਅਮਿਤਪਾਲ ਸਿੰਘ ਦੇ ਪਰਿਵਾਰ ਮੁਤਾਬਕ ਗੱਲ ਸਿਰਫ਼ ਇੱਥੋਂ ਸ਼ੁਰੂ ਹੋਈ ਸੀ ਕਿ ਅਮਿਤਪਾਲ ਨੇ ਹੋਟਲ ਵਿੱਚ ਕਿਸੇ ਹੋਰ ਮਹਿਮਾਨ ਨੂੰ ਸਿਰਫ਼ ਘੱਟ ਰੌਲਾ ਪਾਉਣ ਲਈ ਕਿਹਾ ਕਿ ਕਿਉਂਕਿ ਉਨ੍ਹਾਂ ਦੀ ਪਤਨੀ ਤੇ ਬੇਟਾ ਸੁੱਤੇ ਹੋਏ ਸਨ।

Image copyright THE BAJAJ FAMILY

34 ਸਾਲ ਦੇ ਅਮਿਤਪਾਲ ਸਿੰਘ ਬਜਾਜ ਲੰਡਨ ਤੋਂ ਆਏ ਸਨ ਅਤੇ ਉਹ ਫੁਕੇਟ 'ਚ ਪੰਜ ਤਾਰਾ ਹੋਟਲ ਸੈਂਟਾਰਾ ਗਰਾਂਡ ਹੋਟਲ 'ਚ ਰੁਕੇ ਹੋਏ ਸਨ ਤੇ ਨੇੜਲੇ ਕਮਰੇ ਵਿਚੋਂ ਆ ਰਹੀਆਂ ਆਵਾਜ਼ਾਂ ਦੀ ਸ਼ਿਕਾਇਤ ਕੀਤੀ ਸੀ।

ਉਨ੍ਹਾਂ ਦੇ ਪਰਿਵਾਰ ਦਾ ਦਾਅਵਾ ਹੈ ਕਿ ਬੁੱਧਵਾਰ ਨੂੰ ਕਿਸੇ ਨੇ ਬਾਲਕੋਨੀ ਰਾਹੀਂ ਉਨ੍ਹਾਂ ਦੇ ਕਮਰੇ ਵਿੱਚ ਆ ਕੇ ਉਨ੍ਹਾਂ ਦਾ ਗਲਾ ਘੁੱਟਿਆ ਹੈ।

ਉਨ੍ਹਾਂ ਦੀ ਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਬੇਟੇ ਨੂੰ ਬਚਾਉਣ ਲਈ ਜਾਨ ਗੁਆ ਦਿੱਤੀ।

ਇਹ ਵੀ ਪੜ੍ਹੋ:-

ਬਰਤਾਨੀਆ ਦੇ ਫੌਰਨ ਆਫਿਸ ਨੇ ਪੁਸ਼ਟੀ ਕੀਤੀ ਕਿ ਉਹ ਪਰਿਵਾਰ ਦੀ ਸਹਾਇਤਾ ਕਰ ਰਹੇ ਹਨ।

ਪੂਰੀ ਖ਼ਬਰ ਪੜ੍ਹ ਲਈ ਇੱਥੇ ਕਲਿੱਕ ਕਰੋ।

ਰਵੀਦਾਸ ਮੰਦਿਰ ਬਾਰੇ ਗਿੰਨੀ ਮਾਹੀ ਨੇ ਇਹ ਕਿਹਾ

ਗਾਇਕਾ ਗਿੰਨੀ ਮਾਹੀ ਨੂੰ ਡਾ. ਬੀਆਰ ਅੰਬੇਦਕਰ ਕੌਮੀ ਐਵਾਰਡ ਨਾਲ ਦਿੱਲੀ 'ਚ ਅੰਬੇਦਕਰ ਸਪੋਰਟਸ ਫਾਊਂਡੇਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ ਹੈ।

ਗਿੰਨੀ ਨੂੰ ਇਹ ਸਨਮਾਨ ਕਲਾ ਤੇ ਸਭਿਆਚਾਰ ਖੇਤਰ 'ਚ ਕੰਮ ਕਰਨ ਲਈ ਮਿਲਿਆ।

ਬੀਬੀਸੀ ਪੰਜਾਬੀ ਨੇ ਗਿੰਨੀ ਮਾਹੀ ਤੋਂ ਦਿੱਲੀ ਵਿੱਚ ਰਵਿਦਾਸ ਮੰਦਿਰ ਤੋੜੇ ਜਾਣ ਬਾਰੇ ਪੁੱਛਿਆ।

ਗਿੰਨੀ ਵੀ ਰਵਿਦਾਸ ਮੰਦਿਰ ਤੋੜੇ ਜਾਣ ਖਿਲਾਫ਼ ਪੰਜਾਬ ਵਿੱਚ ਮੁਜ਼ਾਹਰੇ 'ਚ ਸ਼ਾਮਿਲ ਹੋਈ ਸੀ।

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਸੁਬਰਾਮਨੀਅਮ ਸਵਾਮੀ ਦੇ ਕਰਤਾਰਪੁਰ ਲਾਂਘੇ ਬਾਰੇ ਬਿਆਨ 'ਤੇ ਕੌਣ ਕੀ ਕਹਿ ਰਿਹਾ

ਸੁਬਰਾਮਨੀਅਮ ਸਵਾਮੀ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਕੰਮ ਰੋਕ ਦੇਣਾ ਚਾਹੀਦਾ ਹੈ ਅਤੇ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਣੀ ਚਾਹੀਦੀ।

Image copyright Getty Images

ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਭਾਜਪਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਟਿੱਪਣੀ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਇਸ ਬਾਰੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਭਾਰਤ ਭੂਸ਼ਣ ਆਸ਼ੂ ਸਣੇ ਕਈ ਹੋਰ ਵਿਧਾਇਕਾਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ।

ਉਨ੍ਹਾਂ ਨੇ ਸੁਬਰਾਮਨੀਅਮ ਸਵਾਮੀ ਦੇ ਬਿਆਨ ਦੇ ਆਧਾਰ 'ਤੇ ਬਾਦਲ ਪਰਿਵਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ, "ਬਾਦਲ ਪਰਿਵਾਰ ਬਾਰੇ ਪੂਰਾ ਪੰਜਾਬ, ਖ਼ਾਸ ਕਰਕੇ ਸਿੱਖਾਂ ਨੂੰ ਪਤਾ ਹੈ ਕਿ ਉਹ ਸਿੱਖ ਭਾਈਚਾਰੇ ਲਈ ਕੰਮ ਕਰਨ ਦੀ ਬਜਾਇ ਸੱਤਾ ਨਾਲ ਚਿਪਕੇ ਰਹਿਣਾ ਪਸੰਦ ਕਰਦੇ ਹਨ।"

ਪੂਰੀ ਖ਼ਬਰ ਪੜ੍ਹ ਲਈ ਇੱਥੇ ਕਲਿੱਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)