Jio Fibre: ਫ਼ਿਲਮ ਰਿਲੀਜ਼ ਹੋਣ ਵਾਲੇ ਦਿਨ ਹੀ ਘਰ ਬੈਠੇ ‘ਵੇਖ ਸਕੋਗੇ’

ਹਾਈ ਸਪੀਡ ਇੰਟਰਨੈੱਟ ਸਰਵਿਸ ਜੀਓ ਫਾਈਬਰ ਵੀਰਵਾਰ ਨੂੰ ਭਾਰਤ ਵਿੱਚ ਲੌਂਚ ਹੋ ਗਈ ਹੈ। ਇਹ ਸਰਵਿਸ ਭਾਰਤ ਦੀ ਵਧਦੀ ਇੰਟਰਨੈੱਟ ਮਾਰਕਿਟ ਵਿੱਚ ਤਰਥੱਲੀ ਲਿਆ ਸਕਦੀ ਹੈ।
ਜੀਓ ਫਾਈਬਰ ਦੇ ਸਾਲਾਨਾ ਪਲਾਨ ਵਿੱਚ ਮੁਫ਼ਤ ਟੀਵੀ, ਸੈਟ ਟੌਪ ਬੌਕਸ ਤੇ ਸਬਸਕ੍ਰਿਪਸ਼ਨ ਸਰਵਿਸ ਸ਼ਾਮਿਲ ਹਨ।
ਟੈਲੀਕਾਮ ਦੀ ਵੱਡੀ ਕੰਪਨੀ ਰਿਲਾਈਂਸ ਆਪਣੇ ਗਾਹਕਾਂ ਤੋਂ 700 ਤੋਂ 8500 ਰੁਪਏ ਤੱਕ ਲਵੇਗੀ ਅਤੇ ਉਨ੍ਹਾਂ ਨੂੰ 100Mbps ਤੋਂ 1Gbps ਤੱਕ ਦੀ ਸਪੀਡ ਉਪਲਬਧ ਕਰਵਾਏਗੀ।
ਸਸਤੇ ਇੰਟਰਨੈੱਟ ਅਤੇ ਮੁਫ਼ਤ ਸੇਵਾਵਾਂ ਨਾਲ ਬਾਜ਼ਾਰ ਵਿੱਚ ਇੱਕ ਜੰਗ ਸ਼ੁਰੂ ਕਰ ਸਕਦੀ ਹੈ।
ਇਹ ਵੀ ਪੜ੍ਹੋ-
- ਬਟਾਲਾ ਫੈਕਟਰੀ 'ਚ ਇੰਨਾ ਬਾਰੂਦ ਕਿਉ ਇਕੱਠਾ ਕੀਤਾ ਗਿਆ
- ਯੂ-ਟਿਊਬ 'ਤੇ ਕਿਉਂ ਲਗਿਆ 170 ਮਿਲੀਅਨ ਡਾਲਰ ਦਾ ਜੁਰਮਾਨਾ
- ਬ੍ਰਿਟੇਨ ’ਚ ਸਿੱਖ MP ਢੇਸੀ ਵੱਲੋਂ ਇੰਗਲੈਂਡ ਦੇ PM ਤੋਂ ਮੁਆਫ਼ੀ ਦੀ ਮੰਗ
- 'ਧਮਾਕੇ ਦਾ ਪਤਾ ਲੱਗਿਆ ਤਾਂ ਘਰ ਪਹੁੰਚਦਿਆਂ ਹੀ ਦੇਖਿਆ, ਮਾਤਾ ਦੀ ਮੌਤ ਹੋ ਗਈ ਸੀ'
ਬਾਜ਼ਾਰ ਵਿੱਚ ਕੰਮਪੀਟੀਟਰ ਤੇ ਗਾਹਕ 2016 ਦਾ ਉਹ ਵਕਤ ਯਾਦ ਕਰ ਰਹੇ ਹਨ ਜਦੋਂ ਰਿਲਾਈਂਸ ਜੀਓ ਨੇ ਮੁਫ਼ਤ ਡੇਟਾ ਤੇ ਕਾਲਸ ਉਪਲਬਧ ਕਰਵਾਈਆਂ ਸਨ।
12 ਅਗਸਤ ਨੂੰ ਕੰਪਨੀ ਦੀ ਸਾਲਾਨਾ ਜਨਰਲ ਮੀਟਿੰਗ ਵਿੱਚ ਬੋਲਦੇ ਹੋਏ ਰਿਲਾਈਂਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਸ਼ੇਅਰਹੋਲਡਰਜ਼ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਪਲਾਨਜ਼ ਲਈ ਗਲੋਬਲ ਰੇਟਜ਼ ਦੇ 10ਵੇਂ ਹਿੱਸੇ ਬਰਾਬਰ ਲਾਗਤ ਲੱਗੇਗੀ।
ਉਨ੍ਹਾਂ ਨੇ ਕਿਹਾ ਸੀ ਕਿ ਸਬਸਕਰਾਈਬਰਜ਼ ਨੂੰ ਲੈਂਡਲਾਈਨ ਤੇ ਫ੍ਰੀ ਆਊਟਗੋਈਂਗ ਕਾਲਜ਼ ਸਣੇ ਮੁਫ਼ਤ ਐੱਲਈਡੀ ਵੀ ਮਿਲਣਗੇ।
ਉਨ੍ਹਾਂ ਨੇ ਕਿਹਾ ਕਿ ਪ੍ਰੀਮੀਅਮ ਯੂਜ਼ਰਸ ਫਿਲਮ ਰਿਲੀਜ਼ ਹੋਣ ਵਾਲੇ ਦਿਨ ਹੀ ਘਰ ਬੈਠੇ ਫਿਲਮ ਵੇਖ ਸਕਣਗੇ।
ਇਸ ਦਾ ਮਤਲਬ ਇਹ ਹੋਇਆ ਕਿ ਇੱਕ ਪ੍ਰੋਡਕਟ ਨਾਲ ਰਿਲਾਈਂਸ ਆਪਣੇ ਵੱਖ-ਵੱਖ ਖੇਤਰ ਦੇ ਕੰਮਪੀਟੀਟਰਜ਼ ਨੂੰ ਚੁਣੌਤੀ ਦੇਵੇਗੀ ਜਿਨ੍ਹਾਂ ਵਿੱਚ ਟੈਲੀਕਾਮ ਕੰਪਨੀਆਂ, ਸਟਰੀਮਿੰਗ ਪਲੈਟਫਾਰਮਜ਼ ਤੇ ਸਿਨੇਮਾ ਹਾਲ ਸ਼ਾਮਿਲ ਹਨ।
ਰਿਲਾਈਂਸ ਦਾ ਟੈਲੀਕੌਮ ਵਪਾਰ ਕਰਦੀ ਜੀਓ ਇਸ ਸਾਲ ਦੇਸ ਦੀ ਸਭ ਤੋਂ ਵੱਡੀ ਆਪਰੇਟਰ ਬਣ ਗਈ ਹੈ। ਉਸ ਦਾ ਰਿਵੈਨਿਊ 30 ਜੂਨ ਤੱਕ 1.6 ਬਿਲੀਅਨ ਡਾਲਰਜ਼ ਤੱਕ ਪਹੁੰਚ ਗਿਆ ਹੈ।
ਮੁਕੇਸ਼ ਅੰਬਾਨੀ ਵੱਲੋਂ ਅਗਸਤ ਵਿੱਚ ਕੀਤੇ ਗਏ ਐਲਾਨ ਨੇ ਬਾਜ਼ਾਰ ਨੂੰ ਪਹਿਲਾਂ ਹੀ ਹਿਲਾ ਕੇ ਰੱਖ ਦਿੱਤਾ ਹੈ। ਟੈਲੀਕਾਮ ਸੈਕਟਰ ਦੀਆਂ ਕੰਪਨੀਆਂ ਕਾਊਂਟਰ ਆਫਰਾਂ ਨਾਲ ਗਾਹਕਾਂ ਨੂੰ ਲੁਭਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।
ਏਅਰਟੈਲ ਨੇ ਜੀਓ ਫਾਈਬਰ ਲੌਂਚ ਤੋਂ ਪਹਿਲਾਂ ਡਿਜੀਟਲ ਇੰਟਰਨੇਨਮੈਂਟ ਸਰਵਿਸ ਐੱਕਸਟਰੀਮ ਲੌਂਚ ਕਰ ਦਿੱਤੀ ਹੈ।
ਜੀਓ ਫਾਈਬਰਜ਼ ਦੇ ਆਫਰਜ਼ ਦੀਆਂ ਕੁਝ ਖ਼ਾਸ ਗੱਲਾਂ:
- ਜੀਓ ਫਾਈਬਰਜ਼ ਪ੍ਰੀਵਿਊ ਆਫਰ ਵਿੱਚ 100Mbps ਕਨੈਕਸ਼ਨ ਫਰੀ ਹੈ, ਇਸ ਵਿੱਚ ਜੀਓ ਐਪਸ ਵੀ ਸ਼ਾਮਿਲ ਹਨ।
- ਉਪਭੋਗਤਾ ਕੋਲ 100ਜੀਬੀ ਡੇਟਾ ਹੈ, ਪਰ ਜੇਕਰ ਉਪਭੋਗਤਾ ਇਸ ਨੂੰ ਖ਼ਤਮ ਕਰ ਲੈਂਦਾ ਹੈ ਤਾਂ ਉਹ ਇੱਕ ਵਾਰ ਵਿੱਚ 24 ਵਾਰ 40 ਜੀਬੀ ਡੇਟਾ ਹਾਸਿਲ ਕਰ ਸਕਦੇ ਹਨ। ਕੁੱਲ ਮਿਲਾ ਕੇ ਇਸ ਤਰ੍ਹਾਂ ਇੱਕ 1000 ਜੀਬੀ ਡੇਟਾ ਮਿਲੇਗਾ।
- ਰਾਊਟਰ ਲਈ 2500 ਰੁਪਏ ਦੀ ਰਿਫੰਡੇਬਲ ਫੀਸ ਜਮ੍ਹਾ ਕਰਵਾਉਣੀ ਪਵੇਗੀ।
ਇਹ ਵੀ ਪੜ੍ਹੋ-
- ਕੀ ਭਾਰਤੀ ਅਰਥਚਾਰਾ ਮੰਦਹਾਲੀ ਵਲ ਵਧ ਰਿਹਾ ਹੈ
- ਮੋਦੀ ਸਰਕਾਰ ਸੁਸਤ ਅਰਥਚਾਰੇ ਨਾਲ ਇੰਝ ਨਜਿੱਠੇਗੀ
- ਭਾਰਤੀ ਆਰਥਿਕਤਾ ਦੀ ਮੌਜੂਦਾ ਸੁਸਤੀ ਲਈ ਨੋਟਬੰਦੀ ਕਿਵੇਂ ਜ਼ਿੰਮੇਵਾਰ
- GDP: 2013 ਤੋਂ ਬਾਅਦ ਵਿਕਾਸ ਦਰ ਸਭ ਤੋਂ ਨਿਘਾਰ ਵਾਲੀ ਹਾਲਤ 'ਚ
ਇਹ ਵੀ ਦੇਖੋ:
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)