ਫਿਰੋਜ਼ਪੁਰ 'ਚ ਮਿਲੇ ਜ਼ਿੰਦਾ ਬੰਬ ਸ਼ੈੱਲ, ਕਠੂਆ 'ਚ ਫੜੇ ਗਏ ਹਥਿਆਰ

ਫਿਰੋਜ਼ਪੁਰ 'ਚ ਮਿਲੇ ਜ਼ਿੰਦਾ ਬੰਬ ਸ਼ੈਲ Image copyright Gurdarshan singh/bbc

ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਰੋਡ 'ਤੇ ਰੇਲਵੇ ਫਾਟਕ ਨੇੜੇ ਬੂਟੇਵਾਹ ਮਾਈਨਰ ਵਿੱਚੋਂ 10 ਦੇ ਕਰੀਬ ਜ਼ਿੰਦਾ ਬੰਬ ਨੁਮਾ ਸ਼ੈਲ ਮਿਲੇ ਹਨ।

ਫਿਰੋਜ਼ਪੁਰ ਤੋਂ ਬੀਬੀਸੀ ਸਹਿਯੋਗੀ ਗੁਰਦਰਸ਼ਨ ਸਿੰਘ ਮੁਤਾਬਕ ਫੌਜ ਨੇ ਇਹ ਬੰਬ ਸ਼ੈੱਲ ਆਪਣੇ ਕਬਜ਼ੇ ਵਿੱਚ ਲੈ ਲਏ ਹਨ।

ਥਾਣਾ ਸਦਰ ਦੇ ਮੁਖੀ ਗੁਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਸ਼ੈੱਲ ਫੌਜ ਦੀ ਵਰਤੋਂ ਵਿੱਚ ਆਉਣ ਵਾਲੀ ਆਰਸੀ ਐਲ ਗੰਨ ਦੇ ਸ਼ੈੱਲ ਹਨ, ਜਿਨ੍ਹਾਂ ਦੀ ਗਿਣਤੀ 10 ਹੈ।

ਇਹ ਵੀ ਪੜ੍ਹੋ:

ਐੱਸਐੱਸਪੀ ਫਿਰੋਜ਼ਪੁਰ ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ ਫੌਜ ਨੇ ਇਨ੍ਹਾਂ ਸ਼ੈੱਲਾਂ ਨੂੰ ਨਕਾਰਾ ਕਰਨ ਲਈ ਆਪਣੀ ਸਪੈਸ਼ਲ ਟੀਮ ਸੱਦੀ ਹੈ।

ਬੂਟੇਵਾਹ ਨਹਿਰ 'ਚ ਪਾਣੀ ਘੱਟ ਹੋਣ ਕਾਰਣ ਨਾਲ ਲਗਦੀ ਜ਼ਮੀਨ ਦੇ ਇੱਕ ਕਿਸਾਨ ਨੇ ਇਹ ਸ਼ੈੱਲ ਦੇਖੇ ਅਤੇ ਪੁਲਿਸ ਨੂੰ ਸੂਚਿਤ ਕੀਤਾ।

Image copyright Gurdarshan singh/bbc

ਜਿਸ ਥਾਂ 'ਤੇ ਇਹ ਸ਼ੈੱਲ ਮਿਲੇ, ਫਿਰੋਜ਼ਪੁਰ ਸ਼ਹਿਰ ਅਤੇ ਫੌਜ ਦੀ ਛਾਉਣੀ ਓਥੋਂ ਇੱਕ ਕਿੱਲੋਮੀਟਰ ਦੂਰ ਹਨ।

ਆਮ ਲੋਕਾਂ ਅਤੇ ਪੱਤਰਕਾਰਾਂ ਨੂੰ ਇਸ ਥਾਂ ਤੋ ਦੂਰ ਰੱਖਿਆ ਜਾ ਰਿਹਾ ਹੈ।

ਕਠੂਆਂ 'ਚ ਹਥਿਆਰਾਂ ਵਾਲਾ ਟਰੱਕ ਮਿਲਿਆ

ਉੱਧਰ ਕਠੂਆ ਪੁਲਿਸ ਨੇ ਇੱਕ ਟਰੱਕ ਬਰਾਮਦ ਕੀਤਾ ਹੈ ਜਿਸ ਵਿੱਚੋਂ ਚਾਰ AK-56, ਦੋ AK-47 ਤੋਂ ਇਲਾਵਾ 6 ਮੈਗਜ਼ੀਨ ਅਤੇ 180 ਲਾਈਵ ਰਾਊਂਡ ਬਰਾਮਦ ਕੀਤੇ ਹਨ। 11000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ।

ਇਹ ਟਰੱਕ ਪੰਜਾਬ ਤੇ ਭਾਰਤ-ਸ਼ਾਸਿਤ ਜੰਮੂ ਕਸ਼ਮੀਰ ਦੇ ਬਾਰਡਰ ਤੋਂ ਫੜਿਆ ਗਿਆ।

Image copyright Ani

ਕਠੂਆ ਦੇ ਐੱਸਐੱਸਪੀ ਸ਼੍ਰੀਧਰ ਪਾਟਿਲ ਮੁਤਾਬਕ ਇਹ ਟਰੱਕ ਪੰਜਾਬ ਤੋਂ ਆ ਰਿਹਾ ਸੀ ਅਤੇ ਕਸ਼ਮੀਰ ਨੂੰ ਜਾ ਰਿਹਾ ਸੀ। ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਜੈਸ਼-ਏ-ਮੁਹੰਮਦ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ