ਪਾਕਿਸਤਾਨ ਤੋਂ ਪਿਆਜ ਦਰਾਮਦ ਕਰਨ ਦੇ ਟੈਂਡਰ ਤੋਂ ਨਾਰਾਜ਼ ਕਿਸਾਨ - 5 ਅਹਿਮ ਖ਼ਬਰਾਂ

ਪਿਆਜ Image copyright Getty Images

ਮਹਾਰਾਸ਼ਟਰ ਵਿੱਚ ਐਮਐਮਟੀਸੀ (ਮੈਟਲ ਐਂਡ ਮਿਨਰਲਜ਼ ਟਰੇਡਿੰਗ ਕਾਰਪੋਰੇਸ਼ਨ ਆਫ਼ ਇੰਡੀਆ) ਲਿਮਟਿਡ ਨੇ 'ਪਾਕਿਸਤਾਨ, ਮਿਸਰ, ਚੀਨ, ਅਫਗਾਨਿਸਤਾਨ ਜਾਂ ਕਿਸੇ ਵੀ ਹੋਰ ਦੇਸ' ਤੋਂ ਪਿਆਜ਼ ਦੀ ਦਰਾਮਦ ਲਈ ਟੈਂਡਰ ਜਾਰੀ ਕੀਤਾ ਹੈ।

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਇਸ ਕਾਰਨ ਮਹਾਰਾਸ਼ਟਰ ਦੇ ਕਿਸਾਨ ਨਾਰਾਜ਼ ਹਨ ਅਤੇ ਆਲੋਚਨਾ ਕਰ ਰਹੇ ਹਨ।

ਸਵਾਭੀਮਾਨੀ ਸ਼ੇਤਕਾਰੀ ਸੰਘਤਾਨਾ ਦੇ ਚੇਅਰਮੈਨ ਰਾਜੂ ਸ਼ੈੱਟੀ ਦਾ ਕਹਿਣਾ ਹੈ, "ਉਹ ਇਹ ਕਿਵੇਂ ਕਰ ਸਕਦੇ ਹਨ, ਜਦੋਂ ਸਾਡੀ ਸਾਉਣੀ ਦੀ ਫ਼ਸਲ ਦੀ ਦੀਵਾਲੀ ਤੋਂ ਬਾਅਦ ਸਿਰਫ਼ ਇੱਕ ਮਹੀਨੇ ਦੇ ਸਮੇਂ ਵਿੱਚ ਕਟਾਈ ਕੀਤੀ ਜਾਵੇਗੀ? ਅਤੇ ਪਾਕਿਸਤਾਨ ਤੋਂ ਦਰਾਮਦ ਕਿਉਂ? ਕੀ ਭਾਰਤੀ ਕਿਸਾਨ ਵੱਡਾ ਦੁਸ਼ਮਣ ਹੈ?, ਐਮਐਮਟੀਸੀ ਦੇ 6 ਸਤੰਬਰ ਨੂੰ ਜਾਰੀ ਕੀਤੇ ਗਏ ਟੈਂਡਰ ਮੁਤਾਬਕ ਨਵੰਬਰ ਦੇ ਅਖੀਰ ਤੱਕ ਦਰਾਮਦ ਕੀਤੇ ਗਏ ਪਿਆਜ਼ ਪਹੁੰਚ ਗਏ ਹਨ।

ਇਹ ਵੀ ਪੜ੍ਹੋ:

ਸ਼ੈੱਟੀ ਨੇ ਕਿਹਾ, "ਨਵੀਂ ਫ਼ਸਲ ਅਤੇ ਦਰਾਮਦ ਫ਼ਸਲ ਇੱਕੋ ਸਮੇਂ ਪਹੁੰਚਣਗੀਆਂ, ਜਿਸ ਨਾਲ ਸਾਡੇ ਕਿਸਾਨਾਂ ਨੂੰ ਚੰਗੇ ਰੇਟ ਮਿਲਣ ਦੀਆਂ ਸੰਭਾਵਨਾਵਾਂ ਘੱਟ ਜਾਣਗੀਆਂ।"

ਫਿਰੋਜ਼ਪੁਰ 'ਚ ਮਿਲੇ ਜ਼ਿੰਦਾ ਬੰਬ ਸ਼ੈੱਲ, ਕਠੂਆ 'ਚ ਫੜੇ ਗਏ ਹਥਿਆਰ

ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਰੋਡ 'ਤੇ ਰੇਲਵੇ ਫਾਟਕ ਨੇੜੇ ਬੂਟੇਵਾਹ ਮਾਈਨਰ ਵਿੱਚੋਂ 10 ਦੇ ਕਰੀਬ ਜ਼ਿੰਦਾ ਬੰਬ ਨੁਮਾ ਸ਼ੈਲ ਮਿਲੇ ਹਨ।

ਫਿਰੋਜ਼ਪੁਰ ਤੋਂ ਬੀਬੀਸੀ ਸਹਿਯੋਗੀ ਗੁਰਦਰਸ਼ਨ ਸਿੰਘ ਮੁਤਾਬਕ ਫੌਜ ਨੇ ਇਹ ਬੰਬ ਸ਼ੈਲ ਆਪਣੇ ਕਬਜ਼ੇ ਵਿੱਚ ਲੈ ਲਏ ਹਨ।

Image copyright Gurdarshan singh/bbc

ਥਾਣਾ ਸਦਰ ਦੇ ਮੁਖੀ ਗੁਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਸ਼ੈਲ ਫੌਜ ਦੀ ਵਰਤੋਂ ਵਿੱਚ ਆਉਣ ਵਾਲੀ ਆਰਸੀ ਐਲ ਗੰਨ ਦੇ ਸ਼ੈੱਲ ਹਨ ਜਿਨ੍ਹਾਂ ਦੀ ਗਿਣਤੀ 10 ਹੈ।

ਉੱਧਰ ਕਠੂਆ ਪੁਲਿਸ ਨੇ ਇੱਕ ਟਰੱਕ ਬਰਾਮਦ ਕੀਤਾ ਹੈ ਜਿਸ ਵਿੱਚੋਂ ਚਾਰ AK-56, ਦੋ AK-47 ਤੋਂ ਇਲਾਵਾ 6 ਮੈਗਜ਼ੀਨ ਅਤੇ 180 ਲਾਈਵ ਰਾਊਂਡ ਬਰਾਮਦ ਕੀਤੇ ਹਨ। 11000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਨੈੱਟਫਲਿਕਸ ਦੇ ਸ਼ੋਅ 'ਸੇਕਰੇਡ ਗੇਮਜ਼' ਦਾ 'ਬੰਟੀ' ਪੰਜਾਬੀ ਬੋਲਦਾ ਹੈ?

1947 ਦੀ ਵੰਡ ਤੋਂ ਬਾਅਦ ਦਿੱਲੀ ਆਏ ਪੰਜਾਬੀ ਪਰਿਵਾਰ ਦਾ ਮੁੰਡਾ ਜਤਿਨ ਸਰਨਾ ਇਸ ਵੇਲੇ ਭਾਰਤ ਦੀ ਸਭ ਤੋਂ ਵੱਡੀ ਵੈੱਬ ਸੀਰੀਜ਼ 'ਸੇਕਰੇਡ ਗੇਮਜ਼' ਵਿੱਚ ਅਹਿਮ ਕਿਰਦਾਰ 'ਬੰਟੀ' ਨਿਭਾ ਰਿਹਾ ਹੈ।

ਜਤਿਨ ਸਰਨਾ ਦਾ ਕਹਿਣਾ ਹੈ ਕਿ ਨੈਟਫਲਿਕਸ ਦੀ ਸੀਰੀਜ਼ ਮਿਲਣ ਤੋਂ ਪਹਿਲਾਂ ਲਗਾਤਾਰ ਦੋ ਸਾਲਾਂ ਤੋਂ ਉਨ੍ਹਾਂ ਕੋਲ ਕੰਮ ਨਹੀਂ ਸੀ।

"ਮੇਰੇ ਕੋਲ ਖਾਣ-ਪੀਣ ਲਈ ਵੀ ਪੈਸੇ ਨਹੀਂ ਸੀ ਪਰ ਦੋਸਤਾਂ ਨੇ ਮਦਦ ਕੀਤੀ। ਕੇਬਲ ਆਪਰੇਟਰ ਵਾਲੇ ਕੰਮ ਕੀਤੇ, ਹਸਪਤਾਲਾਂ 'ਚ ਜਾ ਕੇ ਸੈੱਟਅਪ ਬਾਕਸਾਂ ਲਗਵਾਉਣ ਦੀ ਮਸ਼ਹੂਰੀ ਕੀਤੀ।

ਕਿੱਥੋਂ ਕਿੱਥੇ ਪਹੁੰਚ ਗਿਆ ਜਤਿਨ ਤੇ ਅੱਜ ਵੀ ਢਾਈ ਸੌ ਦੀ ਹੀ ਕਮੀਜ਼ ਕਿਉਂ ਪਾਉਂਦਾ ਹੈ ਉਨ੍ਹਾਂ ਦਾ ਪੂਰਾ ਇੰਟਰਵਿਊ ਦੇਖਣ ਲਈ ਇੱਥੇ ਕਲਿੱਕ ਕਰੋ।

ਅਮਰੀਕਾ ਵਿੱਚ ਗੈਰਕਾਨੂੰਨੀ ਪਰਵਾਸੀਆਂ ਲਈ ਬੁਰੀ ਖ਼ਬਰ

ਅਮਰੀਕਾ ਦੀ ਸੁਪਰੀਮ ਕੋਰਟ ਨੇ ਡੌਨਲਡ ਟਰੰਪ ਪ੍ਰਸ਼ਾਸਨ ਦੀ ਪਰਵਾਸੀਆਂ ਦੇ ਸ਼ਰਨ ਮੰਗਣ ਦੇ ਮੌਕਿਆਂ ਨੂੰ ਸੀਮਤ ਕਰਨ ਦੀ ਜੁਗਤ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਟਰੰਪ ਪ੍ਰਸ਼ਾਸਨ ਦੇ ਇਸ ਨਿਯਮ ਦੇ ਤਹਿਤ ਤੀਜੇ ਦੇਸ ਰਾਹੀਂ ਆਉਣ ਵਾਲੇ ਲੋਕਾਂ ਨੂੰ ਅਮਰੀਕੀ ਸਰਹੱਦ 'ਤੇ ਪਹੁੰਚਣ ਤੋਂ ਪਹਿਲਾਂ ਉੱਥੇ ਹੀ ਸ਼ਰਨ ਦਾ ਦਾਅਵਾ ਕਰਨਾ ਪਏਗਾ।

Image copyright Reuters
ਫੋਟੋ ਕੈਪਸ਼ਨ ਪਿਛਲੇ ਸਾਲ ਮੈਕਸੀਕੋ ਵਿੱਚ ਅਮਰੀਕੀ ਬੰਦਰਗਾਹ ਦੇ ਨੇੜੇ ਪਰਵਾਸੀ

ਟਰੰਪ ਪ੍ਰਸ਼ਾਸਨ ਦੇ ਨਵੇਂ ਇਨ੍ਹਾਂ ਨਿਯਮਾਂ ਦਾ ਵਿਰੋਧ ਕਰ ਰਹੇ ਲੋਕਾਂ ਦੀ ਕਾਨੂੰਨੀ ਲੜਾਈ ਜਾਰੀ ਰਹੇਗੀ ਪਰ ਅਦਾਲਤੀ ਫ਼ੈਸਲੇ ਦਾ ਮਤਲਬ ਹੈ ਕਿ ਇਸ ਨੂੰ ਦੇਸ ਭਰ ਵਿੱਚ ਲਾਗੂ ਕੀਤਾ ਜਾ ਸਕਦਾ ਹੈ।

ਇਸ ਬਦਲਾਅ ਦਾ ਅਸਰ ਗੈਰ-ਮੈਕਸੀਕੀ ਪਰਵਾਸੀਆਂ ਉੱਤੇ ਪਵੇਗਾ ਜੋ ਦੱਖਣੀ ਸਰਹੱਦ ਰਾਹੀ ਅਮਰੀਕਾ ਵਿਚ ਦਾਖ਼ਲ ਹੁੰਦੇ ਹਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਸਰਾਇਲੀ ਜਾਸੂਸ, ਜਿਸ ਨੇ ਸੀਰੀਆ ਦੀ ਨੱਕ ਵਿੱਚ ਦਮ ਕਰ ਦਿੱਤਾ

ਨੈੱਟਫਲਿਕਸ 'ਤੇ ਹਾਲ ਹੀ ਵਿੱਚ ਰਿਲੀਜ਼ ਹੋਈ ਛੇ ਐਪੀਸੋਡ ਦੀ ਸੀਰੀਜ਼ 'ਦਿ ਸਪਾਈ' ਇੱਕ ਆਮ ਇਨਸਾਨ ਦੇ ਜਾਸੂਸ ਬਣਨ ਤੋਂ ਬਾਅਦ, ਮੁੜ ਤੋਂ ਆਮ ਇਨਸਾਨ ਬਣਨ ਦੀ ਚਾਹਤ ਅਤੇ ਜ਼ਰੂਰਤ ਦਿਖਾਉਂਦਾ ਹੈ।

ਐਲੀ ਜਾਂ ਕਾਮਿਲ। ਕਾਮਿਲ ਜਾਂ ਐਲੀ। ਇਸਰਾਇਲੀ ਜਾਂ ਸੀਰੀਆਈ। ਜਾਸੂਸ ਜਾਂ ਕਾਰੋਬਾਰੀ।

Image copyright BBC/Puneet Kumar

ਕਹਾਣੀ ਭਾਵੇਂ ਫ਼ਿਲਮੀ ਲੱਗੇ, ਪਰ ਐਲੀ ਕੋਹੇਨ ਦੀ ਜ਼ਿੰਦਗੀ ਕੁਝ ਇਸੇ ਤਰ੍ਹਾਂ ਦੇ ਥ੍ਰਿਲ ਨਾਲ ਭਰੀ ਹੋਈ ਸੀ। ਪੂਰਾ ਨਾਮ ਐਲੀਯਾਹਬ ਬੇਨ ਸ਼ੌਲ ਕੋਹੇਨ।

ਐਲੀ ਨੂੰ ਇਸਰਾਇਲ ਦਾ ਸਭ ਤੋਂ ਬਹਾਦੁਰ ਜਾਸੂਸ ਵੀ ਕਿਹਾ ਜਾਂਦਾ ਹੈ। ਉਹ ਜਾਸੂਸ ਜਿਸ ਨੇ ਚਾਰ ਸਾਲ ਨਾ ਸਿਰਫ਼ ਦੁਸ਼ਮਣਾਂ ਵਿਚਾਲੇ ਸੀਰੀਆ ਵਿੱਚ ਕੱਢੇ, ਸਗੋਂ ਉੱਥੇ ਸੱਤਾ ਦੇ ਗਲਿਆਰਿਆਂ ਵਿੱਚ ਅਜਿਹੀ ਪੈਠ ਬਣਾਈ ਕਿ ਵੱਡੇ ਪੱਧਰ ਤੱਕ ਆਪਣੀ ਪਹੁੰਚ ਬਣਾਉਣ ਵਿੱਚ ਕਾਮਯਾਬ ਰਹੇ।

ਐਲੀ ਦੇ ਜਜ਼ਬੇ ਦੀ ਪੂਰੀ ਕਹਾਣੀ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)