ਚੌਟਾਲੇ ਟੱਬਰ ਤੇ ਨਹੀਂ ਹੋਇਆ ਪ੍ਰਕਾਸ਼ ਸਿੰਘ ਬਾਦਲ ਤੇ ਖ਼ਾਪ ਪੰਚਾਇਤਾਂ ਦੀਆਂ ਇੱਕਜੁਟ ਹੋਣ ਦੀਆਂ ਨਸੀਹਤਾਂ ਦਾ ਅਸਰ

ਦੁਸ਼ਯੰਤ ਚੌਟਾਲਾ Image copyright Getty Images

ਭਾਵੇਂ ਹਾਲੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਹੋਇਆ ਹੈ ਪਰ ਜਨਨਾਇਕ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਨੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।

ਜਜਪਾ ਵੱਲੋਂ ਆਪਣੀ ਪਹਿਲੀ ਸੂਚੀ ਜਾਰੀ ਕੀਤੇ ਜਾਣ ਨਾਲ ਖਾਪ ਪੰਚਾਇਤਾਂ ਵੱਲੋਂ ਚੌਟਾਲਾ ਪਰਿਵਾਰ ਨੂੰ ਇਕਜੁੱਟ ਕਰਨ ਦੇ ਯਤਨਾਂ ਨੂੰ ਝਟਕਾ ਲੱਗਿਆ ਹੈ ਅਤੇ ਚੌਟਾਲਾ ਪਰਿਵਾਰ ਦੇ ਇਕਜੁੱਟ ਹੋਣ ਦੀ ਉਮੀਦ ਘੱਟ ਗਈ ਹੈ।

ਚੌਟਾਲਾ ਪਰਿਵਾਰ ਵਿੱਚ ਆਪਸੀ ਵੱਖਰੇਵਿਆਂ ਕਰਕੇ ਅਜੇ ਚੌਟਾਲਾ ਦੇ ਪੁੱਤਰਾਂ ਨੇ ਪਿਛਲੇ ਸਾਲ ਆਪਣੀ ਵੱਖਰੀ ਪਾਰਟੀ ਬਣਾ ਲਈ ਸੀ। ਦੁਸ਼ਯੰਤ ਤੇ ਦਿਗਵਿਜੇ ਦੇ ਪਿਤਾ ਅਜੇ ਚੌਟਾਲਾ, ਆਪਣੇ ਪਿਤਾ ਓਪੀ ਚੌਟਾਲਾ ਨਾਲ ਹੀ ਜੇਬੀਟੀ ਅਧਿਆਪਕਾਂ ਦੀ ਭਰਤੀ 'ਚ ਘੋਟਾਲੇ ਹੋਈ ਸਜ਼ਾ ਕਾਰਨ ਜੇਲ੍ਹ 'ਚ ਹਨ। ਓਪੀ ਚੌਟਾਲਾ ਆਪਣੇ ਛੋਟੇ ਪੁੱਤਰ ਅਭੇ ਚੌਟਾਲਾ ਵੱਲ ਹਨ।

ਇਹ ਵੀ ਪੜ੍ਹੋ-

ਪਾਰਟੀ ਪ੍ਰਧਾਨ ਵੱਲੋਂ ਪਹਿਲੀ ਸੂਚੀ ਵਿੱਚ 7 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।

ਹਰਿਆਣਾ ਸਵੈਭਿਮਾਨ ਅੰਦੋਲਨ ਦੇ ਪ੍ਰਧਾਨ ਅਤੇ ਖਾਪ ਪੰਚਾਇਤਾਂ ਦੇ ਪ੍ਰਤੀਨਿਧੀ ਰਮੇਸ਼ ਦਲਾਲ ਵੱਲੋਂ ਚੌਟਾਲਾ ਪਰਿਵਾਰ ਨੂੰ ਇਕਜੁੱਟ ਕੀਤੇ ਜਾਣ ਦੇ ਪਿੱਛਲੇ ਦਿਨਾਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ।

Image copyright Prabhudayal/bbc

ਚੌਟਾਲਾ ਪਰਿਵਾਰ ਨੂੰ ਇਕਜੁੱਟ ਕਰਨ ਲਈ ਰਮੇਸ਼ ਦਲਾਲ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਤੋਂ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੀਟਿੰਗਾਂ ਕਰ ਚੁੱਕੇ ਹਨ।

ਬਾਦਲ ਦੀ ਨਸੀਹਤ ਤੇ ਖਾਪ ਦੀ ਕੋਸ਼ਿਸ਼

ਰਮੇਸ਼ ਦਲਾਲ ਨੇ ਦਾਆਵਾ ਕੀਤਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ ਤੇ ਪਰਿਵਾਰ ਨੂੰ ਇਕਜੁੱਟ ਕਰਨ ਲਈ ਆਪਣਾਈ ਹਾਂ ਪੱਖੀ ਹੁੰਗਾਰੇ ਦੀ ਹਮਾਇਤ ਪ੍ਰਗਟਾਈ ਹੈ।

ਖਾਪ ਪ੍ਰਤੀਨਿਧੀ ਰਮੇਸ਼ ਦਲਾਲ ਨੇ ਇਸ ਸਬੰਧੀ ਦੁਸ਼ਯੰਤ ਚੌਟਾਲਾ ਨੂੰ ਵੀ ਪੱਤਰ ਲਿਖੇ ਵੀ ਹਨ।

ਜਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਦ ਦੁਸ਼ਯੰਤ ਚੌਟਾਲਾ ਨੇ ਇਥੇ ਗੱਲਬਾਤ ਕਰਦਿਆਂ ਸਾਫ ਕੀਤਾ ਹੈ ਕਿ ਜਨ ਨਾਇਕ ਜਨਤਾ ਪਾਰਟੀ ਹਰਿਆਣਾ ਵਿਧਾਨ ਸਭਾ ਦੀਆਂ 90 ਦੀਆਂ 90 ਸੀਟਾਂ 'ਤੇ ਚੋਣ ਲੜੇਗੀ।

"ਅਸੀਂ ਰਾਜਨੀਤਕ ਤੌਰ 'ਤੇ ਵੱਖ ਹਾਂ। ਜਿਹੜੇ ਖਾਪ ਪੰਚਾਇਤ ਪਰਿਵਾਰ ਨੂੰ ਇਕਜੁੱਟ ਕਰਨ ਲਈ ਘੁੰਮ ਰਹੇ ਹਨ, ਪਹਿਲਾਂ ਉਹ ਸਪੱਸ਼ਟ ਤਾਂ ਕਰਨ ਕਿ ਪਰਿਵਾਰ ਨੂੰ ਵੱਖ ਕਿਸ ਨੇ ਕੀਤਾ?

Image copyright DUSHYANT CHAUTALA/FB
ਫੋਟੋ ਕੈਪਸ਼ਨ ਚੌਟਾਲਾ ਨੇ ਕਿਹਾ, "ਅਨੁਸ਼ਾਸਨੀ ਕਮੇਟੀ ਨੇ ਦੋਹਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ"

ਸਮੂਹਿਕ ਤੌਰ 'ਤੇ ਖਾਪ ਕਮੇਟੀ ਉਨ੍ਹਾਂ ਕੋਲ ਨਹੀਂ ਆਈ। ਅਗਰ ਖਾਪ ਕਮੇਟੀ ਉਨ੍ਹਾਂ ਕੋਲ ਆਵੇਗੀ ਤਾਂ ਉਨ੍ਹਾਂ ਦੀ ਗੱਲ ਸੁਣਾਂਗੇ।"

ਉਨ੍ਹਾਂ ਨੇ ਸਵਾਲ ਖੜ੍ਹਾ ਕੀਤਾ ਕਿ, ਕੀ ਖਾਪ ਰਾਜਨੀਤਿਕ ਤਾਂ ਨਹੀਂ ਹੈ।

ਦੁਸ਼ਯੰਤ ਦੀਆਂ ਦਲੀਲਾਂ

"ਚੌਟਾਲਾ ਪਰਿਵਾਰ ਨੂੰ ਹੀ ਇਕਜੁੱਟ ਕਿਉਂ? ਚੌਧਰੀ ਦੇਵੀ ਲਾਲ ਦੇ ਪਰਿਵਾਰ ਨੂੰ ਇਕਜੁੱਟ ਕਰਨ ਦੇ ਕੋਸ਼ਿਸ਼ ਕਿਉਂ ਨਹੀਂ ਕੀਤੀ ਜਾ ਰਹੀ।

ਚੌਧਰੀ ਰਣਜੀਤ ਸਿੰਘ ਤੇ ਜਗਦੀਸ਼ ਦੇ ਪਰਿਵਾਰ ਦੇ ਤਿੰਨਾਂ ਜੀਆਂ ਨਾਲ ਗੱਲਬਾਤ ਕਿਉਂ ਨਹੀਂ ਕੀਤੀ ਗਈ?

ਜਦੋਂ ਕਿ ਚੌਧਰੀ ਰਣਜੀਤ ਸਿੰਘ ਨੇ ਪਹਿਲ ਕਰਦਿਆਂ ਕਿਹਾ ਸੀ ਕਿ ਉਹ ਆਪਣੇ ਵੱਡੇ ਭਰਾ ਨਾਲ ਹਨ। ਕਿ ਸਿਰਫ ਦੁਸ਼ਯੰਤ ਨੂੰ ਤਾਂ ਟਰੈਪ ਨਹੀਂ ਕੀਤਾ ਜਾ ਰਿਹਾ?"

ਦੁਸ਼ਯੰਤ ਚੌਟਾਲਾ ਨੇ ਖਾਪ ਪੰਚਾਇਤਾਂ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ- "ਮੈਂ ਹੈਰਾਨ ਹਾਂ ਕਿ ਖਾਪ ਪੰਚਾਇਤ ਦੇ ਆਗੂ ਨੇ ਚੌਟਾਲਾ ਪਿੰਡ 'ਚ ਮੀਟਿੰਗ ਕਰਦਿਆਂ ਕਿਹਾ ਸੀ ਕਿ ਮੈਂ ਭਾਜਪਾ ਦੀ ਗੋਦ ਵਿੱਚ ਜਾ ਕੇ ਬੈਠ ਜਾਵਾਂਗਾ, ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਭਾਜਪਾ ਤੇ ਪ੍ਰਦੇਸ਼ ਨੂੰ ਵੰਡਣ ਵਾਲਿਆਂ ਦੇ ਖ਼ਿਲਾਫ਼ ਸੰਸਦ ਅੰਦਰ ਵੀ ਤੇ ਸੰਸਦ ਤੋਂ ਬਾਹਰ ਮੈਂ ਲੜਾਈ ਲੜੀ ਹੈ, ਲੜਦਾ ਰਾਹਾਂਗਾ, ਨਾ ਥਕਿਆਂ ਹਾਂ ਨਾ ਥਕਾਂਗਾ।"

ਇਹ ਵੀ ਪੜ੍ਹੋ-

Image copyright Prabhudayal/bbc

ਖਾਪ ਪੰਚਾਇਤ ਪ੍ਰਤੀਨਿਧੀ ਦਾ ਦੁਸ਼ਯੰਤ ਨੂੰ ਮੁੜ ਪੱਤਰ

ਰਮੇਸ਼ ਦਲਾਲ ਨੇ ਦੁਸ਼ਯੰਤ ਚੌਟਾਲਾ ਦੇ ਬਿਆਨਾਂ 'ਤੇ ਪੱਤਰ ਜਾਰੀ ਕਰਦਿਆਂ ਕਿਹਾ ਹੈ ਕਿ ਪੰਚਾਇਤ 'ਤੇ ਲਾਏ ਗਏ ਦੋਸ਼ ਝੂਠੇ ਹਨ। ਜੇ ਦੁਸ਼ਯੰਤ ਚੌਟਾਲਾ ਵੱਲੋਂ ਲਾਏ ਗਏ ਦੋਸ਼ਾਂ ਵਿੱਚ ਕੋਈ ਸੱਚਾਈ ਹੈ ਤਾਂ ਪੰਚਾਇਤ ਕੋਈ ਵੀ ਦੰਡ ਭੁਗਤਣ ਨੂੰ ਤਿਆਰ ਹੈ।

ਪੱਤਰ ਵਿੱਚ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪੰਚਾਇਤਾਂ ਤੇ ਖਾਪ ਕਦੇ ਅਨਿਆਂ ਨਹੀਂ ਕਰਦੀਆਂ, ਨਿਆਂ ਹੀ ਕਰਦੀਆਂ ਹਨ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)