ਕਸ਼ਮੀਰ: ਤਣਾਅ ਦੌਰਾਨ ਪਰਿਵਾਰਾਂ ਨੂੰ ਇੰਝ ਜੋੜ ਕੇ ਰੱਖਿਆ ਇਸ ਟੀਵੀ ਚੈੱਨਲ ਨੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਸ਼ਮੀਰ: ਤਣਾਅ ਦੌਰਾਨ ਪਰਿਵਾਰਾਂ ਨੂੰ ਜੋੜਦਾ ਇੱਕ ਟੀਵੀ ਚੈਨਲ

ਗੁਲਿਸਤਾਨ ਦਿੱਲੀ ਤੋਂ ਚੱਲਣ ਵਾਲਾ ਨਿਊਜ਼ ਚੈਨਲ ਹੈ ਜੋ ਭਾਰਤ ਸ਼ਾਸਿਤ ਕਸ਼ਮੀਰ ’ਚ ਖ਼ਬਰਾਂ ਪ੍ਰਸਾਰਿਤ ਕਰਦਾ ਹੈ। ਇਸ ਨਿਊਜ਼ ਚੈੱਨਲ ਨੇ ਕਸ਼ਮੀਰੀ ਭਾਈਚਾਰੇ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ।

ਦੁਨੀਆਂ ਭਰ ਤੋਂ ਲੋਕ ਇਸ ਚੈੱਨਲ ’ਤੇ ਮੈਸੇਜ, ਵੱਟਸਐਪ ਜਾਂ ਫਿਰ ਵੀਡੀਓ ਮੈਸੇਜ ਕਰਕੇ ਆਪਣੇ ਪਰਿਵਾਰ ਨੂੰ ਸੰਦੇਸ਼ ਭੇਜ ਸਕਦੇ ਹਨ।

ਚੈੱਨਲ ਵੱਲੋਂ 9697742363 ਨੰਬਰ ਜਾਰੀ ਕੀਤਾ ਗਿਆ ਹੈ। ਲੋਕਾਂ ਵੱਲੋਂ ਭੇਜੇ ਇਨ੍ਹਾਂ ਸੰਦੇਸ਼ਾ ਨੂੰ ਟੀਵੀ ’ਤੇ ਦਿਖਾਇਆ ਜਾਂਦਾ ਹੈ। ਚੈੱਨਲ ਵੱਲੋਂ ਇਹ ਸਰਵਿਸ ਮੁਫ਼ਤ ਦਿੱਤੀ ਗਈ ਹੈ।

ਭਾਰਤ ਸਰਕਾਰ ਵੱਲੋਂ ਧਾਰਾ 370 ਖ਼ਤਮ ਕਰਨ ਤੋਂ ਬਾਅਦ ਗੁਲਿਸਤਾਨ ਚੈੱਨਲ ਵੱਲੋਂ ਇਹ ਮੁਹਿੰਮ ਚਲਾਈ ਗਈ। ਕਸ਼ਮੀਰ ਦੇ ਬਹੁਤ ਸਾਰੇ ਖੇਤਰਾਂ ਵਿੱਚ ਲੈਂਡਲਾਈਨ ਬਹਾਲ ਹੋਣ ਦੇ ਬਾਵਜੂਦ ਲੋਕ ਆਪਣੇ ਪਰਿਵਾਰਾਂ ਨਾਲ ਸੰਪਰਕ ਨਹੀਂ ਕਰ ਪਾ ਰਹੇ।

ਬਹੁਤ ਸਾਰੇ ਇਲਾਕਿਆਂ ਵਿੱਚ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਅਜੇ ਵੀ ਠੱਪ ਹਨ।

ਵੀਡੀਓ: ਮ੍ਰਿਗਾਕਸ਼ੀ ਸ਼ੁਕਲਾ ਅਤੇ ਵਰੁਣ ਨਈਅਰ

ਐਡਿਟ: ਪ੍ਰੀਤਮ ਰਾਇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)