'ਤੀਹ ਸਾਲ ਹੋ ਗਏ ਵਿਆਹੀ ਆਈ ਨੂੰ ਪਤਾ ਨਹੀਂ ਕਿੰਨੇ ਬਾਈਕਾਟ ਦੇਖ ਚੁੱਕੀ ਹਾਂ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਤੀਹ ਸਾਲ ਹੋ ਗਏ ਵਿਆਹੀ ਆਈ ਨੂੰ, ਪਤਾ ਨਹੀਂ ਕਿੰਨੇ ਬਾਈਕਾਟ ਦੇਖੇ ਨੇ'

ਮਾਨਸਾ ਦੇ ਪਿੰਡ ਖੀਵਾ ਦਿਆਲੂਵਾਲਾ ਵਿਖੇ ਦਲਿਤ ਤੇ ਜਨਰਲ ਭਾਈਚਾਰੇ ਵਿਚਾਲੇ ਦੋ ਦਿਨਾਂ ਤੱਕ ਚੱਲੀ ਗਹਿਮਾ-ਗਹਿਮੀ ਤੋਂ ਬਾਅਦ ਮੰਗਲਵਾਰ ਨੂੰ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਦੋਹਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰ ਦਿੱਤਾ। ਜਨਰਲ ਵਰਗ ਨੇ ਦਲਿਤ ਭਾਈਚਾਰੇ ਦਾ ਬਾਈਕਾਟ ਦਾ ਸੱਦਾ ਵਾਪਸ ਲੈ ਲਿਆ।

ਅਸਲ ਵਿਚ ਐਤਵਾਰ ਨੂੰ ਇੱਕ ਮਾਮਲੇ ਨੂੰ ਲੈ ਕੇ ਜ਼ਿਮੀਦਾਰ ਭਾਈਚਾਰੇ ਨੇ ਦਲਿਤ ਭਾਈਚਾਰੇ ਦਾ ਬਾਈਕਾਟ ਕਰ ਦਿੱਤਾ ਸੀ। ਬਾਈਕਾਟ ਦਾ ਸੱਦਾ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਕੇ ਕੀਤਾ ਸੀ, ਜਿਸ ਤੋਂ ਬਾਅਦ ਮਾਨਸਾ ਪੁਲਿਸ ਨੇ SC/ST ਕਾਨੂੰਨ ਤਹਿਤ ਜ਼ਿਮੀਦਾਰ ਵਰਗ ਦੇ ਕੁੱਝ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।

ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ/ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ