ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪੈਣਗੀਆਂ ਵੋਟਾਂ, ਪੰਜਾਬ ਦੇ 4 ਹਲਕਿਆਂ 'ਚ ਜ਼ਿਮਨੀ ਚੋਣ

ਚੋਣ ਕਮਿਸ਼ਨ Image copyright ANI

ਕੇਂਦਰੀ ਚੋਣ ਕਮਿਸ਼ਨ ਨੇ ਹਰਿਆਣਾ ਤੇ ਮਹਾਰਾਸ਼ਟਰ ਦੀਆਂ ਆਮ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਵੱਖ-ਵੱਖ ਸੂਬਿਆਂ ਵਿਚ 64 ਸੀਟਾਂ ਉੱਤੇ ਜ਼ਿਮਨੀ ਚੋਣਾਂ ਵੀ ਹੋਣਗੀਆਂ।

ਹਰਿਆਣਾ ਤੇ ਮਹਾਰਾਸ਼ਟਰ ਵਿਚ 21 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 24 ਅਕਤੂਰ ਨੂੰ ਆਉਣਗੇ , ਵੱਖ ਵੱਖ ਸੂਬਿਆਂ ਦੀਆਂ ਜਿਹੜੀਆਂ 64 ਸੀਟਾਂ ਉੱਤੇ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਗਿਆ ਹੈ, ਉਸ ਵਿਚ ਪੰਜਾਬ ਦੀਆਂ ਵੀ 4 ਸੀਟਾਂ ਸ਼ਾਮਲ ਹਨ।

ਪੰਜਾਬ ਦੀਆਂ ਵਿਧਾਨ ਸਭਾ ਸੀਟਾਂ ਸਮੇਤ ਸਾਰੀਆਂ ਜ਼ਿਮਨੀ ਚੋਣਾਂ ਲਈ ਵੀ 21 ਅਕਤੂਬਰ ਨੂੰ ਵੀ ਵੋਟਾਂ ਪੈਣਗੀਆਂ ।

ਇਹ ਵੀ ਪੜ੍ਹੋ:

ਪੰਜਾਬ ਵਿਚ ਜ਼ਿਮਨੀ ਚੋਣ ਕਿੱਥੇ ਕਿੱਥੇ

ਫਗਵਾੜਾ: ਜਿੱਥੋਂ ਦੇ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਲੋਕ ਸਭਾ ਚੋਣ ਜਿੱਤ ਕੇ ਮੰਤਰੀ ਬਣਨ ਕਾਰਨ ਖਾਲੀ ਹੋਈ ਹੈ।

ਮੁਕੇਰੀਆਂ : ਕਾਂਗਰਸੀ ਵਿਧਾਇਕ ਰਜਨੀਸ਼ ਬੱਬੀ ਦੀ ਮੌਤ ਕਾਰਨ ਸੀਟ ਖਾਲੀ ਹੋਈ ਹੈ।

ਦਾਖਾ : ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚਐਸ ਫੂਲਕਾ ਦੇ ਅਸਤੀਫ਼ੇ ਕਾਰਨ ਸੀਟ ਖਾਲੀ ਹੋਈ ਹੈ।

ਜਲਾਲਾਬਾਦ: ਅਕਾਲੀ ਦਲ ਦੇ ਵਿਧਾਇਕ ਸੁਖਬੀਰ ਸਿੰਘ ਬਾਦਲ ਦੇ ਲੋਕ ਸਭਾ ਚੋਣ ਜਿੱਤਣ ਕਾਰਨ ਖਾਲੀ ਹੋਈ ਸੀਟ

ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨੇ ਕੀ ਕੀ ਕਿਹਾ

  • ਮਹਾਰਾਸ਼ਟਰ, ਹਰਿਆਣਾ ਦੀਆਂ ਆਮ ਵਿਧਾਨ ਸਭਾ ਚੋਣਾਂ ਅਤੇ ਬਾਕੀ ਰਾਜਾਂ ਦੀਆਂ 64 ਜ਼ਿਮਨੀ ਚੋਣਾਂ ਲਈ ਨੋਟੀਫਿਕੇਸ਼ਨ 20 ਸਿਤੰਬਰ ਨੂੰ ਜਾਰੀ ਹੋਵੇਗਾ।
  • ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰ 4 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ।
  • ਜਦਕਿ ਕਾਗਜ਼ ਵਾਪਸ ਲੈਣ ਦੀ ਆਖਰੀ ਤਰੀਕ 7 ਅਕਤੂਬਰ ਮਿੱਥੀ ਗਈ ਹੈ। 27 ਅਕਤੂਬਰ ਤੱਕ ਪੂਰਾ ਚੋਣ ਅਮਲ ਪੂਰਾ ਹੋ ਜਾਵੇਗਾ।
  • ਹਰਿਆਣਾ ਦੀਆਂ ਸਾਰੀਆਂ 90 ਅਤੇ ਮਹਾਰਾਸ਼ਟਰ ਦੀਆਂ 288 ਸੀਟਾਂ ਉੱਤੇ ਹੋਣਗੀਆਂ ਚੋਣਾਂ। ਹਰਿਆਣਾ ਵਿਧਾਨ ਸਭਾ ਦਾ ਕਰਜਕਾਲ 2 ਨਵੰਬਰ ਅਤੇ ਮਹਾਰਾਸ਼ਟਰ ਦਾ 9 ਨਵੰਬਰ ਨੂੰ ਖਤਮ ਹੋਣਾ ਹੈ ਕਾਰਜਕਾਲ।
  • ਮਹਾਰਾਸ਼ਟਰ ਵਿਚ 8.9 ਕਰੋੜ ਵੋਟਰ 1 ਕਰੋੜ 28 ਲੱਖ ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ।
  • ਉਮੀਦਵਾਰ 28 ਲ਼ੱਖ ਤੱਕ ਹੀ ਚੋਣ ਖ਼ਰਚਾ ਕਰ ਸਕਦੇ ਹਨ। ਉਮੀਦਵਾਰਾਂ ਨੂੰ ਚੋਣ ਖਰਚੇ ਦਾ 30 ਦਿਨਾਂ ਦੇ ਅੰਦਰ ਹਿਸਾਬ ਕਿਤਾਬ ਦੇਣਾ ਪਵੇਗਾ
  • ਚੋਣਾਂ ਦੌਰਾਨ ਪਲਾਸਟਿਕ ਮਟੀਰੀਅਲ ਨਾ ਵਰਤਣ ਦੇ ਨਿਰਦੇਸ਼
  • ਨਾਮਜ਼ਦਗੀ ਪੱਤਰ ਵਿਚ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ
  • 64 ਜ਼ਿਮਨੀ ਚੋਣਾਂ ਵੀ ਕਰਵਾਈਆਂ ਜਾਣਗੀਆਂ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)